ਲਾਇਬ੍ਰੇਰੀ
Library
ਆਇਆ ਕਰ ਕਦੇ ਲਾਇਬਰੇਰੀ
ਬਦਲ ਜਾਵੇਗੀ ਜ਼ਿੰਦਗੀ ਤੇਰੀ
ਸਜੀਆਂ ਨੇ ਅਨਮੋਲ ਕਿਤਾਬਾਂ
ਚਾਵਾਂ ਦੇ ਨਾਲ ਖੋਲ੍ਹ ਕਿਤਾਬਾਂ
ਮੈਗ਼ਜ਼ੀਨ ਦੀ ਲੱਗੀ ਢੇਰੀ…
ਇੱਕ ਕੋਨੇ ਅਖ਼ਬਾਰ ਪਏ ਨੇ
ਤੈਨੂੰ 'ਵਾਜ਼ਾਂ ਮਾਰ ਰਹੇ ਨੇ
ਚੰਗੇ ਕੰਮ ਵਿਚ ਕਾਹਦੀ ਦੇਰੀ...
ਪੜ੍ਹ ਲੈ ਕਹਿੰਦਾ ਕੀ ਵਿਗਿਆਨ
ਨਵੀਂ ਨਜ਼ਰ ਨਾਲ ਦੇਖ ਜਹਾਨ
ਕਰ ਲੈ ਆਪਣੀ ਸੋਚ ਪਕੇਰੀ…
ਅੱਖਰਾਂ ਦੇ ਨਾਲ ਮੋਹ ਜੋ ਪਾਉਂਦਾ
ਹਰ ਖੇਤਰ ਵਿਚ ਅੱਗੇ ਆਉਂਦਾ
ਉਹ ਨਾ ਕਦੇ ਵੀ ਢਾਹੁੰਦਾ ਢੇਰੀ…
ਵਿੱਚ ਕਲਾਵੇ ਘੁੱਟ ਲੈਂਦੀਆਂ
ਡਿੱਗੇ ਪਏ ਨੂੰ ਚੁੱਕ ਲੈਂਦੀਆਂ
ਦੇਣ ਪੁਸਤਕਾਂ ਹੱਲਾਸ਼ੇਰੀ….
ਮਿਟ ਜਾਂਦੇ ਸਭ ਭਰਮ-ਭੁਲੇਖ
‘ਰਾਜੀ’ ਜੋ ਨਿੱਤ ਆਉਂਦਾ ਇੱਥੇ
ਮੁੱਕਦੀ ਮਨ ਦੀ ਘੁੰਮਣਘੇਰੀ
ਆਇਆ ਕਰ..
0 Comments