ਮੇਰਾ ਬਚਪਨ
Mera Bachpan
ਜ਼ਿੰਦਗੀ ਦੀ ਇਹ ਉਮਰ ਨਿਆਣੀ
ਵਾਪਸ ਫਿਰ ਮੁੜ ਕੇ ਨਾ ਆਉਣੀ
ਬਚਪਨ ਦਾ ਜੋ ਕੀਮਤੀ ਗਹਿਣਾ
ਕੋਲ ਅਸਾਡੇ ਸਦਾ ਨ੍ਹੀ ਰਹਿਣਾ
ਹਰ ਦਿਨ ਦਾ ਮੈਂ ਲਵਾਂ ਨਜ਼ਾਰਾ
ਖੇਡ ਸਮੇਂ ਭੁੱਲ ਜਾਂ ਜੱਗ ਸਾਰਾ
ਚਿੰਤਾ ਡਰ ਮੇਰੇ ਕੋਲ ਨਾ ਆਵੇ
ਨਾ ਕੋਈ ਫ਼ਿਕਰ ਹੀ ਮੈਨੂੰ ਸਤਾਵੇ
ਖ਼ੁਸ਼ੀਆਂ ਦੇ ਰੋਜ਼ ਗੀਤ ਮੈਂ ਗਾਉਂਦਾ
ਦੋਸਤ ਮਿੱਤਰ ਨਵੇਂ ਬਣਾਉਂਦਾ
ਬਰਾਬਰ ਸਭ ਨੂੰ ਪਿਆਰ ਹਾਂ ਕਰਦਾ
ਨਫ਼ਰਤ ਦੇ ਕਦੀ ਕੋਲ ਨਾ ਖੜ੍ਹਦਾ
ਸਵੇਰੇ ਸ਼ਾਮ ਤੱਕ ਕਰਾਂ ਕਲੋਲਾਂ
ਬੋਲ ਨਾ ਮੰਦੇ ਕਿਸੇ ਨੂੰ ਬੋਲਾਂ
ਦਿਲ ਮੇਰਾ ਜਿਵੇਂ ਨਿਰਮਲ ਪਾਣੀ
ਇਹ ਉਮਰ ਮੁੜ ਕੇ ਨਾ ਆਣੀ
0 Comments