Sadi Sikhiya - Pranali "ਸਾਡੀ ਸਿੱਖਿਆ -ਪਰਨਾਲੀ " Punjabi Essay, Paragraph for Class 8, 9, 10, 11 and 12 Students Examination in 1200 Words.

ਸਾਡੀ ਸਿੱਖਿਆ -ਪਰਨਾਲੀ 
Sadi Sikhiya - Pranali

ਪੁਰਾਤਨ ਸਮੋ” ਯੂਨਾਨ ਵਿਚ ਵਿਦਿਆ ਕੇਵਲ ਫ਼ੌਜੀ ਸਿਖਿਆ ਅਤੇ ਸੰਗੀਤ-ਕਲਾ ਦੀ ਹੁੰਦੀ ਸੀ। ਜਿਥੇ ਫੌਜੀ ਸਿਖਿਆ ਵਿਦਿਆਰਥੀਆਂ ਨੂੰ ਅਰੋਗ ਤੋਂ ਅਨੁਸ਼ਾਸਿਤ ਰਹਿਣ ਦੀ ਜਾਂਚ ਸਿਖਾਂਦੀ ਸੀ, ਉਥੇਂ ਸੈਗੀਤ-ਕਲਾ ਉਨ੍ਹਾਂ ਦੀ ਦਿਮਾਗ਼ੀ ਸੂਝ ਨੂੰ ਵਧਾਉੱਦੀ ਤੇ ਸੁਹਜ-ਸੁਆਦ ਪ੍ਰਦਾਨ ਕਰਦੀ ਸੀ । ਭਾਰਤ ਵਿਚ ਪੁਰਾਤਨ ਸਮੇ” ਦੀ ਵਿਦਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਧਾਰਮਕ ਤੇ ਦਾਰਸ਼ਨਿਕ ਵਿਚਾਰਾਂ ਦੁਆਰਾ ਆਤਮਕ ਤੌਰ ਤੋਂ ਉਚਿਆਂ ਕਰਨਾ ਸੀ ਨਾ ਕਿ ਰੋਜ਼ੀ ਕਮਾਉਣ-ਯੋਗ ਬਣਾਉਣਾ ਸੀ।

ਭਾਰਤ ਦੀ ਵਰਤਮਾਨ ਸਿੱਖਿਆ-ਪਰਨਾਲੀ ਅੰਗ੍ਰੇਜ਼ੀ ਰਾਜ ਸਮੋ" ਲਾਰਡ ਮਕਾਲੇ ਨੇਂ ਤਿਆਰ ਕੀਤੀ ਸੀ। ਇਹ ਪਰਨਾਲੀ ਜਾਣ ਬੁਝ ਕੇ ਅਜੇਹੀ ਬਣਾਈ ਗਈ ਸੀ ਕਿ ਇਸ ਰਾਹੀ” ਇਕ ਤਾਂ ਈਸਟ ਇੰਡੀਆਂ ਕੌਪਨੀ ਦੀ ਕਲਰਕ-ਲੌੜ ਪੂਰੀ ਹੋ ਜਾਏ ਅਤੇ ਦੂਜੇ ਲੌਕਾਂ ਵਿਚ ਜਾਗਰਤੀ ਨਾ ਪੈਦਾ ਹੋ ਜਾਏ । ਇਸ ਸਬੰਧ ਵਿਚ ਉਸ (ਲਾਰਡ ਮਕਾਲੇ) ਨੇ ਸਪਸ਼ਟ ਕਿਹਾ ਸੀ, ਸੱ ਭਾਰਤ ਵਿਚ ਚਿੱਟ-ਕਾਲਰੀਏ ਬਾਬੂ ਤਿਆਰ ਕਰ ਰਹੇ ਹਾਂ।”

ਅੱਜ ਸਾਨੂੰ ਅਜ਼ਾਦ ਹੋਇਆਂ ਦੋਂ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆਂ ਹੈ, ਪਰ ਬਹੁਤ ਦੁਖ ਨਾਲ ਕਹਿਣਾ ਪੈੱਦਾ ਹੈ ਕਿ ਕੁਝ ਕੁ ਨਾਂ-ਮਾਂਤਰ ਪ੍ਰੀਵਰਤਣਾਂ ਤੌ ਛੁਟ ਮਕਾਲੋਂ ਦੀ ਚਲਾਈ ਹੋਈ ਵਿਦਿਆ ਪਰਨਾਲੀ ਹੁਣ ਵੀ ਚਲ ਰਹੀ ਹੈ। ਰੂਸ ਤੇ ਅਮਰੀਕਾ ਆਦਿ ਦੇਸ਼ ਨਿੱਤ ਨਵੀਆਂ ਕਾਢਾਂ ਕਢ ਕੇ ਸਾਨੂੰ ਵਿਦਿਆ ਦੇ ਹਰ ਖੇਤਰ ਵਿਚ ਪਿਛੇ ਛੋਡਦੇ ਜਾਂ ਰਹੇਂ ਹਨ । ਸਾਂਡੀ 'ਤਰੁਟੀਆਂ-ਭਰੀ ਵਿਦਿਆ-ਪਰਨਾਲੀ ਹੋਣ ਕਰਕੇ ਏਥੋ ਦੇ ਵਿਦਿਆਰਥੀ ਆਪਣੀ ਦਿਮਾਗ਼ੀ ਸੂਝ ਸਦਕਾ ਬਦੇਸ਼ਾਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰ ਰਹੇ ਹਨ।

ਜਿਵੇ ਕਿ ਅਸੀਂ' ਉਪਰ ਦੱਸ ਆਏ ਹਾਂ ਕਿ ਇਹ ਵਿਦਿਆ-ਪਰਨਾਲੀ ਕਲਰਕ ਪੈਦਾ ਕਰਨ ਲਈ  ਵਿਉੱਤੀ ਗਈ ਸੀ। ਹਾਲਾਂ ਵੀ ਇਹ ਧੜਾ-ਧੜ ਕਲਰਕ ਹੀ ਪੈਦਾ ਕਰ ਰਹੀ ਹੈ । ਹਰ ਸਾਲ ਹਜ਼ਾਰਾਂ ਵਿਦਿਆਰਥੀ ਬੀ. ਏ. ਜਾਂ ਐਮ. ਏ. ਆਦਿ ਦੀਆਂ ਡਿਗਰੀਆਂ ਪ੍ਰਾਪਤ ਕਰਦੇ ਹਨ । ਉਹ ਕਲਰਕੀ ਜਾਂ ਦਫ਼ਤਰੀ ਲਿਖਾ-ਪੜ੍ਹੀ ਤੇ" ਬਿਨਾਂ ਨਫਿੱਟ ਸਿੱਧ ਹੁੰਦੇ ਹਨ । ਫਲ-ਸਰੂਪ ਦੇਸ਼ ਵਿਚ ਪੰੜ੍ਰਿਆਂ ਦੀ ਬੇਰੁਜ਼ਗਾਰੀ ਦਿਨ-ਬਦਿਨ ਵਧ ਰਹੀ ਹੈ।

ਇਸ ਸਿੱਖਿਆ-ਪਰਨਾਲੀ ਵਿਚ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਕੋਈ ਤਕਨੀਕੀ ਕੈਮ ਨਹੀਂ ਸਿਖਾਇਆ ਜਾਂਦਾ, ਜਿਸ ਕਰਕੇ ਸਾਡੇ ਪੜ੍ਹੇ-ਲਿਖੇ ਹੱਥੀ' ਕੋਮ ਕਰਨ ਨੂੰ ਆਪਣੀ ਹੋਠੀ ਸਮਝਦੇ ਹਨ । ਉਹ ਤਾਂ ਅਜਿਹਾ ਕੰਮ ਕਰਨਾ ਪਸੰਦ ਕਰਦੇ ਹਨ ਜਿਥੇਂ ਕੁਰਸੀ ਤੋਂ ਬੈਠ ਕੇ ਕੇਵਲ ਕਲਮ ਚਲਾਉਣੀ ਪਏ । ਉੱਨਤੀ-ਮਾਰਗ ਤੋਂ ਚਲ ਰਹੋ ਦੋਸ਼ਾਂ ਦੇ ਵਿਦਿਆਰਥੀ ਹੱਥੀ" ਕੈਮ ਕਰਨ ਵਿਚ ਆਪਣਾ ਮਾਣ ਸਮਝਦੇ ਹਨ! ਸਾਡੀ ਵਿਦਿਆ-ਪਰਨਾਲੀ ਵਿਦਿਆਰਥੀ ਜਗਤ ਵਿਚ ਅਜੇਹੀ (ਹੱਥੀਂ ਕੌਮ ਕਰਨ ਦੀ) ਭਾਵਨਾ ਪੈਦਾ ਕਰਨੰ' ਅਸਮਰਥ ਸਿੱਧ ਹੋਈ ਹੈ। ਸਾਡਾ ਇੰਜੀਨੀਅਰੀ-ਪਾਂਸ ਵਿਦਿਆਰਥੀ ਵੀ ਆਪ ਹੱਥੀਂ ਕੰਮ ਕਰਨ ਦੀ ਥਾਂ ਆਪਣੇ ਅਧੀਨ ਕਰਮਚਾਰੀਆਂ ਉੱਤੇ ਅਫ਼ਸਰੀ ਕਰਨਾ ਚਾਹੁੰਦਾ ਹੈ।

ਸਾਡੀ ਸਿੱਖਿਆ-ਪਰਨਾਲੀ ਦਾ ਇਮਤਿਹਾਨੀ ਢੌਗ ਅਵਿਗਿਆਨਕ ਹੈ। ਸਾਲ ਦੇ ਅੰਤ ਵਿਚ, ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ, ਨੀਅਤ ਕੀਤੇਂ ਸਿਲੇਬਸ ਵਿਚ ਲਿਖਤੀ ਇਮਤਿਹਾਨ ਲਿਆ ਜਾਂਦਾ ਹੈ । ਜੇ ਕੋਈ ਵਿਦਿਆਰਥੀ, ਭਾਵੇ' ਕਿੰਨਾ ਲਾਇਕ ਤੋ ਮਿਹਨਤੀ ਕਿਉ” ਨਾ ਹੋਵੇ, ਬੀਮਾਰੀ ਜਾਂ ਕਿਸੇ ਹੋਰ ਬਿਪਤਾ ਕਾਰਣ ਇਮਤਿਹਾਨ ਨਾਂਹ ਦੇ ਸਕੇ ਜਾਂ ਨੀਅਤ ਤਿੰਨਾਂ ਘੰਟਿਆਂ ਵਿਚ ਪ੍ਰਸ਼ਨਾਂ ਦੋ ਠੀਕ ਉੱਤਰ ਨਾ ਲਿਖ ਸਕੇ ਤਾਂ ਉਸ ਦਾ ਸਾਲ ਮਾਰਿਆ ਜਾਂਦਾ ਹੈ। ਇਸ ਤਰ੍ਹਾਂ ਦੇ ਇਮਤਿਹਾਨੀ ਪ੍ਰਬੋਧ ਵਿਚ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈਣ ਲਈ ਨਿਸਚਿਤ ਪਾਠਾ-ਪੁਸਤਕਾਂ ਦਾ ਰੱਟਾ ਲਾਉਣਾ ਪੈਂਦਾ ਹੈ ਅਰਥਾਤ ਉਨ੍ਹਾਂ ਨੂੰ ਬਿਨਾਂ ਸਮਝੇ ਜ਼ਬਾਨੀ ਯਾਦ ਕਰਨਾਂ ਪੈੱਦਾ ਹੈ । ਇਸ ਤਰ੍ਹਾਂ ਵਿਦਿਆਰਥੀ ਕਿਤਾਬੀ ਕੀੜੇ ਬਣ ਜਾਂਦੇ ਹਨ, ਉਨ੍ਹਾਂ ਢੇ ਵਿਅਕਤੀਤਵ ਤੇ ਦਿਮਾਗੀ ਸੂਝ ਨੂੰ ਵਿਕਾਸ ਕਰਨ ਦਾ ਅਵਸਰ ਨਹੀਂ ਮਿਲਦਾ। ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਨਲਾਇਕ ਵਿਦਿਆਰਥੀ ਬਹੁਤ ਚੌਗੇ ਨੰਬਰ ਲੈ ਕੇ ਅਤੇ ਲਾਇਕ ਵਿਦਿਆਰਥੀ ਘੱਟ ਨੰਥਰ ਲੈ ਕੇ ਪਾਸ ਹੁੰਦੇ ਹਨ । ਅਮਰੀਕਾ ਵਿਚ ਸਾਲ ਵਿਚ ਚਾਰ ਇਮਤਿਹਾਨ ਹੁੰਦੇ ਹਨ ਅਤੇਂ ਸਾਲ ਦੇ ਅੰਤ ਵਿਚ ਯੋਗਤਾ ਦਾ ਸਰਟੀਫ਼ੀਕੇਟ ਦੇਣ ਸਮੇ” ਸਾਰੇ (ਚੁਹਾਂ) ਇਮਤਿਹਾਨਾਂ ਦੇ ਨੰਬਰ ਸਾਹਮਣੇ ਰਖੇ ਜਾਂਦੇ ਹਨ ।

ਸਿੱਖਿਆ-ਪਰਨਾਲੀ ਨੂੰ ਚੇਗੇਰਾ ਬਣਾਉਣ ਲਈ ਕੁਝ ਸੁਝਾਅ ਨਿਮਨ ਲਿਖਤ ਹਨ :--

ਇਕ ਤਾਂ ਮਾਤ-ਭਾਸ਼ਾ ਨੂੰ ਵਿਦਿਆ ਦਾ ਮਾਧਿਅਮ ਬਣਾਉਣਾ ਚਾਹੀਦਾ ਹੈ। ਅੰਗ੍ਰੇਜਾਂ ਨੈ ਅੰਗਰੇਜ਼ੀ ਨੂੰ ਵਿਦਿਆ ਦਾ ਮਾਧਿਅਮ ਇਸ ਲਈ ਬਣਾਇਆ ਸੀ ਕਿ ਉਨ੍ਹਾਂ ਨੂੰ ਭਾਰਤੀ ਬੋਲੀਆਂ ਸਿਖੇ ਬਗੈਰ ਭਾਰਤੀਆਂ ਨਾਲ ਗੱਲ ਬਾਤ ਕਰਨ ਅਤੇ ਉਨ੍ਹਾਂ ਉੱਤੇ ਹਕੂਮਤ ਕਰਨ ਵਿਚ ਆਸਾਨੀ ਰਹੇਂ । ਅਜੇ ਵੀ ਸਾਡੇ ਦੋਸ਼ ਵਿਚ ਸੈਕੌ ਡਰੀ ਅਤੇ ਯੂਨੀਵਰਸਟੀ ਵਿਦਿਆ ਦਾ ਮਾਧਿਅਮ ਵਧੌਰੋਂ ਕਰਕੇਂ ਅੰਗਰੇਜ਼ੀ ਹੀ ਹੈ । ਅੱਠਵੀਂ ਤੀਕ ਇਕ ਵਿਦਿਆਰਥੀ ਸਭ ਮਜ਼ਮੂਨ ਆਪਣੀ ਮਾਤ-ਭਾਸ਼ਾ ਵਿਚ ਪੜ੍ਹਦਾ ਹੈ, ਨੌਵੀਂ ਵਿਚ ਆ ਕੇ ਇਕ ਦਮ ਉਹ ਅੰਗ੍ਰੇਜੀ ਵਿਚ ਪੜ੍ਹਨਾ ਸ਼ੁਰੂ ਕਰ ਦੇ'ਦਾ ਹੈ ਅੰਗਰੇਜ਼ੀ ਇਕ ਬਦੋਸ਼ੀ ਬੋਲੀ ਹੈ । ਵਿਦਿਆਰਥੀਆਂ ਦੀ ਇਹ ਯੋਗ ਸ਼ਕਾਇਤ ਜ਼ੋਰ ਪਕੜ ਰਹੀ ਹੈ ਕਿ ਉਨ੍ਹਾਂ ਨੂੰ ਅੰਗ੍ਰੇਜੀ ਵਿਚ ਕਹੀ ਜਾਂ ਲਿਖੀ ਗਈ ਗੱਲ ਛੇਤੀ ਸਮਝ ਨਹੀਂ ਆਉਦੀ ।

ਇਸ ਤੋਂ ਪਹਿਲਾਂ ਕਿ ਵਿਦਿਆਰਥੀ ਆਪਣੀ ਆਈ ਤੇ ਆ ਕੇ ਕੁਝ _ਕਰ ਬੈਠਣ, ਸਾਨੂੰ ਹਰ ਪੱਧਰ ਦੀ ਵਿਦਿਆ ਮਾਤ-ਭਾਸ਼ਾ ਵਿਚ ਦੋਣ ਦਾ ਲੌੜੀ'ਦਾ ਪ੍ਰਬੰਧ ਕਰ ਲੰਣਾ ਚਾਹੀਦਾ ਹੈ । ਮਾਤ-ਭਾਸ਼ਾਵਾਂ ਨੂੰ ਵਿਦਿਆ ਦਾ ਮਾਧਿਅਮ ਬਣਾਉਣ ਦੇ ਨਾਲ ਨਾਲ ਇਸ ਗੱਲ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਅੰਗ੍ਰੇਜ਼ੀ (ਸੰਸਾਰਕ ਬੋਲੀ) ਤੋਂ ਹਿੰਦੀ (ਰਾਸ਼ਟਰ ਬੋਲੀ) ਵਲੋਂ ਵੀ ਮੂੰਹ ਨਾਂ ਮੋੜਿਆ ਜਾਏ।

ਦੂਜੇ, ਸਾਡੀਆਂ ਪਾਠ-ਪੁਸਤਕਾਂ ਪੱਛਮੀ ਦੀ ਥਾਂ ਭਾਰਤੀ ਸਭਿਅਤਾ ਤੇ ਕਲਚਰ ਸਬੰਧੀ ਗਿਆਨ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਰਮਾਇਣ, ਮਹਾਂ-ਭਾਰਤ, ਗੀਤਾਂ ਅਤੇ ਹੋਰ ਭਾਰਤੀ ਗ੍ਰੌਥਾਂ, ਗਿਆਨ-ਭੰਡਾਰਾਂ ਵੱਲ ਉਚੇਚਾ ਧਿਆਨ ਦੇਣ ਦੀ ਅਵੱਸ਼ਕਤਾ ਹੈ।

ਤੀਜੇ, ਵਿਦਿਆਰਥੀ-ਅਧਿਆਪਕ ਸਬੰਧ ਵਿਚ ਵੀ ਪ੍ਰੀਵਰਤਣ ਲਿਆਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਵਿਦਿਅਕ ਸੰਸਥਾਵਾਂ ਵਿਚ ਅਨੁਸ਼ਾਸਨ-ਹੀਣਤਾ ਵਧਦੀ ਜਾਏਗੀ । ਅਧਿਆਪਕ ਤੂੜੀ ਵਾਂਗ ਭਰੀਆਂ ਜਮਾਤਾਂ ਵਿਚ ਲੰਕਚਰ ਦੇ ਕੇ ਆ ਜਾਂਦੇ ਹਨ । ਉਨ੍ਹਾਂ ਲਈ ਵਿਦਿਆਰਥੀ ਨਿਰੇ ਰੋਲ ਨੰਬਰ ਹੀ ਹਨ । ਦੌਹਾਂ ਧਿਰਾਂ ਨੂੰ ਇਕ ਦਰਜੇ ਨੂੰ ਸਮਝਣ ਦਾ ਅਵਸਰ ਹੀ ਨਹੀ” ਮਿਲਦਾ । ਨਾਲੋਂ ਵਿਦਿਆਰਥੀਆਂ ਨੂੰ ਅਧਿਆਪਕਾਂ ਦੀ ਕੌਈ ਪਰਵਾਹ ਨਹੀ” ਕਿਉਕਿ ਉਨ੍ਹਾਂ ਦੇ ਪਾਸ-ਫ਼ੇਲ੍ਹ ਜਾਂ ਚੰਗੋ-ਮਾੜੇ ਦਾ ਨਤੀਜਾ ਅਧਿਆਪਕਾਂ ਨੇ ਨਾਹ" ਸਗੋ ਯੂਨੀਵਰਸਟੀ ਨੇ ਕੱਢਣਾ ਹੁੰਦਾ ਹੈ । ਅਗਰਗਾਮੀ ਦੇਸ਼ਾਂ ਵਿਚ ਵਿਦਿਆਰਥੀ ਆਪ ਪੜ੍ਹਦੇ ਹਨ, ਅਧਿਆਪਕ ਕੇਵਲ ਇਕ ਗਾਈਡ ਦਾ ਹੀ ਕੌਮ ਕਰਦੇ ਹਨ । ਪਰ ਸਾਡੇ ਦੇਸ਼ ਵਿਚ ਅਧਿਆਪੜ ਪੜ੍ਹਾਉਂਦੇ, 'ਨੌਟ' ਲਿਖਾਂਦੇ ਹਨ ਅਤੇ ਵਿਦਿਆਰਬੀ ਕੇਵਲ ਉਨ੍ਹਾਂ 'ਨੌਟਾਂ” ਨੂੰ ਘੋਟਾ ਲਾਉ”ਦੇ ਹਨ।

ਚੌਥੇ, ਸਿੱਖਿਆ-ਪ੍ਰਾਪਤੀ ਦੇ ਸਾਧਨ ਵਿਸ਼ੋਸ਼ ਕਰਕੇ ਪਿੰਡਾਂ ਵਿਚ ਵਧਾਉਣੇ ਚਾਹੀਦੇ ਹਨ । ਸਾਡੇ ਕੌਲ ਵਿਦਿਆ! ਦਾ ਸਾਧਨ ਕੇਵਲ ਪਾਠ-ਪੁਸਤਕਾਂ ਹੀ ਹਨ, ਜੱਦ ਕਿ ਯੂਰਪ ਦੇ ਕਈ ਦੋਸ਼ ਸਿਨੇਮੇ, ਰੇਡੀਓ ਅਤੇ ਟੈਲੀਵੀਯਨਾਂ ਰਾਹੀ“ ਵਿਦਿਆ ਪ੍ਰਦਾਨ ਕਰਦੇ ਹਨ। ਇਨ੍ਹਾਂ ਸਾਧਨਾਂ ਰਾਹੀ” ਗ੍ਰਹਿਣ ਕੀਤੀ ਹੋਈ ਵਿਦਿਆ ਵਿਦਿਆਰਥੀ ਦੇ ਮਨ ਵਿਚ ਛੇਂਤੀ ਘਰ ਕਰ ਜਾਂਦੀ ਹੈ । ਇਹ ਇਕ ਮਨੋਵਿਗਿਆਨਕ ਸੱਚਾਈ ਹੈ ਕਿ ਅੱਖਾਂ ਨਾਲ ਵੇਖੀ ਅਤੇ ਕੈਨਾਂ ਨਾਲ ਸੁਣੀ ਗੱਲ ਵਧੇਰੇ ਅਸਰਦਾਇਕ ਹੁੰਦੀ ਹੈ । ਸੋ ਸਿਨੋ-, ਰੇਡੀਓ ਤੇ ਟੈਲੀਵੀਯਨ ਵਿਦਿਆਂ ਦੇਣ ਦੇ ਲਾਭਦਾਇਕ ਸਾਧਨ ਸਿੱਧ ਹੋ ਸਕਦੇ ਹਨ । ਨਾਲੋ ਸਾਡੇ ਦੋਸ਼ ਵਿਚ ਜਿਹੜੇ ਥੌੜ੍ਹੋ-ਬਹੁਤ ਵਿਦਿਆ ਦੋ ਸਾਧਨ ਹਨ, ਉਹ ਸ਼ਹਿਰਾਂ ਵਿਚ ਹਨ, ਪਿੰਡਾਂ ਵਿਚ ਘੱਟ ਹਨ । ਜਦ ਕਿ ਭਾਰਤ ਦੀ ਜ਼ਿਆਦਾ ਵਸੋਂ ਪਿੰਡਾਂ ਵਿਚ ਹੈ।

ਪੰਜਵੇਂ, ਸਿੱਖਿਆ ਪਰਨਾਲੀ ਵਿਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਢੋਣੇ ਚਾਹੀਦੇ ਹਨ। ਇਨ੍ਹਾਂ ਦੇ ਕ੍ਰਝ ਕੌਰਸ ਮੁੰਡਿਆਂ ਤੋਂ' ਅੱਡ ਹੌਣੇ ਚਾਹੀਦੇ ਹਨ । ਇਨ੍ਹਾਂ ਦੀ ਵਿਦਿਆ ਅਜੋਹੀ ਹੋਣੀ ਚਾਹੀਦੀ ਹੈ, ਜਿਸ ਨਾਲ ਇਹ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਂਭਣ ਵਿਚ ਸਫ਼ਲ ਹੋ ਸਕਣ ਅਤੇ ਲੌੜ ਅਨੁਸਾਰ ਰੌਜ਼ੀ ਵੀ ਕਮਾ ਸਕਣ।

ਛੇਵੇ', ਸਿੱਖਿਆ ਪ੍ਰਬੰਧ ਸਰਕਾਰੀ ਹੱਥਾਂ ਵਿਚ ਹੋਣਾ ਚਾਹੀਦਾ ਹੈ। ਪਰਾਈਵੇਟ ਹੱਥਾਂ ਵਿਚ ਹੋਣ ਕਰਕੇ ਸਾਡੇ ਦੇਸ਼ ਵਿਚ ਵਿਦਿਆ ਪ੍ਰਾਪਤ ਕਰਨਾ ਮਹਿੰਗਾ ਪੈੱਦਾ ਹੈ, ਗ਼ਰੀਬ ਉਚੇਰੀ ਤੇ ਚੰਗੇਰੀ ਵਿਦਿਆ ਲੈ ਹੀ ਨਹੀ' ਸਕਦੇ । ਉਹ ਸਕੂਲਾਂ ਕਾਲਜਾਂ ਦੀਆਂ_ਫ਼ੀਸਾਂ, ਕਿਤਾਬਾਂ-ਕਾਪੀਆਂ ਅਤੇ,ਖਾਣ-ਬੀਣ ਦੇ ਖ਼ਰਚ ਦਾ ਭਾਰ ਸਹਿਨ ਨਹੀ ਕਰ ਸਕਦੇ । ਜੇ ਸਰਕਾਰੀ ਸੰਸਥਾਵਾਂ ਵਿਚ ਵਿਦਿਆ ਮੁਫ਼ਤ ਦਿਤੀ ਜਾਏਗੀ ਤਾਂ ਹਰ ਕੋਈ ਆਪਣੀ ਇੱਛਾ ਅਨੁਸਾਰ ਪੜ੍ਹ ਕੇ ਤਰੱਕੀ ਕਰ ਸਕੇਗਾ । ਨਾਲੋਂ ਦੋਸ਼ ਦੀ ਲੌੜ ਨੂੰ ਮੁੱਖ ਰਖਦਿਆਂ ਵਿਭਿੰਨ ਕਾਲਜਾਂ ਵਿਚ ਸੀਟਾਂ ਰਖੀਆਂ ਜਾਂ ਸਕਣਗੀਆਂ । ਹੁਣ ਤਾਂ ਆਮ ਵੇਖਣ ਵਿਚ ਆਉਦਾ ਹੈ ਕਿ ਕਿਸੇ ਸਾਲ ਇੰਜੀਨੀਅਰਿੰਗ ਕਾਲਜਾਂ ਵਿਚ ਦਾਖ਼ਲਾ ਵੱਧ ਜਾਂਦਾ ਹੈ, ਕਿਸੇ ਸਾਲ ਮੈਡੀਕਲ ਕਾਲਜਾਂ ਅਤੇ ਕਿਸੇ ਸਾਲ ਟਰੇਨਿੰਗ ਕਾਲਜਾਂ ਆਦਿ ਵਿਚ। ਇਸ ਤਰ੍ਹਾਂ ਵੱਧ ਦਾਖ਼ਲੇ ਵਾਲੇ ਖੇਤਰ ਵਿਚ ਲੋੜ ਤੋ ਵਧ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰ ਲੈਦੇ ਹਨ ਅਤੇਂ ਬੇਰੁਜ਼ਗਾਰੀ ਫੈਲਦੀ ਹੈ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਸਾਡੀ ਸਿੱਖਿਆ-ਪਰਨਾਲੀ ਵਿਚ ਕਈ ਊਣਤਾਈਆਂ ਹਨ। ਇਹ ਊਣਤਾਈਆਂ ਦੇਸ਼ ਵਿਚ ਕਈ ਰਾਜਸੀ, ਆਰਥਿਕ ਤੇ ਸਮਾਜਿਕ ਸਮੱਸਿਆਵਾਂ ਨੂੰ ਜਨਮ ਦੋ ਰਹੀਆਂ ਹਨ। ਸਾਡੀ ਸਰਕਾਰ ਨੂੰ ਵਿਦਿਅਕ ਪਰਨਾਲੀ ਦੋ ਸੁਧਾਰ ਵਲ ਉਚੇਚਾ ਧਿਆਨ ਦੋਣਾ ਚਾਹੀਦਾ ਹੈ। ਸਾਨੂੰ ਪੂਰਨ ਆਸ ਹੈ ਕਿ ਇਸ ਸੁਧਾਰ ਨਾਲ ਆਪਣੇ ਆਪ ਕਈ ਬੁਰਾਈਆਂ ਦਾ ਭੋਗ ਪੈ ਜਾਏਗਾ ।




Post a Comment

0 Comments