ਬੇਰੁਜ਼ਗਾਰੀ
Berojgari
ਬੇਰੁਜ਼ਗਾਰੀ (ਰੁਜ਼ਗਾਰ ਤੋਂ' ਬਿਨਾਂ) ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਸੰਸਾਰ ਦੇ ਕਈਂ ਦੇਸ਼ਾਂ ਵਿਚ ਪਾਈ ਜਾਂਦੀ ਹੈ। ਕਈ ਰੁਜ਼ਗਾਰ ਪ੍ਰਾਪਤ ਨਾਂਹ ਕਰ ਸਕਣ ਕਰਕੇਂ ਅਤੇ ਕਈ ਰੁਜ਼ਗਾਰ ਕਢੇ ਜਾਣ ਕਰਕੇ ਬੇਰੁਜ਼ਗਾਰ ਹੁੰਦੇ ਹਨ । ਕਈ ਵਾਰੀ ਬੋਰੁਜ਼ਗਾਰੀ ਮੌਸਮੀ ਵੀ ਹੁੰਦੀ ਹੈ ਜਿਵੇ ਕਿ ਕੁਲਫ਼ੀਆਂ ਵੇਚਣ ਵਾਲਾ ਸਰਦੀਆਂ ਵਿਚ ਕੁਲਫ਼ੀਆਂ ਦੀ ਵਿਕਰੀ ਨਾਂਹ ਹੌਣ ਕਾਰਣ ਬੌਰੁਜ਼ਗਾਰ ਹੋ ਜਾਂਦਾ ਹੈ । ਕਈ ਵਾਰੀ ਕਈ ਵਿਅਕਤੀ ਜਾਣ ਬੁਝ ਕੇ ਬੇਰੁਜ਼ਗਾਰ ਰਹਿਣਾ ਪਸੰਦ ਕਰਦੇ ਹਨ। ਪਰ ਏਥੋਂ ਅਜਿਹੇਂ ਬੇਰੁਜ਼ਗਾਰਾਂ ਨਾਲ ਸਾਡਾ ਵਾਸਤਾ ਨਹੀਂ। ਸਾਡਾ ਵਾਸਤਾ ਤਾਂ ਉਨ੍ਹਾਂ ਰੁਜ਼ਗਾਰ ਦੇ ਚਾਹਵਾਨਾਂ ਨਾਲ ਹੈ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ।
ਇਸ ਕਥਨ ਵਿਚ ਕਾਫ਼ੀ ਸੱਚਾਈ ਜਾਪਦੀ ਹੈ ਕਿ ਕਿਸੇ ਦੇਸ਼ ਦੀ ਖ਼ੁਸ਼ਹਾਲੀ ਦਾ ਅਨੁਮਾਨ ਇਸ ਗੱਲ ਤੋ ਲਾਇਆ ਜਾ ਸਕਦਾ ਹੈ ਕਿ ਉਸ ਦੌਸ਼ ਵਿਚ ਕਿੰਨੇਂ ਕੁ ਲੋਕਾਂ ਨੂੰ ਲੱੜੀਦਾ ਰੁਜ਼ਗਾਰ ਪ੍ਰਾਪਤ ਹੈ । ਉੱਜ ਵੀ ਬੇਰੁਜ਼ਗਾਰੀ ਇਕ ਸਰਾਪ ਹੈ, ਅਖੋਂ 'ਵਿਹਲਾ ਮਨ ਸ਼ੈਤਾਨ ਦਾ ਚਰਖਾ” । ਇਹ ਬੇਰੁਜ਼ਗਾਰ ਸਰਕਾਰ ਦੀ ਬਰਬਾਦੀ ਦਾ ਕਾਰਣ ਬਣ ਸਕਦੇ ਹਨ । ਹਰ ਚੰਗੀ ਸਰਕਾਰ ਆਪਣੀ ਜਨਤਾ ਨੂੰ ਰੁਜ਼ਗਾਰ ਦੇਣ ਦੇ ਵੱਧ ਤੌ ਵੱਧ ਸਾਧਨ ਪੈਦਾ ਕਰਦੀ ਹੈ । ਸਾਂਡੇ ਦੌਸ਼ ਵਿਚ ਨਾਂ ਕੇਵਲ ਅਨਪੜ੍ਹ ਸਗੋ ਪੜ੍ਹੇ-ਲਿਖੋ ਵੀ ਬਹੁ-ਗਿਣਤੀ ਵਿਚ ਵਿਹਲੇ ਹਨ । “ਰੁਜ਼ਗਾਰ ਕੇੱਦਰਾਂ” ਤੋ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਇਸ ਸਮੱਸਿਆ ਦੇ ਕਈ ਕਾਰਣ ਹਨ । ਸਰਕਾਰ ਤੋਂ ਜਨਤਾ ਦੋਹਾਂ ਨੂੰ ਇਨ੍ਹਾਂ ਕਾਰਣਾਂ ਨੂੰ ਸਮਝ ਕੇ ਇਸ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅਸਲ ਵਿਚ ਬੇਰ੍ਜ਼ਗਰੀ ਦੀ ਸਮੱਸਿਆ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ। ਸਨ੍ਹਤੀ ਕਰਾਂਤੀ ਨਾਲ ਇਸ ਦਾ ਜਨਮ ਹੋਇਆ ਆਖਿਆ ਜਾ ਸਕਦਾ ਹੈ । ਮਹਾਤਮਾ ਗਾਂਧੀ ਜੀ' ਵੀ ਇਹ ਗੱਲ ਜ਼ੌਰਦਾਰ ਸ਼ਬਦਾਂ ਵਿਚ ਕਹਿੰਦੇ ਸਨ ਕਿ ਮਸ਼ੀਨਾਂ ਦੀ ਵਰਤ' ਬੇਰੁਜ਼ਗਾਰ-ਬਣਾ ਰਹੀ ਹੈ । ਕਿਉਕਿ ਮਸ਼ੀਨਾਂ ਆਦਮੀਆਂ ਦੀ ਲੌੜ ਘਟਾ ਦੇਦੀਆਂ ਹਨ । ਸੋ ਬੇਰੁਜ਼ਗਾਰੀ ਤੱ ਬਚਣ ਲਈ ਉਹਨਾਂ ਨੇ “ਘਰੋਲ੍ਹ ਸਨ੍ਹਤਾਂ” ਤੇ ਜ਼ੋਰ ਦਿਤਾ, 'ਮਿੱਲਾਂ` ਨਾਲੋਂ" 'ਚਰਖੋ' ਨੂੰ ਮਹਾਨਤਾ ਦਿਤੀ । ਆਧੁਨਿਕ ਵਿਗਿਆਨਕ ਯੁਗ ਵਿਚ ਅਜੇਹੇ ਵਿਚਾਰ ਹਾਸੋ-ਹੀਣੇਂ ਜਾਪਦੇ ਹਨ, ਮਸ਼ੀਨਾਂ ਦੀ ਵਰਤ ਤੋ ਮੂੰਹ ਮੋੜਨਾ ਜਚਦਾ ਨਹੀਂ”। ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿਚ ਜੇ ਮਸ਼ੀਨਾਂ (ਬਾਹਰੋ ਮੰਗਵਾਉਣ ਦੀ ਥਾਂ) ਬਣਾ ਕੇ ਵਰਤੀਆਂ ਜਾਣ ਤਾਂ ਵੱਧ ਤ' ਵੱਧ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ' ਹੈ ਕਿਉਕਿ ਕਈ ਤਾਂ ਮਸ਼ੀਨਾਂ ਬਣਾਉਣ ਵਿਚ ਤੇ ਕਈ ਇਨ੍ਹਾਂ ਦੀ ਮੁਰੰਮਤ ਆਦਿ ਵਿਚ ਵੀ ਕੋਮੀ' ਲਗ ਸਕਦੇ ਹਨ।
ਭਾਰਤ ਦੀ ਵੱਧਦੀ ਹੋਈ ਅਬਾਦੀ ਵੀ ਬੇਰੁਜ਼ਗਾਰੀ ਦਾ ਇਕ ਵੱਡਾ ਕਾਂਰਣ ਹੈ । ਭਾਰਤ ਵਿਚ ਰੋਜ਼ ਹਜ਼ਾਰਾਂ ਹੱਥ ਪੈਂਦਾ ਹੁੰਦੇ ਹਨ। ਭਾਰਤ ਦੀ ਅਬਾਦੀ ਜਿਹੜੀ ਕਿ ੧੯੫੧ ਈ: ਵਿਚ. ੩੫ ੬੭ ਕਰੋੜ ਸੀ, ਉਹ ੧੯੭੧ ਈ: ਵਿਚ ਲਗ ਪਗ ੫੫ ਕਰੋੜ ਹੋ ਗਈ । ਇਸ ਦੋ ਮੁਕਾਬਲੋ ਵਿਚ ਨਵੀਆਂ ਸਨ੍ਹਤਾਂ ਜਾਂ ਰੁਜ਼ਗਾਰ ਦੇ ਹੌਰ ਵਸੀਲਿਆ ਵਿਚ ਏਨਾਂ ਵਾਧਾ ਨਹੀਂ ਹੋਇਆ ਕਿ ਹਰ ਇਕ ਨੂੰ ਰੁਜ਼ਗਾਰ ਮਿਲ ਸਕੇ । ਵਾਸਤਵ ਵਿਚ ਬੇਰੁਜ਼ਗਾਰੀ ਤਾਂ ਰੁਜ਼ਗਾਰੀ ਵਸੀਲਿਆ' ਦੇ ਵਧਾਉਣ ਦੇ ਨਾਲ-ਨਾਲ ਅਬਾਦੀ ਦੇ ਵਾਧੇ ਨੂੰ ਰੋਕਣ ਨਾਲ ਹੀ ਦੂਰ ਹੋ ਸਕਦੀ ਹੈ । ਨਿਰਸੰਦੇਹ ਭਾਰਤ ਸਰਕਾਰ ਨੇ ਅਬਾਦੀ ਦੀ ਰੋੜ ਲਈ 'ਪਰਵਾਰ ਨਿਯੋਜਨ ਕੇ'ਦਰ' ਖੋਲ੍ਹੇ ਹਨ ਅਤੇ ਪੜ੍ਹੇ-ਲਿਖੋ ਪਰਵਾਰ ਨਿਯੌਜਨ ਦੀ ਮਹੱਤਤਾ ਨੂੰ ਸਮਝ ਰਹੇ ਹਨ । ਪਰ ਸਮੁੱਚੇ ਤੌਰ ਤੇ ਸਰਕਾਰ ਨੂੰ ਲੌੜੀਂਦੀ' ਸਫ਼ਲਤਾ ਪ੍ਰਾਪਤ ਨਹੀਂ ਹੋਈ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਲਾਰਡ ਮਕਾਲੋ ਦੀ ਚਲਾਈ ਹੋਈ ਵਿਦਿਆ-ਪਰਨਾਲੀ ਹੁਣ ਵੀ ਪ੍ਰਚਲਤ ਹੈ । ਉਸ ਨੇ ਤਾਂ ਈਸਟ ਇੰਡੀਆ ਕੰਪਨੀ ਲਈ ਕਲਰਕ ਪੈਦਾ ਕਰਨ ਵਾਸਤੇ ਇਹ ਪਰਨਾਲੀ ਚਲਾਈ ਸੀ ।
ਅਸੀਂ ਵੇਖਦੇ ਹਾਂ ਕਿ ਸਾਡੇ ਬੀ. ਏ. ਅਤੇ ਐਮ. ਏ. ਪੜ੍ਹੇ-ਲਿਖੇ ਨੌਜਵਾਨ ਕਲਰਕੀ ਜਾਂ ਦਫ਼ਤਰੀ ਨੌਕਰੀ ਤੋਂ ਛੁੱਟ ਕਿਸੇ ਹੋਰ ਕੌਮ ਦੇ ਯੋਗ ਹੀ ਨਹੀਂ ਹੁੰਦੇ। ਉਹ ਹੱਥਾਂ ਵਿਚ ਡਿਗਰੀਆਂ ਲਈ ਥਾਓ'-ਥਾਈ ਘੱਟਾ ਛਾਣਦੇ ਫਿਰਦੇ ਹਨ। ਹੁਣ ਤਾਂ ਜਨਤਾ ਦੀ ਸਰਕਾਰ ਹੈ । ਇਸ ਨੂੰ ਚਾਹੀਦਾ ਹੈ ਕਿ ਵਿਦਿਆ-ਪਰਨਾਲੀ ਇਹੋ ਜਹੀ ਅਪਣਾਏ ਜਿਸ ਨਾਲ ਪੜ੍ਹਾਈ ਤੋਂ ਪਿਛੋ ਨੌਜਵਾਨ ਰੁਜ਼ਗਾਰ ਤੇ ਲਗ ਸਕਣ, ਨਿਰੀ ਕਿਤਾਬੀ ਪੜ੍ਹਾਈ ਹੀ ਅਸਲੀ ਪੜ੍ਹਾਈ ਨਹੀ। ਵਿਦਿਆਰਥੀਆਂ ਨੂੰ ਅਜੇਹੋ ਕੌਮਾਂ (ਜਿਵੇ ਕਿ ਬਿਜਲੀ ਦਾ ਕਮ, ਲਕੜੀ ਦਾਂ ਕਮ ਤੇ ਚਿੱਤਰਕਾਰੀ ਆਦਿ) ਦੀ ਸਿਖਲਾਈ ਦੋਣੀ ਚਾਹੀਦੀ ਹੈ ਜਿਸ ਨਾਲ ਉਹ ਹੱਥੀ ਕੰਮ ਕਰਕੇ ਕਮਾਈ ਕਰ ਸਕਣ ।
ਇਹ ਇਕ ਸੱਚਾਈ ਹੈ ਕਿ ਕਿੱਤਾ ਚੌਣ ਸੋਚ-ਸਮਝ ਕੋ ਨਹੀ ਕੀਤੀ ਜਾਂਦੀ। ਔਤਕੀ ਸਕੂਲਾਂ-ਕਾਲਜਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਧ ਜਾਣ ਕਰਕੇ ਆਮ ਲੌਕਾਂ ਦਾ ਝੁਕਾ ਇਸ ਕਿੱਤੇ ਵਲ ਹੋ ਗਿਆ, ਟਰੇਨਿੰਗ ਕਾਲਜਾਂ ਵਿਚ ਅਰਜ਼ੀਆਂ ਦਾ ਹੜ੍ਹ ਜਿਹਾ ਆ ਗਿਆਂ। ਸਰਕਾਰ ਨੇ ਨਵੀਂ' ਯੋਜਨਾ ਵਿਚ ਸਲ੍ਹਤਾਂ ਦੀ ਥਾਂ ਖ਼ੁਤਾਕੀ ਪੈਦਾਵਾਰ ਵਲ ਧਿਆਨ ਦਿੱਤਾ ਜਿਸ ਨਾਲ ਇੰਜੀਨੀਅਰਾਂ ਦੀ ਮੰਗ ਘੱਟ ਗਈ । ਇਸ ਦੇ ਪ੍ਰਤੀਕਰਮ ਵਜੋ ਇੰਜੀਨੀਅਰਿੰਗ ਕਾਲਜਾਂ ਦਾ ਦਾਖ਼ਲਾ ਘੱਟ ਗਿਆ ਅਤੇ ਮੈਡੀਕਲ ਕਾਲਜਾਂ ਦਾ ਵੱਧ ਗਿਆਂ । ਇਹ ਇਕ ਭੇਡ-ਚਾਲ ਹੈ । ਨਾ ਟਰੇਨਿੰਗ ਕਾਲਜਾਂ ਵਿਚ ਦਾਖ਼ਲਾ ਲੌਣ ਵਾਲੇ ਸਭ ਉਮੀਦਵਾਰਾਂ ਨੂੰ ਅਧਿਆਪਕ ਦੀ ਨੌਕਰੀ ਮਿਲ ਸਕੇਗੀ ਅਤੇ ਨਾਂ ਹੀ ਇੰਜੀਨੀਅਰਿੰਗ ਕਾਲਜਾਂ ਵਿਚ ਦਾਖ਼ਲਾ ਲੈਣ ਵਾਲੇ ਸਾਰੇ ਇੰਜੀਨੀਅਰੀ ਦੀ ਨੌਕਰੀ ਹੀ ਲੈ ਸਕਣਗੇ । ਕਈਆਂ ਨੂੰ ਅਵੱਸ਼ ਪਛਤਾਉਣਾ ਪਏਗਾ । ਲੌੜ ਤਾਂ ਇਸ ਗੱਲ ਦੀ ਹੈ ਕਿ ਹਰ ਵਿਅਕਤੀ ਆਪਣੀ ਰੁਚੀ ਅਨੁਸਾਰ ਕਿੱਤੇ ਨੂੰ ਚੁਣੇ।
ਭਾਰਤ ਦਾ ਆਰਥਿਕ ਢਾਂਚਾ ਵੀ ਅਜਿਹਾ ਹੈ ਜਿਸ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਪੈਦਾ ਹੋਣੀ ਸੁਭਾਵਕ ਹੈ। ਜ਼ਮੀਨਾਂ ਅਤੇ ਉਤਪਾਦਨ ਦੇ ਹੋਰ ਸਾਧਨਾਂ ਉੱਤੇ ਪੂੰਜੀਪਤੀਆਂ ਦਾ ਕੈਟਰੋਲ ਹੈ। ਇਹ ਪ੍ਰੰਜੀਪਤੀ ਆਪਣੇ ਨਿੱਜੀ ਲਾਭ ਲਈ ਜ਼ਿਆਦਾ ਤੋਂ ਜ਼ਿਆਦਾ ਮਸ਼ੀਨਾਂ ਅਤੇ ਘੱਟ ਤੋਂ ਘੱਟ ਬੰਦਿਆਂ ਦੀ ਵਰਤੋ ਨਾਲ ਆਪਣਾ ਕਮ ਸਾਰਨਾ ਚਾਹੁੰਦੇ ਹਨ। ਕਈ ਵਾਰ ਨਵੇ” ਵਿਅਕਤੀਆਂ ਨੂੰ ਭਰਤੀ ਕਰਨ ਦੀ ਥਾਂ ਲਗੇ ਹੋਇਆਂ ਨੂੰ ਹੀ ਵਾਧੂ ਭੱਤਾ ਦੇ ਕੋ ਕੰਮ ਚਲਾਇਆ ਜਾਂਦਾ ਹੈ। ਨਾਲੇ ਆਮ ਭਾਰਤੀ ਗ਼ਰੀਬ ਹੌਣ ਕਰਕੇ ਅਰਾਮ ਤੋਂ ਦਿਲ-ਪ੍ਰਚਾਵੇ ਦੀਆਂ ਚੀਜ਼ਾਂ ਵਸਤਾਂ ਤਾਂ ਕੀ, ਆਮ ਵਰਤੋਂ ਦੀਆਂ ਚੀਜ਼ਾਂ ਵੀ ਨਹੀਂ” ਖ਼ਰੀਦ ਸਕਦੇ । ਇਸ ਤਰ੍ਹਾਂ ਚੀਜ਼ਾਂ ਦੀ ਮੰਗ ਵਿਚ ਅਬਾਦੀ ਦੇ ਵਾਧੇ ਜਿੰਨਾਂ ਵਾਂਧਾਂ ਨਹੀਂ' ਹੁੰਦਾ । ਮੰਗ ਅਨੁਸਾਰ ਪੈਦਾਵਾਰ ਹੋਣ ਕਾਰਣ ਬੇਰੁਜ਼ਗਾਰੀ ਪੈਂਦਾ ਹੁੰਦੀ ਹੈ । ਇਸ ਸਬੰਧੀ ਸਮਾਜਵਾਦੀ ਪ੍ਰਬੰਧ ਸਹਾਂਈ ਹੋ ਸਕਦਾ ਹੈ ।
ਦੋਸ਼-ਬਦੇਸ਼ ਵਿਚ ਆਵਾਜਾਈ ਦੀਆਂ ਰੁਕਾਵਟਾਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਘਟਾਉਣ ਨਹੀ ਦੇੱਦੀਆਂ । ਕਈ ਅਜੇਹੇ ਦੇਸ਼ ਹਨ ਜਿਥੇ ਕੰਮ ਵਧ ਹੈ ਪਰ ਆਦਮ-ਸ਼ਕਤੀ ਘੱਟ ਹੈ । ਵੱਧ -ਆਦਮ-ਸ਼ਕਤੀ ਵਾਲੇ ਦੇਸ਼ ਉਥੇ ਜਾਂ ਕੇ ਰੁਜ਼ਗਾਰ ਤੋ ਲਗ ਸਕਦੇ ਹਨ । ਪਰ ਇਹ ਗੱਲ ਤਾਂ ਜਾਂ ਸੰਸਾਰ ਸਟੇਟ ਵਿਚ ਹੀ ਸੰਭਵ ਹੋ ਸਕਦੀ ਹੈ ਜਾਂ ਇਕ ਦੇਸ਼' ਦੂਜੇ ਦੇਸ਼ ਜਾਣ ਵਿਚ ਲਾਈਆਂ ਗਈਆਂ ਰੁਕਾਵਟਾਂ ਨੂੰ ਹਟਾਉਣ ਨਾਲ।
ਕਈ ਵਾਰ ਕਈ ਸਨ੍ਹਤਾਂ ਵਿਚ ਥਾਂ ਖ਼ਾਲੀ ਹੁੰਦੀ ਹੈ ਪਰ ਕਿਰਤੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ। ਇਹ ਅਣਜਾਣਤਾ ਉਨ੍ਹਾਂ ਨੂੰ ਇਸ ਅਵਸਰ ਤੋਂ ਲਾਭ ਉਠਾਣੋ' ਵਾਂਝਿਆਂ ਰਖਦੀ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਅਜੋਹੀ ਹਾਲਤ ਵਿਚ ਵੱਧ ਤਾਂ ਵਧ ਲੌਕਾਂ ਨੂੰ ਸੂਚਤ ਕਰੇ।
ਸਾਡੇ ਕਿਸਾਨ (ਜਿਨ੍ਹਾਂ ਦੀ ਗਿਣਤੀ ਬਹੁਤ ਸਾਰੀ ਹੈ) ਵੀ ਮੌਸਮੀ ਜਾਂ ਅਸਥਾਈ ਬੇਰੁਜ਼ਗਾਰੀ ਦਾ ਸ਼ਿਕਾਰ ਹੁੰਦੇ ਹਨ। ਫ਼ਸਲਾਂ ਦੀ ਬਿਜਾਈ ਅਤੇਂ ਕਟਾਈ ਦੇ ਸਮੇ' ਨੂੰ ਛੱਡ ਕੇ ਉਹ ਆਮ ਕਰਕੇ ਵਿਹਲੋਂ ਹੀ ਰਹਿੰਦੇ ਹਨ। ਇਸ ਅਸਥਾਈ ਬੇਰੁਜ਼ਗਾਰੀ ਦਾ ਇਕੋ-ਇਕ ਹੱਲ ਇਹ ਹੈ ਕਿ ਸਰਕਾਰ ਇਨ੍ਹਾਂ ਲਈ ਪਿੰਡਾਂ ਵਿਚ ਘਰੇਲੂ ਸਨ੍ਹਤਾਂ ਲਾਏ ਅਤੇ ਲੋਕਾਂ ਨੂੰ ਸਿਖਲਾਈ ਦੇ ਕੇ ਇਸ ਵਿਹਲੇਂ ਸਮੋ ਦਾ ਉਪਯੋਗ ਕਰਨ ਦੀ ਜਾਚ ਦੱਸੇ। ਇਸ ਸਬੰਧ ਵਿਚ ਸਰਕਾਰ ਲੌੜਵੰਦਾਂ ਨੂੰ ਕਰਜ਼ੇ ਦੇ ਕੇ ਅਜੇਹੀਆਂ ਘਰੇਲੂ ਸੁਲਤਾਂ ਲਵਾ ਸਕਦੀ ਹੈ।
ਆਸ ਹੈ ਕਿ ਸਾਡੀ ਸਰਕਾਰ ਇਸ ਸਮੱਸਿਆ ਦੀ ਭਿਆਨਕਤਾ ਨੂੰ ਸਮਝਦੀ ਹੋਈ ਇਸ ਨੂੰ ਸੁਲਝਾਉਣ ਲਈ ਲੌੜੀ'ਦੇ ਉਪਰਾਲੇ ਕਰੇਗੀ।
0 Comments