Punjabi Essay, Lekh on Desh Piyar "ਦੇਸ਼-ਪਿਆਰ " for Class 8, 9, 10, 11 and 12 Students Examination in 1000 Words.

ਦੇਸ਼-ਪਿਆਰ 
Desh Piyar

ਦੇਸ਼-ਪਿਆਰ ਦਾ ਜਜ਼ਬਾ ਇਕ ਅਤਿ ਪਵਿਤਰ ਜਜ਼ਬਾ ਹੈ। ਬਦੇਸ਼ ਗਏ ਹੋਏ ਨੂੰ ਜਦ ਆਪਣੇ ਪਿੰਡ ਦਾ ਕੋਈ ਮਾਮੂਲੀ ਆਦਮੀ ਵੀ ਮਿਲ ਜਾਏ ਤਾਂ ਉਸ ਦੀਆਂ ਵਾਛਾਂ ਖਿੜ ਜਾਂਦੀਆਂ ਹਨ। ਇਹ ਆਮ ਵੇਖਣ ਵਿਚ ਆਇਆ ਹੈ ਕਿ ਲੋਕੀ ਪਰਦੇਸਾਂ ਵਿਚ ਰੁਪਿਆ ਕਮਾ ਕੇ ਆਪਣ ਪਿੰਡ ਆ ਕੇ ਮਕਾਨ ਬਣਾਉੱ'ਦੇ ਹਨ, ਜਿਸ ਵਿਚ ਉਹ ਆਪਣੀ ਪਿਛਲੀ ਉਮਰ ਸਭ ਕਮਾਂ-ਕਾਰਾਂ ਤੋਂ ਵਿਹਲੇ ਹੋਂ ਕੇ ਬਿਤਾਂਦੇ ਹਨ। 



ਜਵਾਹਰ ਲਾਲ ਨਹਿਰੂ ਹੁਰਾਂ ਆਪਣੀ ਵਸੀਅਤ ਵਿਚ ਇਕ ਮੁੱਠੀ ਭੱਸਮ ਤ੍ਰੈਥੇਣੀ (ਅਲਾਹਾਬਾਦ) ਵਿਚ ਜਲ-ਪਰਵਾਹ ਕਰਨ ਲਈ ਕਿਹਾ, ਧਾਰਮਿਕ ਵਿਚਾਰਾਂ ਕਰਕੇ ਨਹੀਂ, ਸਗੋਂ ਇਸ ਕਰਕੇਂ ਕਿ ਉਨ੍ਹਾਂ ਦਾ ਬਚਪਨ ਏਥੇ ਬੀਤਿਆ ਸੀ । ਏਸੇ ਮੁਢੱਲੋ ਸੰਬੰਧ ਕਾਰਣ ਦੁੱਗਲ (ਕਰਤਾਰ ਸਿੰਘ), ਮਾਹਿਰ (ਸੋਹਨ ਸਿੰਘ) ਤੇ ਉੱਪਲ (ਸੁਰਿੰਦਰ ਸਿੰਘ) ਆਦਿ ਦੀਆਂ ਲਿਖਤਾਂ ਵਿਚ ਪੌਠੌਹਾਰੀ ਅਤੇ ਸੌਖ” (ਸੰਤ ਸਿੰਘ) ਆਦਿ ਵਿਚ ਮਲਵਈ ਬੋਲੀ ਦਾ ਅੰਜ਼ ਆਮ ਮਿਲਦਾ ਹੈ। ਇਹੀ ਕਾਰਣ ਹੈ ਕਿ ਹਰ ਗ਼ਰੀਬ ਨੂੰ ਆਪਣੀ ਕੁਲੀ ਸਵਰਗ ਲਗਦੀ ਹੈ:

ਜੋ ਸੁਖ ਛੱਜੂ ਦੈ ਚੁਬਾਰੇ, 

ਨਾਂ ਉਹ ਬਲਖ਼ ਨਾ ਬਖ਼ਾਰੇਂ ।

ਅਤੇ ਉਹ ਆਪਣੇ ਪਿੰਡ ਦੀ ਹਰ ਚੀਜ਼ ਨੂੰ ਨਿੱਘਾਂ ਪਿਆਰ ਕਰਦਾ ਹੈ, ਭਾਵੇਂ ਉਹ ਘਟੀਆ ਹੀ ਕਿਉ ਨਾ ਰੋਵੇ, ਡੋਲੀ ਚੜਨ ਲਗੇ ਕੁੜੀ ਇਸੇ ਕਰਕੇ ਨਹੀਂ ਰੋੜੀਂ ਕਿ ਉਹ ਵਿਆਹ ਨਹੀਂ ਕਰਨਾਂ ਚਾਹੁੰਦੀ, ਸਗੋ ਇਸ ਕਰਕੇ ਕਿ ਉਹ ਆਪਣੇ ਬਾਬਲ ਦਾ ਵਿਹੜਾ, ਸਹੇਲੀਆਂ ਦਾ ਸੰਗ ਤੇ ਨਾਲ ਲਗਦੇ ਜੰਗਲ-ਜੂਹ ਨੂੰ ਨਹੀ ਛੱਡਣਾ ਚਾਹੁੰਦੀ. ਇਹ ਜਜਬਾ ਮਨੁਖਾਂ ਵਿਚ ਤਾਂ ਕਿ ਪਪਸ਼ੂਆਂ-ਪੰਛੀਆਂ ਵਿਚ ਵੀ ਪਾਇਆ ਜਾਂਦਾ ਹੈ। ਪੰਛੀ ਸਾਰਾ ਦਿਨ ਅੰਨ-ਦਾਣੇ ਪਿੱਛੋ ਦੂਰ ਦੂਰ ਫਿਰਦੇ-ਤੁਰਦੇ ਰਹਿੰਦੇ ਹਨ । ਪਰ ਰਾਤੀ ਆਪਣਿਆਂ ਆਲ੍ਣਿਆਂ ਵਲ ਡਾਰਾਂ ਦੀਆਂ ਡਾਰਾਂ ਬਣ ਕੇ ਤੁਰ ਪੈਦੇ ਹਨ। ਗਉ-ਮਹਿੰ ਨੂੰ ਆਪਣ ਕਿੱਲਾ ਤੇ ਘੌੜੋ-ਖ਼ਚਰ ਨੂੰ ਆਪਣਾ ਤਬੋਲਾ ਬਹੁਤ ਪਿਆਰਾ ਲੱਗਦਾ ਹੈ।

ਪ੍ਰ: ਪੂਰਨ ਸਿੰਘ ਅਨੁਸਾਰ ਦੇਸ਼-ਪਿਆਰ ਦਾ ਜਜ਼ਬਾ ਦੋਸ਼-ਭਗਤੀ ਸਬੰਧੀ ਕਿਤਾਬਾਂ ਪੜ੍ਹਨ, ਭਾਸ਼ਨ ਸੁਣਨ, (ਦੋਸ਼-ਭਗਤੀ ਦੇ) ਗੀਤ ਗਾਉਣ ਤੇ ਖੱਦਰ ਪਾਉਣ ਆਦਿ ਨਾਲ ਨਹੀਂ ਧੈਦਾ ਹੁੰਦਾ, ਇਹ ਜਜ਼ਬਾ ਦੋਸ਼-ਵਾਸੀਆਂ ਦੀਆਂ ਕਈ ਪੀਹੜੀਆਂ ਦੀ ਸੱਚੀ-ਸੁੱਚੀ ਮਿਹਨਤ ਦੁਆਰਾ ਆਉਦਾ ਹੈ ਤੇ ਜਾਣ ਲੱਗਗਿਆਂ ਵੀ ਏਨਾ ਹੀ ਸਮਾਂ ਲਾਂ ਦਿੰਦਾ ਹੈ। ਅਸਲ ਵਿਚ ਇਹ (ਢੇਸ਼ਪਿਆਰ ਦੀ) ਭਾਵਨਾ ਕੁਦਰਤੀ ਹੈ, ਜਿਹੜੀ ਹਰ ਇਕ ਨੂੰ ਕੁਦਰਤ ਵੱਲੋ ਜਮਦਿਆਂ ਸਾਰ ਹੀ ਮਿਲ ਜਾਂਦੀ ਹੈ । ਮਾਨੋ ਇਸ ਜਜ਼ਬੇ ਦਾ ਬੀ ਹਰ ਜੀਵ ਵਿਚ ਜਨਮ ਲੈਣ ਵੇਲੇ ਹੀ ਪੈ ਜਾਂਦਾ ਹੈ। ਇਹੀ ਜਜ਼ਬਾ ਸਮੇ ਨਾਲ ਵਧਦਾ ਜਾਂਦਾ ਹੈ । ਏਸੇ ਜਜ਼ਕੇ ਤਹਿਤ ਮਹਾਰਾਣੀ ਝਾਂਸੀ ਆਖ਼ਰੀ ਦਮ ਤੀਕ ਲੜਦੀ ਰਹੀ; ਗੁਰੂ ਗੋਬਿੰਦ ਸਿੰਘ ਜੀ ਨੇ ਨੌਂ ਸਾਲ ਦੀ ਉਮਰ ਵਿਚ ਹੀ ਆਪਣੇ ਪਿਆਰੇ ਪਿਤਾ ( ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਸ਼ਹੀਦੀ ਦੇਣ ਲਈ ਸਲਾਹ ਦੇ ਦਿਤੀ ਅਤੇ ਵੈਰੀਆਂ ਦਾ ਟਾਕਰਾ ਕਰਦਿਆਂ ਹੋਇਆਂ ਆਪਣਾ ਸਰਬੋਸ ਵਾਰ ਦਿਤਾ; ਭਾਰਤ ਦੀ ਆਜ਼ਾਂਦੀ ਲਈ ਸ: ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਅਤੇ ਹੋਰ ਅਨੇਕਾਂ ਪੁਰਸ਼ਾਂ ਨੇ ਕਈ ਪੁਸੀਬਤਾਂ ਝਾਗੀਆਂ ; ਜੌਨ ਆਫ਼ ਆਰਕ ਨੌ ਆਪਣੇ ਪਿਆਰੇ ਦੋਸ਼ ਫ਼ਰਾਂਸ ਦੀ ਖ਼ਾਤਰ ਜੀਉ'ਦੇਂ ਜੀ ਸੜਨਾ ਸਵੀਕਾਰ ਕੀਤਾ ; ਰਾਬਰਟ ਬਰੂਸ ਤੇ ਵੈਲਿਸ ਸਕਾਟਲੰ'ਡੀ ਧਰਤੀ ਦੀ ਆਜ਼ਾਦੀ ਦੇ ਪਰਵਾਨੇ ਮੰਨੇ ਗਏ ਹਨ ; ਵਾਸ਼ਿੰਗਟਨ ਨੇ ਆਪਣੇ ਪਿਆਰੇ ਦੇਸ਼ ਅਮਰੀਕਾ ਨੂੰ ਬਰਤਾਨੀਆ ਤੋ ਅਜ਼ਾਦ ਕਰਾਇਆ।

ਦੇਸ਼ ਭਗਤਾਂ ਦਾ ਜੀਵਨ ਦੋਸ਼ ਦੀ ਭੇਟ ਹੁੰਦਾ ਹੈ । ਅਮਨ ਹੋਏ ਜਾਂ ਜੰਗ, ਉਹ ਦੇਸ਼ ਦੀ ਭਲਾਈ ਵਿਚ ਜੁੱਟੇ ਰਹਿੰਦੇ ਹਨ। ਉਹ ਦੇਸ਼ ਦੀਆਂ ਕਮਜ਼ੋਰੀਆਂ ਨੂੰ ਸਹਿਜੇ-ਸਹਿਜੇ ਸੋਧਦੇ ਰਹਿੰਦੇ ਹਨ । ਹਉਮੈ ਉਨ੍ਹਾਂ ਦੇ ਨੇੜੇ ਨਹੀਂ ਢੁਕੀ ਹੁੰਦੀ। 


ਉਹ ਤਾਂ ਸੱਚੇ ਦੇਸ਼-ਸੋਵਕ ਬਣ ਕੇ ਸੇਵਾਦਾਰੀ ਕਰਦੇ ਹਨ। ਉਹ ਹਰ ਵੇਲੋਂ ਤਨੋ', ਮਨੋ ਤੇ ਧਨੋ ਦੋਸ਼ ਦੀ ਸੇਵਾ ਲਈ ਤਿਆਰ'ਬਰ-ਤਿਆਰ ਰਹਿੰਦੇ ਹਨ। ਉਹ ਦੇਸ਼-ਭਲਾਈ ਕਰਦੇ ਹਨ, ਭਾਵੇ ਉਨ੍ਹਾਂ ਨੂੰ ਵਜ਼ੀਰੀ ਮਿਲੋ ਤੋ ਭਾਵੇ ਫ਼ਕੀਰੀ। ਉਹ ਉੱਚ ਆਚਾਰ ਦੇ ਮਾਲਕ ਹੁੰਦੇ ਹਨ। ਉਹ ਸਹੀ ਸ਼ਬਦਾਂ ਵਿਚ ਦੇਸ਼-ਭਗਤ ਹੁੰਦੇ ਹਨ। ਉਹ ਜਿਥੇ ਆਪ ਪ੍ਰਾਂਧੀਨ ਨਹੀ ਰਹਿਣਾ ਚਾਹੁੰਦੋ, ਉਥੇ ਉਹ ਕਿਸੇ ਨੂੰ ਆਪਣੇ ਅਧੀਨ ਨਹੀਂ ਰਖਣਾ ਚਾਹੁੰਦੇ। ਉਹ ਦੇਸ਼ ਦੇ ਹੱਦਾਂ-ਬੇਨ੍ਹਿਆਂ ਵਿਚ ਵਿਸ਼ਵਾਸ ਨਹੀ ਰਖਦੇ। ਉਹ ਤਾਂ ਜਾਤ-ਪਾਤ, ਰੰਗ-ਰ੍ਰਪ ਤੇ ਦੇਸ਼-ਬਦੇਸ਼ ਆਦਿ ਦੋ ਵਿਤਕਰਿਆਂ ਤੋਂ ਬਰੀ ਹੁੰਦੇ ਹਨ। ਉਹ 'ਜੀਓ ਤੇ ਹੋਰਨਾਂ ਨੂੰ ਜਿਉਂਣ ਦਿਓ” ਦੇ ਸੁਨਹਿਰੀ ਨੇਮਾਂ ਦੇ ਅਨੁਆਈ ਹੁੰਦੇ ਹਨ । ਉਹ ਤਾਂ ਆਪਣੇ ਦੇਸ਼ ਦੇ ਨਾਲ-ਨਾਲ ਵਿਸ਼ਵ ਭਲਾਈ, ਵਿਸ਼ਵ ਖ਼ੁਸ਼ਹਾਲੀ ਤੇ ਵਿਸ਼ਵ ਕਲਿਆਣ ਦੌ ਇੱਛਕ ਹੁੰਦੇ ਹਨ ।

ਜੇ ਇਹ ਅਨੁਮਾਨ ਲਾਉਣਾਂ ਹੋਏ ਕਿ ਕੋਈ ਕਿੰਨਾ ਕੁ ਦੌਸ਼-ਭਗਤ ਹੈ, ਸਾਨੂੰ ਉਸ ਦੇ ਘਰੋਗੀ ਪਿਆਰ ਨੂੰ ਵੇਖਣਾ ਚਾਹੀਦਾ ਹੈ। ਜਿਹੜਾ ਆਪਣੀਆਂ ਅੱਖਾਂ ਸਾਹਮਣੇ ਆਪਣੀ ਮਾਂ-ਭੈਣ ਦੀ ਪਤ ਉਤਰਦੀ ਜਰ ਸਕਦਾ ਹੈ ਤੇ ਇਹ ਕੁਝ ਵੇਖ ਕੇ ਉਸ ਦਾ ਖ਼ੂਨ ਨਹੀਂ ਖੋਲਦਾ, ਉਸ ਵਿੱਚ ਦੇਸ਼-ਪਿਆਰ ਦੀ ਭਾਵਨਾ ਕਦਾਚਿਤ ਨਹੀ ਹੋ ਸਕਦੀ। ਪੰਜਾਬ ਦੀ ਵੰਡ ਸਮੋ ਪੰਜਾਬੀਆਂ ਨੇ ਆਪਣੀਆਂ ਇੱਜਤਾਂ ਦੀ ਖ਼ਾਤਰ ਤਸੀਹੇਂ ਝੱਲੇ, ਧਰਮ ਹਿਤ ਖੂਹਾਂ ਵਿਚ ਛਾਲਾਂ ਮਾਰੀਆਂ । ਅੱਗਾਂ ਵਿਚ ਜੀਉਂਦੇ ਜੀ ਸੜਨਾਂ ਸਵੀਕਾਰ ਕੀਤਾ, ਆਪਣੇ ਘਰਾਂ-ਘਾਟਾਂ ਤੇ ਸਰਬੇਸਾਂ ਨੂੰ ਤਬਾਹ ਕਰਵਾ ਲਿਆ, ਪਰ ਵੈਰੀਆਂ ਦੀ ਈਨ ਨਾ ਮੰਨੀ। 

ਇਹ ਹੀ ਕਾਰਣ ਹੈ ਕਿ ਜਦ ਵੀ ਭਾਰਤ ਤੋਂ ਕੋਈ ਬਿਪਤਾ ਬਣੀ, ਪੰਜਾਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਜੇ ਥੌੜ੍ਹਾ ਹੀ ਸਮਾਂ ਹੋਇਆ ਹੈ ਕਿ ਚੀਨ ਦੇ ਹਮਲੇ ਵੇਲੋਂ ਪੰਜਾਬੀਆਂ ਨੂੰ ਆਪਣੀ ਦੇਸ਼-ਭਗਤੀ ਦਾ ਇਕ ਵਾਰੀ ਫਿਰ ਸੁਹਣਾ ਸਬੂਤ ਦਿਤਾ। ਵਾਸਤਵ ਵਿਚ ਮੁੱਢ ਕਦੀਮ ਤੋਂ” ਪੰਜਾਥੀ ਬਦੇਸ਼ੀ ਜਰਵਾਣਿਆਂ ਦੇ ਧਾਵਿਆਂ (ਹਮਲਿਆਂ) ਦਾ ਸ਼ਿਕਾਰ ਹੁੰਦੇ ਰਹੇਂ ਹਨ। ਨਾਲੋਂ ਦਸਾਂ ਗੁਰੂ ਸਾਹਿਬਾਂ ਨੇ ਇਸ ਧਰਤੀ ਨੂੰ ਭਾਗ ਲਾਏ। ਇਜ ਲਈ ਇਹ ਪ੍ਰਾਂਤ ਇਸ ਜਜ਼ਬੇ ਵਿਚ ਹੋਰਨਾਂ (ਪ੍ਰਾਂਤਾਂ) ਨਾਲੋ ਬਹੁਤ ਅਗੋਂ ਹੈ ।


ਅੱਜ ਭਾਰਤ ਨੂੰ ਆਜ਼ਾਦ ਹੋਇਆਂ ਐਨੇ ਸਾਲ ਹੋ ਗਏ ਹਨ । ਬਹੁਤ ਦੁਖ ਨਾਲ ਲਿਖਣਾ ਪੈਦਾ ਹੈ ਕਿ ਦੋਸ਼ ਨੇ ਕੋਈ ਮਾਹਰਕੇ ਦੀ ਉੱਨਤੀ ਨਹੀ' ਕੀਤੀ । ਏਥੇ ਬੇਸ਼ੁਮਾਰ ਅਜਿਹੇ ਦੇਸ਼-ਭਗਤ ਬਣ ਬੈਠੇ ਹਨ ਜਿਹੜੇ ਅੰਗ੍ਰੇਜ਼ੀ ਰਾਜ ਵਿਚ ਅੰਗ੍ਰੇਜ਼ ਦੇ ਪਿੱਠੂ ਸਨ ; ਜਿਨ੍ਹਾਂ ਨੇ ਸਥਿਤੀ ਨੂੰ ਬਦਲਦਿਆਂ ਵੇਖ ਕੇ ਇਕ ਦਮ ਖੱਦਰ ਦਾ ਬਾਣਾ ਪਾ ਲਿਆ ਅਤੇ ਕਾਂਗਰਸੀ ਬਣ ਗਏ। ਇਨ੍ਹਾਂ ਮੋਕਾ-ਤਾੜੂਆ ਕਾਰਣ ਚੌਰ-ਬਜ਼ਾਰੀ, ਰਿਸ਼ਵਤਖੋਰੀ ਆਦਿ ਭੋੜਾਂ ਨੇ ਦੇਸ਼ ਨੂੰ ਅੱਗੋ ਵਧਣੇ' ਰੌਕਿਆ ਹੋਇਆਂ ਹੈ । ਇਹ ਦੋਸ਼ ਦੀ ਦੌਲਤ ਨੂੰ ਦੂਹੀ` ਹੱਥੀ” ਲੁੱਟੀ ਜਾ ਰਹੇ ਹਨ। ਕਿੰਨਾ ਚੰਗਾਂ ਹੋਵੇ ਜੇ ਅਸੀ ਭਾਂਰਤੀ ਆਪਣਾ ਸਵਾਰਥ ਤਿਆਗ ਕੋ ਦੋਸ਼-ਉੱਨਤੀ ਵਲ ਲਗ ਜਾਈਏ। ਰੱਥ ਕਰੇਂ, ਅਸੀਂ ਧਰਮਾਂ, ਬੌਲੀਆਂ ਤੇ ਸੂਬਿਆਂ ਦੇ ਵਾਸਤੋਂ ਪਾਉਣੇ ਛੱਡ ਕੇ ਆਪਣੇ ਰੋਮ-ਰੋਮ ਨੂੰ ਹਿੰਦੁਸਤਾਨੀ ਸਮਝੀਏ। ਅਸੀ' ਭਾਰਤ ਲਈ ਜੀਵੀਏ, ਭਾਰਤ (ਦੀ ਤਰੱਕੀ) ਲਈ ਆਪਣੀ ਪੂਰੀ ਵਾਹ ਲਾਈਏ ਅਤੇ ਭਾਰਤ ਲਈ ਹੀ ਮਰੀਏ। ਸਾਨੂੰ ਰਵਿੰਦਰ ਨਾਥ ਟੈਗੋਰ ਵਾਂਗ ਪ੍ਰਮਾਤਮਾ ਕੋਲੋ ਦੇਸ਼-ਪਿਆਰ ਦੀ ਖੈਰ ਮੰਗਣੀ ਚਾਹੀਦੀ ਹੈ ।


Post a Comment

0 Comments