Punjabi Essay, Paragraph on Girl Child Education "ਬੱਚੀਆਂ ਦੀ ਸਿੱਖਿਆ " for Class 8, 9, 10, 11 and 12 Students Examination in 1000 Words.

ਬੱਚੀਆਂ ਦੀ ਸਿੱਖਿਆ 
Girl Child Education 

ਵਿਦਿਆ ਚਾਨਣ ਹੈ, ਜਿਸ ਨੇ ਅਗਿਆਨਤਾ ਦਾ ਹਨੌਰਾਂ ਦੂਰ ਕਰਨਾਂ ਹੈ । ਵਿਦਿਆ ਬਾਰੇਂ ਕਿਹਾਂ ਜਾਂਦਾ ਹੈ ਕਿ 'ਵਿਦਿਆ ਵਿਚਾਰੀ ਤਾਂ ਪਰਉਪਕਾਂਰੀ'। ਤੇ ਇਸਤਰੀ, ਜਿਹੜੀ ਸ੍ਰਿਸ਼ਟੀ ਦੀ ਜਨਮ-ਦਾਤਾਂ ਹੈ ਅਤੇ ਜਿਸ ਨੂੰ ਮਰਦ ਦੀ ਅਰਪੈਗੀ ਕਿਹਾ ਜਾਂਦਾ ਹੈ, ਨੂੰ ਵਿਦਿਆ ਦੇਣਾ ਤਾਂ ਹੌਰ ਵੀ ਜ਼ਰੂਰੀ ਹੈ । ਸਾਰੇ ਅਗਾਂਹ-ਵਧੂ ਦੇਸ਼ਾਂ ਵਿਚ ਇਸਤਰੀ ਵਿਦਿਆ ਬਾਰੇ ਉੱਨਾ ਹੀ ਧਿਆਨ ਦਿਤਾਂ ਜਾਂਦਾ ਹੈ ਜਿੰਨਾ ਕਿ ਮਰਦ-ਵਿਦਿਆ ਬਾਰੋਂ । ਹੁਣ ਜਦ ਕਿ ਭਾਰਤ ਅਜ਼ਾਂਦ ਹੋ ਚੁਕਿਆ ਹੈ, ਇਸ ਨੇ ਦੁਨੀਆਂ ਦੇ ਅਗਰਗਾਮੀ ਦੋਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਹੈ, ਏਥੇ ਕਿਵੇ" ਇਸਤਰੀ ਜਾਤੀ ਨੂੰ ਅਗਿਆਨਤਾ ਦੀ ਧੁੰਦ ਓਹਲੇ ਰਖਿਆ ਜਾ ਸਕਦਾ ਹੈ 



ਵਿਦਿਆ ਆਮ _ਵਾਕਫ਼ੀਅਤ ਵਧਾਉਣ ਦਾ ਇਕ ਸਾਧਨ ਹੈ । ਅਖ਼ਬਾਰਾਂ, ਕਿਤਾਬਾਂ ਤੇ ਰਸਾਲੇ ਪੜ੍ਹ ਕੇ ਦੇਸ-ਪਰਦੌਸ ਦੀ ਜਾਣਕਾਰੀ ਹੋ ਜਾਂਦੀ ਹੈ, ਜਿਸ ਨਾਲ ਇਸਤਰੀ ਆਪਣੇ ਘਰੋਗੀ ਦੇ ਨਾਲ ਨਾਲ ਦੇਸਾਂ-ਦੇਸਾਂਤਰਾਂ ਦੇ ਦੁਖ-ਸੁਖ ਦੀ ਭਾਈਵਾਲ ਬਣ ਸਕਦੀ ਹੈ । ਇਸ ਵਿਦਿਆ ਦੁਆਰਾ ਇਸ ਨੂੰ ਆਪਣੇ ਹੱਕਾਂ ਤੇ ਫ਼ਰਜ਼ਾਂ ਦਾ ਸੁਹਣਾ ਗਿਆਨ ਹੋ ਸਕਦਾ ਹੈ। ਨਾਲੇ ਇਸਤਰੀ ਸਮਾਜ ਦਾ ਉੱਨਾਂ ਹੀ ਜ਼ਰੂਰੀ ਤੇ ਅਹਿਮ ਭਾਗ ਹੈ ਜਿੰਨਾ ਕਿ ਮਰਦ। ਹਰ ਸਿਆਣਾ ਪਾਰਖੂ ਕਿਸੇ ਦੇਸ਼ ਦੀ ਸਮਾਜਕ ਉੱਨਤੀ ਦਾ ਅਨੁਮਾਨ ਉਸ ਦੀ ਇਸਤਰੀ ਜਾਤੀ ਦੀ ਉੱਨਤੀ ਤੋਂ ਲਾਉੱਦਾ ਹੈ । ਬੂਟੇ ਤੋਂ ਹੀ ਫਲ ਦੋ ਗੁਣਾਂ-ਔਗੁਣਾਂ ਦਾ ਪਤਾ ਲੱਗਦਾ ਹੈ । ਇਸਤਰੀ ਇਕ ਬੂਟੇ ਦੀ ਨਿਆਈ' ਹੈ ਅਤੇ ਏਸੇ ਅਨੁਸਾਰ ਇਸ ਦੇ ਬੱਚਿਆਂ (ਫੱਲਾਂ) ਨੇ ਬਣਨਾ ਹੈ । ਵਾਸਤਵ ਵਿਚ ਬੱਚੇ ਜ਼ਿਆਦਾ ਚਿਰ ਮਾਂ ਕੌਲ ਰਹਿਣ ਕਾਰਣ ਬਹੁਤ ਸਾਹੀਆਂ ਆਦਤਾਂ ਪਿਤਾ ਨਾਲੋਂ' ਮਾਤਾ ਤੋਂ ਹੀ ਗ੍ਰਹਿਣ ਕਰਦੋ ਹਨ । ਇਸਤਰੀ ਪ੍ਰੇਰਨਾ ਦਾ ਸਾਧਨ ਹੈ। ਇਸ ਨੇ ਭੈਣ ਬਣ ਕੇ ਆਪਣੇ ਵੀਰ ਨੂੰ ਸਮਝਾਉਣਾ-ਬੁਝਾਉਣਾ ਹੈ । ਇਸ ਨੇ ਮਾਂ ਬਣ ਕੇ ਪੁੱਤਾਂ-ਧੀਆਂ, ਪੌਤਰਿਆਂ-ਪੌਤਰੀਆਂ ਅਤੋਂ ਦੌਹਤਰਿਆਂ-ਦੋਹਤਰੀਆਂ ਆਦਿ ਨੂੰ ਪਿਆਰੀਆਂ ਤੇ ਲਾਡ-ਭਰੀਆਂ ਲੋਰੀਆਂ ਦੁਆਰਾ ਸਿਖਿਆ ਦਾ ਜਾਦੂ ਫੂਕਣਾ ਹੈ ਅਤੇ ਸਭ ਲੁਕਾਈ ਦੋ ਬੱਚਿਆਂ ਨੂੰ ਅਸੀਸ ਦੌਣੀ ਹੈ : 

ਜੀਉਣ ਸਭ ਬੱਚੇ ਮਾਵਾਂ ਦੇ, 

ਹਰ ਮਾਂ ਆਖਦੀ । 

ਇਹ ਧਨ ਜਿਗਰਾ ਮਾਂ ਦਾ। (ਬੁਲ੍ਹੇ ਮੈਂਦਾਨ-ਪ੍ਰੋ: ਪੂਰਨ ਸਿੰਘ) 

ਇਸ ਨੇ ਪਤਨੀ ਬਣ ਕੇ, ਘਰ ਦੇ ਵਜ਼ੀਰ ਵਜੋਂ' ਤੇ ਆਪਣੇ ਰਾਜੇ ਰੂਪੀ ਪਤੀ ਨੂੰ ਯੋਗ ਸਲਾਹ ਦੋਣੀ ਹੈ ਅਤੇ ਘਰ ਦੇ ਸਾਰੇ ਪ੍ਰਬੋਧ ਨੂੰ ਇੰਜ ਚਲਾਣਾ ਹੈ ਕਿ ਉਹ ਸਵਰਗ ਜਾਪੇ। ਇਸ ਨੇ ਖ਼ਿਆਲ ਰੱਖਣਾ ਹੈ ਕਿ ਕਿਵੇ ਪਤੀ ਦੀ ਕਮਾਈ ਦਾ ਇਕ ਨਵਾਂ ਪੈਸਾ ਵੀ ਅਜਾਈ' ਨਾਂ ਜਾਏ। ਇਸ ਨੇ ਆਪਣੇ ਪਤੀ ਨੂੰ ਸਮਾਜਕ, ਰਾਜਸੀ ਤੇ ਆਰਥਕ ਸਮੱਸਿਆਵਾਂ ਬਾਰੇ ਯੋਗ ਰਾਏ ਦੇਣੀ ਹੈ। ਇਸ ਨੇਂ ਸਮਾਜਕ ਪ੍ਰਾਣੀ ਹੌਣ ਦੇ ਨਾਤੇ ਸਮਾਜ ਨੂੰ ਚੜ੍ਹਦੀਆਂ ਕਲਾਂ ਵੱਲ ਲਿਜਾਣ ਲਈ ਆਗੂ ਬਣਨਾਂ ਹੈ, ਬੋਝ ਬਣ ਕੇ ਨਹੀਂ ਬੈਠਿਆਂ ਰਹਿਣਾ। ਇਸ ਨੇ ਕੁਰੀਤੀਆਂ-ਭਰੇਂ ਦੇਸ ਦੀ ਨਈਆ ਨੂੰ ਆਪਣੇ ਠੰਢੇ ਦਿਲ ਨਾਲ ਸੋਚੀ ਸਮਝੀ ਤੋਂ ਸੁਲਝੀ ਹੋਈ ਵਿਉੱਤ ਦੁਆਰਾ ਪਾਰ ਲਾਉਣਾ ਹੈ।

ਸੁਹਜ, ਪਿਆਰ, ਮਿਲਾਪ, ਕੌਮਲਤ', ਸਹਿਨਜ਼ੀਲਤਾ ਤੇ ਮਿੱਠ-ਜੀਭੜਾਪਨ ਆਦਿ ਦੈਵੀ ਗੁਣਾਂ ਦੀ ਦਾਤ ਕੁਦਰਤ ਨੇ ਮਰਦਾਂ ਨਾਲੋ ਇਸਤਰੀਆਂ ਨੂੰ ਵਧੇਰੇ ਬਖ਼ਸ਼ੀ ਹੈ । ਇਸ ਨੂੰ ਅਨਪੜ੍ਹਤਾ ਦੇ ਹਨੇਰੇ ਵਿਚ ਰੱਖਣਾ ਇਸ ਗੁਣਾਂ-ਭਰ) ਦਾਤ ਨੂੰ ਅਜਾਈ' ਗੁਆਉਣਾ ਹੈ । ਇਨ੍ਹਾਂ ਕੁਦਰਤੀ ਗੁਣਾਂ ਕਾਰਣ ਕਈ ਕੌਮ (ਬੀਮਾਂ, ਅਧਿਅਪਕੀ, ਸਟੈਨੋ-ਗਰਾਫ਼ੀ ਤੇ ਹੋਰ ਦਫ਼ਤਰੀ ਕਾਰ-ਵਿਹਾਰ) ਅਜੇਹੇ ਹਨ, ਜਿਨ੍ਹਾਂ ਨੂੰ ਮਰਦ ਨਾਲੋ" ਇਕ ਇਸਤਰੀ ਚੰਗੀ ਤਰ੍ਹਾਂ ਕਰ ਸਕਦੀ ਹੈ। ਕਈਆਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਇਹ ਲੜਾਈਆਂ-ਝਗੜੇ ਤੇ ਜਰਦ-ਗਰਮ ਜੰਗਾਂ ਦਾ ਕਾਰਣ ਮਰਦ-ਜਾਂਤੀ ਦਾ ਖਹੁਰਾਪਨ ਤੇ ਰੁੱਖਾਪਨ ਹੈ । ਜੇ ਰਾਜਸੀ ਵਾਗ-ਡੌਰ ਇਸਤਰੀ ਜਾਤੀ ਨੂੰ ਸੋੱਪੀ ਜਾਏ, ਤਾਂ ਕੋਈ ਵੱਡੀ ਗੱਲ ਨਹੀਂ ਕਿ ਇਹ ਸਭ ਸੀਨਾ-ਜ਼ੌਰੀਆਂ, ਧੱਕੇਸ਼ਾਹੀਆਂ ਤੇ (ਇਕ-ਦੂਜੇ ਤੋਂ) ਡਰ-ਡੱਕਰ ਬੰਦ ਹੋ ਜਾਣ ਅਤੇ ਸੰਸਾਰ ਵਿਚ ਅਮਨ-ਸ਼ਾਂਤੀ ਸਥਾਪਤ ਹੋ ਜਾਏ।

ਜੋ ਲੱਕ-ਰਾਜ ਮਰਦਾਂ-ਇਸਤਰੀਆਂ ਦਾ ਸਾਂਝਾ ਰਾਜ ਹੈ, ਤਾਂ ਇਸਤਰੀ ਜਾਤੀ ਨੂੰ ਵਿਦਿਆ ਦੇ ਚਾਨਣ ਤੋਂ ਦੂਰ ਰੱਖਣਾ ਇਸ ਨਾਲ ਘੋਰ ਅਨਿਆ ਕਰਨਾਂ ਹੈ। ਕੀ ਅਸੀ” ਮਹਾਰਾਣੀ ਝਾਂਸੀ ਦੀ ਸੂਰਬੀਰਤਾ ਨੂੰ ਭੁੱਲ ਗਏ ਹਾਂ? ਸਾਡੇ ਵੇਖਦਿਆਂ-ਵੇਖਦਿਆਂ ਸ਼੍ਰੀਮਤੀ ਵਿਜੇ ਲਕਸ਼ਮੀ ਪੰਡਤ ਨੇ ਯੂ. ਐਨ. ਓ. ਦੀ ਪ੍ਰਧਾਨਤਾ ਤੇ ਬਦੇਸ਼ਾਂ ਵਿਚ ਰਾਜਦੂਤੀ ਦੀ ਜ਼ਿਮੋਵਾਰੀ ਨੂੰ ਅਤਿ ਸਫ਼ਲਤਾ ਨਾਲ ਨਿਬਾਹਿਆ; ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਦੁਨੀਆਂ ਦੀ ਰੈੱਡ ਕਰਾਸ ਐਸੋਸੀਏਸ਼ਨ ਦੀ ਪ੍ਰਧਾਨਤਾ ਅਤੇ ਭਾਰਤ ਦੀ ਕੇਦਰੀ ਸਰਕਾਰ ਦੇ ਸਿਹਤ ਵਿਭਾਗ ਦੀ ਵਜ਼ੀਰੀ ਕੀਤੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੇ ਸਰਬ ਹਿੰਦ ਕਾਂਗਰਸ ਦੀ ਪ੍ਰਧਾਨਤਾ ਦੇ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਸੰਭਾਲਿਆਂ। ਇਸ ਤਰ੍ਹਾਂ ਦੀਆਂ ਹੌਰ ਕਿੰਨੀਆਂ ਹੀ ਉਦਾਹਰਣਾਂ ਮਿਲ ਸਕਦੀਆਂ ਹਨ।


ਪਰ ਇਸ ਅਨਪੜ੍ਹਤਾ ਨੇ ਇਸਤਰੀ ਜਾਤੀ ਨੂੰ ਵਹਿਮਾਂ-ਭਰਮਾਂ ਦਾ ਸ਼ਿਕਾਰ ਬਣਾ ਦਿਤਾਂ ਹੈ ਅਤੇ ਇਸ ਵਿਚ ਹੀਣਤਾ-ਭਾਵ (1006230216₹ 600]0162) ਪੈਦਾ ਕਰ ਦਿੱਤਾ ਹੈ । ਇਸ ਦੀ ਨਜ਼ਰੇ ਸਾਰੀ ਦੁਨੀਆਂ ਇਸ ਦੋ ਘਰ ਦੀ ਚਾਰ-ਦੀਵਾਰੀ ਤੱਕ ਸੀਮਤ ਹੈ । ਇਸ ਦੇ ਭਾਣੇ ਹਰ ਬੀਮਾਰੀ ਦਾ ਕਾਰਣ ਜਾਦ੍ਰ-ਜੈਤਰ, ਜਿੰਨ-ਭੂਤ ਤੇ ਛਾਇਆ ਆਦਿ ਹੈ ਅਤੇ ਉਸ ਦਾ ਇਲਾਜ ਟੂਣਿਆਂ, ਜੰਤਰਾਂ-ਮੰਤਰਾਂ, ਸੁਖਣਾਂ-ਚੜ੍ਹਾਵਿਆਂ ਤੇ ਪੁੰਨਾਂ-ਦਾਨਾਂ ਵਿਚ ਹੈ । ਇਹ ਮਾਮੂਲੀ ਭਾਂਟੜਿਆਂ ਦੀਆਂ ਗੱਲਾਂ ਵਿਚ ਆ ਕੇ ਘਰ_ਲੁਣਾ ਬੈਠਦੀ ਹੈ । ਇਹ ਰੌਦੇ ਬੱਚੇ ਨੂੰ ਅਫ਼ੀਮ ਆਦਿ ਦੇ ਕੇ ਸੁਆ ਦੇਂਦੀ ਹੈ ਅਤੇ ਕਈ ਵਾਰੀ ਉਹ ਸਦਾ ਦੀ ਨੀਦ ਸੌ” ਜਾਂਦਾ ਹੈ । ਘਰੋ" ਬਾਹਰ ਨਿਕਲਣ ਲਈ ਇਹ ਕਿਸੇ ਸਾਥ (ਚੌਕੀਦਾਰ) ਦੀ ਲੌੜ ਮਹਿਸ੍ਰਸ ਕਰਦੀ ਹੈ, ਜਿਹੜਾ ਇਸ ਦੀ ਅਗਵਾਈ ਕਰ ਸਕੇ। ਇਹ ਕਿਸੋ ਨਾਲ ਏਥੋ' ਤੀਕ ਕਿ ਆਪਣੇ ਪਤੀ ਨਾਲ ਵੀ ਖੁਲ ਕੇ ਗੱਲ ਕਰਨੋ ਸ਼ਰਮਾਂਦੀ ਹੈ ।

ਇਸਤਰੀ ਵਿਦਿਆ ਦੋ ਵਿਰੋਧੀਆਂ ਦੇ ਕਈ ਵਿਚਾਰ ਹਨ । ਇਕ ਤਾਂ ਇਹ ਕਿ ਇਸਤਰੀ ਨੇ ਘਰ ਨੂੰ ਸੰਭਾਲਣਾ ਤੋ ਬੱਚੋਂ ਜੰਮਣਾ-ਪਾਲਣਾ ਹੈ ਨਾ ਕਿ ਨੌਕਰੀ ਕਰਨਾ । ਦ੍ਰੂਜੋ, ਪੜ੍ਹਾਈ ਇਸ ਨੂੰ ਫੈਸ਼ਨ-ਪਰਸਤ ਬਣਾ ਦੋ'ਦੀ ਹੈ, ਜਿਸ ਨਾਲ ਇਸ ਦਾ ਆਚਰਣ ਵਿਗੜ ਜਾਂਦਾ ਹੈ ਅਤੇ ਸ਼ਰਮ-ਹਯਾ ਉੱਡ ਜਾਂਦੀ ਹੈ। ਤੀਜੇ, ਇਸ ਦੀਆਂ ਰੁਚੀਆਂ ਮਰਦਾਂ ਨਾਲੋ“ ਬਿਲਕੁਲ ਵੱਖਰੀਆਂ ਹੁੰਦੀਆਂ ਹਨ, ਇਸ ਲਈ ਇਸ ਤੋਂ ਖ਼ਾਂਹ-ਮਖ਼ਾਹ ਵਿਦਿਆ ਦਾ ਬੋਝ ਨਹੀਂ” ਪਾਂਉਣਾ ਚਾਹੀਦਾ।

ਵਾਸਤਵ ਵਿਚ ਇਹ ਦਲੀਲਾਂ ਨਿਰਮੂਲ ਹਨ। ਵਿਦਿਆ ਤਾਂ ਆਚਰਣ ਬਣਾਉਣ ਨਾਂ ਕਿ ਵਿਗਾੜਨ ਵਿਚ ਸਹਾਈ ਹੁੰਦੀ ਹੈ। ਇਹ ਵੇਖਣ ਵਿਚ ਆਇਆ ਹੈ ਕਿ ਬਹੁਤ ਸਾਰੀਆਂ ਅਨਪੜ੍ਹ ਇਸਤਰੀਆਂ ਹੀ ਮਰਦਾਂ ਦੇ ਝਾਂਸੇ ਵਿਚ ਆ ਕੇ ਠੱਗੀਆਂ ਗਈਆਂ ਤੇ ਆਚਰਣਹੀਣ ਹੋਈਆਂ। ਨਾਲੇ ਜੇ ਇਹ ਨੌਕਰੀ ਕਰ ਲੈਣ ਤਾਂ ਇਸ ਵਿਚ ਕੌਈ ਹਰਜ ਨਹੀਂ' । ਇਸ ਤਰ੍ਹਾਂ ਘਰ ਦੀ ਆਰਥਕ ਦਸ਼ਾ ਚੰਗੇਰੀ ਹੋ ਸਕਦੀ ਹੈ। ਰੱਥ ਨਾ ਕਰੇ, ਜੇ ਕਿਸੇ ਇਸਤਰੀ ਦਾ ਪਤੀ ਸੁਰਗਵਾਸ ਹੋਂ ਜਾਏ, ਤਾਂ ਇਹ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣਾ ਤੇ ਆਪਣੇ ਬੱਚਿਆਂ ਦਾਂ ਨਿਰਬਾਹ ਕਰਨ ਦੋ ਯੋਂਗ ਹੋਂ ਸਕਦੀ ਹੈ । ਤੀਜੇ, ਜਿਥੋਂ ਤੀਕ ਰੁਚੀ ਦਾ ਸੰਬੰਧ ਹੈ, ਇਹ ਗੱਲ ਤਾਂ ਮਰਦਾਂ ਨਾਲ ਵੀ ਢੁਕਦੀ ਹੈ । ਵਿਦਿਆ ਤਾਂ ਹਰ ਇਕ ਨੂੰ ਉਸ ਦੀ ਰੁਚੀ ਅਨੁਸਾਰ ਦੇਣੀ ਚਾਹੀਦੀ ਹੈ । ਸੋ ਜੇ ਇਸਤਰੀ ਦੀ ਰੁਚੀ ਕੇਵਲ ਘਰ ਸੰਭਾਲਣ ਦੀ ਹੈ, ਤਾਂ ਇਸ ਨੂੰ ਘਰੌਂਗੀ ਜੀਵਨ ਚੰਗੇਰਾ ਤੋਂ ਸੁਹਣੇਰਾ ਬਣਾਉਣ ਦੀ ਵਿਦਿਆ ਦੋਣੀ ਚਾਹੀਦੀ ਹੈ । ਜੇ ਇਸ ਨੇ ਵੱਡੇ ਹੋਂ ਕੇਂ ਆਪਣੇ ਪਤੀ ਨੂੰ ਕਮਾ ਕੌ ਦੇਣਾ ਹੈ, ਤਾਂ ਇਸ ਨੂੰ ਇਸ ਤਰ੍ਹਾਂ ਦੀ ਵਿਦਿਆ ਲੈਣ ਦਾ ਅਵਸਰ ਮਿਲਣਾ ਚਾਹੀਦਾ ਹੈ ।

ਹਰ ਹਾਲਤ ਵਿਚ ਇਸ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ । ਵੱਡੇ ਹੋ ਕੇ ਇਸ ਨੇ ਜਿਹੇ ਜਿਹਾ ਕੰਮ ਕਰਨਾ ਹੈ, ਏਸ ਨੂੰ ਓਹੋ ਜਹੀ ਵਿਦਿਆ ਦੇਣੀ ਚਾਹੀਦੀ ਹੈ । ਇਸ ਤਰ੍ਹਾਂ ਇਹ ਕਿਸੇ ਤੋਂ ਬੋ ਨਹੀਂ” ਬਣੇਗੀ ਅਤੇ ਆਪਣੇ ਜੀਵਨ ਨੂੰ _ਹੱਸਦਿਆਂ-ਖੇਡਦਿਆਂ, ਨੱਚਦਿਆਂ ਟਪਦਿਆਂ ਅਤੇ ਕਈ ਤਰ੍ਹਾਂ ਦੇ ਉਸਾਰੂ ਤੇ ਦੋਸ਼-ਸਵਾਰੂ ਕੇਮ ਕਰਦਿਆਂ ਬਿਤਾ ਸਕੇਗੀ । ਹੁਣ ਤਾਂ ਨਵੇ' ਕਾਨੂੰਨ ਅਨੁਸਾਰ ਇਸ ਨੂੰ ਮਾਪਿਆਂ ਦੀ ਜਾਇਦਾਦ ਦਾ ਹਿੱਸਾ ਵੀ ਮਿਲਣ ਲੱਗ ਪਿਆ ਹੈ । ਇਸ ਨਾਲ ਇਸ ਦੀਆਂ ਜ਼ਿਮੇ'ਵਾਰੀਆਂ ਹੌਰ ਵੀ ਵੱਧ ਗਈਆਂ ਹਨ । ਇਸ ਲਈ ਇਸ ਦਾਂ ਪੜ੍ਹਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ


Post a Comment

0 Comments