ਨਕਲ ਨਹੀਂ ਮਾਰਨੀ
Nakal Nahi Marni
ਬੱਚਿਓ ਹੋਵੋ ਇਸ ਸੋਚ ਦੇ ਧਾਰਨੀ
ਅਸੀਂ ਪੇਪਰ ਵਿਚ ਨਕਲ ਨਹੀਂ ਮਾਰਨੀ
ਨਕਲ ਹੈ ਆਪਣੇ ਆਪ ਨਾਲ ਧੋਖਾ
ਪੜ੍ਹਨ ਦਾ ਨਸ਼ਾ ਤਾਂ ਹੁੰਦਾ ਅਨੋਖਾ
ਦਿਲ 'ਚੋਂ ਇਹ ਗੱਲ ਨਹੀਂ ਵਿਸਾਰਨੀ
ਅਸੀਂ ਪੇਪਰ ਵਿਚ…
ਮਾਰ ਕੇ ਨਕਲ ਜੋ ਨੰਬਰ ਨੇ ਲੈਂਦੇ,
ਅੱਧ ਵਿਚਕਾਰ ਹੀ ਉਹ ਡੁੱਬ ਪੈਂਦੇ
ਉਨ੍ਹਾਂ ਤੋਂ ਜਾਇਆ ਜਾਣਾ ਪਾਰ ਨ੍ਹੀ
ਅਸੀਂ ਪੇਪਰ ਵਿਚ ...
ਦੱਬ ਕੇ ਮਿਹਨਤ ਕਰਕੇ ਜਾਈਏ
ਉੱਚੀਆਂ-ਉੱਚੀਆਂ ਮੰਜ਼ਲਾਂ ਪਾਈਏ
ਨਕਲ ਲਈ ਕਦੇ ਵੀ ਹੋਣਾ ਤਿਆਰ ਨ੍ਹੀ
ਅਸੀਂ ਪੇਪਰ ਵਿਚ…
‘ਲਲਤੋਂ ਦਾ ਰਾਜੀ’ ਇਹ ਗੱਲ ਕਹਿੰਦਾ
ਲਗਨ ਨਾਲ ਜੋ ਜੁਟਿਆ ਰਹਿੰਦਾ
ਜ਼ਿੰਦਗੀ 'ਚ ਕਦੇ ਉਹ ਮੰਨਦਾ ਹਾਰ ਨ੍ਹੀ
ਅਸੀਂ ਪੇਪਰ ਵਿਚ ...
0 Comments