ਅਧਿਆਪਕ ਮੇਰੇ
Adhiyapak Mere
ਮੈਨੂੰ ਖ਼ੂਬ ਪੜ੍ਹਾਉਂਦੇ ਨੇ, ਅਧਿਆਪਕ ਮੇਰੇ
ਮਨ ਮੇਰੇ ਨੂੰ ਭਾਉਂਦੇ ਨੇ, ਅਧਿਆਪਕ ਮੇਰੇ
ਜੋ ਗੱਲ ਮੇਰੇ ਸਮਝ ਨਾ ਆਵੇ
ਯਾਦ ਕਰਾਂ ਮੈਂ ਫਿਰ ਭੁੱਲ ਜਾਵੇ
ਵਾਰ-ਵਾਰ ਸਮਝਾਉਂਦੇ ਨੇ, ਅਧਿਆਪਕ ਮੇਰੇ
ਮਨ ਮੇਰੇ ਨੂੰ ...
ਖੇਡਣ ਲਈ ਵੀ ਲੈ ਕੇ ਜਾਂਦੇ
ਦੂਰ-ਦੂਰ ਤੱਕ ਟੂਰ ਲਵਾਂਦੇ
ਸਾਡੀ ਰੀਝ ਪੁਗਾਉਂਦੇ ਨੇ, ਅਧਿਆਪਕ ਮੇਰੇ
ਮਨ ਮੇਰੇ ਨੂੰ ....
ਸਾਰੇ ਬੱਚੇ ਹੀ ਉਠ ਖੜ ਦੇ
ਉਨ੍ਹਾਂ ਦਾ ਸਤਿਕਾਰ ਨੇ ਕਰਦੇ
ਜਦੋਂ ਜਮਾਤ 'ਚ ਆਉਂਦੇ ਨੇ, ਅਧਿਆਪਕ ਮੇਰੇ
ਮਨ ਮੇਰੇ ਨੂੰ ...
0 Comments