Punjabi Essay, Lekh on Bhartiya Samaj Diya Kurutiya "ਭਾਰਤੀ ਸਮਾਜ ਦੀਆਂ ਕੁਰੀਤੀਆਂ " for Class 8, 9, 10, 11 and 12 Students Examination in 1000 Words.

ਭਾਰਤੀ ਸਮਾਜ ਦੀਆਂ ਕੁਰੀਤੀਆਂ 
Bhartiya Samaj Diya Kurutiya

ਸਾਡੀ ਸਰਕਾਰ ਦਾ ਨਿਸ਼ਾਨ' ਭਾਵੇ ਸਮਾਜਵਾਦੀ ਸਮਾਜ ਦਾ ਹੈ, ਪਰ ਇਸ ਸਂਬਂਧੀ ਕੋਈ ਸ਼ਲਾਘਾ-ਯੋਗ ਪ੍ਰਾਪਤੀ ਨਹੀ ਹੋਈ। ਨਿਰਸੰਦੇਹ ਬੈਕਾਂ ਤੇ ਬੀਮਾ ਕੰਪਨੀਆਂ ਦਾ ਰਾਸ਼ਟਰੀਕਰਨ ਹੋਂ ਗਿਆ ਹੈ ਅਤੇ ਮਹਾਰਾਜਿਆਂ ਦੇ ਨਿੱਜੀ ਖ਼ਰਚ ਵੀ ਜਾਂਦੇ ਰਹੇਂ ਹਨ ਫਿਰ ਵੀ ਗੱਲ ਓਥੇ ਦੀ ਓਥੇ ਹੀ ਹੈ। 



ਆਰਥਕ ਦਿ੍‌ਸਟੀ ਤੋ ਸਮਾਜ ਤਿੰਨ ਪੱਕੇ ਹਿੱਸਿਆਂ ਵਿਚ ਵੰਡਿਆ ਹੋਇਆ ਹੈ :--

(੧) ਬਹੁਤ ਅਮੀਰ (੨) ਦਰਮਿਆਨੀ ਸ਼ਰੇਣੀ ਦੇ ਸਫ਼ੇਦ-ਪੋਸ਼ (੩) ਬਹੁਤ ਗ਼ਰੀਥ।

ਆਰਥਕ ਉੱਨਤੀ ਦੀਆਂ ਸਭ ਯੋਜਨਾਵਾਂ ਅਮੀਰਾਂ ਨੂੰ ਹੋਰ ਅਮੀਰ ਅਤੇ ਗ਼ਰੀਬਾਂ ਨੂੰ ਹੌਰ ਗ਼ਰੀਬ ਕਰੀ ਜਾ ਰਹੀਆਂ ਹਨ। ਕੀਮਤਾਂ ਚੜ੍ਹ ਰਹੀਆਂ ਹਨ। ਪੂੰਜੀਪਤੀ, ਮਾਲਦਾਰ ਤੇ ਵਪਾਰੀ ਆਦਿ ਪੈਸੇ ਨਾਲ ਰੰਗੇ ਜਾਂ ਰਹੇ ਹਨ। ਦਰਮਿਆਨੇ ਦਰਜੇ ਦੇ ਤਨਖ਼ਾਹਦਾਰ ਸਫ਼ੌਦ-ਪੋਸ਼ ਸੁੱਕੀ ਇੱਜ਼ਤ ਦੀ ਖ਼ਾਂਤਰ ਮ੍ਰੰਹੋ' ਬੋਲਦੇ ਤੱਕ ਨਹੀ"। ਟੈਕਸ ਪਿਛਲੀਆਂ ਦੂਹਾਂ ਸਤੋਣੀਆਂ ਨੂੰ ਹੋਰ ਦਬਾ ਰਹੇਂ ਹਨ। ਅਮੀਰ ਆਪਣੇ ਪੈਸੇ ਦੇ ਆਸਰੇ ਕਈ ਤਰ੍ਹਾਂ ਦੀਆਂ ਹੋਰਾ-ਫੇਰੀਆਂ ਕਰ ਕੇ ਟੈਕਸਾਂ ਤੋ ਕੁਝ ਹੱਦ ਤੱਕ ਬਚ ਰਹੇਂ ਹਨ । ਪੈਸੇ ਵਾਲਿਆਂ ਨੂੰ ਸਲਾਮਾਂ ਤੋਂ ਹਰ ਤਰ੍ਹਾਂ ਦਾ ਯੋਗ-ਅਯੋਗ ਆਦਰ ਮਿਲ ਰਿਹਾ ਹੈ। ਮੰਨੂੰ ਮਹਾਰਾਜ ਦੇ ਵੇਲੋਂ ਦੇ ਜਾਂਤੀ ਵੰਡ ਦੇ ਵਿਤਕਰੋ ਨੂੰ ਦੂਰ ਕਰਨ ਲਈ ਭਾਵੇ ਕਾਨੂੰਨ ਪਾਸ ਹੋ ਗਏ ਹਨ, ਪਰ ਇਹ ਸਮਾਜਕ ਬੀਮਾਰੀ ਅੱਜ ਵੀ ਪ੍ਰਤੱਖ ਦਿਸਦੀ ਹੈ। ਨੀਚ ਜਾਤੀਆਂ, ਜਿਨ੍ਹਾਂ ਨੂੰ ਗਾਂਧੀ ਜੀ ਨੇ 'ਹਰੀਜਨ” ਆਖ ਕੇ ਵੱਡਿਆਇਆ ਸੀ, ਅੱਜੇ ਵੀ ਉੱਚੀ ਜਾਤੀਆਂ ਤੋ ਦੁਰਕਾਰੀਆਂ ਜਾਂਦੀਆਂ ਹਨ।

ਕੁਝ ਸਾਂਧੂ-ਸੈਤ ਜਾਂ ਪੀਰ-ਫ਼ਕੀਰ ਹਨ ਜੋ ਪ੍ਰਭੂ-ਭਗਤ ਹੌਣ ਕਰਕੇ ਨਿਰਸੰਦੌਂਹ ਸਮਾਜ ਦਾ ਸ਼ਿਗਾਰ ਹਨ, ਪਰ ਇਨ੍ਹਾਂ ਦੀ ਦੇਖਾ-ਦੋਖੀ ਕਈ ਮੰਗਤੇ, ਪਖੰਡੀ ਸਾਧੂ ਤੰ ਭਾਟੜੇ ਆਦਿ ਹਨ, ਜੌ ਵਿਹਲੇ ਰਹਿਣ ਕਰਕੇ ਸਮਾਜ ਉੱਤੇ ਬੌਝ ਤੇ ਧੱਥਾ ਬਣੇ ਹੋਏ ਹਨ । ਲੌਕੀ ਆਪਣਾ ਪੌਣ ਕੱਟ ਕੇ ਵੀ ਇਨ੍ਹਾਂ ਨੂੰ ਦਾਨਾਂ ਦੁਆਰਾ ਪਾਲਦੇ ਹਨ ਕਿਉਕਿ ਦਾਨ ਦੇਣਾ ਪੁੰਨ ਖ਼ਿਆਲਿਆ ਜਾਂਦਾ ਹੈ ।

ਏਥੇ ਸੁਆਰਥ ਸਭ ਨਾਲੋਂ' ਅੱਗੇ ਹੈ, ਨਾ ਭੁਰਾਤਰੀ ਭਾਵ ਦਾ ਖ਼ਿਆਲ ਹੈ ਅਤੇ ਨਾ ਦੈਸ਼ਪਿਆਰ ਦੀ ਚਿੰਤਾ। 'ਜੀ ਵੇ ਢਿਡਾ ਜੀ, ਤੂੰ ਹੀ ਪੁੱਤਰ, ਤ੍ਰੰ ਹੀ ਧੀ ਵਾਲਾ ਅਖਾਣ ਆਪਣੇ ਅਮਲੀ ਰੂਪ ਵਿਚ ਸਪੱਸ਼ਟ ਦਿਖਾਈ ਦੇ ਰਿਹਾ ਹੈ।

ਏਥੇ ਮਰਦ ਤੇ  ਇਸਤਰੀ ਨੂੰ ਇਕ ਗੱਡੋਂ ਦੇ ਦੋ ਪਹੀਏ ਨਹੀ ਸਮਝਿਆ ਜਾਂਦਾ । ਆਮ ਤੌਰ ਤੇ ਮਰਦ ਦੀ ਪ੍ਰਧਾਨਤਾ ਮੰਨੀ ਜਾਂਦੀ ਹੈ ; ਇਸਤਰੀ ਨੂੰ ਅੱਜੇ ਵੀ ਪੈਰ ਦ ਜੁੱਤੀ, ਮਰਦ ਦੀ ਹਵਸ-ਪ੍ਰਰਤੀ ਦਾ ਸਾਧਨ ਤੇ ਬੱਚਿਆਂ ਦੀ ਖਿਡਾਵੀ ਜਾਣਿਆ ਜਾਂਦਾ ਹੈ । ਇਸ ਨੂੰ ਆਪਣੇ ਪਿਤਾ ਦੀ ਜਾ ਇਦਾਦ ਦਾ ਹਿੱਸਾ ਮਿਲਣ ਸਂਬਂਧੀ ਕਾਨੂੰਨ ਜ਼ਰੂਰ ਬਣ ਗਿਆ ਹੈ, ਪਰ ਕਿਸੇ ਵਿਰਲੀ ਕਰਮਾਂ ਵਾਂਲੀ ਨੂੰ ਹੀ ਇਸ (ਕਾਨੂੰਨ) ਦਾ ਲਾਭ ਪੁਜ ਰਿਹਾ ਹੈ । ਆਮ ਇਸਤਰੀ ਤਾਂ ਜਾਂ ਭਰਾਵਾਂ ਦੇ ਵੈਰ ਜਾਂ ਪਿਤਾਂ ਵਲੋਂ ਕੀਤੀ ਗਈ ਵਸੀਅਤ (ਜਿਸ ਵਿਚ ਉਹ ਆਪਣੇ ਜਿਉਂਦੇ ਜੀ ਆਪਣੀ ਜਾਇਦਾਦ ਮ੍ਰੰਡਿਆਂ ਵਿਚ ਵੰਡ ਜਾਂਦਾਂ ਹੈ ) ਦਾ ਸ਼ਿਕਾਰ ਬਣ ਰਹੀ ਹੈ । ਵਿਚਾਰੀ ਦੀ ਸਾਰੀ ਉਮਰ ਅਧੀਨਤਾ ਵਿੱਚ ਹੀ ਕੱਟ ਜਾਂਦੀ ਹੈ--ਪਹਿਲਾਂ ਮਾਪਿਆਂ ਦੋ ਅਧੀਨ, ਵਿਆਹ ਕਰ ਕੇ ਪਤੀ ਦੋ ਅਧੀਨ ਤੇ ਅਖ਼ੀਰਲੀ ਉਮਰ ਵਿਚ ਪੁੱਤਰਾਂ ਦੇ ਅਧੀਨ । ਇਸ ਨੂੰ ਬੋਜ਼ਬਾਨਾਂ ਮਾਲ ਸਮਝ ਕੇ ਕਿਸੋਂ ਨਾਂ ਕਿਸੇ ਨਾਲ ਨਰੜ ਦਿਤਾ ਜਾਂਦਾ ਹੈ । ਪਰਦੇ ਦਾ ਰਿਵਾਜ (ਘ੍ਰੰਡ ਦੇ ਰੂਪ ਵਿਚ) ਉਸ ਦੀ ਜਾਨ ਲਈ ਹੋਰ ਵਬਾਲ ਹੈ । ਵਿਧਵਾ-ਵਿਆਹ ਨੂੰ ਅਜੇ ਵੀ ਮਾੜਾ ਹੀ ਖ਼ਿਆਲਿਆ ਜਾਂਦਾ ਹੈ । ਵਿਆਹ ਲੜਕੀ ਨਾਲ ਨਹੀਂ, ਦਿੱਤ-ਦਾਨ ਨਾਲ ਕਰਾਇਆ ਜਾਂਦਾ ਹੈ । ਮੁੰਡੇ ਵਾਲੇ ਪਹਲਾਂ ਹੀ ਮੰਗਾਂ ਰੱਖ ਦੇਂਦੇ ਹਨ । ਦਾਜ ਢੋਣ ਵਿਰੁਧ ਭਾਵੇ ਕਾਨੂੰਨ ਪਾਸ ਹੋ ਗਿਆ ਹੈ, ਪਰ ਇਸ ਦੀ ਖੁਲ੍ਹਮ-ਖੁਲ੍ਹਾ ਉਲੰਘਣਾ ਕੀਤੀ ਜਾਂਦੀ ਹੈ । ਕਈ ਲੜਕੀਆਂ ਚੰਗੇ ਦਾਜ ਖੁਣੋ' ਆਪਣੇ ਯੌਗ_ਵਰਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਕਈ ਤਾਂ ਇਸ ਅਨਿਆਂ ਨੂੰ ਨਾਂਹ ਸਹਾਂਰਦੀਆਂ ਹੋਈਆਂ ਆਤਮ-ਘਾਤ ਕਰ ਲੈਦੀਆਂ ਹਨ ।

ਸਰਕਾਰ ਵਲੋਂ” ਪੜ੍ਹਾਈ ਸਬੰਧੀ ਬਹੁਤ ਕੁਝ ਕਰਨ ਦੇ ਬਾਵਜੂਦ, ਪੜ੍ਹਾਈ ਨੂੰ ਅਜੇ ਵੀ ਵਾਧੂ ਦੀ ਸਿਰ ਖਪਾਈ ਸਮਝਿਆ ਜਾਂਦਾ ਹੈ । ਕੀ ਬੱਚੌ ਤੇ ਕੀ ਵੱਡੇ, ਅਣਗਿਣਤ ਅਨਪੜ੍ਹ ਹਨ । ਉਨ੍ਹਾਂ ਦੇ ਭਾਣੇ ਅੰਗ੍ਰੇਜ਼ੀ ਰਾਜ ਚੰਗਾ ਸੀ । ਉਹ ਅੱਜੇ ਵੀ ਲੋਕ-ਲੱਜਿਆ ਲਈ ਲਕੀਰ ਦੇ ਫ਼ਕੀਰ ਹੋ ਕੇ ਪੁਰਾਣੀਆਂ ਰਸਮਾਂ, ਬੁੱਢੇ ਰਿਵਾਜਾਂ, ਪਿਤਾ-ਪੁਰਖੀ ਅਤੇ ਵਹਿਮਾਂ-ਭਰਮਾਂ ਦੇ ਜਾਲ ਵਿਚ ਫਸੇ ਹੋਏ ਹਨ । ਉਹ ਸੁਖਾਂ ਸੁਖਣ ਤੇ ਮੰਨਤਾਂ ਮੰਨਣ ਨੂੰ ਅੱਜੇ ਵੀ ਉੱਤਮ ਸਮਝਦੇ ਹਨ । ਉਹ ਬੀਮਾਰੀ ਦਾ ਕਾਰਣ ਜਾਦੂ-ਟੂਣੇਂ ਅਤੇ ਇਲਾਜ ਤੜੀਆਂ-ਤਵੀਤਾਂ ਵਿਚ ਸੋਚਦੇ ਹਨ । ਉਨ੍ਹਾਂ ਭਾਣੇ ਜਿੰਨ-ਭੂਤ ਹੀ ਸਗੀਰ ਨੂੰ ਰੋਗੀ ਬਣਾ ਦੇਦੇ ਹਨ । ਉਹ ਕਿਸੋ ਕੁੜੀ-ਮੁੰਡੇ ਦੇ ਪ੍ਰੇਮ-ਵਿਆਹ ਨੂੰ ਵੇਖ ਕੇ ਕੰਨਾਂ ਨੂੰ ਹੱਥ ਲਾਉ'ਦੇ ਹੋਏ ਕਹਿ ਦਿੰਦੇ ਹਨ ਕਿ ਘੋਰ-ਕਲਜੁਗ ਆ ਗਿਆ ਹੈ, ਹੁਣ ਧਰਤੀ ਫੱਟ ਕੇ ਰਹੇਗੀ। ਮਰਨਿਆਂ ਤੇ ਮਕਾਣਾਂ ਸੱਦ ਕੇ ਇਕ ਨਾਟਕ ਜਿਹਾ ਖੇਡਿਆ ਜਾਂਦਾ ਹੈ, ਜਿਸ ਨੂੰ ਵੇਖਣ ਸ਼ੁਣਨ ਵਾਲੇ ਹੈਰਾਨ ਰਹਿ ਜਾਂਦੇ ਹਨ । ਹਰ ਵੇਲੇ ਕੋਈ ਸ਼ੁਭ ਕਮ ਕਰਨ ਤੋਂ' ਪਹਿਲਾਂ ਜੋਤਸ਼ੀਆਂ ਤੋਂ' ਮਹੂਰਤ ਕੱਢਾਈ ਜਾਂਦੀ ਹੈ ।

ਸਮਾਜ ਵਿਚ ਅਮੀਰਾਂ, ਹਾਕਮਾਂ, ਅਫ਼ਸਰਾਂ ਤੇ ਡਾਢਿਆਂ ਵਲੋਂ ਗ਼ਰੀਬਾਂ, ਨੌਕਰਾਂ, ਅਧੀਨ ਕਰਮਚਾਰੀਆਂ ਤੇ ਕਮਜ਼ੌਹਾਂ ਤੇ ਅਨਿਆਂ ਹੋ ਰਿਹਾ ਹੈ । ਚੋਰ-ਬਾਜ਼ਾਰੀ, ਰਿਸ਼ਵਤ-ਖ਼ੋਰੀ, ਕੁੰਥਾਪਰਵਰੀ, ਬੇਰੁਜ਼ਗਾਰੀ, ਧੱਕੇਸ਼ਾਹੀ ਤੇ ਸਿਫ਼ਾਰਸ਼ ਆਦਿ ਦਾ ਬੋਲ-ਬਾਲਾ ਹੈ। ਨਿਆਂ ਮਿਲਦਾ ਤਾਂ ਹੈ ਪਰ ਬਹੁਤ ਮਹਿੰਗੇ ਮੁੱਲ । ਹਾਈ ਕੌਰਟ ਜਾਂ ਸੁਪਰੀਮ ਕੌਰਟ ਜਾਂਦੇ-ਜਾਂਦੇ ਘਰ-ਘਾਟ ਦੀ ਕੁਰਕੀ ਹੋ ਜਾਂਦੀ ਹੈ । ਕੋਈ ਵਿਰਲਾ ਜਿਗਰੇ ਵਾਂਲਾ ਹੀ ਏਨਾ ਕੁਝ ਖ਼ਰਚ ਕੇ ਨਿਆਂ ਦਾ ਅਧਿਕਾਰੀ ਬਣਦਾ ਹੈ ।

ਲੋਕੀ ਭੈੜੀਆਂ ਵਾਦੀਆਂ ਦੇ ਸ਼ਿਕਾਰ ਹੋਏ ਪਏ ਹਨ। ਉਹ ਆਪਣੀ ਵਿੱਤ ਨੂੰ ਨਾ ਵੇਖਦੇ ਹੋਏ ਸ਼ਰਾਬ ਪੀਣ, ਤਮਾਕੂ ਫੂਕਣ, ਅਫ਼ੀਮ ਖ਼ਾਣ, ਗੱਲ-ਗੱਲ ਤੇ ਲੜਨ-ਝਗੜਨ, ਮੁਕੱਦਮੇ ਕਰਨ ਤੇ ਕਰਜ਼ ਚੁੱਕਣ ਤੋ ਨਹੀ ਟੱਲਦੇ। ਸ਼ਹਿਰੀਆਂ ਨੂੰ ਤਾਂ ਫ਼ੈਸ਼ਨਾਂ ਨੇ ਹੀ ਪੁਟਿਆ ਹੋਇਆ ਹੈ। ਇਹ ਵਾਦੀਆਂ ਸਮਾਜ ਦਾ ਨਾਸ ਕਰ ਰਹੀਆਂ ਹਨ।

ਭਾਰਤ ਮਾਤਾ ਦੀ ਬਦਕਿਸਮਤੀ ਹੈ ਕਿ ਉਸ ਦੇ ਜਾਏ ਭੈੜੇ ਤੋਂ` ਭੈੜਾ ਕੰਮ ਕਰਨੋਂ ਨਹੀਂ ਟਲਦੇ, ਨਾ ਇਨ੍ਹਾਂ ਨੂੰ ਸਮਾਜ ਦਾ ਡਰ ਹੈ ਤੇ ਨਾ ਹੀ ਰਬ ਦਾ ਖ਼ੌਫ਼ । ਏਥੇ ਕੋਈ ਚੀਜ਼ ਏਥੋਂ ਤੀਕ ਕਿ ਸ਼ੁੱਧ ਜ਼ਹਿਰ ਵੀ ਮਿਲਣਾ ਸੰਭਵ ਨਹੀਂ'। ਸਮਾਜਕ ਬਿਹਤਰੀ ਦੇ ਕਾਨੂੰਨ ਤਾਂ ਬਣਦੇ ਹਨ, ਪਰ ਉਨ੍ਹਾਂ ਦੀ ਪਰਵਾਹ ਨਹੀ ਕੀਤੀ ਜਾਂਦੀ। ਬਸ ਪੈਸਾ ਸਭ ਐਬ ਛੁਪਾਈ ਰਖਦਾ ਹੈ।

ਏਥੇ ਮਜ਼੍ਹਬੀ ਕੱਟੜਪੁਣਾ ਦਿਨੋਂ-ਦਿਨ ਵਾਧੇ ਤੇ ਜਾ ਰਿਹਾਂ ਹੈ । ਏਸੇ ਬਿਰਤੀ ਨੇ ਪਾਕਿਸਤਾਨ ਬਣਵਾਇਆ ਅਤੇ ਏਸੇ ਨੇ ਹੀ ਪਤਾ ਨਹੀ ਹੌਰ ਕੀ ਕਰ ਦੋਣਾ ਹੈ । ਏਥੇ ਧਰਮ ਦੇ ਨਾਂ ਤੇ ਫੁੱਟ ਪੁਆਈ ਜਾਂਦੀ ਹੈ, ਸੂਬਿਆਂ ਜਾਂ ਬੋਲੀਆਂ ਦੋ ਨਾਂ ਤੇ ਵੰਡੀਆਂ ਪੁਆਈਆਂ ਜਾਂਦੀਆਂ ਹਨ । ਨਿੱਕੀ “ਹਉਮੈ” ਦੇ ਪੁਆੜੇ ਰਾਤ ਦਿਨ ਸਿਰ ਖਪਾਈ ਰਖਦੇ ਹਨ, ਮਾਨੋ ਆਪਾ-ਧਾਂਪੀ ਪਈ ਹੋਈ ਹੈ ।

ਏਥੇ ਬੱਚੇ ਦੇ ਜਨਮ ਨੂੰ ਰੱਬ ਦੀ ਦਾਤ ਸਮਝਿਆ ਜਾਂਦਾਂ ਹੈ, ਜਿਸ ਕਰਕੇ ਅਬਾਦੀ, ਕਈ ਉਪਰਾਲੇ ਕਰਨ ਦੋ ਬਾਵਜੂਦ, ਧੜਾ-ਧੜ ਵੱਧ ਰਹੀ ਹੈ ।

ਲੋਕੀ” ਸੋਚ-ਸਮਝ ਕੇ ਠੀਕ ਉਮੀਦਵਾਰ ਨੂੰ ਵੇਟ ਨਹੀ” ਦੇ ਸਕਦੇ । ਕੋਈ ਨਾ ਕੋਈ ਲਾਲਚ ਇਨ੍ਹਾਂ ਨੂੰ ਗ਼ਲਤ ਫ਼ੈਸਲਾ ਕਰਨ ਤੇ ਮਜਬੂਰ ਕਰ ਦਿੰਦਾ ਹੈ । ਇਹ ਜਾਣਦਿਆਂ-ਬੁਝਦਿਆਂ ਗ਼ਲਤ ਉਮੀਦਵਾਰ ਨੂੰ ਵੋਟ ਦੇ ਕੇ ਪੰਜ ਸਾਲ ਆਪਣੀ ਗ਼ਲਤੀ ਦਾ ਪਛਤਾਵਾ ਕਰ ਕੇ ਵੀ ਚੋਣ ਸਮੇ' ਉਹੀ ਗ਼ਲਤੀ ਕਰ ਦੇ'ਦੋਂ ਹਨ।

ਦੇਸ਼ ਨੂੰ ਅੱਗੇ ਲਿਜਾਣ ਲਈ ਸਾਨੂੰ ਸਾਰਿਆਂ ਨੂੰ ਇਹ ਕੁਰੀਤੀਆਂ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹੋ ਸੰਸਾਰ ਨਰਕ ਬਣਾਇਆ ਜਾ ਸਕਦਾ ਹੈ ਤੇ ਇਹੋ ਸਵਰਗ। ਅਸੀਂ ਸਾਰੇ ਜੇ ਸਵਾਰਥ ਨੂੰ ਛੱਡ ਕੇ ਹੰਭਲਾ ਮਾਰੀਏ, ਤਾਂ ਕੋਈ ਕਾਰਣ ਨਹੀ ਕਿ ਇਹ ਸਵਰਗ ਨਾਂ ਬਣ ਜਾਏ ।


Post a Comment

0 Comments