ਸਿਨਮੇ ਦੇ ਲਾਭ ਤੇ ਹਾਨੀਆਂ
Cinema De Labh Te Haniya
ਸਿਨਮਾ ਰੁਜ਼ਗਾਰ ਦਾ ਵੀ ਇਕ ਸਾਧਨ ਹੈ। ਇਸ ਨੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿਤਾ ਹੋਇਆ ਹੈ । ਇਸ ਦੇ ਅੱਡ ਅੱਡ ਵਿਭਾਗ ਵਿਚ ਕੈਮ ਕਰ ਕੇ ਕਈ ਇਕ ਆਪਣੀ ਰੋਟੀ ਕਮਾਉਂਦੇ ਹਨ । ਕਹਾਣੀਕਾਰ, ਕਵੀ, ਫ਼ੋਟੋਗਰਾਫ਼ਰ, ਐਕਟਰ, ਗਵੱਈਏ ; ਫ਼ਿਲਮ-ਕੰਪਨੀਆਂ ਵਿਚ ਕੌਮ ਕਰਨ ਵਾਲੇ ਅਧਿਕਾਰੀ--ਮੈਨੇਜਰ, ਕਲਰਕ ਤੋਂ ਚਪੜਾਸੀ ਆਦਿ ; ਸਿਨਮਾ-ਹਾਲਾਂ ਦੇ ਮਾਲਕ, ਉਨ੍ਹਾਂ ਦੇ ਮੈਨੇਜਰ ਤੇ ਹੌਰ ਅਧਿਕਾਰੀ ; ਸਿਨਮੋ-ਸ਼ੌ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਅਤੇ ਸਿਨਮਾ-ਘਰਾਂ ਵਿਚ ਚਾਹ ਆਦਿ ਦੀਆਂ ਦੁਕਾਨਾਂ ਕਰਨ ਵਾਲੇ ਬੇਅੰਤ ਆਦਮੀ ਆਪਣੇ ਰੁਜ਼ਗਾਰ ਲਈ ਸਿਨਮੇ ਉੱਤੇ ਨਿਰਭਰ ਹੁੰਦੇ ਹਨ। ਮਾਨੋ ਸਿਨਮਾ ਇਕ ਅਜਿਹਾ ਉਦਯੋਗ ਹੈ ਜਿਸ ਨੇ' ਭਾਰਤ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਘਟਾਇਆ ਹੋਇਆ' ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਉਦਯੋਗ ਦੇ ਵਿਕਾਸ ਲਈ ਲੌਕਾਂ ਵਿਚ ਹੋਰ ਉਤਸ਼ਾਹ ਪੈਦਾ ਕਰੇਂ।
ਸਿਨਮਾ ਪਰਚਾਰ ਦਾ ਵੀ ਇਕ ਪ੍ਰਭਾਵਸ਼ਾਲੀ ਸਾਂਧਨ ਹੈ। ਇਹ ਤਾਂ ਇਕ ਮਨੋਵਿਗਿਆਨਕ ਸਚਾਈ ਹੈ ਕਿ ਅੱਖੀਂ ਵੇਖੀ ਹੋਈ ਚੀਜ਼ ਦਾ ਅਸਰ ਵਧੇਰੇ ਹੁੰਦਾ ਹੈ । ਏਸੇਂ ਲਈ ਸਰਕਾਰਾਂ ਆਪਣੇ ਵਿਚਾਰਾਂ ਦਾ ਪਰਚਾਰ ਸਿਨਮੇ ਰਾਹੀਂ ਵੀ ਕਰਦੀਆਂ ਹਨ ; ਲੌਕ-ਸੰਪਰਕ ਵਿਭਾਗ ਥਾਂਓ-ਥਾਈਂ, ਸਹਿਰਾਂ-ਪਿੰਡਾਂ ਵਿਚ ਅਜੇਹੀਆਂ ਪਰਚਾਰਵਾਦੀ ਫ਼ਿਲਮਾਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈ। ਲੜਾਈ ਦੋ ਸਮੇਂ, ਸਿਨਮੇ ਰਾਹੀਂ, ਲੌਕਾਂ ਦੇ ਦਿਲਾਂ ਵਿਚ ਦੇਸ਼-ਪਿਆਰ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਉਂਝ ਇਸ ਰਾਹੀ' ਸਮਾਜਿਕ ਕੁਰੀਤੀਆਂ ਵਿਰੁਧ ਅਵਾਜ਼ ਉਠਾਈ ਜਾਂਦੀ ਹੈ, ਲੋਕਾਂ ਵਿਚ ਏਕਤਾ ਦੀ ਭਾਵਨਾ ਪੈਂਦਾ ਕੀਤੀ ਜਾਂਦੀ ਹੈ ਅਤੇ ਆਦਰਸ਼ਕ ਜੀਵਨ ਪਰਚਾਰਿਆਂ ਜਾਂਦਾ ਹੈ। “ਸਤੀ ਸਵਿਤਰੀ', 'ਭਗਤ ਸਿੰਘ, 'ਵਤਨ' ਅਤੇ 'ਸ਼ਹੀਦ ਆਦਿ ਫ਼ਿਲਮਾਂ ਇਸ ਸਬੰਧ ਵਿਚ ਵਰਨਣ-ਯੋਗ ਹਨ।
ਸਿਨਮੋ ਰਾਹੀ' ਵਪਾਰ ਦੇ ਵਾਧੇ ਲਈ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ। ਫ਼ਿਲਮ ਅਰਂਭ ਹੋਣ ਤੋ ਪਹਿਲਾਂ ਪਰਦੇ ਉੱਤੇ ਵਿਭਿੰਨ ਵਪਾਰਕ ਵਸਤੂਆਂ ਆਦਿ ਦੀਆਂ ਸਲਾਈਡਾਂ ਵਿਖਾਈਆਂ ਜਾਂਦੀਆਂ ਹਨ। ਇਨ੍ਹਾਂ ਸਲਾਈਡਾਂ ਉੱਤੇ ਪਰਚਾਰੀ ਜਾ ਰਹੀ ਵਸਤੂ ਦੀ ਫ਼ੋਟੋ, ਸਣੇਂ ਸਬੰਧਤ ਜਾਣਕਾਰੀ ਦਿੱਤੀ ਹੁੰਦੀ ਹੈ। ਅੱਜ ਕੱਲ ਤਾਂ ਵਪਾਰੀਆਂ ਨੇ ਆਪਣੀਆਂ ਚੀਜ਼ਾਂ-ਵਸਤਾਂ ਦੀ ਮਸ਼ਹੂਰੀ ਲਈ ਉਨ੍ਹਾਂ ਬਾਰੇ ਫ਼ਿਲਮਾਂ ਤਿਆਰ ਕਰਵਾ ਲਈਆਂ ਹਨ। ਨਿਸੰਦੇਹ ਇਸ ਤਰ੍ਹਾਂ ਦਾ ਪਰਚਾਰ ਵਪਾਰ ਦੇ ਵਾਧੇ ਵਿਚ ਬਹੁਤ ਸਹਾਈ ਹੁੰਦਾ ਹੈ।
'ਵਿਦਿਅਕ ਖੋਤਰ ਵਿਚ ਵੀ ਸਿਨਮੋ ਦੀ ਨਵੇਕਲੀ ਥਾਂ ਹੈ। ਯੂਰਪ ਦੇ ਕਈ ਦੋਸ਼ਾਂ ਵਿੱਚ ਵਿਦਿਆਂ ਵੀ ਸਿਨਮਿਆਂ ਰਾਹੀ ਦਿਤੀ ਜਾਣ ਲਗ ਪਈ ਹੈ। ਸਿਨਮੇ ਰਾਂਹੀ' ਦੱਸੀਆਂ ਗਈਆਂ ਗੱਲਾਂ ਵਿਦਿਆਰਥੀਆਂ ਦੀ ਯਾਦ ਦਾ ਅਨਿਖੜਵਾਂ ਅੰਗ ਬਣ ਜਾਂਦੀਆਂ ਹਨ।
ਸਿਨਮੇ ਰਾਹੀ' ਭੂਗੋਲ, ਇਤਿਹਾਸ ਅਤੇ ਵਿਗਿਆਨ ਦੀ ਪੜ੍ਹਾਈ ਵਿਸ਼ੇਸ਼ ਮਹੱਤਤਾ ਰਖਦੀ ਹੈ। ਜੇ ਅਮਰੀਕਾ ਦੇ ਵਿਦਿਆਰਥੀ ਕਸ਼ਮੀਰ ਦੀ ਧਰਤੀ ਅਤੇ ਉਥੋਂ” ਦੇ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁਣ ਤਾਂ ਇਸ ਸਂਬਂਧੀ ਕਿਤਾਬੀ ਪੜ੍ਹਾਈ ਉਨ੍ਹਾਂ ਲਈ ਏਨੀ ਲਾਭਦਾਇਕ ਸਿੱਧ ਨਹੀ ਹੋ ਸਕਦੀ ਜਿੰਨੀ ਕਿ ਕਸ਼ਮੀਰ ਅਤੇ ਕਸ਼ਮੀਰੀਆਂ ਬਾਰੇ ਪਰਦੇ ਤੇ ਦੱਸੀ ਗਈ ਜਾਣਕਾਰੀ ।
ਦੋਸ-ਪਰਦੋਸ ਸਂਬਂਧੀ ਨਉਜ਼ ਰੀਲਾਂ ਥੋੜੋ੍ ਜਿਹੇ ਸਮੋ ਵਿਚ ਕਿੰਨਾ ਕੁਝ ਦੱਸ ਜਾਂਦੀਆਂ ਹਨ। ਇਸ ਤਰ੍ਹਾਂ ਸਾਡੀ ਜਾਣਕਾਰੀ ਵਿਚ ਬੇਅੰਤ ਵਾਧਾ ਹੁੰਦਾ ਹੈ । ਅਸੀ' ਦੂਜੇ ਦੋਸ਼ਾਂ ਦੀ ਰਹਿਣੀ-ਬਹਿਣੀ ਤੋਂ ਬਹੁਤ ਕੁਝ ਸਿਖਦੇਂ ਹਾਂ। ਇਹ ਜਾਣਕਾਰੀ ਸਾਡੇ ਦਿਲਾਂ ਵਿਚ ਇਕ ਦੂਜੇ ਲਈ ਪਿਆਰ ਤੇ ਹਮਦਰਦੀ ਦੀ ਭਾਵਨਾ ਪੈਦਾ ਕਰਦੀ ਹੈ। ਇਹ ਭਾਵਨਾ ਸਾਂਝੀਵਾਲਤਾ ਤੇ ਸੰਸਾਰ-ਅਮਨ ਦੀ 'ਸਥਾਪਤੀ ਵਿਚ ਅਤਿਅੰਤ ਸਹਾਇਕ ਹੋ ਸਕਦੀ ਹੈ। ਨਾਲੋਂ ਬਦੇਸ਼ੀ' ਜਾਣ ਵਾਲੀਆਂ ਫ਼ਿਲਮਾਂ ਦੁਆਰਾ ਬਦੇਸ਼ੀ ਸਿੱਕੇ ਦੀ ਕਮਾਈ ਵੀ ਹੁੰਦੀ ਹੈ ਜਿਸ ਨਾਲ ਆਰਥਿਕ ਹਾਲਤ ਸੁਧਾਰੀ ਜਾਂ ਸਕਦੀ ਹੈ ।
ਸਿਨਮੇ ਦਾ ਇਕ ਹੋਰ ਮਹੱਤਵਪੂਰਨ ਲਾਭ ਇਹ ਹੈ ਕਿ ਇਸ ਰਾਂਹੀ ਕਲਾ ਅਤੇ ਬੋਲੀ ਨੂੰ ਵਿਕਾਸ ਕਰਨ ਦਾ ਅਵਸਰ ਮਿਲਦਾ ਹੈ। ਸਿਨਮੇ ਦੇ ਵਿਕਾਸ ਨਾਲ ਇਸ ਵਿਚ ਕਮ ਕਰਨ ਵਾਲੇ ਕਲਾਕਾਰਾਂ ਨੂੰ ਉਤਸ਼ਾਹ ਮਿਲਦਾ ਹੈ । ਨਵੇ-ਨਵੇਂ ਕਹਾਣੀਕਾਰ, ਗੀਤਕਾਰ, ਸੰਗੀਤਕਾਰ, ਐਕਟਰ ਅਤੇ ਚਿੱਤਰਕਾਰ ਆਦਿ ਪੈਦਾ ਹੁੰਦੇ ਹਨ ਜਿਨ੍ਹਾਂ ਨਾਲ ਇਹ ਕਲਾਵਾਂ ਵਿਕਾਸ ਕਰਦੀਆਂ ਹਨ। ਜਿੱਥੋਂ ਤੀਕ ਬੌਲੀ ਦੇ ਵਿਕਾਸ ਦਾ ਸਬੰਧ ਹੈ ਇਸ ਵਿਚ ਸਿਨਮਾਂ ਦੀ ਕਾਫ਼ੀ ਦੇਣ ਹੋ ਸਕਦੀ ਹੈ । ਫ਼ਿਲਮਾਂ ਵਿਚ ਗੀਤਾਂ ਤੇ ਵਾਰਤਾਲਾਪਾਂ ਦੁਆਰਾ ਕਈ ਨਵੇਂ ਸ਼ਬਦ ਆਦਿ ਵਰਤੇ ਜਾਂਦੇ ਹਨ ਜੋ ਉਸ ਬੋਲੀ ਦੇ ਸ਼ਬਦ-ਭੰਡਾਰ ਵਿਚ ਚੰਗਾ ਵਾਧਾ ਕਰਦੇ ਹਨ।
ਪਰ ਸਿਨਮੇ ਦੀਆਂ ਕੁਝ ਹਾਨੀਆਂ ਵੀ ਹਨ। ਇਕ ਤਾਂ ਸਿਨਮਾ ਵੇਖਣ ਨਾਲ ਸਿਹਤ ਖ਼ਰਾਬ ਹੋ ਜਾਂਦੀ ਹੈ। ਇਸ ਦੀ ਰੌਸ਼ਨੀ ਅੱਖਾਂ ਉੱਤੋ, ਬੰਦ ਹਾਲ ਦੀ ਬਦਬੂ ਫੇਫੜਿਆਂ ਉੱਤੇ, ਛੂਤ-ਛਾਤ ਦੇ ਰੋਗੀਆਂ ਨਾਲ ਮੋਲ-ਜੋਲ ਸਮੁੱਚੀ ਸਿਹਤ ਉੱਤੇ ਬੁਰਾ ਪ੍ਰਭਾਵ ਪਾਉ'ਦਾ ਹੈ । ਧਿਆਨ ਨਾਲ ਵਿਚਾਰਿਆਂ, ਘਟ ਸਿਨਮੇ ਵੇਖਣ, ਚੰਗੇ ਦਰਜੇ ਵਿਚ ਵੇਖਣ ਅਤੇ ਸਾਵਧਾਨੀ ਨਾਲ ਕੰਮ ਲੈਣ ਨਾਲ ਇਸ ਬੁਰੋ ਅਸਰ ਤੋਂ ਬਚਿਆ ਜਾ ਸਕਦਾ ਹੈ।
ਦੂਜੇ, ਸਿਨਮੇ ਦੁਆਰਾ ਜਨਤਾ ਦੇ ਆਚਰਨ ਉੱਤੇ ਬੁਰਾ ਅਸਰ ਪੈੱਦਾ ਹੈ । ਇਸ ਵਿਚ ਸੰਦੇਹ ਨਹੀਂ” ਕਿ ਅੱਜ-ਕੱਲ ਅਜੇਹੀਆਂ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਨੀਵੇ' ਦਰਜੇ ਦੀਆਂ ਆਚਰਣਹੀਣ ਗੱਲਾਂ ਹੁੰਦੀਆਂ ਹਨ। ਇਸ ਦਾ ਕਾਰਣ ਸ਼ਾਇਦ ਇਹ ਹੈ ਕਿ ਫ਼ਿਲਮਾਂ ਬਣਾਉਣ ਵਾਲਿਆਂ ਦਾ ਮੰਤਵ ਆਮ ਲੋਕਾਂ ਨੂੰ (ਜਿਹੜੇ ਆਮ ਤੌਰ ਤੋ ਨੀਵੀਂ ਪੱਧਰ ਦੇ ਹੁੰਦੈ ਹਨ) ਨੀਵੀ ਪੱਧਰ ਦੀਆਂ ਗੱਲਾਂ ਵਿਖਾ ਕੇ ਖੁਸ਼ ਕਰਨਾ ਅਤੇ ਪੈਸਾ ਕਮਾਉਣਾ ਹੈ। ਪਰ ਜੇ ਸਰਕਾਰ ਇਸ ਸਂਬਂਧੀ ਆਪਣੀ ਨਿਗਰਾਨੀ ਕਰੜੀ ਕਰਕੇ ਘਟੀਆ ਫ਼ਿਲਮਾਂ ਤੇ ਰੋਕ ਲਾਵੇ ਅੰਤੇ ਦਰਸ਼ਕ ਫ਼ਿਲਮਾਂ ਵਿਚੋ' ਕੇਵਲ ਚੰਗੀਆਂ ਗੱਲਾਂ ਗ੍ਰਹਿਣ ਕਰਨ ਤਾਂ ਬਚਾ ਹੋ ਸਕਦਾ ਹੈ।
ਤੀਜੇ, ਸਿਨਮਾ ਵੇਖਣ ਨਾਲ ਪੈਸਾ ਅਜਾਈ ਜਾਂਦਾ ਹੈ ਅਤੇ ਭੌੜੀਆਂ ਵਾਂਦੀਆਂ ਪੈ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਸਿਨਮਾ ਵੇਖਣ ਦੀ ਆਦਤ ਵੀ ਅਫ਼ੀਮ ਖਾਣ ਦੀ ਆਦਤ ਨਾਲੋਂ' ਘੱਟ ਨਹੀ' ਹ੍ੰਦੀ । ਜਿਸ ਨੂੰ ਇਹ ਝੱਸ ਪੈ ਜਾਏ, ਉਹ ਪੈਸੇ ਚੋਰੀ ਕਰਕੇ ਵੀ ਇਸ ਝੱਸ ਨੂ ਪੂਰਾ ਕਰਦਾ ਹੈ । ਪਰ ਇਸ ਵਿਚ ਸਿਨਮੇ ਦਾ ਕੀ ਦੋਸ਼, ਦੋਸ਼ ਤਾਂ ਹੈ ਵੇਖਣ ਵਾਲੇ ਦੇ ਕਮਜ਼ੌਰ ਮਨ ਦਾ। ਘੱਟ ਤੋਂ ਚੌਣਵੇ' ਸਿਨਮੋਂ ਵੇਖਣ ਨਾਲ ਆਪੇ ਘੱਟ ਪੈਸਾ ਖ਼ਰਚ ਹੌਵੇਗਾ ।
ਉਪਰ ਅਸੀਂ ਵੇਖਿਆ ਹੈ ਕਿ ਸਿਨਮੇ ਦੀਆਂ ਹਾਨੀਆਂ ਨਾਲੋਂ ਲਾਭ ਵਧੋਰੇ ਹਨ। ਜਿਹੜੀਆਂ` ਕੁਝ ਕੁ ਹਾਨੀਆਂ ਹਨ, ਉਨ੍ਹਾਂ ਤੋਂ ਬਚਾ ਹੋ ਸਕਦਾ ਹੈ। ਇਜ ਲਈ ਅਸੀਂ ਕਹਿ ਸਕਦੇ ਹਾਂ ਕਿ ਸਿਨਮਾ ਸਾਇੰਸ ਦੀ ਇਕ ਲਾਭਦਾਇਕ ਦੌਣ ਹੈ ।
0 Comments