ਸਾਡੇ ਇਮਤਿਹਾਨ
Sade Imtihaan
ਇਮਤਿਹਾਨਾਂ ਦੇ ਕਈ ਲਾਭ ਹਨ । ਇਹ ਉਹ ਮੀਟਰ (ਸਾਧਨ) ਹਨ ਜਿਸ ਨਾਲ ਵਿਦਿਆਰ`ਥੀਆਂ ਦੀ ਲਿਆਕਤ ਮਾਂਪੀ (ਪਰਖੀ) ਜਾਂਦੀ ਹੈ । ਵਿਦਿਆਰਥੀ ਦੀ ਕਿਸੇ ਵਿਸ਼ੇ ਬਾਰੇ ਜਾਣਕਾਰੀ ਦਾ ਅਨੁਮਾਨ ਇਮਤਿਹਾਨ ਹੀ ਲਾ ਸਕਦੇ ਹਨ । ਹਾਲਾਂ ਤੀਕ ਸਾਇੰਸ ਨੇ ਕੋਈ ਅਜੇਹੀ ਕਾਢ ਨਹੀਂ ਕੱਢੀ ਅਤੇ ਨਾ ਹੀ ਸਾਡੋਂ ਕੌਲ ਕੋਈ ਅਜੋਹਾ ਜਾਦ੍ਹ ਦਾ ਡੇਡਾਂ ਹੈ ਜਿਸ ਨਾਲ ਵਿਦਿਆਰਥੀ ਦੀ ਬ੍ਰੱਧੀ ਦੀ ਤੀਖਣਤਾ ਅਤੇ ਗਿਆਨ ਦੀ ਵਿਸ਼ਾਲਤਾ ਨੂੰ ਜਾਣਿਆ ਜਾਂ ਸਕੇ । ਇਹ ਜਾਣਕਾਰੀ `ਤਾਂ ਇਮਤਿਹਾਨ ਰਾਹੀ” ਹੀ ਪ੍ਰਾਪਤ ਕੀਤੀ ਜਾ ਸਕਦੀ ਹੈ । ਸੋ ਕਿਸੇ ਹੋਰ ਯੋਗ ਸਾਂਧਨ ਦੀ ਅਣਹੋੱਦ ਕਾਰਣ ਇਮਤਿਹਾਨਾਂ ਦੀ ਲੌੜ ਦੀ ਮਹੱਤਤਾ ਸਪੱਸ਼ਟ ਹੋ ਜਾਂਦੀ ਹੈ ।
ਗਹੁ ਨਾਲ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਇਮਤਿਹਾਨ ਕੋਵਲ ਬੁਧੀ-ਮਾਪਕ (ਬੁਧੀਪਰਖੂ) ਹੀ ਨਹੀਂ, ਸਗੋਂ” ਬੁਧੀ ਤੀਖਣ ਕਰਨ ਅਤੇ ਮਿਹਨਤ ਕਰਨ ਦੀ ਆਦਤ ਪਾਉਣ ਵਿਚ ਵੀ ਸਹਾਈ ਹੁੰਦੇ ਹਨ। ਇਮਤਿਹਾਨ ਨੇੜੇ ਆਉਣ ਤੇ ਵਿਦਿਆਰਥੀ ਸਾਂਰੀ ਸਾਰੀ ਰਾਤ ਪੜ੍ਹਦੇ ਰਹਿੰਦੇ ਹਨ, ਲਗਾਤਾਰ ਕਈ ਕਈ ਘੰਟੇ ਬੈਠ ਕੇ ਮਿਹਨਤ ਕਰਦੇ ਹਨ। ਇਜ ਤਰ੍ਹਾਂ ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪੈ ਜਾਂਦੀ ਹੈ। ਮਨੋਵਿਗਿਆਨੀ ਦੱਸਦੇ ਹਨ ਕਿ ਜਿਹੜਾ ਕੰਮ ਇਕ ਆਦਮੀ ਹਰ ਰੋਜ਼ ਕਰਦਾ ਹੈ ਕੁਝ ਸਮੋ ਬਾਅਦ ਉਹ ਕੌਮ ਕਰਨ ਦੀ ਇਸ ਆਦਮੀ ਨੂੰ ਆਦਤ ਪੈ ਜਾਂਦੀ ਹੈ । ਇਵੇਂ ਰੌਜ਼ ਮਿਹਨਤ ਕਰਨ ਨਾਲ ਵਿਦਿਆਰਥੀ ਮਿਹਨਤੀ ਬਣ ਜਾਂਦੇ ਹਨ।
ਇਮਤਿਹਾਨ ਵਿਦਿਆਰਥੀ ਨੂੰ ਅੱਗੇ ਵੱਧਣ ਦੀ ਪ੍ਰ੍ਰਨਾ ਵੀ ਦੇ'ਦੋਂ ਹਨ । ਹਰ ਸਾਲ ਜਦ ਇਮਤਿਹਾਨ ਹੁੰਦਾ ਹੈ ਤਾਂ ਹਰ ਵਿਦਿਆਰਥੀ ਦੀ ਇਹ ਇੰਛਾ ਹੁੰਦੀ ਹੈ ਕਿ ਉਹ ਹੌਰਨਾਂ ਨਾਲੋ” ਜ਼ਿਆਦਾ ਨੰਬਰ ਠੈ ਕੇ ਅੱਗੇ ਲੰਘੇ । ਇਹ ਭਾਵਨਾ ਉਸ ਨੂੰ ਮਿਹਨਤੀ ਤੇ ਸਿਰੜੀ ਬਣਾ ਦੋਦੀ ਹੈ । ਨਾਲੋਂ ਅੱਗੇ ਵਧਣ ਹਿਤ ਮੁਕਾਬਲਾ ਇਕ ਸਿਹਤਮੰਦ ਮੁਕਾਬਲਾ ਹੈ, ਜਿਸ ਤੇ“ ਹਰ ਵਿਦਿਆਰਥੀ ਹੌਰ ਅਗੇਰੇ ਵਧਣ ਦੀ ਪ੍ਰ੍ਰਨਾ ਲੈਂਦਾ ਹੈ।
ਇਮਤਿਹਾਨ ਵਿਚ ਪਾਸ ਹੌਣ ਨਾਲ ਵਿਦਿਆਰਥੀ ਨੂੰ ਆਪਣੇ ਆਪ ਵਿਚ ਭਰੋਸਾ ਆ ਜਾਂਦਾ ਹੈ ਕਿ ਉਹ ਵੀ ਕੁਝ ਕਰ ਸਕਣ ਦੇ ਯੋਗ ਹੈ । ਇਹ ਸ੍ਰੈ-ਭਰੋਸੇ ਦੀ ਭਾਵਨਾ ਉਸ ਦੇ ਵਿਅਕਤੀਤਵ ਦੇ ਵਿਕਾਸ ਵਿਚ ਸਹਾਈ ਹੁੰਦੀ ਹੈ । ਉਸ ਵਿਚ ਜੀਵਨ ਦੀਆਂ ਭਿਆਨਕ _ਕਠਨਾਂਈਆਂ ਦਾ ਟਾਂਕਰਾਂ ਕਰਨ ਦਾ ਸਾਹਸ ਤੇ ਸ਼ਕਤੀ ਪੈਦਾ ਹੁੰਦੀ ਹੈ । ਇਹੀ ਇਕ ਵਿਅਕਤੀ ਦੋ ਵਿਕਾਸ ਦੀ ਵੱਡੀ ਨਿਸ਼ਾਨੀ ਹੈ।
ਉਪਰੋਕਤ ਵਿਚਾਰ ਤੱ“ ਸਪਸ਼ਟ ਹੈ ਕਿ ਇਮਤਿਹਾਨਾਂ ਦੇ ਕਈ ਲਾਭ ਹਨ ਅਤੇ ਇਨ੍ਹਾਂ ਤੱ” ਬਗ਼ੈਰ ਉਲਝਣਾਂ ਦੇ ਘਟਣ ਨਾਲੇ ਵਧਣ ਦੀ ਵਧੇਰੇ ਸੰਭਾਵਨਾ ਹੈ । ਸੋ ਇਮਤਿਹਾਨ ਜ਼ਰੂਰੀ ਲੌੜਾ ਹਨ। ਪਰ ਦੁਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਇਮਤਿਹਾਨੀ ਪ੍ਰਥਧ ਵਿਚ ਕਈ ਊਣਤਾਈਆਂ ਹਨ।
ਸਾਡੇ ਇਮਤਿਹਾਨੀ ਪ੍ਰਕਧ ਦੀ ਸਭ ਤੱ“ ਵੱਡੀ ਊਣਤਾਈ ਇਸ ਦਾ ਅਵਿਗਿਆਨਕ ਹੋਣਾ ਹੈ। ਇਸ ਦੁਆਰਾ ਵਿਦਿਆਰਥੀ ਦੀ ਲਿਆਕਤ ਜਾਂ ਬੱਧੀ ਦਾ ਪੂਰੀ ਤਰ੍ਹਾਂ ਅਨੁਮਾਨ ਨਹੀ ਲਾਇਆ ਜਾਂ ਸਕਦਾਂ। ਇਨ੍ਹਾਂ ਇਮਤਿਹਾਨਾਂ ਵਿਚ ਕਈ ਨਾਲਾਇਕ ਵਿਦਿਆਰਥੀ ਚੰਗੇ ਨੰਬਰ, ਇਥੋਂ” ਤੀਕ ਕਿ ਚੰਗੀ ਡਵੀਯਨ ਲੈ ਕੇ ਪਾਸ ਹੁੰਦੇ ਹਨ ਜਦ ਕਿ ਕਈ ਲਾਇਕ ਵਿਦਿਆਰਥੀ ਮਰ ਕੇ ਪਾਸ ਜਾਂ ਕਈ ਵਾਰੀ ਫ਼ੇਲ੍ਹ ਵੀ ਹੋ ਜਾਂਦੇ ਹਨ। ਇਸ ਤਰੁਟੀ ਦੇ ਕਈ ਕਾਰਣ ਹਨ । ਇਕ ਤਾਂ ਇਸ ਇਮ” ਤਿਹਾਨੀ ਸਿਸਟਮ ਵਿਚ ਸਾਰੇ ਸਾਲ ਦੀ ਪਰਖ ਕੇਵਲ ਤਿੰਨ ਘੰਟਿਆਂ ਵਿਚ ਕਤ) ਜਾੰਦੀ ਹੈ । ਨੀਅਤ ਪਾਠ-ਪੁਸਤਕਾਂ ਵਿਚੋ“ ਇਮਤਿਹਾਨ ਵਿਚ ਕੇਵਲ ਕੁਝ ਚੋਣਵੇ' ਪ੍ਰਸ਼ਨ ਹੀ ਪੁਛੋਂ ਜਾਂਦੇ ਹਨ. ਅਤੇ ਇਨ੍ਹਾਂ ਦੇ ਉੱਤਰਾਂ ਦੇ ਆਧਾਰ ਤੇ ਵਿਦਿਆਰਥੀ ਦੀ ਲਿਆਕਤ ਦੀ ਪਰਖ ਕੀਤੀ ਜਾਂਦੀ ਹੈ । ਜੇ ਕੋਈ ਲਾਇਕ ਵਿਦਿਆਰਥੀ ਇਮਤਿਹਾਨ ਦੇ ਦਿਨਾਂ ਵਿਚ ਬੀਮਾਰ ਪੈ ਜਾਏ ਜਾਂ ਕਿਸੇ ਘਰੇਲੂ ਫ਼ਿਕਰ ਕਾਰਣ ਚੰਗੀ ਤਰ੍ਹਾਂ ਇਮਤਿਹਾਨ ਨਾਂਹ ਦੇ ਸਕੇ ਤਾਂ ਉਸ ਦਾ ਸਾਲ ਨਾਸ ਹੋਂ ਜਾਂਦਾ ਹੈ। ਦੂਜੇ, ਕਈ ਵਾਰੀ ਵਿਦਿਆਰਥੀ ਦੀ ਸਫ਼ਲਤਾ ਜਾਂ ਅਸਫ਼ਲਤਾ ਪਰਚਾ ਵੇਖਣ ਵਾਲੇ ਦੀ ਮੂਡ ਤੇ ਨਿਰਭਰ ਹੁੰਦੀ ਹੈ । ਜੌ ਘਰੋਗੀ ਝਗੜੇ ਜਾਂ ਕਿਸੇ ਹੋਰ ਕਾਰਣ ਕਰਕੇ ਪ੍ਰੀਖਿਅਕ ਸਤਿਆ ਹੋਇਆ ਹੋਏ ਤਾੰ ਉਹ ਗ੍ਰੱਸੇ ਵਿਚ, ਅਚੇਤ ਤੌਰ ਤੋਂ, ਘੱਟ ਨੰਬਰ ਦੇਣ ਦੀ ਕੋਸ਼ਸ਼ ਕਰਦਾ ਹੈ। ਜੇ ਉਹ ਕਿਸੇ ਕਾਰਣ ਖ਼ੁਸ਼ ਹੋਏ ਅਰਥਾਤ ਚੰਗੀ ਮੂਡ ਵਿਚ ਹੋਏ ਤਾਂ ਸਹਿਜ-ਸੁਭਾ ਜ਼ਿਆਦਾ ਨਥਰ ਦਈ ਜਾਂਦਾ ਹੈ। ਸੌ ਇਕੋਂ ਪਰਚੇ ਨੂੰ ਇਕੋਂ ਪ੍ਰੀਖਿਅਕ ਅੱਡ ਅੱਡ ਮੂਡ ਵਿਚ ਵੇਖਣ ਤੇ ਅੱਡ ਅੱਡ ਨੰਬਰ ਦੇਂਦਾ ਹੈ। ਨਾਲੋਂ ਜੇ ਇਕ ਪਰਚੇ ਨੂੰ ਅੱਡ ਅੱਡ ਪ੍ਰੀਖਿਅਕ ਵੇਖਣ ਤਾਂ ਉਹ ਨਿਰਸੰਦੇਹ ਅੱਡ ਅੱਡ ਨੰਬਰ ਲਾਉਣਗੇ ਅਤੇ ਕਈ ਵਾਰੀ ਇਨ੍ਹਾਂ ਨੰਬਰਾਂ ਵਿਚ ਅੰਤਰ ਬਹੁਤ ਜ਼ਿਆਦਾ ਹੁੰਦਾ ਹੈ । ਤਜਰਬੇ ਦੇ ਰੂਪ ਵਿਚ ਕਈ ਯੂਨੀਵਰਸਟੀਆਂ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ।
ਸਾਡੇ ਇਮਤਿਹਾਨੀ ਪ੍ਰਬੋਧ ਦਾ ਇਕ ਹੌਰ ਦੋਸ਼ ਇਹ ਹੈ ਕਿ ਇਹ ਪ੍ਰਬੰਧ ਵਿਦਿਆਰਥੀਆਂ ਦੀ ਰਚਨਾਤਮਕ ਰੁਚੀ ਨੂੰ ਦਥੋਂਚਦਾ। ਇਸ ਵਿਚ ਵਿਦਿਆਰਥੀਆਂ ਨੂੰ ਘਟਾ ਲਾਉਣ ਦੀ ਪ੍ਰੇਰਨਾ ਮਿਲਦੀ ਹੈ । ਘੋਟਾ ਲਾਉਣ ਨਾਲ ਉਨ੍ਹਾਂ ਦੀ ਬੁੱਧੀ ਦਾ ਵਿਕਾਸ ਨਹੀ' ਹੁੰਦਾ ਅਤੇ ਉਹ ਗਿਆਨ ਦੇ ਸੀਮਤ ਘੋਰੇ ਵਿਚ ਹੀ ਘਿਰ ਜਾਂਦੇ ਹਨ, ਖੂਹ ਦੇ ਡੱਡੂ ਬਣ ਕੇ ਰਹਿ ਜਾਂਦੇ ਹਨ ।
ਧਿਆਨ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਇਹ ਇਮਤਿਹਾਨੀ ਪ੍ਰਬੰਧ ਵਿਦਿਆਰਥੀਆਂ ਦੇ ਵਿਅਕਤੀਤਵ-ਵਿਕਾਸ _ਵਿਚ ਰੁਕਾਵਟ ਸਿਧ ਹ੍ਰੋਦਾ ਹੈ । ਇਮਤਿਹਾਨ ਹੌਣ ਤੋਂ” ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇਮਤਿਹਾਨ ਦਾ ਫ਼ਿਕਰ ਲਗ ਜਾਂਦਾ ਹੈ । ਇਹ ਫ਼ਿਕਰ ਉਨ੍ਹਾਂ ਨੂੰ ਤੋੜ ਤੋੜ ਖਾਂਦਾ ਹੈ । ਇਸੇ ਫ਼ਿਕਰ ਕਰਕੇ ਉਹ ਖਾਣਾ-ਪੀਣਾ, ਰਾਗ-ਰੰਗ ਮਾਨਣਾ' ਤੇ ਖੇਡਣ-ਕੁਦਣ' ਭੁੱਲ ਜਾਂਦੇ ਹਨ । ਮਾਨੋ ਇਮਤਿਹਾਨ ਉਨ੍ਹਾਂ ਲਈ ਇਕ ਹਊਆ ਬਣ ਜਾਂਦਾ ਹੈ ।
ਸਾਡੇ ਇਮਤਿਹਾਨ ਜੂਆ ਬਣ ਕੇ ਰਹਿ ਗਏ ਹਨ । ਜੋ ਕਿਸੇ ਵਿਦਿਆਰਥੀ ਦੇ ਯਾਂਦ ਕੀਤੇ ਹੋਏ ਪਰਸਨ ਇਮਤਿਹਾਨ ਵਿਚ ਆ ਜਾਣ ਤਾਂ ਉਹ ਪਾਸ ਹੋ ਜਾਂਦਾ ਹੈ, ਭਾਵੇ ਉੱਜ ਉਸ ਨੂੰ ਸਥੋਧਤ ਮਜ਼ਮੂਨ ਬਾਰੇ ਕੁਝ ਵੀ ਨਾਂਹ ਪਤਾ ਹੋਏ । ਕਈ ਵਿਦਿਆਰਥੀ ਇਹ ਕਹਿੰਦੇ ਸੁਣੇ ਜਾਂਦੇ ਹਨ, “ਸੈ” ਤਾਂ ਬਸ ਇਹ ਛੇ ਪ੍ਰਸ਼ਨ ਹੀ ਯਾਦ ਕੀਤੇ ਹਨ, ਚੰਗੀ ਤਰ੍ਹਾਂ ਘੋਟਾ ਲਾਇਆ ਹੋਇਆ ਹੈ । ਜੇ ਇਹ ਆ_ਗਏਂ ਤਾਂ ਪੌਂ' ਬਾਰ੍ਹਾਂ ਨਹੀ” ਤਾਂ (ਤਿੰਨ ਕਾਣੇ) ਅਗਲੀ ਵੇਰ ਸਹੀ ।” ਹੈ ਨਾ ਨਿਰਾ ਜੂਆ ਖੋਡਣ ਵਾਲੀ ਗੱਲ ।
ਸਾਂਡਾ ਇਮਤਿਹਾਨੀ ਪ੍ਰਬੋਧ ਅਜੇਹਾ ਹੈ ਜਿਸ ਨਾਲ ਵਿਦਿਆਰਥੀ ਤੇ ਅਧਿਆਪਕ ਵਿਚਕਾਰ ਦੂਰੀ ਬਣੀ ਰਹਿੰਦੀ ਹੈ । ਵਿਦਿਆਰਥ) ਸਮਝਦੇ ਹਨ ਕਿ ਉਹ ਪਾਸ ਤਾਂ ਘੋਟਾ ਲਾ ਕੇ ਜਾਂ ਨਕਲ ਆਦਿ ਕਰ ਕੇ ਹੋ ਜਣਗੇ, ਅਧਿਆਪਕਾਂ ਦੀ ਪਰਵਾਹ ਕਰਨ ਦੀ ਕੀ ਲੌੜ ਹੈ । ਸੋ ਉਹ ਅਧਿਆਪਕਾਂ ਦੇ ਨੇੜੇ ਨਹੀਂ” ਢੁਕਦੇ, ਬਸ ਤੂੜੀ ਵਾਂਗ ਭਰੇ ਕਮਰੇ ਵਿਚ ਲੈਕਚਰ ਜ਼ਰੂਰ ਸੁਣਦੇ ਹਨ (ਕਿਉਂਕਿ ਲੰਕਚਰ ਘਟਣ ਨਾਲ ਦਾਖ਼ਲਾ ਰੁਕ ਜਾਂਦਾ ਹੈ)। ਇਹ ਦੂਰੀ ਕਰਕੇ ਵਿਦਿਆਰਥੀਆਂ ਵਿਚ ਅਨੁਸ਼ਾਸਨਹੀਣਤਾ ਆ ਜਾਂਦੀ ਹੈ ਅਤੇ ਵਿਦਿਆਰਥੀ-ਜੀਵਨ ਸੁਰਗ ਦੀ ਥਾਂ ਨਰਕ ਬਣ ਕੇ ਰਹਿ ਜਾਂਦਾ ਹੈ ।
ਇਸ ਇਮਤਿਹਾਨੀ ਪ੍ਰਬੰਧ ਕਾਰਣ ਵਿਦਿਆ-ਵਿਭਾਗ ਵਿਚ ਭ੍ਰਿਸ਼ਟਾਚਾਰ ਦਿਨ-ਬਦਿਨ ਵਧ ਰਿਹਾ ਹੈ । ਵਿਦਿਆਰਥੀ ਇਮਤਿਹਾਨੀ ਹਾਲ ਵਿਚ ਨਕਲ ਕਰਨ ਲਈ _ਨਿਗਰਾਨਾਂ ਤੇ ਏਥੋ' ਤੀਕ ਕਿ ਚਪੜਾਸੀਆਂ ਆਦਿ ਦੀਆਂ ਜੋਥਾਂ ਗਰਮ ਕਰਦੇ ਹਨ, ਵੱਧ ਨੰਬਰ ਲੈਣ ਲਈ ਪ੍ਰੰਖਿਅਕਾਂ ਨੂੰ ਭੇਟਾ ਚੜ੍ਹਾਉਂਦੇ ਹਨ। ਇਹ ਭ੍ਰਿਸ਼ਟਾਚਾਰ ਵੱਡੀਆਂ ਜਮਾਤਾਂ ਵਿਚ ਵੱਡੇ ਪੱਧਰ ਤੇ ਹੋ ਰਿਹਾ ਹੈ ।
ਉਪਰੋਕਤ ਵਿਚਾਰ ਤੋਂ' ਦੌ ਸਿੱਟੇ ਨਿਕਲਦੇ ਹਨ। ਇਕ ਤਾਂ ਇਹ ਕਿ ਇਮਤਿਹਾਨ ਅਤਿ ਅਵੱਸ਼ਕ ਹਨ। ਦੂਜੇ, ਇਹ ਸਾਂਡਾਂ ਅਜੋਕਾ ਇਮਤਿਹਾਨੀ ਪ੍ਰਬੰਧ ਦੌਸ਼-ਪੂਰਤ ਹੈ।
ਹੇਠਾਂ ਅਸੀ” ਇਸ ਨੂੰ ਸੁਧਾਰਨ ਲਈ ਕੁਝ ਸੁਝਾਅ ਦਿੱਤੇ ਹਨ:-
ਇੱਕ ਤਾਂ ਇਹ (ਇਮਤਿਹਾਨੀ ਪ੍ਰਬੰਧ) ਨਿਰਾ ਲਿਖਤ-ਹਾਵੀ ਨਹੀ ਹੋਣਾ ਚਾਹੀਦਾ। ਵਿਦਿਆਰਥੀਆਂ ਦੀ ਯੋਗਤਾ ਦਾ ਪਰਾ ਪਰਾਂ ਅਨੁਮਾਨ ਕੇਵਲ ਉਨ੍ਹਾਂ ਦੀ ਲਿਖਤ ਰਾਂਹੀ ਨਹੀਂ।
ਲਾਇਆ ਜਾ ਸਕਦਾ ਕਿਉਕਿ ਕਈ ਅਜਿਹੇ ਵੀ ਹੁੰਦੇ ਹਨ ਜੌ ਆਪਣੀ ਲਿਆਕਤ ਦਾ ਪ੍ਰਗਟਾ ਲਿਖਤ ਰਾਂਹੀ ਪੂਰਨ ਤੌਰ ਤੇ ਨਹੀ" ਕਰ ਸਕਦੇ। ਸਾਇੰਸ ਦੇ ਮਜ਼ਮੂਨਾਂ ਵਾਂਗ ਆਰਟਸ-ਮਜ਼ਮੂਨਾਂ ਵਿਚ ਵੀ ਜ਼ਬਾਨੀ ਅਤੇ ਤਜਰਬਿਆਂ ਦੇ ਇਮਤਿਹਾਨ ਲਏ ਜਾਣੇ ਚਾਹੀਦੇ ਹਨ ।
ਦੂਜੇ, ਕਿਸੇ ਵਿਦਿਆਰਥੀ ਦੀ ਲਿਆਕਤ ਦਾ ਅਨੁਮਾਨ ਕੇਵਲ ਤਿੰਨ ਘੰਟਿਆਂ ਵਿਚ ਲੈਣ ਦੀ ਥਾਂ ਸਾਰੇ ਸਾਲ ਦੀ ਪੜ੍ਹਾਈ ਦੇ ਦੌਰਾਨ ਲੈਣਾ ਚਾਹੀਦਾ ਹੈ-- ਪੜ੍ਹਾਈ ਕਰਨ ਸਮੇ ਉਹ ਕਿੰਨਾ ਕੁ ਹਾਜ਼ਰ ਰਹਿੰਦਾ ਹੈ, ਕਿੰਨਾ ਕੁ ਧਿਆਨ ਦੋੱਦਾ ਹੈ, ਉਹਦੀ ਯਾਦ-ਸ਼ਕਤੀ ਕਿੰਨੀ ਕੁ ਹੈ, ਘਰ ਦਾ ਕੰਮ ਕਰਦਾ ਹੈ ਕਿ ਨਹੀਂ ਆਦਿ ਦੇ ਅਨੁਮਾਨ ਤੋਂ` ਸਾਲ ਦੇ ਅੰਤ ਵਿਚ ਪਾਸ ਜਾਂ ਫ਼ੇਲ੍ਹ ਦਾ ਨਿਰਣਾ ਹੋਣਾ ਚਾਹੀਦਾ ਹੈ । ਇਸ ਤਰ੍ਹਾਂ ਦਾ ਪ੍ਰਕਧ ਪੱਛਮ ਦੀਆਂ ਕਈ ਯੂਨੀਵਰਸਟੀਆਂ ਵਿਚ ਲਾਗ੍ਰ ਹੈ ।
ਤੀਜੇ, ਇਮਤਿਹਾਨੀ ਪ੍ਰਬੰਧ ਅਜੇਹਾ ਹੋਣਾ ਚਾਹੀਦਾ ਹੈ ਜੋ ਸਮੋ ਦੀ ਲੋੜ ਅਨੁਸਾਰ ਬਦਲਿਆ ਜਾਂ ਸਕੇ ।
ਸਾਰੇਸ਼ ਇਹ ਕਿ ਇਨ੍ਹਾਂ ਕੁਝ ਕੁ ਪ੍ਰੀਵਰਤਨਾਂ ਨਾਲ ਇਮਤਿਹਾਨੀ ਪ੍ਰਬੈਧ ਨੂੰ ਸੁਧਾਰਿਆ ਜਾਂ ਸਕਦਾ ਹੈ । ਆਸ ਹੈ ਕਿ ਸਰਕਾਰ ਇਸ ਵੱਲ ਆਪਣਾ ਵਿਸ਼ੇਸ਼ ਧਿਆਨ ਦੇਣ ਦੀ ਖੋਚਲ ਕਰੇਗੀ ।
0 Comments