Punjabi Essay, Lekh on Jeevan Beema "ਜੀਵਨ ਬੀਮਾ" for Class 8, 9, 10, 11 and 12 Students Examination in 800 Words.

ਜੀਵਨ ਬੀਮਾ 
Jeevan Beema

ਹਰ ਜੀਵ ਨੇ ਮਰ-ਮੁਕ ਜਾਣਾ ਹੈ ਤੋਂ ਹਰ ਚੀਜ਼ ਨੇ ਟੁੱਟ-ਭੱਜ ਜਾਣਾ ਹੈ । ਕਈ ਵਾਰੀ ਇਹ ਕੁਝ ਕਵੇਲੋ ਤੇ ਅਚਨਚੇਤ ਹੋਂ ਜਾਂਦਾ ਹੈ। ਨਾਲੋਂ ਜਿੰਨਾ ਕੋਈ ਕੰਮ ਵਧੇਰੇ ਲਾਭਦਾਇਕ ਹੁੰਦਾ ਹੈ, ਉੱਨਾ ਹੀ ਉਹ ਖ਼ਤਰਿਆਂ-ਭਰਿਆ ਹੁੰਦਾ ਹੈ । ਇਹ ਅਚਨਚੇਤ ਆ ਪੈਦੀਆਂ ਆਜ਼ਤਾਂ, ਇਹ ਜਿੰਦ-ਮੁਕਊ ਤੱਰਾਟਾਂ ਤੇ ਇਹ ਦੁਚਿੱਤੀਆਂ ਮਨੁੱਖ ਨੂੰ ਚਿੰਤਾ ਦੇ ਸਾਗਰ ਵਿਚ ਡੌਬੀ ਰਖਦੀਆਂ ਹਨ। 



ਚਿੰਤਾ ਸਿਹਤ ਨੂੰ ਹਾਨੀ ਪੁਚਾਂਦੀ ਹੈ । ਜੇ ਸਿਹਤ ਨਹੀਂ ਤਾਂ ਕੁਝ ਵੀ ਨਹੀ। ਇਸ ਬੀਮਾਰੀ (ਚਿੰਤਾ) ਦਾ ਇਲਾਜ ਬੀਮਾ ਹੈ ।

ਬੀਮਾ ਜੀਵਨ, ਘਰ-ਘਾਟ, ਕਾਰਖ਼ਾਨੇ, ਸਕੂਟਰ, ਮੋਟਰ-ਲਾਰੀ ਤੋ ਟਰੱਕ ਆਦਿ ਦਾ ਹੋ ਸਕਦਾ ਹੈ । ਕਈ ਮਾਪੇਂ ਆਪਣੇ ਬੱਚਿਆਂ ਦੀ ਪੜਾਈ ਤੇ ਵਿਆਹ ਆਦਿ ਦਾ ਬੀਮਾ ਕਰ ਲੈਂਦੇ ਹਨ। 

ਵਪਾਰੀ ਇਕ ਥਾਂ ਤੋਂ ਦੂਜੀ ਥਾਂ ਭੇਜੇ ਜਾ ਰਹੇ ਮਾਲ ਦਾ ਬੀਮਾ ਕਰਾ ਲੈਂਦੇ ਹਨ, ਤਾਂ ਜੋ ਢੋਆ-ਢੁਆਈ ਵਿਚ ਜੋ ਕੁਝ ਨੁਕਸਾਨ ਹੋ ਜਾਏ ਤਾਂ ਕੌਪਨੀ ਭਰ ਦਏ । ਅਗਾਂਹ-ਵਧੂ ਦੇਸ਼ਾਂ ਵਿਚ ਤਾਂ ਹੱਥਾਂ, ਪੈਰਾਂ, ਅੱਖਾਂ, ਨੱਕ ਤੋਂ ਗਲੋਂ ਆਦਿ ਦਾ ਵੀ ਬੀਮਾ ਕਰਾਇਆ ਜਾਂਦਾ ਹੈ। ਉਥੋਂ ਨਾਚੀਆਂ ਆਪਣੀਆਂ ਲੱਤਾਂ ਦਾ, ਗਵੱਦੀਏ ਆਪਣਿਆਂ ਗਲਿਆਂ ਦਾ ਅਤੇ ਖਿੰਡਾਰੀ (ਖੌਡ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਵਿਰੁਧ) ਆਪਣੇ ਸਾਰੇ ਅੰਗਾਂ ਦਾ ਬੀਮਾ ਕਰਾ ਲੈਦੇ ਹਨ ।

ਬੀਮਾ ਚਿੰਤਾ-ਨਾਸ਼ਕ ਹੈ । ਜਿਸ ਨੇ ਜੀਵਨ ਦਾ ਬੀਮਾ ਕਰਾਇਆ ਹੋਵੇ, ਭਾਵੇ ਇਕ ਕਿਸ਼ਤ ਹੀ ਦੇ ਕੇ ਸਦਾ ਦੀ ਨੀਂਦ ਸੌ ਜਾਏ, ਕੰਪਨੀ ਸਾਰੀ ਦੀ ਸਾਰੀ ਰਕਮ ਉਸ ਦੀ ਪਤਨੀ ਨੂੰ ਦੇ ਦਿੰਦੀ ਹੈ । ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਸਕਦੀ ਹੈ ਅਤੇ ਆਪਣਾ ਜੀਵਨ-ਨਿਰਬਾਹ ਕਰ ਸਕਦੀ ਹੈ । ਭਾਰਤੀ ਇਸਤਰੀਆਂ ਲਈ ਤਾਂ ਇਹ ਹੌਰ ਵੀ' ਲਾਹੇਵੈਦ ਹੈ ਕਿਉ' ਜੋ ਉਹ ਆਪਣੇ ਪੈਰਾਂ ਤੇ ਖੜੇ ਹੋਣ ਦੀ ਯੋਗਤਾ ਨਹੀ ਰਖਦੀਆਂ। ਇਸ ਪੈਸੇ ਨਾਲ ਉਨ੍ਹਾਂ ਦੀਆਂ ਮੁੱਢਲੀਆਂ ਤੋਂ ਜ਼ਰੂਰੀ ਪਰੋਗੀ ਲੌੜਾਂ ਪੂਰੀਆਂ ਹੋ ਸਕਦੀਆਂ ਹਨ। ਜੇ ਮਕਾਨ ਦਾ ਬੀਮਾ ਕਰਾਇਆ ਹੌਂਵੇਂ ਤੇ ਅਚਨਚੋਤ ਅੱਗ ਲੱਗ ਜਾਏ ਜਾਂ ਹੜ੍ਹ ਨਾਲ ਢਹਿ-ਢੇਰੀ ਹੋ ਜਾਏ, ਤਾਂ ਕੌਪਨੀ ਸਾਰਾ ਨੁਕਸਾਨ ਭਰ ਦਿੰਦੀ ਹੈ। ਏਸੇ ਤਰ੍ਹਾਂ ਬੀਮੇ ਦੁਆਰਾਂ ਅਚਨਚੇਂਤੀ ਹਾਦਸਿਆਂ, ਘਾਟਿਆਂ ਤੋਂ ਹਾਨੀਆਂ ਦੀ ਚਿੰਤਾ ਬਹੁਤ ਹੱਦ ਤੀਕ ਦੂਰ ਹੋਂ ਜਾਂਦੀ ਹੈ । ਨਾਲੋਂ ਜੇ ਕੋਈ ਹਾਦਸਾ ਨਾਂ ਵਾਪਰੇ ਤਾਂ ਕੰਪਨੀ (ਜੀਵਨ-ਬੀਮਾ ਦੀ ਹਾਲਤ ਵਿਚ) ਨੀਅਤ ਕੀਤੇ ਹੋਏ ਸਮੇ ਕਿਸ਼ਤਾਂ ਦੁਆਰਾ ਜਮ੍ਹਾਂ ਕਰਾਇਆ ਹੋਇਆ ਰੁਪਿਆ ਸੂਦ ਸਮੇਂਤ ਮੌੜ ਢੇੱਦੀ ਹੈ । ਬੀਮੇ ਚ’ ਮਿਲੀ ਹੋਈ ਇਹ ਰਕਮ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ। ਏਥੇ ਹੀ ਬਸ ਨਹੀਂ, ਜੇ ਕਿਸੇ ਵੇਲੇਂ ਵੀ ਅਸਾਮੀ ਨੂੰ ਪੈਸੇ ਦੀ ਲੋੜ ਪੈ ਜਾਏ ਤਾਂ ਕੋਪਨੀ ਬੀਮਾਂ-ਪਾਲਸੀ ਦੇ ਅਧਾਰ ਤੋਂ ਕਰਜ਼ਾਂ ਦੇ ਦੇਦੀ ਹੈ । ਮਾਨੋ ਕੰਪਨੀ ਆਪਣੀ ਅਸਾਮੀ ਦੀ ਸਹੀ ਸ਼ਬਦਾਂ ਵਿਚ ਮਾਈ-ਬਾਪ ਬਣ ਜਾਂਦੀ ਹੈ।

ਜਿਥੇ ਬੀਮਾ ਕਰਾਉਣ ਨਾਲ ਚਿੰਤਾ ਘੱਟ ਜਾਂਦੀ ਹੈ, ਉਥੇਂ ਇਸ ਨਾਲ ਕਮਾਈ ਵਿਚੋ” ਕੁਝ ਲਾਜ਼ਮੀ ਬੱਚਤ ਕਰਨ ਦੀ ਆਦਤ ਵੀ ਪੈ ਜਾਂਦੀ ਹੈ । ਜਵਾਨੀ ਵੱਲੋਂ ਤਾਂ ਹੱਥ ਪੈਰ ਨਰੋਏ ਹੁੰਦੇ ਹਨ ਤੇ ਖ਼ੂਥ ਮਿਹਨਤ ਕਰ ਕੇ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ, ਪਰ ਧੌਲੇਂ ਆਉਣ ਤੋਂ ਸਰੀਰਕ ਕਮਜ਼ੋਰੀ ਕਾਰਣ ਮਨੁੱਖ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਇਸ ਸਮੇ ਸ਼ਕਤੀ ਦੇ ਘੱਟਣ ਨਾਲ ਕਮਾਈ ਵੀ ਘੱਟ ਜਾਂਦੀ ਹੈ, ਪਰੰਤ੍ਰ ਜ਼ਿੰਮੇਵਾਰੀਆਂ (ਬੱਚਿਆਂ ਦੀਂ ਧੜ੍ਰਾਈ ਤੋਂ ਵਿਆਹ ਆਦਿ ਦੀਆਂ) ਵੱਧਣ ਨਾਲ ਖ਼ਰਚ ਵੱਧਦਾ ਜਾਂਦਾ ਹੈ । ਅਜਿਹੀ ਅਵਸਥਾਂ ਵਿੱਚ (ਜੀਵਨ ਬੀਮੇ) ਦਾ ਇਹ ਬਚਾਇਆ ਹੋਇਆ ਰੁਪਿਆ ਇਕ ਬੜਾ ਵੱਡਾ ਸਹਾਰਾਂ ਬਣ ਜਾਂਦਾ ਹੈ ।

ਬੀਮੇ ਦੇ ਨਿੱਜੀ ਲਾਭਾਂ ਦੋ ਨਾਲ-ਨਾਲ ਇਸ ਦੋ ਸਮਾਜਿਕ ਤੇ ਆਰਥਿਕ ਲਾਭ ਵੀ ਹਨ। ਬੀਮਾ ਪਾਲਸੀਆਂ ਦੁਆਰਾ ਜਸ੍ਹਾਂ ਕਰਾਇਆ ਗਿਆ ਥੋੜ੍ਹਾ-ਥੋੜ੍ਹਾ ਰੁਪਿਆ ਇਕ ਤਕੜੀ ਰਕਮ ਬਣ ਜਾਂਦਾ ਹੈ, ਜਿਸ ਨੂੰ ਦੇਸ਼-ਉਸਾਰੀ ਦੀਆਂ ਯੋਜਨਾਵਾਂ ਵਿਚ ਲਾਇਆ ਜਾਂਦਾ ਹੈ। ਕਈਆਂ ਨੂੰ ਸਿੱਧੇ ਅਤੇ ਕਈਆਂ ਨੂੰ ਅਸਿੱਧੇ ਤੋਰ ਤੋ ਰੁਜ਼ਗਾਰ ਮਿਲਦਾ ਹੈ। ਕਈ ਲੌਕ ਬੀਮਾ-ਕੌਪਨੀਆਂ ਵਿਚ ਨੌਕਰ ਹੋਂ ਜਾਂਦੇ ਹਨ ਅਤੇ ਕਈ ਉਨ੍ਹਾਂ ਫ਼ੈਕਟਰੀਆਂ ਅਤੇ ਕਾਰਖਾਨਿਆਂ ਵਿਚ (ਨੌਕਰ ਹੁੰਦੇ ਹਨ) ਜਿਥੇ ਬੀਮਾ-ਕੌਪਨੀਆਂ ਦਾ ਰੁਪਿਆ ਲੱਗਿਆ ਹੁੰਦਾ ਹੈ। 

ਪਰ ਬੀਮੋ ਦੀਆਂ ਕਈ ਹਾਨੀਆਂ ਵੀ ਹਨ। ਕਈ ਵਾਰੀ ਕਮੀਨੇ ਲੌਕ ਆਪਣੀਆਂ ਪਤਨੀਆਂ ਦਾ ਬੀਮਾ ਕਰਾ ਕੇਂ ਕੁਝ ਚਿਰ ਕਿਸ਼ਤਾਂ ਤਾਂਰ ਕੇ, ਉਨ੍ਹਾਂ ਦਾ ਖ਼ੂਨ ਕਰ ਦਿੰਦੇ ਹਨ। ਇਸ ਤਰ੍ਹਾਂ ਕਂਪਣੀਆਂ ਤੋਂ' ਰੁਪਿਆ ਪ੍ਰਾਪਤ ਕਰ ਲੰਦੇ ਹਨ। ਕਈ ਵਾਰੀ ਇੰਜ ਵੀ ਹੋ ਜਾਂਦਾ ਹੈ ਕਿ ਪਤਨੀਆਂ ਆਪਣੇ ਪਤੀਆਂ ਨੂੰ ਕਿਸੇ ਨ' ਕਿਸੇ ਤਰ੍ਹਾਂ ਖ਼ਤਮ ਕਰ ਕੇ ਉਨ੍ਹਾਂ ਦੇ ਬੀਮੇ ਦਾ ਰੁਪਿਆ ਸਾਂਭ ਲੈਦੀਆਂ ਹਨ । ਕਈ ਵਾਰੀ ਬੀਮਾ-ਕੰਪਨੀਆਂ ਦੇ ਏਜੋਟ ਕਿਸੇਂ ਰੱਦੀ ਕਾਰ ਨੂੰ ਕੌਪਨੀ ਦੇ ਕਾਗ਼ਜ਼ਾਂ ਵਿਚ ਨਵੀਂ ਵਿਖਾਂ ਕੇ ਖੱਡ ਵਿਚ ਸੁਟਵਾ ਦੇਦੇ ਹਨ ਅਤੇ ਕੰਪਨੀ ਤੋ ਨਵੀਂ ਕਾਰ ਦਾ ਮੁੱਲ ਕਾਰ-ਮਾਲਕ ਨੂੰ ਦਵਾ ਦੇਦੇ ਹਨ । ਇਸ ਤਰ੍ਹਾਂ ਜਿਥੇ ਕਾਰ-ਮਾਲਕ ਨੂੰ ਲਾਭ ਪੁਜਦਾ ਹੈ ਉਥੇ ਏਜੈਟ ਦੀ ਤਲੀ ਵੀ ਚੰਗੀ ਗਰਮ ਹੁੰਦੀ ਹੈ ਪਰ ਕੰਪਨੀ ਨੂੰ ਨੁਕਸਾਨ ਹੁੰਦਾ ਹੈ ।

ਵਾਸਤਵ ਵਿਚ ਬੀਮੇ ਦੀਆਂ ਇਹ ਹਾਨੀਆਂ ਆਚਰਣ-ਹੀਣਾਂ ਕਰਕੇ ਹਨ, ਅਜਿਹਾਂ ਨੇ ਤਾਂ ਸਮਾਜ ਨੂੰ ਹਰ ਹਾਲਤ ਵਿਚ ਨੁਕਸਾਨ ਪੁਚਾਣਾ ਹੁੰਦਾ ਹੈ, ਭਾਵੇ ਕਿਸੇਂ ਰੂਪ ਵਿਚ ਪੁਚਾਣ। ਨਾਲੇ ਹੁਣ ਨਵੇ ਕਾਨੂੰਨਾਂ ਦੁਆਰਾ ਜੀਵਨ-ਬੀਮੇ ਦੇ ਨਾਲ-ਨਾਲ ਆਮ ਬੀਮੋਂ ਵੀ ਸਰਕਾਰ ਨੇ ਆਪਣੇ ਹੱਥਾਂ ਵਿਚ ਲੈ ਲਏ ਹਨ, ਇਸ ਲਈ ਅਜੇਹੀਆਂ ਹੌਰਾ-ਫੇਰੀਆਂ ਦੀ ਗ੍ਰੰਜਾਇਸ਼ ਘੱਟ ਕੇ ਰਹੇਗੀ ।

ਨਿਰਣਾ ਕਰ ਕੇ ਵੇਖਿਆਂ ਪਤਾ ਲੱਗਦਾ ਹੈ ਕਿ ਬੀਮੇ ਦੇ ਤਾਂ ਲਾਭ ਹੀ ਲਾਂਭ ਹਨ। ਹਰ ਇਕ ਵਿਅਕਤੀ ਨੂੰ, ਜਿਥੋਂ ਤੀਕ ਪੁੱਜ ਆਏ, ਬੀਮਾ ਅਵੱਸ਼ ਕਰਾ ਲੌਣਾ ਚਾਹੀਦਾ ਹੈ । ਇਸ ਸਬੰਧ ਵਿਚ ਭਾਰਤ ਦੀ ਗ਼ਰੀਬ ਜਨਤਾ ਦੀਆਂ ਪੀਚਵੀਆਂ ਜੇਬਾਂ (ਵਿਤ) ਨੂੰ ਅੱਖੋਂ ਉਹਲੋਂ ਨਹੀ ਕੀਤਾ ਜਾ ਸਕਦਾ । ਏਥੋਂ ਬਹੁ-ਸੰਮਤੀ ਅਜਿਹਾਂ ਦੀ ਹੈ ਜਿਨ੍ਹਾਂ ਨੂੰ ਮਸਾਂ ਦੋ ਵੋਲੋਂ ਜੌਗਾਂ ਖਾਣਾ ਨਸੀਬ ਹੁੰਦਾ ਹੈ । ਫਿਰ ਵੀ ਸਾਡੀ ਰਾਏ ਵਿਚ ਹਰ ਕਮਾਊ ਨੂੰ ਥੌੜ੍ਹਾ-ਬਹੁਤ ਬੀਮਾ ਕਰਾਉਣ ਦਾ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।


Post a Comment

0 Comments