ਮੇਰਾ ਇਹ ਸਕੂਲ
Mera Eh School
ਵਿੱਦਿਆ ਦੇ ਮੋਤੀ ਵੰਡੇ ਚਾਨਣ ਮੁਨਾਰਾ
ਮੇਰਾ ਇਹ ਸਕੂਲ ਮੈਨੂੰ ਲੱਗਦਾ ਪਿਆਰਾ
ਰੁੱਖਾਂ ਦੀਆਂ ਠੰਢੀਆਂ ਤੇ ਮਿੱਠੀਆਂ ਨੇ ਛਾਵਾਂ
ਚਾਵਾਂ ਨਾਲ ਪੜ੍ਹਨ ਸਕੂਲ ਨਿੱਤ ਆਵਾਂ
ਸਾਰਿਆਂ ਤੋਂ ਸੋਹਣਾ ਅਤੇ ਸਭ ਤੋਂ ਨਿਆਰਾ
ਮੇਰਾ ਇਹ ਸਕੂਲ ...
ਖੁੱਲ੍ਹੇ-ਡੁੱਲੇ ਕਮਰੇ ਤੇ ਛੱਤਾਂ ਉੱਤੇ ਪੱਖੇ
ਖ਼ੁਸ਼ੀ-ਖ਼ੁਸ਼ੀ ਕਰਦੇ ਪੜ੍ਹਾਈ ਸਾਰੇ ਬੱਚੇ
ਚਮਕੇ ਸਕੂਲ ਜਿਵੇਂ ਅੰਬਰਾਂ ਦਾ ਤਾਰਾ
ਮੇਰਾ ਇਹ ਸਕੂਲ ...
ਅੱਧੀ ਛੁੱਟੀ ਖੇਡੀਏ ਗਰਾਊਂਡ ਵਿਚ ਜਾ ਕੇ
ਭੁੱਲ ਜਾਵੇ ਜੱਗ ਸਾਰਾ ਮੈਨੂੰ ਇੱਥੇ ਆ ਕੇ
ਫੁੱਲਾਂ ਦੀ ਕਿਆਰੀ ਦੇਵੇ ਵੱਖਰਾ ਹੁਲਾਰਾ
ਮੇਰਾ ਇਹ ਸਕੂਲ ...
ਮੰਨਦੇ ਨੇ ਬੱਚੇ ਅਧਿਆਪਕਾਂ ਦਾ ਕਹਿਣਾ
‘ਰਾਜੀ’ ਇਹ ਸਕੂਲ ਸਾਡੀ ਜ਼ਿੰਦਗੀ ਦਾ ਗਹਿਣਾ
ਸੁਰਗਾਂ ਤੋਂ ਵਧ ਕੇ ਹੈ ਇੱਥੋਂ ਦਾ ਨਜ਼ਾਰਾ
ਮੇਰਾ ਇਹ ਸਕੂਲ ...
0 Comments