ਅਰਸ਼ਾਂ ਤੱਕ ਉਡਾਰੀ
Arsha Tak Udari
ਇਕ ਸੁਨੀਤਾ ਲਾ ਆਈ ਹੈ
ਅਰਸ਼ਾਂ ਤੱਕ ਉਡਾਰੀ
ਇਕ ਸੁਨੀਤਾ ਜਨਮ ਤੋਂ ਪਹਿਲਾਂ
ਕੁੱਖ ਵਿਚ ਜਾਂਦੀ ਮਾਰੀ
ਇਕ ਸੁਨੀਤਾ ਦਾ ਬਾਬਲ ਹੈ
ਉਮਰਾਂ ਦਾ ਕਰਜ਼ਾਈ
ਰੁਕੀ ਹੈ ਡੋਲੀ ਦਾਜ ਦੇ ਬਾਝੋਂ
ਬੈਠੀ ਘਰੇ ਵਿਚਾਰੀ...
ਇਕ ਸੁਨੀਤਾ ਸ਼ਾਹਾਂ ਦੇ ਘਰ
ਚੁੱਕਦੀ ਗੋਹਾ-ਕੂੜਾ
ਨ੍ਹੇਰਾ ਢੋਂਦੀ ਚਾਨਣ ਦੀ ਗੱਲ
ਉਸ ਤੋਂ ਗਈ ਵਿਸਾਰੀ….
ਕਿਸੇ ਸੁਨੀਤਾ ਦੇ ਨਾਲ ਕਰ ਗਿਆ
ਧੋਖਾ ਸਿਰ ਦਾ ਸਾਈਂ
ਮਾਪਿਆਂ ਦੇ ਘਰ ਦੇ ਵਿਚ ਬੈਠੀ
ਰੋਵੇ ਕਰਮਾਂ ਮਾਰੀ...
ਇਕ ਸੁਨੀਤਾ ਸਿਖਰ ਦੁਪਹਿਰੇ
ਲੁੱਟੀ ਸ਼ਰੇ ਬਾਜ਼ਾਰ
ਬਹੁੜੇ ਨਾ ਕੋਈ ਦਰਦੀ ਬਣ ਕੇ
ਚੁੱਪ ਹੈ ਦੁਨੀਆਂ ਸਾਰੀ
ਇਕ ਸੁਨੀਤਾ ...
0 Comments