ਸਾਂਝੀ ਵਿਦਿਆ
Sanjhi Vidya
ਮੁੰਡੇ-ਕੁੜੀਆਂ ਦਾ ਇਕੋਂ ਸਮੇ, ਇਕੋ ਥਾਂ ਅਤੇ ਇਕੋਂ ਅਧਿਆਪਕ ਕੌਲੋਂ“ ਵਿਦਿਆ ਗ੍ਰਹਿਣ ਕਰਨ ਦਾ ਨਾਂ ਸਾਂਝੀ ਵਿਦਿਆ ਹੈ । ਸਾਂਝੀ ਵਿਦਿਆ ਦੀ ਪ੍ਰਥਾ ਭਾਰਤ ਵਿਚ ਵੌਦਕ ਸਮੇ ਤੋਂ ਚੱਲ ਰਹੀ ਹੈ । ਵੈਦਕ ਸਮੇ' ਦੇ ਗ੍ਰੰਥਾਂ ਵਿਚ ਸਵਿੱਤਰੀ ਅਤੇ ਦਮਯੌਤੀ ਆਦਿ ਇਸਤਰੀਆਂ ਦਾ ਵਰਣਨ ਆਉਂਦਾ ਹੈ ਜੌ ਆਸ਼ਰਮਾਂ ਵਿਚ ਮਰਦਾਂ ਨਾਲ ਵਿਦਿਆ ਪ੍ਰਾਪਤ ਕਰਦੀਆਂ ਰਹੀਆਂ। ਜਦੋਂ ਭਾਰਤ ਉੱਤੇ ਮੁਸਲਮਾਨਾਂ ਦਾ ਰਾਜ ਸਥਾਪਤ ਹੋ ਇਆ ਤਾਂ ਮੁਸਲਮਾਨੀ ਧਰਮ ਅਨੁਸਾਰ (ਜਿਸ ਵਿਚ ਔਰਤ ਦੀ ਪਦਵੀ ਮਰਦ ਨਾਲੋ ਬਹੁਤ ਨੀਵੀ" ਮੰਨੀ ਗਈ) ਔਰਤ ਘਰ ਦੀ ਚਾਰ-ਦੀਵਾਰੀ ਵਿਚ ਬੰਦ ਹੋ ਕੇ ਰਹਿ ਗਈ, ਪਰਦੇ ਦਾ ਰਿਵਾਜ ਪੈ ਗਿਆ, ਸਾਂਝੀ ਵਿਦਿਆ ਦਾ ਸਵਾਲ ਹੀ ਨਾਂਹ ਪੈਦਾ ਹੋਇਆ, ਏਥੋਂ ਤਕ ਕਿ ਕਈ ਬਾਦਸ਼ਾਹਾਂ ਨੇ ਤਾਂ ਇਸਤਰੀ ਵਿਦਿਆ ਤੇ ਰੌਕ ਲਾ ਦਿੱਤੀ। ਅੰਗ੍ਰੇਜ਼ੀ ਰਾਜ ਸਮੋ, ਪੱਛਮੀ ਪ੍ਰਭਾਵ ਹੇਠਾਂ, ਸਾਂਝੀ ਵਿਦਿਆ ਦੀ ਪ੍ਰਥਾ ਫਿਰ ਹੋਂਦ ਵਿਚ ਆਉਣ ਲੱਗ ਪਈ । ਉੱਚ ਘਰਾਣਿਆਂ ਨੇ ਆਪਣੀਆਂ ਧੀਆਂ-ਭੈਣਾਂ ਨੂੰ ਮੁੰਡਿਆਂ ਦੇ ਸਕੂਹਲਾਂ-ਕਾਲਜਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ, ਭਾਵੇ" ਉਨ੍ਹਾਂ ਨੂੰ ।ਏਹ ਕੁਝ ਕਰਨ ਵਿਚ ਆਮ ਲੌਕਾਂ ਦੀ ਸ਼ੀਕ੍ਰਿਤੀ ਨਾ ਮਿਲੀ ਪਰ ਉਨ੍ਹਾਂ ਹੋਸਲਾ ਨਾ ਛੱਡਿਆ। ਅੱਜ ਭਾਰਤ ਅਜ਼ਾਂਦ ਹੈ। ਹੁਣ ਅਜ਼ਾਦ ਭਾਰਤ ਦੇ ਸੰਵਿਧਾਨ ਅਨੁਸਾਰ ਇਕ ਔਰਤ ਨੂੰ ਵਿਦਿਆ ਪ੍ਰਾਪਤ ਕਰਨ ਦਾ ਓਨਾਂ ਹੀ ਹੱਕ ਹੈ_ਜਿੰਨਾ ਕਿ ਮਰਦ ਨੂੰ । ਮਹਾਤਮਾ ਗਾਂਧੀ ਜੀ ਨੇ ਸਾਂਝੀ ਵਿਦਿਆ ਦੇ ਹੱਕ ਵਿਚ ਪਰਚਾਰ ਕੀਤਾ । ਸਾਂਡੀ ਸਰਕਾਰ ਨੇ ਸਾਂਝੀ ਵਿਦਿਆ ਲਈ ਸਕੂਲ-ਕਾਲਜ ਖੌਲ੍ਹੋ । ਪਹਿਲਾਂ ਪਹਿਲ ਤਾਂ ਲੌਕਾਂ ਨੇ ਇਸ ਤਰ੍ਹਾਂ ਦੀ ਵਿਦਿਆ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਿਆ, ਪਰ ਹੁਣ ਇਸ ਨੂੰ ਹਰ ਵਰਗ ਵਿਚ ਸਵੀਕਾਰ ਕੀਤਾ ਜਾ ਰਿਹਾਂ ਹੈ ।
ਹਾਲਾਂ ਵੀ ਕਈ ਪੁਰਾਣੇ ਖ਼ਿਆਲਾਂ ਦੇ ਲੌਕ ਹਨ ਜੌ ਸਾਂਝੀ ਵਿਦਿਆ ਦੀ ਡੱਟ ਕੇ ਵਿਰੋਧਤਾ ਕਰਦੇ ਹਨ । ਉਨ੍ਹਾਂ ਦਾ ਖ਼ਿਆਲ ਹੈ ਕਿ ਸਾਂਝੀ ਵਿਦਿਆ ਵਿਚ ਮੁੰ ਡਿਆਂ-ਕੁੜੀਆਂ ਦਾ ਆਚਰਨ. ਵਿਗੜ ਜਾਂਦਾ ਹੈ । ਉਨ੍ਹਾਂ ਅਨੁਸਾਰ ਦੋ ਵਿਰੋਂਧੀ ਲਿੰਗਾਂ ਦੀ ਖਿੱਦ ਸੁਭਾਵਕ ਹੈ ਅਤੇ ਇਸ ਖਿਚ ਕਰਕੇ ਨੌਜੁਆਨ ਮੁੰਡੇ-ਕੁੜੀਆਂ ਅਜੇਹੀਆਂ ਹਰਕਤਾਂ ਕਰ ਬੈਠਦੇ ਹਨ ਜੌ ਉਨ੍ਹਾਂ ਦੇ ਚਾਲ-ਚਲਨ ਨੂੰ ਖ਼ਰਾਬ ਕਰ ਦੇੱਦੀਆਂ ਹਨ । ਚਾਲ-ਚਲਨ ਦੀ ਖ਼ਰਾਬੀ ਦੇ ਵਿਚਾਰ ਦੀ ਪ੍ਰੋੜ੍ਹਤਾ ਲਈ ਉਹ ਇੰਗਲੈੱਡ ਅਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਉਦਾਹਰਣਾਂ ਦੇਦੇ ਹਨ । ਉਨ੍ਹਾਂ ਦਾ ਖ਼ਿਆਲ ਹੈ 'ਕਿ ਇਨ੍ਹਾਂ ਦੇਸ਼-ਵਾਸੀਆਂ ਦੀ ਬਦਚਲਨੀ ਦਾ ਕਾਰਣ ਸਾਂਝੀ ਵਿਦਿਆ ਹੀ ਹੈ ।
ਧਿਆਨ ਨਾਲ ਵੇਖਿਆਂ ਸਾਂਝੀ ਵਿਦਿਆ ਦੀ ਇਹ ਵਿਰੋਧਤਾ ਨਿਰਮੂਲ ਜਾਪਦੀ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਇੰਗਲੈ`ਡ ਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਬਦਚਲਨੀ ਦਾ ਮੁੱਖ ਕਾਰਣ ਸਾਂਝੀ ਵਿਦਿਆਂ ਨਹੀਂ, ਸਗੋ" ਉਥੋਂ` ਦਾ ਮਸ਼ੀਨੀਕਰਨ ਹੈ । ਮਸ਼ੀਨਾਂ ਨੇ ਸੋਦਾਬਾਜ਼ੀ ਨੂੰ ਜਨਮ ਦਿੱਤਾ ਹੈ ਅਤੇ ਇਹ ਸੌਦਾਂਬਾਜ਼ੀ ਇਨ੍ਹਾਂ ਦੇ ਜੀਵਨ ਦੇ ਹਰ ਖੋਤਰ ਵਿਚ ਆ ਗਈ ਹੈ -ਪਿਆਰ ਸਬੇਧੀ ਜਜ਼ਬਾਤਾਂ ਦੇ ਖੇਤਰ ਵਿਚ ਵੀ । ਦੂਜੇ, ਸਾਂਝੀ ਵਿਦਿਆ ਨਾਲ ਮੁੰਡੇ-ਕੁੜੀਆਂ ਦਾ ਆਚਰਨ ਵਿਗੜਦਾ ਨਹੀਂ', ਸਗੋ ਸੋਵਰਦਾ ਹੈ । ਜਦ ਮੁੰਡੇ-ਕ੍ੜੀਆਂ ਇਕੱਠੇ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਇਕ ਦੂਜੇ ਦੀ ਸ਼ਰਮ ਹੁੰਦੀ ਹੈ । ਉਹ ਅਜੇਹੀ ਹਰਕਤ ਕਦੇ ਵੀ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਨੂੰ ਦੂਜਿਆਂ ਦੀਆਂ ਅੱਖਾਂ ਸਾਹਮਣੇ ਨੀਵਾਂ ਹੋਣਾ ਪਏ । ਇਹੀ ਕਾਰਣ ਹੈ ਕਿ ਸਾਂਝੀ ਵਿਦਿਆ ਵਾਲੀਆਂ ਸੰਸਥਾਵਾਂ ਦੇ ਵਿਦਿਆਰਥੀ ਦੂਜੀਆਂ ਸੋਥਾਵਾਂ ਦੇ ਵਿਦਿਆਰਥੀਆਂ ਨਾਲੋਂ ਵਧੋਰੋ ਸਭਿਆ ਹੁੰਦੇ ਹਨ । ਸ਼ੁੱਧ ਬੋਲਣਾ, ਸਪੱਸ਼ਟ ਬੋਲਣਾ ਅਤੇਂ ਦੂਜਿਆਂ ਦਾ ਆਦਰ ਕਰਨਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ । ਜਿਨ੍ਹਾਂ ਸਕੂਲਾਂ-ਕਾਲਜਾਂ ਵਿਚ ਨਿਰੋ ਮੁੰਡੇ ਹੀ ਪੜ੍ਹਦੇ ਹਨ, ਉਥੋਂ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਆਮ ਸੁਣੀ'ਦੀਆਂ ਹਨ ।
ਦੂਜੀ ਵਿਰੋਧਤਾ ਇਹ ਕੀਤੀ ਜਾਂਦੀ ਹੈ ਕਿ ਸਾਂਝੀ-ਵਿਦਿਆ ਨਾਲ ਮੁੰਡੇ-ਕੁੜੀਆਂ ਦੀ ਪੜ੍ਹਾਈ ਵਿਚ ਰੁਕਾਵਟ ਆਉਂਦੀ ਹੈ । ਮੁੰਡੇ-ਕੁੜੀਆਂ ਇਕ-ਦੂਜੇ ਨੂੰ ਆਪਣੇ ਵੱਲ ਖਿਚਣ ਲਈ ਆਪਣਾ ਸਾਰਾ ਧਿਆਨ ਆਪਣੀ ਸਜਾਵਟ ਵੱਲ ਹੀ ਲਾ ਦੇਦੇ ਹਨ -ਮੁੰਡੇ ਦੁ ਦੇ ਘੰਟੇ ਪੱਗ ਦੀ ਚੁੰਜ ਹੀ ਠੀਕ ਕਰਦੇ ਰਹਿੰਦੇ ਹਨ, ਕਦੀ ਪੈੱਟ ਦੀ ਕਰੀਜ਼ ਠੀਕ ਕਰਦੇ ਹਨ ਅਤੇ ਕਦੀ ਕਮੀਜ ਦੇ ਵੱਟੋ ਕਢਦੇਂ ਹਨ । ਦੂਜੇ ਪਾਸੇ ਕੁੜੀਆਂ ਵੀ ਘੱਟ ਨਹੀਂ” ਕਰਦੀਆਂ । ਉਨ੍ਹਾਂ ਲਟੀ ਤਾਂ ਕਿਹੜੀ ਕਮੀਜ਼, ਕਿਹੜੀ ਚੁੰਨੀ ਦਾ ਫ਼ੈਸਲਾ ਕਰਨਾ ਹੀ ਮੁਸ਼ਕਲ ਹੁੰਦਾ ਹੈ । ਇੰਜ ਹਰ ਕੁੜੀ 'ਹੀਰ' ਤੋਂ ਹਰ ਮੂੰਡਾ “ਰਾਂਝਾ ਬਣਨ ਦੀ ਕੌਜ਼ ਹੈ ਅਤੇ ਇਸ ਕੇ ੧ ਵੱਲੋਂ ਅਣਗਹਿਲੀ ਹੋਣੀ ਸ਼ੁਰੂ ਹੋ ਜਾਂਦੀ ਹੈ ।
ਪਰ ਇਹ ਵਿਰੋਂਧਤਾ ਵੀ ਕੋਈ ਵਜ਼ਨੀ ਨਹੀਂ । ਕੱਪੜਿਆਂ ਦੀ ਸਮੱਸਿਆ ਤਾਂ ਸਹਿਜੇ ਹੀ ਹੱਲ ਕੀਤੀ ਜਾ ਸਕਦੀ ਹੈ । ਕੁੜੀਆਂ ਤੇ ਮੁੰਡਿਆਂ ਲਈ ਅੱਤ ਅੱਡ ਵਰਦੀ ਨੀਅਤ ਕਰ ਕੇ ਇਹ ਟੰਟਾ ਮੁਕਾਇਆ ਜਾਂ ਸਕਦਾ ਹੈ। ਨਾਲੇ ਇਹ ਬਿਲਕੁਲ ਗ਼ਲਤ ਗੱਲ ਹੈ ਕਿ ਮੁੰਡੇ-ਕੁੜੀਆਂ ਦਾ ਧਿਆਨ ਪੜ੍ਹਾਈ ਵੱਲੋਂ ਘੱਟ ਜਾਂਦਾ ਹੈ । ਵਿਦਿਅਕ ਸੋਸਕਾਵਾਂ ਕੋਈ ਆਸ਼ਕੀ-ਮਾਸ਼ੂਕੀ ਦੀਆਂ ਥਾਵਾਂ ਨਹੀਂ, ਇਹ ਤਾਂ ਵਿਦਿਆ ਦੇ ਮੰਦਰ ਹਨ। ਇਥੇ ਸਗੋਂ ਮੂੰਡਿਆਂ-ਕ੍ੜੀਆਂ ਵਿਚ ਮੁਕਾਬਲੇ ਦੀ ਭਾਵਨਾ ਪੌਦਾ ਹੋਂ ਜਾਂਦੀ ਹੈ ਕਿ ਕੌਣ ਜ਼ਿਆਦਾ ਨੰਬਰ ਲੈਦਾ ਹੈ । ਇਹ ਜ਼ਿਆਦਾ ਨੰਬਰ ਲੈਣ ਦੀ ਧੁਨ ਇਨ੍ਹਾਂ ਨੂੰ ਚੰਗੀ ਚੋਖੀ ਮਿਹਨਤ ਕਰਨ ਵੱਲ ਪ੍ਰੇਰਦੀ ਹੈ ।
ਇਹ ਵੀ ਕਿਹਾ ਜਾਂਦਾ ਹੈ ਕਿ ਸਾਂਝੀ ਵਿਦਿਆ ਲਾਭਦਾਇਕ ਨਹੀਂ ਕਿਉਕਿ ਇਹ ਔਰਤ ਦੀ ਸ਼ਖ਼ਸੀਅਤ ਨੂੰ ਵਿਕਾਸ ਨਹੀਂ ਕਰਨ ਦੇਦੀ । ਇਸ ਵਿਚਾਰ ਦੇ ਸਮਰਥਕਾਂ ਅਨੁਸਾਰ ਔਰਤ ਦਾ ਦਿਮਾਗ਼ ਮਰਦ ਨਾਲੋਂ“ ਘੱਟ ਹੁੰਦਾ ਹੈ ਅਤੇ ਉਹ ਸਰੀਰਕ ਤੌਰ ਤੇ ਵੀ ਮਰਦ ਨਾਲੋਂ ਕਮਜ਼ੋਰ ਹੁੰਦੀ ਹੈ, ਇਸ ਕਰਕੇ ਉਸ ਦੋ ਮਨ ਵਿਚ ਹੀਣਤਾ-ਭਾਵ ਪੈਦਾ ਹੁੰਦੇ ਹਨ । ਇਹ ਭਾਵ ਉਸ ਦੇ ਮਾਨਸਕ ਵਿਕਾਸ ਵਿਚ ਰੁਕਾਵਟ ਪਾਉਂਦੇ ਹਨ।
ਕਿੰਨੀ ਹਾਸੋਹੀਣੀ ਗੱਲ ਹੈ-ਕਿ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ । ਵਾਸਤਵ ਵਿਚ ਗੱਲ ਉਲਟ ਜਾਪਦੀ ਹੈ । ਯੂਨੀਵਰਸਟੀਆਂ ਦੋ ਨਤੀਜੇ ਦੱਸਦੇ ਹਨ ਕਿ ਮੌਡਿਆਂ ਨਾਲੋਂ ਕੁੜੀਆਂ ਬਹੁਤੀ ਗਿਣਤੀ ਵਿਚ ਪਾਸ ਹੁੰਦੀਆਂ ਹਨ ਅਤੇ ਉਹ ਵੀ ਬਹੁਤੇ ਨੰਬਰ ਲੈ ਕੇ। ਕੀ ਘੱਟ ਦਿਮਾਗ਼ ਵਾਲੋਂ ਵੀ ਬਹੁਤ ਨੰਬਰ ਲੈ ਸਕਦੇ ਹਨ ਬਾਕੀ ਗੱਲ ਰਹੀ ਹੀਣਤਾ-ਭਾਵ ਦੀ-ਔਰਤ ਦੀ ਉੱਚੀ ਦਿਮਾਗ਼ੀ ਪੱਧਰ ਸਾਹਮਣੇ ਤਾਂ ਸਗੌ' ਮਰਦ ਵਿਚ ਹੀਣਤਾ-ਭਾਵ ਆਉਣਾ ਚਾਹੀਦਾ ਹੈ । ਸਾਂਝੀ-ਵਿਦਿਆ ਕੁੜੀਆਂ-ਮ੍ਰੌਡਿਆਂ ਨੂੰ ਆਪਸ ਵਿਚ ਇਕ-ਦੂਜੇ ਨੂੰ ਸਮਝਣ ਦਾਂ ਅਵਸਰ ਦੋ'ਦੀ ਹੈ । ਦੋਹਾਂ ਧਿਰਾਂ ਦੀ ਸ਼ਖਸੀਅਤ ਵਿਕਾਸ ਕਰਦੀ ਹੈ ।
ਸਾਂਝੀ ਵਿਦਿਆ ਦੀ ਵਿਰੋਧਤਾ ਕਰਨ ਵਾਲੋਂ ਇਹ ਵੀ ਕਹਿੰਦੇ ਹਨ ਕਿ ਇਸ ਵਿਦਿਆ ਦੀ ਲੌੜ ਹੀ ਨਹੀਂ ਕਿਉਕਿ ਸਮਾਜ ਵਿਚ ਔਰਤ ਦਾ ਅੱਡ ਕਰਤੱਵ ਹੈ ਅਤੇ ਮਰਦ ਦਾ ਅੱਡ । ਇਸ ਲਈ ਇਨ੍ਹਾਂ ਦੂਹਾਂ ਨੂੰ ਅੱਡ-ਅੱਡ ਤਰ੍ਹਾਂ ਦੀ ਵਿਦਿਆ ਦੀ ਲੌੜ ਹੈ ਕਿਉਂ ਕਿ ਵਿਦਿਆ ਦਾ ਮੰਤਵ ਹੀ ਵਿਅਕਤੀ ਨੂੰ ਆਪਣਾ ਕਰਤਵ ਪੂਰਾ ਕਰਨ ਦੀ ਯੋਗਤਾ ਬਖ਼ਸ਼ਣਾ ਹੈ । ਸੋ ਔਰਤਾਂ ਦ। ਵਿਦਿਆ ਅਜੇਹੀ ਹੋਣੀ ਚਾਹੀਦੀ ਹੈ ਜੋ ਇਨ੍ਹਾਂ ਨੂੰ ਘਰ ਦੀ ਰਾਣੀ ਬਣਾ ਸਕੇ--ਖਾਣਾ ਬਣਾਉਣਾ, ਸੀਉਣਾ, ਕੱਤਣਾ ਤੋਂ ਬੱਚੇ ਦੀ ਪਾਲਨਾ ਕਰਨਾ ਆਦਿ ਦਾ ਗਿਆਨ ਦੇਵੇਂ । ਇਸ ਦੇ ਉਲਟ ਇਹ ਮਰਦ ਨੂੰ ਰੋਜ਼ੀ ਕਮਾਉਣ ਦੋ ਯੋਗ ਬਣਾਵੇ ।
ਵਾਸਤਵ ਵਿਚ ਇਹ ਦਲੀਲ ਵੀ ਠੋਸ ਨਹੀਂ । ਇਹ ਦਲੀਲ ਉਹ ਦਿੰਦੇ ਹਨ ਜਿਹੜੇ ਔਰਤ ਨੂੰ ਘਰ ਦੀ ਚਾਰ-ਦੀਵਾਰੀ ਵਿਚ ਬੰਦ ਰਖਣਾ ਚਾਹੁੰਦੇ ਹਨ। ਅਜੋਕੇ ਸਮੇ ਦੀ ਮੰਗ ਹੈ ਕਿ ਔਰਤ ਤੋਂ ਮਰਦ ਜੀਵਨ-ਗੱਡੋ ਨੂੰ ਦੌ ਪਹੀਏ ਬਣ ਕੇ ਚਲਾਉਣ । ਜਿਹੜੇ ਮਜ਼ਮੂਨ ਕੇਵਲ ਔਰਤਾਂ ਲਈ ਹਨ ਉਨ੍ਹਾਂ ਦੀ ਵਿਦਿਆ ਦਾ ਅੱਡ ਪ੍ਰਬੈਧ ਕੀਤਾ ਜਾ ਸਕਦਾ ਹੈ ਅਤੇ ਬਾਕੀ ਦੇ ਟਿਕੱਠੇ ਪੜ੍ਹਾਏ ਜਾ ਸਕਦੇ ਹਨ । ਇਸ ਤਰ੍ਹਾਂ ਆਰਥਕ ਲਾਂਭ ਵੀ ਹੁੰਦਾ ਹੈ, ਕਿਉਂਕਿ ਮੁਡਿਆਂ-ਕ੍ੜੀਆਂ ਦੀਆਂ ਅੱਡ-ਅੱਡ ਵਿਦਿਅਕ ਸੰਸਥਾਵਾਂ ਲਈ ਅੱਡ-ਅੱਡ ਇਮਾਰਤਾਂ, ਅਧਿਆਪਕਾਂ, ਲਾਇਬ੍ਰੇਰੀਆਂ ਤੋ ਪ੍ਰਯੋਗਸ਼ਾਲਾਵਾਂ ਦਾ ਖ਼ਰਚ ਨਹੀਂ' ਕਰਨਾਂ ਪੈਦਾ ।
ਉਪਰੋਕਤ ਵਿਚਾਰ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਸਾਂਝੀ ਵਿਦਿਆ ਦੋ ਵਿਰੋਧੀਆਂ ਦੀਆਂ ਦਲੀਲਾਂ ਦੇ ਪੈਰ ਨਹੀਂ । ਕਿਉਂਕਿ ਔਰਤ-ਮਰਦ ਦਾ ਰਿਸ਼ਤਾ ਕੁਦਰਤੀ ਹੈ । ਇਸ ਲਈ ਇਨਾਂ ਨੂੰ ਵਿਦਿਅਕ ਆਸ਼ਰਮਾਂ ਵਿਚ ਅੱਡ-ਅੱਡ ਰੱਖਣਾ ਕੁਦਰਤ ਦੇ ਨੇਮ ਦੀ ਉਲੰਘਣਾ ਕਰਨੀ ਹੈ। ਇਸ ਲਈ ਸਾਂਝੀ ਵਿਦਿਆ ਦੀ ਪ੍ਰਥਾ ਕੁਦਰਤੀ ਤੇ ਲਾਭਦਾਇਕ ਹੈ । ਹਾਂ, ਇਸ ਗੱਲ 'ਦਾ ਜ਼ਰੂਰ ਧਿਆਨ ਰਖਣਾ ਚਾਹੀਦਾ ਹੈ ਕਿ ਅਜੇਹੀਆਂ ਵਿਦਿਅਕ ਸੰਸਥਾਵਾਂ ਵਿਚ ਅਧਿਆਪਕ ਵੀ ਹਨ। ਕਈਆਂ ਦਾ ਵਿਚਾਰ ਹੈ ਕਿ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤਕ ਸਾਂਝੀ ਵਿਦਿਆ ਹੋਣੀ ਚਾਹੀਦੀ ਹੈ । ਡਾ: ਰਾਧਾ ਕ੍ਰਿਸ਼ਨ ਵੀ ਇਸੇ ਵਿਚਾਰ ਦੇ ਹਾਮੀ ਹਨ । ਕਈਆਂ ਦਾ ਵਿਚਾਰ ਹੈ ਕਿ ਦਸਵੀਂ” ਤੋਂ” ਲੈ ਕੇ ਬੀ. ਏ. ਤਕ ਸਾਂਝੀ ਵਿਦਿਆ ਨਹੀਂ” ਹੋਣੀ ਚਾਹੀਦੀ ਕਿਉਕਿ ਇਸ ਉਮਰੇ ਵਿਦਿਆਰਥੀ ਭਰ ਜਵਾਨੀ ਵਿਚ ਹੁੰਦੇ ਹਨ ਅਤੇ ਜਵਾਨੀ ਵਧੇਰੇ ਮਸਤਾਨੀ ਹੁੰਦੀ ਹੈ ਅਤੇਂ ਅਕਲਮੰਦ ਘੱਟ। ਕਈਆਂ ਦਾ ਵਿਚਾਰ ਹੈ ਕਿ ਸਾਂਝੀ ਵਿਦਿਆ ਕੇਵਲ ਐਮ. ਏ. ਦੀਆਂ ਜਮਾਤਾਂ ਵਿਚ ਲੌੜੀ'ਦੀ ਹੈ ਕਿਉਕਿ ਇਸ ਉਮਰੇ ਵਿਦਿਆਰਥੀ ਸੁਲਝੇ ਹੋਏ ਹੁੰਦੇ ਹਨ । ਪਰ ਸਾਨੂੰ ਇਸ ਬਹਿਸ ਵਿਚ ਪੈਣ ਦੀ ਲੌੜ ਨਹੀਂ', ਸਾਡਾਂ ਤਾਂ ਮਤ ਇਹ ਹੈ ਕਿ ਜੇ ਸਾਂਝੀ ਵਿਦਿਆ ਲਾਗੂ ਹੀ ਕਰਨੀ ਹੈ ਤਾਂ ਸ਼ੁਰੂ ਤੋ“ ਲੈ ਕੇ ਅਖ਼ੀਰ ਤਕ ਕਰਨੀ ਹੀ ਠੀਕ ਹੋਵੇਗੀ ।
ਸਾਡਾ ਭਾਰਤ ਵਿਕਾਸ ਕਰ ਰਿਹਾਂ ਦੇਸ਼ ਹੈ । ਇਸ ਵਿਕਾਸ ਵਿਚ ਔਰਤ ਅਤੋਂ ਮਰਦ ਦੁਹਾਂ ਦੇ ਸਹਿਯੋਗ ਦੀ ਲੌੜ ਹੈ । ਸਾਂਝੀ ਵਿਦਿਆ ਹੀ ਦੁਹਾਂ ਧਿਰਾਂ ਨੂੰ ਇਸ ਦੇ ਯੋਗ ਬਣਾਂ ਸਕਦੀ ਹੈ ਕਿ ਉਹ ਦੇਸ਼-ਉਸਾਰੀ ਵਿਚ ਆਪਣਾ ਪੂਰਾ ਪੂਰਾ ਹਿੱਸਾ ਪਾ ਸਕਣ ।
0 Comments