ਖ਼ੂਨਦਾਨ
Khoondan
ਖ਼ੂਨਦਾਨ ਜਿਹਾ ਦਾਨ ਨਾ ਕੋਈ
ਦੂਜਾ ਕੰਮ ਮਹਾਨ ਨਾ ਕੋਈ
ਇਸ ਤੋਂ ਵੱਡੀ ਖ਼ੁਸ਼ੀ ਕੀ ਹੋਊ
ਜੇ ਕਿਸੇ ਦੀ ਬਚ ਜਾਏ ਜਾਨ
ਖ਼ੂਨ ਦੀ ਹਰ ਇਕ ਬੂੰਦ ਕੀਮਤੀ
ਇਹਦੇ ਵਰਗਾ ਨਾ ਕੋਈ ਦਾਨ
ਸੜਕ ਕਿਨਾਰੇ ਫੱਟੜ ਕੋਈ
ਤੈਨੂੰ 'ਵਾਜ਼ਾਂ ਮਾਰੇ
ਜ਼ਖ਼ਮਾਂ ਉੱਤੇ ਮੱਲ੍ਹਮ ਲਗਾ ਦੋ,
ਵਾਰੋ ਵਾਰ ਪੁਕਾਰੇ
ਦੂਜਿਆਂ 'ਤੇ ਉਪਕਾਰ ਜੋ ਕਰਦਾ
ਉਸਨੂੰ ਕਹਿੰਦੇ ਨੇ ਇਨਸਾਨ..
ਬਿਨਾਂ ਖ਼ੂਨ ਤੋਂ ਬੁਝ ਨਾ ਜਾਵੇ
ਕਿਸੇ ਦੇ ਘਰ ਦਾ ਦੀਵਾ
ਕਰਕੇ ਦੇਖੀਂ ਭਲਾ ਕਿਸੇ ਦਾ
ਮਨ ਹੋਵੇਗਾ ਖੀਵਾ
ਤੇਰਾ ਦੱਸ ਕੀ ਮੁੱਲ ਹੈ ਲਗਦਾ
ਇਹ ਤਾਂ ਕੁਦਰਤ ਦਾ ਵਰਦਾਨ...
ਦਾਨ ਕਰੇ ਤੋਂ ਜਰਾ ਨਾ ਘਟਦਾ
ਕਰ ਲੈ ਤੂੰ ਵੀ ਜੇਰਾ
ਪੁੰਨ ਕਮਾ ਲੈ ਜਿੰਦੇ ਕੋਈ
ਹੋ ਨਾ ਜਾਏ ਹਨੇਰਾ
ਲੋੜਵੰਦ ਦੀ ਮੱਦਦ ਕਰਕੇ
‘ਰਾਜੀ’ ਕਰ ਲਓ ਕੰਮ ਮਹਾਨ ...
0 Comments