ਭਾਰਤ ਵਿੱਚ ਆਬਾਦੀ ਵਾਧੇ ਦੀ ਸਮੱਸਿਆ
Bharat vich Aabadi Vadde di Samasiya
ਪ੍ਰਸਿੱਧ ਅਰਥ-ਵਿਗਿਆਨੀ, ਮਾਲਥਸ, ਦਾ ਅਬਾਦੀ ਦੇ ਵਾਧੇ ਸਬੇਧੀ ਸਿਧਾਂਤ ਭਾਵੇ ਯੂਰਪ ਦੇ ਦੋਸ਼ਾਂ ਤੇ ਲਾਗੂ ਨਹੀਂ' ਹੁੰਦਾ ਪਰ ਭਾਰਤ ਉੱਤੇ ਐਨ ਢੁਕਦਾ ਹੈ । ਠੀਕ ਮਾਲਥਸ ਅਨੁਸਾਰ - ਏਥੋਂ ਦੀ ਅਬਾਦੀ ਲਗਪਗ _ਜਮੈਂਟਰੀਕਲ ਰੇਸ਼ੋ ਅਰਥ'ਤ ੨, ੪, ੮. ੧੬, ੩੨ ਤੇ ੬੪ ਆਦਿ ਅਨੁਸਾਰ ਵੱਧ ` ਰਹੀ ਹੈ ਅਤੇ ਖ਼ੁਰਾਕ ਉੱਪਜ ਲਗਪਗ ਅਰਿਥਮੈਟੀਕਲ ਰੋਸ਼ ਅਰਥਾਤ ੧, ੨, ੩, ੪, ੫ ਤੇ ੬ ਆਦਿ ਅਨ੍ਸਾਂਰ ਵਧ ਰਹੀ ਹੈ । ਜੇ ਅਬਾਦੀ ੧੯੫੧ ਈ: ਵਿਚ ੩੫ ੬੭ ਕਰੋੜ ਸੀ ਤਾਂ ੧੯੭੧ ਈ: ਵਿਚ ੫੫ ਕਰੋੜ ਹੋ ਗਈ ! ਇਸ ਤਰ੍ਹਾਂ ਇਨ੍ਹਾਂ ਵੀਹਾਂ ਸਾਲਾਂ ਵਿਚ ਲਗਪਗ ੨੦ ਕਰੋੜ ਮਨ੍ੱਖਾਂ ਦਾ ਵਾਧਾ ਹੋਇਆ ।` ਸਤਾਰੂਵੀ' ਅਤੇ ਅਨ੍ਹਾਰਵੀਂ' ਸਦੀ ਵਿਚ, ਜਦ ਕਿ ਅਜੋਕਾ ਪਾਕਿਸਤਾਨ ਵੀ ਭਾਰਤ ਵਿਚ ਸ਼ਾਮਲ ਸੀ ਇਸ ਦੀ ਆਬਾਦੀ ਤਰਤੀਬਵਾਰ ੧੦ ਕਰੋੜ ਅਤੇ ੧੫ ਕਰੋੜ ਸੀ । ਹੁਣ ਅਜੋਕੇ ਭਾਰਤ ਦੀ ਅਬਾਦੀ ਕੋਈ ੫੫ ਕੁ ਕਰੋੜ ਦੇ ਲਗਪਗ ਹੈ । ਅਬਾਂਦੀ ਵਿਚ ਇਹ ਵਾਧਾ ਇਕ ਅਤਿ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾਂ ਹੈ ।
ਸਹੀ ਅਰਥਾਂ ਵਿਚ ਵਧਦੀ ਆਬਾਦੀ ਕੇਵਲ ਆਪਣੇ ਆਪ ਵਿਚ ਹੀ ਇਕ ਸਮੱਸਿਆ ਨਹੀਂ, ਸਗੋ ਕਈ 'ਸਮੱਸਿਆਵਾਂ ਦੀ ਮਾਂ” ਹੈ । ਦੂਜੇ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਅਬਾਦੀ ਦੀ ਸਮੱਸਿਆ ਕਈ ਸਮੱਸਿਆਵਾਂ ਨੂੰ ਜਨਮ ਦੇਂਦੀ ਹੈ । ਵਧਦੀ ਵਸੋ ਦਾ ਸਿੱਧਾ ਅਸਰ ਅੰਨ ਤੇ ਪੈਦਾ ਹੈ। ਲਗਪਗ 70 ਲਖ ਪੌਟ ਜੋ ਹਰ ਸਾਲ ਭਾਰਤ ਵਿਚ ਵੱਧਦੇ ਹਨ ਉਨ੍ਹਾਂ ਲਈ ਅੰਨ ਕਿਥੋ ਪੈਂਦਾ ਕੀਤਾ ਜਾਵੇ ? ਅੰਨ ਉਪਜਾਉਣ ਵਾਲੀ ਧਰਤੀ ਤਾਂ ਓਨੀ ਹੀ ਰਹਿੰਦੀ ਹੈ--ਸਗੋ' ਵਧ ਰਹੀ ਵਸੋਂ ਲਈ ਰਿਹਾਇਸ਼ੀ ਮਕਾਨ ਬਣਨ ਕਰਕੇ ਖੋਤੀ ਵਾਲੀ ਜ਼ਮੀਨ ਘੱਟ ਵੀ ਜਾਂਦੀ ਹੈ । ਇਸ ਤਰ੍ਹਾਂ ਅੰਨ- ਸੰਕਟ ਵਧਦਾ ਜਾਂਦਾ ਹੈ ।
ਜਿਉ-ਜਿਉ ਆਬਾਦੀ ਵੱਧਦੀ ਜਾਂਦੀ ਹੈ, ਤਿਉ-ਤਉ” ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾਂਦੀ ਹੈ । ਬੇਰੁਜ਼ਗਾਰ ਕਮ-ਕਾਰ ਲਈ ਹੱਥ-ਪੈਰ ਮਾਰਦੇ ਹਨ-ਫ਼ਰਮਾਇਸ਼ਾ ਪਵਾਂਦੇ ਹਨ, ਰਿਸਵਤਾਂ ਦੇਂਦੇ ਹਨ ਤੇ ਇੰਝ ਭ੍ਰਿਸ਼ਟਾਚਾਰ ਦਾ ਜਨਮ ਹੁੰਦਾ ਹੈ । ਭ੍ਰਿਸ਼ਟਾਚਾਰ ਦੀ ਹੋਂਦ ਘਟੀਆ ਆਚਰਨ ਦਾ ਸੂਚਕ ਹੁੰਦੀ ਹੈ । ਵੱਡੇ-ਵੱਡੇ ਪਰਵਾਰਾਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪਾਲਣਾ ਠੀਕ ਢੰਗ ਨਾਲ ਨਹੀਂ ਕਰ ਸਕਦੋ, ਇਥੇ ਤੱਕ ਕਿ ਇਨ੍ਹਾਂ ਤੇ ਕਰੜੀ ਨਜ਼ਰ ਰੱਖਣ ਭੀ ਅਸਮਰਥ ਹੁੰਦੇ ਹਨ । ਫਲ-ਸਰੂਪ ਇਨ੍ਹਾਂ ਦੀ ਸਿਹਤ ਅਤੇ ਚਾਲਚਲਨ ਵਿਗੜ ਜਾਂਦੇ ਹਨ । ਇਸ ਤਰ੍ਹਾਂ ਉਸ ਪਰਵਾਰ ਅਤੇ ਸਮੁੱਚੇ ਸਮਾਜ ਦੇ ਮੂੰਹ ਤੇ ਕਲੰਕ ਲਗ ਕੇ ਰਹਿੰਦਾ ਹੈ ।
ਆਰਥਕ ਤੰਗੀ ਕਾਰਣ ਮਾਪੇ ਆਪਣੇ ਸਾਰੇ ਬੱਚਿਆ ਨੂੰ ਵਿਦਿਆ ਨਹੀਂ ਦੇ ਸਕਦੇ। ਇਹੋ ਕਾਰਣ ਹੈ-ਕਿ ਭਾਰਤ ਵਿਚ ਅਨਪੜ੍ਹ ਜ਼ਿਆਦਾ ਹਨ। ਇੰਗਲੈਂਡ ਅਤੇ ਅਮਰੀਕਾ ਜਹੇ ਦੇਸ਼ਾਂ ਵਿਚ ਲਗਪਗ ਹਰ ਸ਼ਹਿਰੀ ਮੁੱਢਲੀ ਵਿਦਿਆ ਪ੍ਰਾਪਤ ਕਰਦਾ ਹੈ, ਭਾਂਵ ਇਨ੍ਹਾਂ ਦੇਸ਼ਾਂ ਵਿਚ ਮੁੱਢਲੀ ਵਿਦਿਆ ਲਗ ਪਗ ਸੌ ਪ੍ਰਤੀਸ਼ਤ ਲੌਕ ਗ੍ਰਹਿਣ ਕਰਦੇ ਹਨ । ਦੂਜੇ ਪਾਸੇ ਇਹੀ ਗਿਣਤੀ ਭਾਰਤ ਵਿਚ ਬਹੁਤ ਘੱਟ ਹੈ । ਅਨਪੜ੍ਹਤਾ ਮਨੁੱਖ ਨੂੰ ਪੈਦਾਵਾਰ ਦੇ ਵਸੀਲਿਆਂ ਦੀ ਉਪਯੋਗਤਾ ਤੋ ਅਣਜਾਣ ਰੱਖਦੀ ਹੈ । ਤੇ ਅਨਪੜ੍ਹ ਭਾਰਤੀਆਂ ਦੀ ਬਹੁਲਤਾ ਵੀ ਇਜੇ ਮਰਜ਼ ਦੀ ਸ਼ਿਕਾਰ ਹੈ । ਆਮ ਭਾਰਤੀ ਗ਼ਰੀਕ ਹੈ ਅਤੇ ਅਤਾਦੀ ਦ' ਵਾਧਾ ਇਸ ਨੂੰ ਹੋਰ ਗ਼ਰੀਬ ਬਣਾਂ ਰਿਹਾਂ ਹੈ ।
ਸਾਡਾ, ਸਭ ਭਾਰਤੀਆਂ ਦਾ, ਪਹਿਲਾ ਤੇ ਮਹੱਤਤਾ-ਪੂਰਨ ਕਰਤੱਵ ਇਹ ਹੈ ਕਿ ਅਸੀ" ਵੱਧਦੀ ਹੋਈ ਅਬਾਦੀ ਦੀ ਬਲਾ ਕੋਲੋਂ ਬਚਣ ਦੀ ਕੌਸ਼ਸ਼ ਕਰੀਏ । ਅਸੀ ਇਸ ਬਲਾ ਕੌਲ, ਇਸ ਦੇ ਕਾਰਣਾਂ ਨੂੰ ਸਮਝ ਕੇ ਠੋਸ ਕਰਵਾਈ ਦੁਆਰਾ ਹੀ ਬਚ ਸਕਦੇ ਹਾਂ ।
ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਆਮ ਅਮੀਰ-ਘਰਾਂ ਵਿਚ ਬੱਚਿਆਂ ਦੀ ਗਿਣਤੀ ਘੱਟ ਹੁੰਦੀ ਹੈ ਜਦ ਕਿ ਨੀਵੀ ਜਮਾਤ ਦੇ ਗ਼ਰੀਬਾਂ ਦੇ ਅੱਠ ਅੱਠ, ਦਸ-ਦਸ ਬੱਚੋਂ ਹੁੰਦੇ ਹਨ । ਵਾਸਤਵ ਵਿਚ ਗ਼ਰੀਬਾਂ ਕੋਲ ਏਨਾ ਪੈਸਾ ਨਹੀਂ ਹੁੰਦਾ ਕਿ ਇਹ ਹੌਰ ਸਾਧਨਾਂ ਨਾਲ ਆਪਣਾ ਦਿਲ-ਪ੍ਰਚਾਵਾ ਕਰ ਸਕਣ । ਇਨ੍ਹਾਂ ਕੋਲ ਦਿਲ-ਪ੍ਰਚਾਵੇ ਵਜੋ“ ਕਲੱਬ ਜਾਣ, ਨਾਟਕ-ਚੋਟਕ ਵੇਖਣ, ਨਵੇ ਨਵੇ" ਕੱਪੜੇ ਪਾਉਣ ਅਤੇ ਵੰਨ-ਸਵੈਨੀਆਂ ਵਸਤਾਂ ਖਾਣ ਲਈ ਪੋਸਾ ਨਹੀਂ' ਹੁੰਦੇ । ਮੁਕਦੀ ਗੱਲ ਇਹ ਹੈ ਕਿ ਇਨ੍ਹਾਂ ਗ਼ਰੀਬਾਂ ਕੌਲ ਦਿਲ-ਪ੍ਰਚਾਵੇ ਦਾ ਜੇ ਕੌਈ ਸਾਧਨ ਹੁੰਦਾ ਹੈ ।
ਲਿੰਗ-ਮੌਲ ਤੋਂ ਗਰਭ ਵਿਚ ਪੈਂਦਾ ਹੋਏ ਬੱਚੇ ਨੂੰ ਅਬਾਦੀ ਵਿਚ ਵਾਧਾ ਨਹੀਂ ਕਿਹਾ ਜਾ ਸਕਦਾ, ਕਿਉਕਿ ਗਰਭ-ਰੌਕੂ ਸਾਧਨਾਂ ਨਾਲ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ । ਪਰ ਸਾਡੇ ਦੇਸ਼ ਵਿਚ ਹਾਲਾਂ ਵੀ ਇਹ ਵਿਚਾਰ ਪ੍ਰਚਲਤ ਹੈ ਕਿ 'ਬੱਚਾ ਰੱਬ ਦੀ ਦਾਤ ਹੈ, ਇਸ ਨੂੰ ਮੌੜਨਾ ਰੱਬ ਦੀ ਕਰੋਪੀ ਮੁੱਲ ਲੌਣਾ ਹੈ ।' ਇਸ ਲਈ ਆਮ ਲੋਕ ਗਰਭ ਰੌਕਣ ਨੂੰ ਪਾਪ ਅਤੇ ਜ਼ੁਲਮ ਸਮਝਦੇ ਹਨ । ਅਜੋਹੇ (ਧਾਰਮਕ) ਵਿਚਾਰ ਭਾਰਤੀਆਂ ਦੀ ਅਵਿਦਿਆ ਦੇ ਫਲ-ਰੂਪ ਹਨ । ਇਹ ਲਕ ਪਦਾਰਥ ਦੀ ਉਤਪਤੀ ਤੇ ਨਾਸ਼ ਦੇ ਸਿਧਾਂਤ ਤੌ ਅਣਜਾਣ ਹਨ ।
ਅਬਾਦੀ ਦੀ ਸਮੱਸਿਆ ਨੂੰ ਭਿਆਨਕ ਬਣਾਉਣ ਵਿਚ ਸ਼ਾਇੰਸ ਨੂੰ ਵੀ ਜ਼ਿਮੇਵਾਰ ਬਣਾਇਆ ਜਾਂ ਸਕਦਾ ਹੈ। ਸਾਇੰਸ ਨੇ ਅਜੇਹੀਆਂ ਦਵਾਈਆਂ ਦੀ ਕਾਢ ਕੱਢੀ ਹੈ ਜਿਹੜੀਆਂ ਭਿਆਨਕ ਤੋਂ ਭਿਆਨਕ ਰੋਗ ਦਾ ਨਾਸ਼ ਦਿਨਾਂ ਵਿਚ ਹੀ ਕਰ ਦੋ'ਦੀਆਂ ਹਨ । ਸਾਇੰਸ ਨੇ ਅਜੌਹੇ ਢੰਗ ਸੋਚੇ ਹਨ ਜਿਨ੍ਹਾਂ ਨਾਲ ਮਰ ਰਹੋ ਵਿਅਕਤੀ ਨੂੰ ਵੀ ਮੌਤ ਦੇ ਮੂੰਹ ਬਚਾਇਆ ਜਾ ਸਕਦਾ ਹੈ । ਸੋ ਸਾਇੰਸੀ ਸਾਧਨਾਂ ਦੁਆਰਾ ਮਰਨ ਵਾਲਿਆਂ ਦੀ ਗਿਣਤੀ ਘੱਟ ਗਈ ਹੈ । ਦੂਜੇ ਪਾਸੇ ਜੰਮਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ।
ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਭਾਰਤ ਸਰਕਾਰ ਦੇਸ਼ ਭਰ ਵਿਚ “ਪਰਵਾਰ ਨਿਯੋਜਨ” ਦਾ ਪਰਚਾਰ ਕਰ ਰਹੀ ਹੈ । ਇਸ ਨਿਯੌਜਨ ਉੱਤੇ ਕਰੋੜਾਂ ਰੁਪੈ ਖ਼ਰਚੇਂ ਜਾ ਰਹੇਂ ਹਨ । ਪਹਿਲੀ ਪੰਜ ਸਾਲਾ ਯੋਜਨਾ ਵਿਚ ਭਾਰਤ ਸਰਕਾਰ ਨੇ “ਪਰਵਾਰ ਨਿਯੋਜਨ' ਉੱਤੇ ੬੫ ਲੱਖ ਅਤੇ ਦੂਜੀ ਪੰਜ ਸਾਲਾ ਯੌਜਨਾ ਵਿਚ ਤਿੰਨ ਕਰੋੜ ਰੁਪਿਆ ਖ਼ਰਚ ਕੀਤਾ। ਪਿੰਡ-ਪਿੰਡ 'ਪਰਵਾਰ ਨਿਯੋਜਨ ਕੇਦਰ ਖੋਲ੍ਹੇ ਗਏ ਹਨ, ਜਿਥੇ ਆਮ ਜਨਤਾ ਨੂੰ ਇਸ 'ਦੀ ਉਪਯੋਗਤਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਲੌਕੀ ਇਸ ਨਿਯੋਜਨ ਦੀ ਸਫ਼ਲਤਾ ਵਿਚ ਕਾਫ਼ੀ ਸਹਿਯੋਗ ਦੇ ਰਹੇਂ ਹਨ । ਇਨ੍ਹਾਂ ਕੇਂਦਰਾਂ ਵਿਚ ਵਿਸ਼ੇਸ਼ ਕਰਕੇ ਔਰਤਾਂ ਨੂੰ, ਦੱਸਿਆ ਜਾਂਦਾ ਹੈ ਕਿ ਤਿੰਨ ਤੋ” ਵੱਧ ਬੱਚੋਂ ਸਾਰੇ ਪਰਵਾਰ ਤੇ ਬੋਝ ਹੁੰਦੇ ਹਨ । ਅਗਲੇ ਬੱਚੇ ਦੇ ਜਨਮ ਨੂੰ ਰੋਕਣ ਲਈ “ਲੂਪ” ਦੀ ਵਰਤ ਦਾ ਸੁਝਾਅ ਦਿੱਤਾ ਜਾਂਦਾ ਹੈ । (ਲੂਪ ਦੀ ਵਤਤੋ` ਨਾਲ ਲਿੰਗ-ਮੋਲ ਵਿਚ ਵੀ ਵਿਘਨ ਨਹੀਂ' ਪੈਦਾ ਤੇ ਬੱਚੇ ਦਾ ਜਨਮ ਵੀ ਰੁਕ ਜਾਂਦਾ ਹੈ । 'ਲੂਪ` ਦਾ ਇਕ ਹੌਰ ਲਾਭ ਇਹ ਵੀ ਹੈ ਕਿ ਜਦ ਵੀ ਬੱਚੇ ਦੀ ਲੋੜ ਹੋਵੇ ਇਹ ਕਢਵਾਇਆ' ਜਾ ਸਕਦਾ ਹੈ) । ਇਸ ਮੰਤਵ ਲਈ ਗਰਭਰੋਕੂ ਦਵਾਈਆਂ ਦੀ ਵਰਤੋ ਹਾਨੀਕਾਰਕ ਸਿੱਧ ਹੁੰਦੀ ਹੈ, ਕਿਉਕਿ ਇਨ੍ਹਾਂ ਨਾਲ ਤੀਵੀ` ਦੀ ਸਿਹਤ ਤੇ ਅਸਰ ਪੈਦਾ ਹੈ ।
ਅਬਾਦੀ ਦੀ ਰੋਕ ਲਈ “ਚਿਰਕੇ ਵਿਆਹ' ਵੀ ਲਾਭਕਾਰੀ ਸਿੱਧ ਹੋ ਸਕਦੇ ਹਨ । ਅੱਜ ਕੱਲ ਆਮ ਕਰਕੇਂ ੧੬ ਸਾਲ ਦੀ ਲੜਕੀ ਅਤੇ ੨੧ ਸਾਲ ਦੇ ਲੜਕੇ ਦਾ ਵਿਆਹ ਕੀਤਾ ਜਾਂਦਾ ਹੈ। ਇਸ ਉਮਰ ਨੂੰ ਤਰਤੀਬਵਾਰ ੨੪ ਤੇ ੨੯ ਕਰ ਦੇਣ ਨਾਲ ਘੱਟ ਬੱਚਿਆਂ ਦੀ ਸੈਭਾਵਨਾ ਹੋ ਸਕਦੀ ਹੈ । ਇਕ ਤਾਂ ਵਡੇਰੀ ਉਮਰ ਦੇ ਵਿਆਹੁਤਾ ਜੋੜੇ ਜੀਵਨ ਦੀਆਂ ਕੜਵੀਆਂ ਸੱਚਾਈਆਂ ਜਾਣ ਚੁਕੇ ਹੁੰਦੇ ਹਨ । ਦ੍ਰਜੇ, ਵਡੇਰੀ ਉਮਰ ਵਿਚ ਉਪਜਾਉ ਸ਼ਕਤੀ ਵੀ ਘੱਟ ਜਾਂਦੀ ਹੈ ।
ਨਾਲੋਂ ਹਰ ਵਿਆਹੁਤਾ ਜੋੜੇ ਨੂੰ ਚਾਹੀਦਾ ਹੈ ਕਿ ਉਹ ਇਕ ਬੱਚੇ ਤੋਂ` ਬਾਦ੍ਰ ਕ੍ਝ ਸਮੇ” ਦਾ ਫ਼ਰਕ ਪਾਕੇ ਦੂਜਾ ਬੱਚਾ ਪੈਦਾ ਕਰੇ । ਘੱਟ ਤੋਂ' ਘੱਟ ਪਹਿਲਾ ਬੱਚਾ ਤਿੰਨ ਸਾਲ ਦਾ ਹੋ ਜਾਣਾ ਚਾਹੀਦਾ ਹੈ । ਇਸ ਪੱਖ ਵਿਚ ਸਰਕਾਰ ਕਾਨੂੰਨ ਦਾ ਡੰਡਾ ਵਰਤ ਸਰਕਾਰੀ ਕਾਨੂੰਨ ਅਨੁਸਾਰ ਇਕ ਔਰਤ ਹਰ ਸਾਲ ਕੁਝ ਮਹੀਨਿਆਂ ਦੀ ਛੁੱਟੀ ਜਣੋਪੋ ਲਈ ਲੈ ਸਕਦੀ ਹੈ । ਕਈ ਔਰਤਾਂ ਅਜੋਹੀਆਂ ਹਨ ਜੋ ਕੇਵਲ ਛੁੱਟੀਆਂ ਮਾਣਨ ਦੀ ਖ਼ਾਤਰ ਹਰ ਸਾਲ ਗਰਭਵਤੀ ਹੋਂ ਜਾਂਦੀਆਂ ਹਨ । ਇਸ ਰੁਚੀ ਨੂੰ ਰੋਕਣ ਲਈ ਇਨ੍ਹਾਂ ਛੁੱਟੀਆਂ ਨੂੰ ਮਾਣਨ ਦੀ ਖੁਲ੍ਹ ਕੁਝ ਸਮੇ ਦਾ ਵਕਫ਼ਾ ਪਾ ਕੌ ਹੌਣੀ ਚਾਹੀਦੀ ਹੈ । ਨਾਲੋਂ ਇਹ ਵੀ ਹੋਣਾ ਚਾਹੀਦਾ ਹੈ ਕਿ ਇਕ ਔਰਤ ਆਪਣੀ ਨੌਕਰੀ ਦੇ ਦੌਰਾਨ ਕੇਵਲ ਤਿੰਨ ਵਾਂਰ ਹੀ ਇਨ੍ਹਾਂ ਛੁੱਟੀਆਂ ਨੂੰ ਮਾਣ ਸਕੇਂ ।
ਕਈ ਲੌਕ 'ਪਰਵਾਰ ਨਿਯੋਜਨ” ਦੇ ਹੱਕ ਵਿਚ ਨਹੀਂ” । ਉਨ੍ਹਾਂ ਦਾ ਵਿਚਾਰ ਹੈ ਕਿ ਗਰਭੁਰੌਕੂ ਸਾਧਨ ਆਮ ਕੁੜੀਆਂ-ਮੁੰਡਿਆਂ ਨੂੰ ਵਿਭਚਾਰੀ ਬਣ' ਦਿੰਦੇ ਹਨ ਅਤੇ ਇਸ ਆਚਰਨਹੀਂਣਤਾ ਦਾ ਅਸਰ ਸਾਰੀ ਕੌਮ ਤੇ ਪੈਂਦਾ ਹੈ। ਇਹ ਵਿਚਾਰ ਤਾਂ ਬਿਲਕੁਲ ਠੀਕ ਹੈ ਕਿ ਗਰਭ-ਰੋਕ੍ਹ ਸਾਧਨ ਵਿਗਾੜ ਪੈਦਾ ਕਰਦੇ ਹਨ ਪਰ ਇਸ ਵਿਚ “ਪਰਵਾਰ ਨਿਯੋਜਨ” ਦਾ ਕੋਈ ਕਸੂਰ ਨਹੀਂ'। “ਪਰਵਾਰ ਨਿਯੌਜਨ” ਦਾ ਮੰਤਵ ਤਾਂ ਛੋਟਾ ਪਰਵਾਰ ਬਣਾਉਣਾ ਹੈ । ਇਹ ਛੌਟਾ ਪਰਵਾਰ ਭਾਵੇ” ਗਰਭ-ਰੋਕੂ ਸਾਧਨਾਂ ਨਾਲ ਕਾਇਮ ਰਖਿਆ ਜਾਵੇਂ ਤੇ ਭਾਵੇ ਧਰਮ ਤੇ ਸਤ ਦੇ ਆਸਰੇ ।
ਦੂਜੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ 'ਪਰਵਾਰ ਨਿਯੋਜਨ` ਨਾਲ ਅਬਾਦੀ ਵਿਚ ਘਾਟਾ ਹੁੰਦਾ ਹੈ ਅਤੇ ਅਜੌਕੇਂ ਸਮੇ ਜਦ ਕਿ ਪਾਕਿਸਤਾਨ ਤੇ ਚੀਨ ਆਪਣੇ ਸਿਪਾਹੀ ਸਰਹੱਦਾਂ ਤੇ ਜਮਾਈ ਬੈਠੇ ਹਨ, ਭਾਰਤ ਨੂੰ ਵੱਧ ਤੋ ਵੱਧ ਜਨ-ਸ਼ਕਤੀ ਦੀ ਲੌੜ ਹੈ । ਪਰ ਅਜੇਹੇ ਲੌਕ ਇਹ ਨਹੀਂ ਜਾਣਦੇ ਕਿ :--
ਸੋ ਮੁਰਦੇ ਭਗਤਾਂ ਕੋਲੋ,
ਇਕ ਜੀਉ'ਦਾ ਕਾਫ਼ਰ ਚੰਗਾ ।”
ਧਿਆਨ ਨਾਲ ਵੇਖਣ ਤੋਂ ਪਤਾ ਲੱਗਦਾ ਹੈ ਕਿੰ ਹਾਲਾਂ ਤੀਕ ਅਸੀ' ਅਬਾਦੀ ਦੇ ਵਾਧੇ ਨੂੰ ਪੂਰੀ ਤਰ੍ਹਾਂ ਨਹੀਂ“ ਰੋਕ ਸਕੇਂ।' ਅਜੇਂ ਹੋਰ ਲੌੜੀ'ਦੀ ਕਾਰੰਵਾਈ ਕਰਨ ਦੀ ਲੋੜ ਹੈ । ਭਾਰਤ ਨੂ ਬਰਬਾਦੀ ਦੋ ਜਿੰਨ ਤੋਂ ਬਚਾਉਣ ਲਈ ਅਬਾਦੀ ਦੀ ਰੋਕ ਅਤਿ ਅਵੱਸ਼ਕ ਹੈ । ਡਾਕਟਰ ਭਾਭਾ' ਦੇ ਇਨ੍ਹਾਂ ਸ਼ਬਦਾਂ ਵਿਚ` ਬਹੁਤ ਸਚਾਈਂ ਹੈ ਕਿ,“ਅਬਾਦੀ ਦੀ ਰੌਕ” ਭਾਵੇਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ“ ਕਰ ਸਕਦੀ, ਪਰ ਬਾਕੀ ਸਮੱਸਿਆਵਾਂ “ਆਬਾਂਦੀ ਦੀ ਰੋਕ” ਬਿਨਾਂ ਹੱਲ ਨਹੀਂ ਕੀਤੀਆਂ ਜਾ ਸਕਣਗੀਆਂ ।
0 Comments