ਪੇਪਰਾਂ ਦੇ ਦਿਨ
Pepran De Din
ਬੰਦ ਕਰੀਏ ਹੁਣ ਕੱਢਣੇ ਗੇੜੇ
ਪੇਪਰਾਂ ਦੇ ਦਿਨ ਆ ਗਏ ਨੇੜੇ
ਗਲੀਆਂ ਵਿਚ ਨਾ ਘੁੰਮੋ ਅਵਾਰਾ
ਲੰਘੇ ਸਾਲ ਨਾ ਆਉਣ ਦੁਬਾਰਾ
ਇਕ ਵਾਰ ਦਿਨ ਬੀਤੇ ਜਿਹੜੇ
ਬੰਦ ਕਰੋ ਹੁਣ ...
ਪੜ੍ਹੋ ਰਾਤ ਤੱਕ ਉੱਠੋ ਤੜਕੇ
ਬੈਠੇ ਰਹੋ ਕਿਤਾਬਾਂ ਫੜ ਕੇ
ਫੇਰ ਮਿਲਣਗੇ ਖ਼ੁਸ਼ੀਆਂ ਖੇੜੇ
ਬੰਦ ਕਰੋ ਹੁਣ...
ਜਿਹੜੇ ਕਦਰ ਸਮੇਂ ਦੀ ਕਰਦੇ
ਉੱਚੀਆਂ ਮੰਜ਼ਿਲਾਂ ਬੱਚੇ ਚੜ੍ਹਦੇ
ਹਰ ਕੋਈ ਗੱਲ ਉਨ੍ਹਾਂ ਦੀ ਛੇੜੇ
ਬੰਦ ਕਰੋ ਹੁਣ...
ਮਿਹਨਤੀ ਬੱਚੇ, ਅੱਗੇ ਆਉਂਦੇ
ਮਾਪਿਆਂ ਦਾ ਵੀ ਨਾਂ ਚਮਕਾਉਂਦੇ
ਆਵਣ ਖ਼ੁਸ਼ੀਆਂ ਉਨ੍ਹਾਂ ਵਿਹੜੇ
ਬੰਦ ਕਰ ਹੁਣ ...
0 Comments