Punjabi Essay, Lekh on Vishva Shanti " ਵਿਸ਼ਵ ਸ਼ਾਂਤੀ" for Class 8, 9, 10, 11 and 12 Students Examination in 600 Words.

ਵਿਸ਼ਵ ਸ਼ਾਂਤੀ 
Vishva Shanti



ਸੰਸਾਰ ਦਾ ਇਤਿਹਾਸ ਲੜਾਈਆਂ-ਝਗੜਿਆਂ, ਮਾਰਾਂ-ਧਾੜਾਂ ਤੇ ਖ਼ੂਨ-ਖ਼ਰਾਬੋਂ ਦੀਆਂ ਘਟਨਾਵਾਂ ਨਾਲ ਭਰਪੂਰ ਹੈ। ਮਨੁੱਖ, ਵਾਸਤਵ ਵਿਚ, ਸਮਾਜਕ ਪਸੂ ਹੈ। ਇਹ ਮੁੱਢ ਕਦੀਮ ਤੋਂ 'ਜ਼ਰ', 'ਜੌਰੂ” ਤੇ 'ਜ਼ਮੀਨ' ਦੀ ਖ਼ਾਤਰ ਲੜਦਾ ਮਰਦਾ ਅਰਥਾਤ ਪਸ਼ੂਪੁਣਾ ਕਰਦਾ ਆਇਆ ਹੈ। 

ਕਬੀਲਿਆਂ ਦੇ ਜੀਵਨ ਤੋਂ' ਲੌ ਕੇ ਹੁਣ ਤਕ ਮਨ੍ਰੱਖ ਵਿਚ ਕੋਈ ਪ੍ਰੀਵਰਤਨ ਨਹੀ' ਆਇਆ। ਉਹ ਅਮਨ-ਸ਼ਾਂਤੀ ਚਾਹੁੰਦਾ ਹੋਇਆ ਵੀ ਜੰਗ ਦੀ ਤਿਆਰੀ ਕਰਦੇ ਆਇਆ ਹੈ। ਜਦ ੧੯੧੪-੧੮ ਈ: ਵਿਚ ਪਹਿਲਾ ਵਿਸ਼ਵ ਯੁੱਧ ਹੋ ਇਆ ਤਾਂ ਅਨੌਕ ਦੇਸ਼ਾਂ ਦਾ ਬੇਅੰਤ ਨੁਕਸਾਨ ਹੋਇਆ। ਭਵਿਖ ਵਿਚ ਅਜੇਹੀ ਭਿਆਨਕਤਾ ਤੋਂ ਬਚਣ ਲਈ ਲੀਗ ਆਫ਼ ਨੌਸ਼ਨਜ਼ ਬਣਾਈ ਗਈ  ਇਸ ਦੇ ਫ਼ੇਲ੍ਹ ਹੋਣ ਤੇ ੧੯੩੯-੧੯੪੫ ਈ: ਦਾ ਵਿਸ਼ਵ ਯੁੱਧ ਹੋਇਆਂ। ਅਣਗਿਣਤ ਮਰਦ-ਔਰਤਾਂ ਸਦਾ ਦੀ ਨੀਦ ਸੋ ਗਏ, ਥੇਅੰਤ ਸਾਮਾਨ ਮਲੀਆਮੇਟ ਹੋਇਆ, ਜਾਂਪਾਨ ਦੋ “ਹੀਰੋਸ਼ੀਮਾ” ਤੇ “ਨਾਗਾਸਾਕੀ” ਵਰਗੇ ਘੁਗ-ਵਸਦੇ ਸ਼ਹਿਰ ਬੰਬਾਂ ਨੇ ਮਿੱਟੀ ਵਿਚ ਮਿਲਾ ਦਿਤੇ। ਇਕ ਵੋਰਾਂ ਫੇਰ ਅਮਨ-ਸਥਾਪਤੀ ਦੀ ਲੌੜ ਨੂੰ ਮਹਿਸੂਸ ਕੀਤਾ ਗਿਆ। ਇਸ ਮਨੌਰਥ ਲਈ ਕੁਝ ਸਿਰ-ਕੱਢ ਦੇਸ਼ਾਂ ਨੇ “ਸੰਯੁਕਤ ਰਾਸ਼ਟਰ ਸੰਘ” ਨਾਂ ਦੀ ਨਵੀਂ' ਕੌਮਾਂਤਰੀ ਸਭਾ ਬਣਾਈ। ਹਰ ਦੋਸ਼ ਦੀ ਸੁਰਖਿਆ ਦੇ ਵਿਸ਼ੇ ਤੇ ਵਿਚਾਰ ਕਰਨ ਲਈ “ਸੁਰੱਖਿਆ ਕੌਂਸਲ" ਬਣਾਈ ਗਈ।

ਭਾਵੇਂ ਸੰਯੁਕਤ ਰਾਸ਼ਟਰ ਸੰਘ ਦੇਸ਼ਾਂ ਦੇ ਝਗੜੇ ਨਿਪਟਾਣ ਵਿਚ ਆਪਣਾ ਪੂਰਾ ਵਾਹ ਲਾਉ'ਦਾ ਪਿਆ ਹੈ ਪਰ ਕਈ ਝਗੜੇ ਜਿਵੇ ਕਿ ਕਸ਼ਮੀਰ ਦਾ ਝਗੜਾ, ਵੀਅਤਨਾਮ ਅਤੇ ਅਰਬਾਂ ਯਹੂਦੀਆਂ ਦਾਂ ਝਗੜਾ ਆਦਿ ਅਜਿਹੇ ਹਨ ਜਿਨ੍ਹਾਂ ਦਾ ਨਿਪਟਾਰਾ ਇਸ ਦੇ ਵਸ ਦਾ ਰੋਗ ਨਹੀਂ ਰਿਹਾ। ਇਸ ਲਈ ਕਿਸੇ ਵੇਲੇ ਵੀ ਅੱਗ ਭੜਕ ਕੇ ਤੀਜੇ ਵਿਸ਼ਵ ਯੁੱਧ ਦਾ ਰੂਪ ਧਾਰ ਕੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ (ਕਿਉਕਿ ਅਜੋਕੀ ਲੜਾਈ ਹਾਈਡਰੌਜਨ ਤੇ ਐਟਮ ਬੇਬਾਂ ਦੁਆਰਾ ਲੜੀ ਜਾਣ ਕਰਕੇ ਝਗੜਾ ਕਰਨ ਵਾਲੋਂ ਦੌ ਦੇਸ਼ਾਂ ਤੀਕ ਸੀਮਤ ਨਹੀਂ ਰਹਿੰਦੀ)।

ਇਨ੍ਹਾਂ ਲੜਾਈਆਂ-ਝਗੜਿਆਂ ਦੇ ਕਈ ਕਾਰਣ ਹੋ ਸਕਦੇ ਹਨ। ਪਹਿਲਾ ਤੇ ਵੱਡਾ ਕਾਰਣ ਸੰਸਾਰ ਦੇ ਦੇਸ਼ਾਂ ਵਿਚ ਪੈਦਾ ਹੋਈ ਧੜੇਬੰਦੀ ਹੈ। ਅੱਜ ਦਾ ਸੰਸਾਰ ਦੋਂ ਧੜਿਆਂ ਵਿਚ ਵੰਡਿਆ ਹੋਇਆ ਹੈ। ਇਕ ਧੜਾ ਪੂੰਜੀਪਤੀਆਂ ਦਾ ਹੈ ਜੌ ਆਪਣੇ ਆਪ ਨੂੰ ਲੌਕ-ਰਾਜੀ ਧੜਾ ਵੀ ਆਖਦਾ ਹੈ। ਏਸ ਧੜੇ ਦਾ ਮੁੱਖੀ ਦੇਸ਼ ਅਮਰੀਕਾ ਹੈ। ਦੂਜਾ ਕਮਯੂਨਿਸਟਾਂ ਦਾ ਧੜਾ ਹੈ ਜਿਸ ਦਾ ਆਗੂ ਰੂਸ ਹੈ। ਥਾਂ-ਥਾਂ ਤੇ ਇਹ ਦੇ ਵਿਚਾਰ-ਧਾਰਾਵਾਂ ਇਕ ਦੂਜੇ ਨਾਲ ਖਹਿਬੜ ਰਹੀਆਂ ਹਨ। ਹਰ ਧੜੇ ਦੀ ਦੂਜੇ ਨਾਲੋਂ ਬਲਵਾਨ ਤੇ ਸ਼ਕਤੀਵਰ ਹੋਣ ਦੀ ਖ਼ਾਹਸ਼ ਹੈ। ਵੀਅਤਨਾਮ ਦੀ ਜੰਗ ਵੀ ਇਸੇ ਖਿਚੋਤਾਣ ਦਾ ਫਲ ਹੈ।

ਦੂਜਾ ਕਾਰਣ ਦੇਸ਼ਾਂ ਦਾ “ਲਾਲਚ” ਕਿਹਾ ਜਾ ਸਕਦਾ ਹੈ। ਹਰ ਦੇਸ਼ ਆਪਣੀ ਭੂਮੀ ਨੂੰ ਵਧਾਉਣ ਦਾ ਲਾਲਚ ਕਰਦਾ ਹੈ। ਇਸੇਂ ਕਰਕੇ ਸ਼ਾਇਦ ਪਾਕਿਸਤਾਨ ਕਸ਼ਮੀਰ ਨੂੰ ਹਥਿਆਉਣਾ ਲਚਦਾ ਹੈ।

“ਈਰਖਾ” ਵੀ ਕਈ ਵਾਰੀ ਅਸ਼ਾਂਤੀ ਦਾ ਕਾਰਣ ਬਣਦੀ ਹੈ। ਇਸ ਸਬੰਧ ਵਿਚ ਭਾਰਤ-ਚੀਨ ਦੇ ਝਗੜੇ ਦਾ ਵਰਣਨ ਕੀਤਾ ਜਾਂ ਸਕਦਾ ਹੈ। ਚੀਨ ਭਾਰਤ ਦੀ ਖ਼ੁਸ਼ਹਾਲੀ ਤੋਂ ਖ਼ਾਰ ਖਾਂਦਾ ਹੈ। ਸ਼ਾਇਦ ਏਸੇ ਲਈ ਉਹ ਭਾਰਤੀਆਂ ਦਾ ਧਿਆਨ ਸਮਾਜ-ਨਿਰਮਾਣ ਵੱਲੋਂ ਹਟਾ ਕੇ ਜੰਗ ਵੱਲ ਲਾਉਣਾ ਚਾਹੁੰਦਾ ਹੈ ।

ਅਮਨਸ਼ਾਂਤੀ ਨੂੰ ਸਥਾਪਤ ਕਰਨ ਲਈ ਕੁਝ ਸੁਝਾਅ ਇਮ ਪਰਕਾਰ ਹਨ। ਇਕ ਤਾਂ ਸੰਯੁਕਤ ਰਾਸ਼ਟਰ ਸੰਘ ਨੂੰ ਹੌਰ ਸ਼ਕਤੀਵਰ ਬਣਾਉਣਾ ਚਾਹੀਦਾ ਹੈ। ਇਹ ਗੱਲ ਤਾਂ ਹੀ ਸਂਭਵ ਹੋ ਸਕਦੀ ਹੈ ਜੇ ਸੈਸਾਰ ਦੇ ਸਭ ਦੇਸ਼ਾਂ ਨੂੰ ਇਸ ਦਾ ਮੈਂਬਰ ਬਣਾਇਆ ਜਾਏ ਅਤੇ ਹਰ ਮੈਂਬਰ ਇਸ ਦੇ ਫ਼ੈਸਲਿਆਂ ਨੂੰ ਸਿਰਮੱਥੋ ਮੰਨੇ। ਜਾਂ, ਸੰਸਾਰ-ਰਾਜ ਸਥਾਪਤ ਕੀਤਾ ਜਾਏ ਜਿਸ ਵਿਚ ਹਰ ਦੇਸ਼ ਨੂੰ ਰਾਜ-ਪ੍ਰਬੰਧ ਵਿਚ ਅਜੋਕੇ ਪ੍ਰਾਂਤਾਂ ਦਾ ਦਰਜਾ ਦਿਤਾ ਜਾਏ। ਢੂਜੇ, ਗਾਂਧੀਅਨ ਵਿਧੀ ਅਪਣਾਉਣੀ ਚਾਹੀਦੀ ਹੈ। ਇਸ ਵਿਧੀ ਅਨੁਸਾਰ ਹਰ ਦੇਸ਼ ਆਰਥਕ ਉੱਨਤੀ ਵੱਲ ਧਿਆਨ ਦਏ ਅਤੇ ਹਥਿਆਰ ਬਣਾਉਣੇ ਬੰਦ ਕਰ ਦਏ ਕਿਉਂਕਿ ਜਿੰਨਾ ਚਿਰ ਇਹ ਮਾਰੂ ਬੰਥ ਆਦਿ ਬਣਦੇ ਰਹਿਣਗੇ, ਸਥਾਈ ਅਮਨ ਹੋ ਹੀ ਨਹੀਂ ਸਕਦਾਂ। ਤੀਜੇ, ਸੰਸਾਰ ਦੇ ਸਭ ਦੇਸਾ ਨੂੰ 'ਜੀਉ ਤੇ ਜੀਉਣ ਦਿਓ” ਦੀ ਨੀਤੀ ਤੋਂ ਅਮਲ ਕਰਨਾਂ ਚਾਹੀਦਾ' ਹੈ। ਉਨ੍ਹਾਂ ਨੂੰ ਇਕ ਟੱਬਰ ਦੇ ਜੀਵਾਂ ਵਾਂਗ ਜੀਵਨ ਬਤੀਤ ਕਰਨਾਂ ਚਾਹੀਦਾ ਹੈ ।

ਇਸ ਸਾਇੰਸੀ ਯੂਗ ਵਿਚ ਦਿਨੋ-ਦਿਨ ਵਧ ਰਹੀਆਂ ਭਿਆਨਕ ਹਥਿਆਰਾਂ ਦੀਆਂ ਕਾਢਾਂ ਨੂੰ ਮੁੱਖ ਰਖਦਿਆਂ ਅਮਨ-ਸਥਾਪਤੀ ਦੀ ਹੌਰ ਵੀ ਲੌੜ ਮਹਿਸੂਸ ਹੁੰਦੀ ਹੈ। ਅਮਨ ਹੀ ਸਮੁੱਚੇ ਸੰਸਾਰ ਨੂੰ ਖੁਸ਼ਹਾਲੀ ਬਖ਼ਸ਼ ਕੇ ਇਕ ਸਵਰਗ ਬਣਾ ਸਕਦਾ ਹੈ। ਅੱਜ ਲੌੜ ਹੈ ਕਿ ਸਦੀਆਂ ਪਹਿਲਾਂ ਮਹਾਰਾਜਾਂ ਅਸ਼ੋਕ ਵੱਲੋਂ ਲਾਏ ਗਏ ਅਮਨ ਦੇ ਨਾਹਰੇ ਤੇ ਅਮਲ ਕੀਤਾ ਜਾਏ। ਇਹ ਉਹ ਨਾਹਰਾ ਹੈ ਜਿਸ ਅਨੁਸਾਰ ਅਮਨ ਨੂੰ ਜੀਵਨ-ਦਾਤਾ ਤੇ ਮਨੁੱਖਤਾ ਦੀ ਲਾਜ ਬਚਾਣ ਵਾਲਾ ਕਿਹ ਗਿਆਂ ਹੈ :--

ਅਮਨਾਂ ਦੀ ਭੇ" ਵਾਹੁਣੀ, ਫੁੱਲ-ਅਮਨ ਖਿੜਾਣਾ।

ਮਾਨੁੱਖਤਾ ਹੈ ਦਰੋਪਤੀ, ਲੱਜ-ਪਾਲ ਕਹਾਣਾਂ।

ਭਾਵੇ“ ਜਿੰਦ ਜਾਂਦੀ ਰਹੇ, ਨਾ ਅਮਨ ਮੁਕਾਣਾ।


Post a Comment

0 Comments