ਵਿਗਿਆਨ ਦੇ ਚਮਤਕਾਰ
Vigyan De Chamatkar
ਨਵੀਨ ਯੁਗ ਨੂੰ ਸਾਇੰਸ ਦਾ ਯੁਗ ਕਿਹਾ ਜਾਂਦਾ ਹੈ । ਇਸ ਯੁਗ ਵਿਚ ਸਾਇੰਸ ਨੇ ਇੰਨੀ ਉੱਨਤੀ ਕੀਤੀ ਕਿ ਅਸੀਂ' ਸਾਇੰਸੀ ਜਹੋ ਬਣ ਗਏ ਹਾਂ। ਅਸੀ ਹਰ ਗੱਲ ਨੂੰ ਵਿਗਿਆਨਕ ਢੰਗ ਨਾਲ ਸੋਚਦੇ ਤੇ ਕਰਦੋ ਹਾਂ। ਇਨ੍ਹਾਂ ਸਾਇੰਸ ਦੇ ਚਮਤਕਾਰਿਆਂ ਨੇ ਸਾਡਾ ਧਿਆਨ ਰੱਬ ਦੀ ਸ਼ਕਤੀ ਵਲੋਂ ਮਨੁੱਖ ਦੀ ਸ਼ਕਤੀ ਵੱਲ ਕਰ ਦਿਤਾ ਹੈ। ਅਸੀਂ ਦਿਨ-ਬਦਿਨ ਨਾਸਤਕ ਹੋਂ ਰਹੋ ਹਾਂ। ਅੱਜ ਚੰਨ ਤੋਂ ਨਵੀਂ ਦੁਨੀਆਂ ਵਸਾਣ ਦੋ ਸੁਫ਼ਨੇ ਲਏ ਜਾ ਰਹੇ ਹਨ। ਅੱਜ ਮੌਤ ਤੇ ਕਾਬੂ ਪਾਉਣ ਦੇ ਉਪਰਾਲੇ ਸੋਚੇ ਜਾਂ ਰਹੇ ਹਨ। ਸਾਇੰਸ ਦੀ ਮਿਹਰ ਸਦਕਾ, ਸਵੇਰੋ ਉਠਦਿਆਂ ਸਾਰ ਮਾਮੂਲੀ ਖ਼ਰਚ ਨਾਲ, ਸਾਨੂੰ 4 ਪੰਨਿਆਂ ਦੀ ਅਖ਼ਬਾਰ ਮਿਲ ਜਾਂਦੀ ਹੈ । ਇਸ ਵਿਚ ਦੁਨੀਆਂ ਭਰ ਦੀਆਂ ਸਮਾਜਕ, ਆਰਥਕ ਤੈ ਰਾਜਨੀਤਕ ਆਦਿ ਸਮੱਸਿਆਵਾਂ ਦੀ ਤਾਜ਼ੀ ਜਾਣਕਾਰੀ ਦਿਤੀ ਹੁੰਦੀ ਹੈ। ਛਾਪੋਖ਼ਾਨੇ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿਚ ਅਖ਼ਬਾਰਾਂ ਰਾਤੋ-ਰਾਤ ਛਾਪ ਦਿੰਦੇ ਹਨ। ਉਥੇ ਟੈਲੀ-ਪ੍ਰਿੰਟਰ ਤੇ ਨੁਮਾਇੰਦਿਆਂ ਦੀਆਂ ਤਾਰਾਂ ਦੁਆਰਾ ਸੁਨੇਹੇ ਆਪਣੇ ਆਪ ਪੁੱਜ ਜਾਂਦੇ ਹਨ। ਬਿਜਲੀ ਨਾਲ ਸਾਡਾ ਖਾਣਾ ਪੱਕ ਸਕਦਾ ਹੈ, ਕਪੜੇ ਸੀਤੇ, ਧੌਤੇ, ਸੁਕਾਏ ਤੇ ਪ੍ਰੈਸ ਕੀਤੇ ਜਾ ਸਕਦੋ ਹਨ; ਟੂਟੀ ਮਰੋੜਨ ਦੀ ਦੇਰ ਹੁੰਦੀ ਹੈ ਕਿ ਪਾਣੀ ਹੀ ਪਾਣੀ ਹੋ ਜਾਂਦਾ ਹੈ ਅਤੇ ਲਿਫ਼ਟਾਂ ਦੁਆਰਾ ਮਕਾਨ ਦੀ ਉੱਚੀ ਤੋ ਉੱਚੀ ਮੰਜ਼ਲ ਤੇ, ਬਿਨਾਂ ਕਿਸੇ ਔਖਿਆਈ ਦੇ, ਪਹੁੰਚ ਸਕਦੇ ਹਾਂ।
ਜੇ ਘਰ ਟੈਲੀਫ਼ੋਨ ਲੱਗਾ ਹੋਵੇ, ਤਾਂ ਘਰ ਬੈਠਿਆਂ-ਬਿਠਾਇਆਂ ਦੋਸਾਂ-ਪ੍ਰਦੇਸਾਂ ਵਿਚ ਬੈਠੇ ਸਾਕਾਂ-ਸਨੇਹੀਆਂ ਨਾਲ ਗਲਬਾਤ ਕੀਤੀ ਜਾ ਸਕਦੀ ਹੈ। ਉੱਜ ਮਾਮੂਲੀ ਖ਼ਰਚ ਤੋਂ ਤਾਂਰ ਜਾਂ ਚਿੱਠੀ ਵੀ ਭੇਜੀ ਜਾ ਸਕਦੀ ਹੈ। (ਬਿਜਲੀ ਦਾ) ਪੱਖਾ ਮਹਿਸੂਸ ਨਹੀਂ' ਰੌਣ ਦੇਦਾ ਕਿ ਗਰਮੀ ਪੈਂ ਰਹੀ ਹੈ ਅਤੇ ਹੀਟਰ ਪਤਾ ਨਹੀ ਲੱਗਣ ਦੇਂਦਾ ਕਿ ਸਰਦੀ ਪੈ ਰਹੀਂ ਹੈ। ਏਅਰ ਕੌਨਡੀਸੰਡ ਕਮਰਿਆਂ ਨੇ ਤਾਂ ਹੋਰ ਵੀ ਕਮਾਲ ਕਰ ਦਿਤਾ ਹੈ। ਟਾਈਪ ਦੀਆਂ ਮਸ਼ੀਨਾਂ ਸਾਨੂੰ ਹੱਥੀਂ ਲਿਖਣ ਦੀ ਮੁਸੀਬਤ ਤੋ ਬਚਾਂਦੀਆਂ ਹਨ। ਕੈਮਰੇ (ਸਾਡੀਆਂ ਫ਼ੌਟੋਆਂ ਲੈਣ ਲਈ), ਰੋਡੀਓ ਤੇ ਟੈਲੀਵੀਯਨ-ਸੈੱਟ (ਮਨਪਰਚਾਵੇਂ ਦਾ ਪਰੌਗਰਾਮ ਦੇਣ ਲਈ) ਹੌਰ ਸ਼ਾਨਦਾਰ ਵਿਗਿਆਨਕ ਕਾਢਾਂ ਹਨ। ਇਨ੍ਹਾਂ ਦੁਆਰਾ ਵੱਡੇ-ਵੱਡੇ ਵਿਦਵਾਨਾਂ ਦੇ ਭਾਸ਼ਨ, ਥਾਂ-ਥਾਂ ਦੀਆਂ ਤਾਜ਼ੀਆਂ ਖ਼ਬਰਾਂ, ਨਿੱਤ ਨਵੇ ਗੀਤ, ਸਿਖਿਆਦਾਇਕ ਨਾਟਕ, ਮੌਸਮ ਦਾ ਹਾਲ ਅਤੇਂ ਮੰਡੀਆਂ ਦੇ ਭਾਅ ਆਦਿ ਕਿੰਨਾਂ ਕੁਝ ਘਰ ਬੈਠਿਆਂ-ਬਿਠਾਇਆਂ ਸੁਣਿਆ-ਵੇਖਿਆ ਜਾਂ ਸਕਦਾ ਹੈ ।
ਘਰੋ ਬਾਹਰ ਪੈਰ ਧਰਦਿਆਂ ਹੀ ਸਾਡੇਂ ਚੜ੍ਹਨ ਲਤੀ ਸਾਈਕਲ, ਸਕ੍ਰਟਰ, ਮੋਂਟਰ ਕਾਰ ਜਾਂ ਟਰੈਮ ਬਣੀ ਹੋਈ ਹੈ । ਦੇਸੀ-ਬਦੇਸੀ ਲੰਮੇਰੀ ਯਾਤਰਾ ਲਈ ਬੱਸਾਂ, ਰੋਲ ਗੱਡੀਆਂ, ਹਵਾਈ ਜਹਾਜ਼ਾਂ ਤੇ ਸਮੂੰਦਰੀ ਜਹਾਜ਼ਾਂ ਆਦਿ ਦੀ ਸੇਵਾ ਹਾਜ਼ਰ ਹੁੰਦੀ ਹੈ । ਪਹਿਲਾਂ ਹਰਦਵਾਰ ਜਾਂ ਮੱਕੇ ਜਾਣ ਲੱਗਿਆਂ ਲੌਕ ਆਪਣੀ ਜਾਨ ਨੂੰ ਹੱਥ ਤੇ ਰੱਖ ਕੇ ਤੁਰਦੇ ਸਨ ਅਤੇ ਸਾਕਾਂ-ਸਬੰਧੀਆਂ ਦੇ ਗਲੋਂ ਲੱਗ ਕੇ ਫੁੱਟ-ਫੁੱਟ ਰੋਂਦੇ ਸਨ, ਪਤਾ ਨਹੀ' ਮੁੜ ਕੇ ਮਿਲਣਾ ਨਸੀਬ ਹੋਵੇਂ ਜਾਂ ਨਾਂਹ। ਹੁਣ ਆਵਾਜਾਈ ਦੇ ਸਾਧਨਾਂ ਦੀ ਉੱਨਤੀ ਨੇ ਦੁਨੀਆਂ ਨੂੰ ਜਿਵੇਂ ਸੁਕੌੜ ਕੇ ਰੱਖ ਦਿਤਾ ਹੋਵੇ । ਏਸੇ ਕਰਕੇ ਸਾਡੇ ਪਹਿਰਾਵਿਆਂ, ਰਸਮਾਂ-ਰਿਵਾਜਾਂ ਤੇ ਬੋਲੀਆਂ ਆਦਿ ਵਿਚ ਵੀ ਸਾਂਝ ਜਹੀ ਬਣ ਰਹੀ ਹੈ । ਕਾਰਖ਼ਾਨਿਆਂ ਵਿਚ ਭਾਰੀ ਮਸ਼ੀਨਾਂ ਕਈ ਇਕ ਮਜ਼ਦੂਰਾਂ ਦੀ ਥਾਂ ਆਪਣੇ ਆਪ ਚਲ ਰਹੀਆਂ ਹਨ । ਦਸਤਕਾਰਕ ਉੱਪਜ ਵੱਧ ਰਹੀ ਹੈ । ਮੁਰਗੀ-ਖ਼ਾਨਿਆਂ ਵਿਚ ਮਸ਼ੀਨਾਂ ਰਾਂਹੀ ਅੰਡਿਆਂ ਵਿਚੋ ਬੱਚੇ ਪੈਂਦਾ ਕੀਤੇ ਜਾ ਰਹੇ ਹਨ । ਹਿਸਾਬ-ਕਿਤਾਬ ਦੇ ਦਫ਼ਤਰਾਂ ਵਿਚ ਮਸ਼ੀਨਾਂ ਹਿਸਾਬ ਕਰ ਰਹੀਆਂ ਹਨ । ਸਿਨਮੈਂ-ਘਰਾਂ ਵਿਚ ਬੋਲਦੀਆਂ-ਚਾਲਦੀਆਂ, ਹੱਸਦੀਆਂ-ਖੋਡਦੀਆਂ, ਗਾਉ'ਦੀਆਂ-ਵਜਾਂਦੀਆਂ ਤਸਵੀਰਾਂ ਅਤੇ ਸੁਹਜ-ਸੁਆਦ ਭਰਪੂਰ ਕਹਾਣੀਆਂ ਆਦਿ ਮਨ-ਪਰਚਾਵੇਂ ਦਾ ਸੁਹਣਾ ਸਾਧਨ ਹਨ । ਇਨਹਾਂ ਤਿੰਨਾਂ ਘਾਂਟਿਆਂ ਵਿਚ ਇਕ ਵਾਰੀ ਤਾਂ ਸੰਸਾਰਕ ਝੈਮੋਲਿਆਂ ਦੀ ਚਿੰਤਾ ਉੱਡ-ਪੁੱਡ ਜਾਂਦੀ ਹੈ। ਬਸ ਰੁਪਿਆ-ਪੈਸਾਂ ਚਾਹੀਦਾ ਹੈ, ਸਾਇੰਸ ਨੇ ਜੀਵਨ ਦੇ ਹਰ ਸੁਖ ਦਾ ਪ੍ਰਬੰਧ ਕਰ ਦਿਤਾ ਹੈ ।
ਦਸਤਕਾਰੀਆਂ ਵਾਂਗ ਜ਼ਰਾਇਤੀ ਖੋਤਰ ਵਿਚ ਵੀ ਸਾਇੰਸ ਦੀਆਂ ਕਰਾਮਾਤਾਂ ਨੇ ਇਨਕਲਾਬ ਲੈ ਆਂਦਾ ਹੈ। ਟਰੈਕਟਰਾਂ ਦੁਆਰਾ ਵਾਹੀ, ਨਲ-ਖੂਹਾਂ ਦੁਆਰਾ ਸਿੰਜਾਈ ਅਤੋਂ ਭਿੰਨ-ਭਿੰਨ ਮਸ਼ੀਨਾਂ ਦੁਆਰਾ ਫ਼ਸਲਾਂ ਦੀ ਬਿਜਾਈ, ਗੁਡਾਈ, ਕੱਟਾਈ ਤੋਂ ਛੈਡਾਈ ਕੀਤੀ ਜਾਂਦੀ ਹੈ। ਅਣਗਿਣਤ ਮਜ਼ਦੂਰਾਂ ਦੀ ਮਿਹਨਤ ਬਚ ਰਹੀ ਹੈ। ਥਾਂ-ਥਾਂ ਖਾਦ ਦੇ ਕਾਰਖ਼ਾਨੇਂ ਲੱਗ ਰਹੇ ਹਨ, ਜਿਨ੍ਹਾਂ ਵਿਚ ਬਹੁਤ ਸਾਰੀ ਖਾਦ ਤਿਆਰ ਹੋਂ ਰਹੀ ਹੈ । ਚੰਗਿਆਂ ਬ੍ਟਿਆਂ ਦੀਆਂ ਪਿਉਂਦਾ, ਚੰਗੀ ਖਾਦ ਤੇ ਵਧੀਆ ਬੀਜਾਂ ਨੇ ਜ਼ਰਾਇਤੀ ਉਪਜ ਵਿਚ ਹੌਰ ਵੀ ਵਾਧਾ ਕਰ ਦਿਤਾਂ ਹੈ। ਸਾਇੰਸ ਨੇ ਮਨੁੱਖੀ ਰੋਗਾਂ ਦੇ ਇਲਾਜ ਵਾਂਗ ਫ਼ਸਲੀ ਰੋਗਾਂ ਦੇ ਇਲਾਜ ਵੀ ਕਢ ਲਏ ਹਨ । ਫ਼ਸਲਾਂ ਗੱਡਿਆਂ ਦੀ ਥਾਂ ਟਰਕਾਂ-ਟਰਾਲੀਆਂ ਆਦਿ ਦੁਆਰਾ ਮੰਡੀਆਂ ਵਿਚ ਪੁਚਾਈਆਂ ਜਾਂਦੀਆਂ ਹਨ ।
ਬੀਮਾਰੀਆਂ ਤੋ ਬਚਣ ਲਈ ਸਾਇੰਸ ਨੇ ਕੀ-ਨ-ਕੀ ਕਰ ਦਿਤਾ ਹੈ। ਐਕਸ-ਰੇ ਦੀਆਂ ਮਸ਼ੀਨਾਂ ਦੁਆਰਾ ਸਰੀਰ ਦੇ ਅੰਦਚਲੇ ਰੌਂਗੀ ਅੰਗਾਂ ਨੂੰ ਵੇਖਿਆ ਤੇ ਉਨ੍ਹਾਂ ਦੀਆਂ ਫ਼ੋਟੋਆਂ ਲਈਆਂ ਜਾ ਸਕਦੀਆਂ ਹਨ । ਵੱਡੇ-ਵੱਡੇ ਓਪਰੇਸ਼ਨ ਦੁਖ-ਦਰਦ ਤੋਂ ਬਿਨਾਂ ਹੋ ਸਕਦੇ ਹਨ। ਜਰਾਹੀ ਵਿਚ ਬਹੁਤ ਤਰੱਕੀ ਹੋ ਚੁੱਕੀ ਹੈ। ਸਰੀਰ ਦੀਆਂ ਟ੍ਰੱਟੀਆਂ ਹੱਡੀਆਂ ਤੇ ਚੀਰੇ ਹੋਏ ਮਾਸ ਨੂੰ ਇਉ” ਜੋੜਿਆ ਤੇ ਸੀੜਿਆ ਜਾਂਦਾ ਹੈ ਜਿਵੇਂ ਤਰਖਾਣ ਟ੍ਰੱਟੀਆਂ-ਭੱਜੀਆਂ ਚੀਜ਼ਾਂ ਨੂੰ ਜੋੜਦਾ ਹੈ ਜਾਂ ਮੌਚੀ ਫੱਟੇ ਬੂਟਾਂ ਨੂੰ ਤੁੱਪਦਾ ਹੈ। ਸਬੋਧਤ ਨਾੜ ਨੂੰ ਟੀਕਾ ਲਾ ਕੇ ਬੇਜਾਨ ਕੀਤਾ ਜਾਂਦਾ ਹੈ ਤੇ ਓਪਰੇਸ਼ਨ ਵੋਲੇਂ ਜ਼ਰਾ ਵੀ ਦਰਦ ਨਹੀ' ਹੁੰਦਾ। ਮਲੇਰੀਆ, ਚੀਚਕ, ਪਲੇਗ ਤੇ ਤਪਦਿਕ ਆਂਦਿ ਅਨੌਕ ਰੌਗਾਂ ਲਈ ਵੱਧੀਆ ਤੋਂ ਵੱਧੀਆਂ ਟੀਕੇ, ਕੌਪਸ਼ੂਲ ਤੇ ਗੋਲੀਆਂ ਆਦਿ ਬਣ ਗਈਆਂ ਹਨ । ਬੇਸ਼ੁਮਾਰ ਜਾਨਾਂ ਲੰਮਾਂ ਦੁਖ ਭੋਗਣੋ ਬਚ ਗਈਆਂ ਹਨ। ਕਮਜੋਰ-ਨਜ਼ਰ ਵਾਲਿਆਂ ਨੂੰ ਐਨਕਾਂ, ਅੰਨ੍ਹਿਆਂ ਨੂੰ (ਮਰ ਗਏ ਸੁਜਾਖਿਆਂ ਦੀਆਂ) ਅੱਖਾਂ, ਬੋਲਿਆਂ ਨੂੰ ਸੁਣਨ-ਜੈਤਰ, ਲੱਤ-ਬਾਂਹ ਕੱਟਿਆਂ ਨੂੰ ਬਣਾਉਟੀ ਨਵੀਆਂ ਲੱਤਾਂ-ਬਾਹਾਂ ਅਤੇ ਦੰਦਹੀਣਾਂ ਨੂੰ ਨਵੇ“ ਦੰਦ ਮਿਲ ਰਹੇ ਹਨ । ਹੌਰ ਤਾਂ ਹੌਰ, ਰੋਗੀਆਂ ਦੀ ਖ਼ੂਨ-ਬਦਲੀ ਹੋ ਰਹੀ ਹੈ । ਕਈ ਤਰ੍ਹਾਂ ਦੇ ਵਿਟਾਮਿਨ ਬਣਗਏ ਹਨ ਜਿਨ੍ਹਾਂ ਦੀ ਵਰਤੋ' ਦੁਆਰਾ ਚੰਗੀ ਸਿਹਤ ਵਿਚ ਲੰਮੀ ਉਮਰ ਜੀਵਿਆ ਜਾ ਸਕਦਾ ਹੈ ।
ਜਿਥੇ ਸਾਇੰਸ ਵਰ ਹੈ ਅਤੇ ਇਸ ਦੀਆਂ ਕਾਢਾਂ ਨੇ ਜੀਵਨ ਦੇ ਹਰ ਖੇਤਰ ਵਿਚ ਅਤਿਅੰਤ ਨਵੀਨਤਾ ਲਿਆਂ ਦਿਤੀ ਹੈ, ਉਥੋਂ ਇਹ ਸਰਾਪ ਵੀ ਹੈ ਜਿਸ ਨੇ ਅਜਿਹੀਆਂ ਚੀਜ਼ਾਂ ਬਣਾ ਦਿਤੀਆਂ ਹਨ, ਜਿਨ੍ਹਾਂ ਨਾਲ ਸਾਰਾਂ ਸੰਸਾਰ ਮਿੰਟਾਂ ਸਕਿੰਟਾਂ ਵਿਚ ਨਸ਼ਟ ਹੋ ਸਕਦਾ ਹੈ । ਹੁਣ ਦੀ ਜੰਗ ਤੀਰਾਂ, ਤੀਰ ਕਮਾਨਾਂ, ਕਿਰਪਾਨਾਂ ਅਤੇ ਆਦਮੀਆਂ ਦੀ ਥਾਂ ਸਾਇੰਸ ਦੀ ਹੈ । ਜਿਸ ਦੇਸ਼ ਦੇ ਸਾਇੰਸਢਾਨਾਂ ਨੇ ਵੱਧ ਤੋਂ ਵੱਧ, ਵਧੀਆ ਤੋਂ ਵਧੀਆਂ ਅਤੇ ਨਵੀਨ ਤੱ ਨਵੀਨਤਰ ਹਥਿਆਰ ਬਣਾ ਲਏ, ਓਹੀ ਜਿੱਤੇਗਾ। ਹਰ ਤਰ੍ਹਾਂ ਦੇ ਟੈਂਕ, ਬੰਦੂਕਾਂ, ਬੰਬਾਂ, (ਐਟਮ, ਹਾਈਡਰੋਜਨ, ਨਿਊਕਲੀਅਰ ਤੇ ਪਰਮਾਣੂੰ ਆਦਿ), ਜ਼ਹਿਰੀਲੀਆਂ ਗੈਸਾਂ, ਬੰਬ-ਬਾਰ ਹਵਾਈ ਜਹਾਜ਼, ਉਪ-ਗ੍ਰਹਿ, ਰਾਕਟ, (ਸਮਰੰਦਰੀ ਜਹਾਜ਼ਾਂ ਨੂੰ ਡੋਬਣ ਲਈ) ਤਾਰਪੀਡੋਂ ਤੇ ਡੁਬਕੀ-ਮਾਰੂ ਬੇੜੀਆਂ ਬਣ ਚੁਕੀਆਂ ਹਨ ਅਤੇ ਪਤਾ ਨਹੀਂ ਹੋਰ ਕੀ ਕੁਝ ਬਣ ਜਾਂਣਾ ਹੈ।
ਕੀ ਅਸੀਂ' ਦੂਜੀ ਵੱਡੀ ਲੜਾਈ ਵਿਚ ਹੋਈ ਹੀਰੋਸ਼ੀਮਾ ਤੇ ਨਾਗੇਸਾਕੀ ਦੀ ਖੋਹ-ਉਡਾਈ ਭੁੱਲ ਗਏ ਹਾਂ । ਰੱਥ ਨਾ ਕਰੇ, ਜੇ ਤੀਜੀ ਜੰਗ ਹੋਈ ਤਾਂ ਇਉ ਜਾਪਦਾ ਹੈ ਕਿ ਨਾਂਹ ਬਾਂਸ ਰਹੇਗਾ ਨਾਂ ਬਾਂਸਰੀ। ਕੁਝ ਚਿਰ ਲਈ ਤਾਂ ਦਿਸਦੀ-ਪਿਸਦੀ ਦੁਨੀਆ ਮਲੀਆਮੋਟ ਹੋ ਕੇ ਰਹੇਗੀ । ਇਹ ਉੱਨਤੀ ਦੀ ਸਿਖਰ ਨੂੰ ਛੋਹ ਰਹੀ ਸਭਿਅਤਾ ਪੁਨਰ-ਜਨਮ ਲਏਗੀ।
ਇਨ੍ਹਾਂ ਵਿਨਾਸ਼ਕਾਰੀ ਕਾਢਾਂ ਤੋਂ ਛੁੱਟ ਸਾਇੰਸ ਦੀਆਂ ਈਜਾਦਾਂ ਅਮੀਰਾਂ ਨੂੰ ਹੌਰ ਅਮੀਰ ਤੇ ਸ਼ਕਤੀਵਰ ਅਤੇ ਗ਼ਰੀਬਾਂ ਨੂੰ ਹੌਰ ਗ਼ਰੀਬ ਤੇ ਕਮਜ਼ੋਰ ਕਰ ਰਹੀਆਂ ਹਨ। ਕਾਰਖਾਨੇਦਾਰ ਪੂੰਜੀਪਤੀ ਹਨ, ਉਹ ਪੂੰਜੀ ਦੇ ਸਿਰ ਤੇ ਹਰ ਨਵੀਂ ਕਾਂਢ ਦਾ ਲਾਭ ਉਠਾ ਰਹੇ ਹਨ ਅਤੇ ਪੈਸਾ ਪੈਸੇ ਨੂੰ ਕਮਾ ਰਿਹਾਂ ਹੈ। ਨਾਲੋਂ ਵਿਗਿਆਨਕ ਉੱਨਤੀ ਕਾਰਣ ਲੌਕਾਂ ਵਿਚ ਸਾਦਗੀ, ਠਰੱਮੇ, ਕੌਮਲਤਾਂ, ਮਾਨਵਤਾਂ ਤੈ ਆਸਤਕਤਾਂ ਦੇ ਅੰਸ਼ ਦੀ ਥਾਂ, ਭੜਕੀਲਾਪਨ, ਕਠੌਰਤਾ, ਪਸ਼ੂਪੁਣਾ ਤੇ ਨਾਸਤਕਤਾ ਦਾ ਅੰਸ਼ ਵੱਧ ਰਿਹਾ ਹੈ । ਇਨਸਾਨ ਮਸ਼ੀਨਾਂ ਵਾਂਗ ਜੀਵਨ ਦੀ ਗੱਡੀ ਰੌੜ੍ਹਦਾ ਵਿਖਾਈ ਦੇ ਰਿਹਾ ਹੈ ।
ਸੋ ਸਾਇੰਸੀ ਸ਼ਕਤੀ ਜਿਥੇ ਸੁਖਦਾਈ ਤੇ ਉਸਾਰੂ ਹੈ ਉਥੇ ਦੁਖਦਾਈ ਤੇ ਮਾਰੂ ਵੀ ਹੈ । ਪਰ ਕੰਟਰੋਲ ਇਨਸਾਨ ਦੇ ਹੱਥ ਵਿਚ ਹੈ । ਉਹ ਇਸ ਨੂੰ ਮੰਦਹਾਲੀ ਲਈ ਵਰਤ ਸਕਦਾ ਹੈ ਤੇ ਖ਼ੁਸ਼ਹਾਲੀ ਲਈ ਵੀ। ਉਹ ਚਾਹੇਂ ਤਾਂ ਇਸ ਦੀ ਸਾਰੀ ਸ਼ਕਤੀ ਨੂੰ ਬਿਜਲੀ ਪੈਦਾ ਕਰਨ, ਕਾਰਖ਼ਾਨੇ ਚਲਾਉਣ ਤੇ ਉਪਜ ਵਧਾਉਣ ਲਈ ਲਾ ਸਕਦਾ ਹੈ। ਜੇ ਸਾਇੰਜੀ ਸ਼ਕਤੀ ਜੰਗਾਂ ਲਈ ਵਰਤੀ ਜਾਂ ਹੈ ਜਾਂਦੀ ਹੈ ਕਸੂਰ ਇਨਸਾਨ ਦਾ ਹੈ। ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸ ਅਥਾਹ ਸ਼ਕਤੀ ਨੂੰ ਉਸਾਰੂ ਕਮ ਵਿਚ ਲਾ ਕੇ ਸੰਸਾਰ ਦੇ ਸਭ ਜੀਵਾਂ ਲਈ ਇਕ ਵਸਦਾ-ਰਸਦਾ ਸਵਰਗ ਬਣਾ ਸਕੇ।
0 Comments