ਮਾਂ ਬੋਲੀ
Maa Boli
ਮਾਂ ਬੋਲੀ ਦਾ ਕਰਦੇ ਜੋ ਸਤਿਕਾਰ ਨਹੀਂ
ਉਹਨਾਂ ਵਰਗਾ ਕੋਈ ਹੋਰ ਗੱਦਾਰ ਨਹੀਂ
ਜਿਹੜੇ ਆਪਣੀ ਮਾਂ ਦੀ ਕਦਰ ਨਾ ਪਾਉਂਦੇ ਨੇ
ਮਿੱਠੀ ਗੋਦ ਦੇ ਨਿੱਘ ਦਾ ਸੁੱਖ ਗਵਾਉਂਦੇ ਨੇ
ਮਾਂ ਦੇ ਬਾਲ ਕਹਾਵਣ ਦੇ ਹੱਕਦਾਰ ਨਹੀਂ....
ਮਾਂ ਬੋਲੀ ਦਾ ...
ਗੁਰੂਆਂ, ਪੀਰ ਫ਼ਕੀਰਾਂ ਨੇ ਰਚੀ ਬਾਣੀ ਏ
ਇਹ ਪੰਜਾਬੀ ਬੋਲੀ ਸਭ ਦੀ ਰਾਣੀ ਏ
ਲੋਰੀ, ਬਾਤ, ਦੁਆਵਾਂ ਜਿਹਾ ਪਿਆਰ ਨਹੀਂ...
ਮਾਂ ਬੋਲੀ ਦਾ ...
ਇਹਦੇ ਜਿਹਾ ਪਵਿੱਤਰ ਕੋਈ ਗਹਿਣਾ ਨਹੀਂ
ਮਾਂ ਬੋਲੀ ਦਾ ਕਰਜ਼ਾ ਤੈਥੋਂ ਲਹਿਣਾ ਨਹੀਂ
ਕਿੱਸੇ, ਬੋਲੀਆਂ ਵਰਗਾ ਕਿਤੇ ਭੰਡਾਰ ਨਹੀ
ਮਾਂ ਬੋਲੀ ਦਾ ...
0 Comments