ਮੈਂ ਛੋਟਾ ਜਿਹਾ ਬਾਲ ਹਾਂ
Mein Chota Jiha Baal Haa
ਮੈਂ ਛੋਟਾ ਜਿਹਾ ਬਾਲ ਹਾਂ
ਕਰਦਾ ਬੜੇ ਕਮਾਲ ਹਾਂ
ਤੜਕੇ ਉਠ ਨਹਾਉਂਦਾ ਹਾਂ
ਸੋਹਣੇ ਕੱਪੜੇ ਪਾਉਂਦਾ ਹਾਂ
ਫੇਰ ਵਹਾਉਂਦਾ ਵਾਲ ਹਾਂ
ਮੈਂ ਛੋਟਾ ਜਿਹਾ
ਪੜ੍ਹਨ ਸਕੂਲੇ ਜਾਂਦਾ ਹਾਂ
ਗੀਤ ਪਿਆਰੇ ਗਾਂਦਾ ਹਾਂ
ਕੱਢਦਾ ਕਦੇ ਨਾ ਗਾਲ ਹਾਂ
ਮੈਂ ਛੋਟਾ ਜਿਹਾ ..
ਮੈਂਬਰ ਸਭ ਪਰਿਵਾਰ ਦੇ
ਮੈਨੂੰ ਖ਼ੂਬ ਪਿਆਰਦੇ
ਮੈਂ ਉਨ੍ਹਾਂ ਦਾ ਲਾਲ ਹਾਂ
ਮੈਂ ਛੋਟਾ ਜਿਹਾ…
ਟਿਕ ਕੇ ਕਦੇ ਨਾ ਬਹਿੰਦਾ ਹਾਂ
ਨੱਚਦਾ ਟੱਪਦਾ ਰਹਿੰਦਾ ਹਾਂ
ਖੇਡਦਾ ਸਾਥੀਆਂ ਨਾਲ ਹਾਂ
ਮੈਂ ਛੋਟਾ ਜਿਹਾ….
ਉੱਚੀ ਵਿੱਦਿਆ ਪਾਵਾਂਗਾ
ਬਣਕੇ ਕੁਝ ਦਿਖਾਵਾਂਗਾ
ਚੱਲਦਾ ਤਿੱਖੀ ਚਾਲ ਹਾਂ
ਮੈਂ ਛੋਟਾ ਜਿਹਾ ...
0 Comments