ਉਦੋਂ ਇਹ ਸਕੂਲ ਬੜਾ ਯਾਦ ਆਇਆ ਕਰੇਗਾ
Udo Eh School Bada Yaad Aaiya Karega
ਔਖੇ ਵੀ ਆਉਣਗੇ ਰਾਹ, ਸੌਖੇ ਵੀ ਆਉਣਗੇ
ਹਰ ਕਦਮ ਉੱਤੇ ਐਸੇ ਮੌਕੇ ਵੀ ਆਉਣਗੇ
ਜ਼ਿੰਦਗੀ ਨੂੰ ਕੋਈ ਜੇ ਸਵਾਲ ਪਾਇਆ ਕਰੇਗਾ
ਉਦੋਂ ਇਹ ਸਕੂਲ ਬੜਾ ਯਾਦ ਆਇਆ ਕਰੇਗਾ
ਬੈਠ ਕੇ ਜਮਾਤ ਵਿਚ ਕਰੀਆਂ ਸ਼ਰਾਰਤਾਂ
ਕਾਪੀਆਂ ਸਲੇਟਾਂ ਉੱਤੇ ਲਿਖੀਆਂ ਇਬਾਰਤਾਂ
ਮੈਡਮ ਦੇ ਵਾਂਗ ਕੌਣ ਸਮਝਾਇਆ ਕਰੇਗਾ ?
ਦੂਜਿਆਂ ਦੇ ਡੱਬਿਆਂ 'ਚੋਂ ਚੋਰੀ ਖਾ ਕੇ ਰੋਟੀਆਂ
ਖੇਡਣ ਨੂੰ ਦੌੜ ਜਾਣਾ ਪਾ ਪਾ ਕੇ ਜੋਟੀਆਂ
ਮਹਿਫ਼ਲ 'ਚ ਕੋਈ ਜੇ ਇਹ ਸੁਣਾਇਆ ਕਰੇਗਾ
ਰੀਝਾਂ ਨਾਲ ਤੋਰਦੀ ਮਾਂ ਹੱਥ ਦੇ ਕੇ ਚੂਰੀਆਂ
ਕਦੇ ਵੀ ਨਾ ਮੱਥੇ ਉੱਤੇ ਪਾਈਆਂ ਓਸ ਘੂਰੀਆਂ ਬਾ
ਪੂ ਵਾਂਗ ਕੋਈ ਨਾ ਸੀਨੇ ਲਾਇਆ ਕਰੇਗਾ
ਦੇਸਾਂ ਪ੍ਰਦੇਸਾਂ ਵਿਚ ਜਿੱਥੇ ਵੀ ਤੂੰ ਜਾਵੇਂਗਾ
ਪਹਿਲੀ, ਦੂਜੀ ਵਾਲੇ ਸੰਗੀ ਭੁੱਲ ਨਹੀਂ ਪਾਵੇਗਾ
ਜਦੋਂ ਵੀ ਪੜ੍ਹਨ ਕੋਈ ਬਾਲ ਜਾਇਆ ਕਰੇਗਾ
ਓਦੋਂ ਇਹ ਸਕੂਲ ਬੜਾ ਯਾਦ ਆਇਆ ਕਰੇਗਾ।
0 Comments