ਅਖ਼ਬਾਰਾਂ ਦੇ ਲਾਭ ਤੇ ਹਾਨੀਆਂ
Akhbara De Labh Te Haniya
ਅਖ਼ਬਾਰਾਂ ਸਾਡੇ ਜੀਵਨ ਦੀ ਖ਼ੁਰਾਕ ਬਣ ਚੁੱਕੀਆਂ ਹਨ। ਜੇ ਸਾਨੂੰ ਜਾਗਦਿਆਂ ਸਾਰ ਅਖ਼ਬਾਰ ਨਾਂ ਮਿਲੋਂ ਤਾਂ ਅਸੀਂ ਇਉ' ਮਹਿਸੂਸ ਕਰਦੇ ਹਾਂ ਜਿਵੇ ਕੋਈ ਘਾਟ ਰਹਿ ਗਈ ਹੋਵੇ। ਅਸੀਂ ਆਪਣੇ ਆਪ ਨੂੰ ਦੁਨੀਆਂ ਨਾਲੋ ਨਿਖੜਿਆ ਹੋਇਆਂ ਖ਼ਿਆਲ ਕਰਦੇ ਹਾਂ। ਵਾਸਤਵ ਵਿਚ ਸਾਨੂੰ ਅਖ਼ਬਾਰ ਪੜ੍ਹਨ ਦਾ ਇਕ ਅਮਲ ਜਿਹਾ ਲੱਗ ਗਿਆ ਹੈ ਤੇ ਇਹ ਅਮਲ ਹੈ ਵੀ ਸ਼ਲਾਘਾਂ-ਯੌਗ। ਅਖ਼ਬਾਰਾਂ ਵਾਕਫ਼ੀਅਤ ਦਾ ਭੰਡਾਰ ਹਨ। ਇਨ੍ਹਾਂ ਵਿਚ ਦੁਨੀਆਂ ਦੇ ਚੱਪੇ-ਚੱਪੇ ਤੇ ਵਾਪਰੀਆਂ ਘਟਨਾਵਾਂ ਨਾਲ, ਬਹੁਤ ਥੌੜ੍ਹੀ ਕੀਮਤ ਤੇ, ਜਾਣਕਾਰੀ ਕਰਾਈ ਜਾਂਦੀ ਹੈ। ਇਹ ਦੇਸਾਂ-ਦੇਸਾਂਤਰਾਂ ਦੀ ਸਮਾਜਕ, ਆਰਥਕ, ਰਾਜਨੀਤਕ, ਸੱਭਿਆਚਾਰਕ, ਵਿਦਿਅਕ ਤੇ ਸ'ਹਿੱਤਕ ਸਥਿਤੀ ਤੇ ਚਾਨਣ ਪਾਉ'ਦੀਆਂ ਰਹਿੰਦੀਆਂ ਹਨ। ਇਹ ਸਾਨੂੰ ਮੌਸਮ ਦਾ ਹਾਲ ਦੱਸਦੀਆਂ ਹਨ, ਵਿਦਵਾਨਾਂ ਦੇ ਭਾਸ਼ਨਾਂ ਤੇ ਉਨ੍ਹਾਂ ਦੇ ਅਮੁੱਲੇਂ ਵਿਚਾਰਾਂ ਦੀ ਜਾਣਕਾਰੀ ਕਰਾਉਦੀਆਂ ਹਨ। ਇਹ ਦੇਸਾਂ-ਪਰਦੇਸਾਂ ਦੇ ਸਮੁੱਚੇ ਜੀਵਨ ਦਾ ਸ਼ੀਸ਼ਾ ਸਿੱਧ ਹੁੰਦੀਆਂ ਹਨ। ਇਹ ਹਰ ਕਿੱਤੇ ਦੇ ਆਦਮੀ- ਹਲ-ਵਾਹਕ, ਕਾਰਖ਼ਾਨੇਦਾਰ, ਸਾਇੰਸਦਾਨ, ਇਤਿਹਾਸਕਾਰ, ਸਾਹਿੱਤਕਾਰ, ਵਪਾਰੀ, ਦਫ਼ਤਰ ਦਾ ਬਾਬੂ, ਅਫ਼ਸਰ ਜਾਂ ਅਧਿਆਪਕ ਆਦਿ ਦੀ ਵਾਕਫ਼ੀਅਤ ਨੌ-ਬਰ-ਨੌ ਕਰਦੀਆਂ ਹਨ। ਅਖ਼ਬਾਰਾਂ ਸਾਡੀ ਦ੍ਰਿਸ਼ਟੀ ਨੂੰ ਵਿਸ਼ਾਲ ਕਰਦੀਆਂ ਹਨ। ਦੁਨੀਆਂ ਦੇ ਕਿਸੇ ਭਾਗ ਵਿਚ ਵਾਪਰੀ ਦੁੱਖਾਂ-ਭਰੀ ਘਟਨਾ ਸਾਂਡਾ ਧਿਆਨ ਖਿਚਦੀ ਹੈ, ਅਸੀਂ” ਆਪਣੇਂ ਆਪ ਨੂੰ ਦੁਖੀ ਮਹਿਸੂਸ ਕਰਦੇ ਹਾਂ। ਅਸੀਂ ਆਪਣੀ ਵਿੱਤ ਅਨੁਸਾਰ ਉਨ੍ਹਾਂ ਦੁਖੀਆਂ ਦੀ ਮਦਦ ਵੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਨਿਰੇ ਆਪਣੇ ਦੇਸ਼ ਦੇ ਹੀ ਨਹੀਂ', ਸਗੋਂ ਸਾਰੇ ਬ੍ਰਹਿਮੰਡ ਦੇ ਅੰਗ ਖ਼ਿਆਲ ਕਰਦੇ ਹਾਂ।
ਇਹ ਦਿਲ-ਪਰਚਾਵੇਂ ਦਾ ਸੁਹਣਾ ਸਾਧਨ ਹਨ । ਜਦ ਵੀ ਅਸੀ ਆਪਣੇ ਕੰਮਾਂ-ਕਾਰਾਂ ਤੋਂ ਵਿਹਲੋ ਹੁੰਦੇ ਹਾਂ, ਅਸੀਂ' ਅਖ਼ਬਾਰ ਪੜ੍ਹ ਕੇ ਆਪਣੇ ਸਮੇਂ ਨੂੰ ਲਾਹੇਵੰਦ ਢੰਗ ਨਾਲ ਬਿਤਾਂਦੇ ਹਾਂ। ਜੋ ਕੋਈ ਖੇਡਾਂ ਵਿਚ ਦਿਲਚਸਪੀ ਰਖਦਾ ਹੈ, ਤਾਂ ਉਹ ਖੌਡਾਂ ਵਾਲੈ ਪੰਨੇ ਨੂੰ ਧਿਆਨ ਨਾਲ ਪੜ੍ਹਦਾ ਹੈ। ਜੇ ਕੋਈ ਬੇਰੁਜ਼ਗਾਰ ਹੈ, ਤਾਂ ਉਹ 'ਲੌੜ-ਖ਼ਾਨੇ' ਨੂੰ ਪੜ੍ਹ ਕੇ ਆਪਣੇ ਮਤਲਬ ਦੀ ਨੌਕਰੀ ਲਈ ਅਰਜ਼ੀ ਭੇਜਦਾ ਹੈ । ਜੇ ਕੋਈ ਸਿਨਮਿਆਂ ਦਾ ਸ਼ੌਕੀਨ ਹੈ, ਤਾਂ ਉਹ ਹਰ ਨਵੀਂ ਫ਼ਿਲਮ ਤੇ ਪ੍ਰਕਾਸ਼ਤ ਪੜਚੌਲ ਸਹਿਤ ਕਹਾਣੀ ਨੂੰ ਸੁਆਦ ਨਾਲ ਪੜ੍ਹਦਾ ਹੈ। ਜੇ ਕੋਈ ਵਪਾਰੀ ਹੈ, ਤਾਂ ਉਹ ਮੰਡੀਆਂ ਦੇ ਭਾਵਾਂ ਨੂੰ ਡੂੰਘੀ ਨੀਝ ਨਾਲ ਵੇਖਦਾ ਹੈ। ਜੇ ਕੋਈ ਅਣਵਿਆਹਿਆ ਹੈ, ਤਾਂ ਉਹ ਵਿਆਹ ਸਬੰਧੀ ਕਾਲਮਾਂ ਤੇ ਮੁੜ-ਮੁੜ ਨਜ਼ਰ ਫੇਰਦਾ ਹੈ । ਜੇ ਕੋਈ ਸਹਿੱਤ-ਰਸੀਆ ਹੈ, ਤਾਂ ਉਹ ਕਹਾਣੀ, ਕਵਿਤਾ ਜਾਂ ਨਵੀਨ ਪੁਸਤਕ-ਰੀਵੀਊ ਆਦਿ ਨੂੰ ਗਹੁ ਨਾਲ ਪੜ੍ਹਦਾ ਹੈ । ਜੇ ਕੇਈ ਸਕੂਲ-ਕਾਲਜ ਦਾ ਵਿਦਿਆਰਥੀ ਹੈ, ਤਾਂ ਉਹ ਹਰ ਗੱਲਾਂ ਤੋਂ ਛੁੱਟ ਅਖ਼ਬਾਰ ਦੀ ਬੋਲੀ ਨੂੰ ਬੜੇ ਧਿਆਨ ਨਾਲ ਵਾਚਦਾ ਹੈ। ਗੱਲ ਕੀ ਹਰ ਇਕ ਨੂੰ ਆਪਣੀ ਮਨ-ਮਰਜ਼ੀ ਦਾ ਲੋੜੀਂਦਾ ਮਸਾਲਾ ਮਿਲ ਜਾਂਦਾ ਹੈ। ਇਹ ਸਫ਼ਰ ਵਿਚ ਤਾਂ ਇਕ ਚੰਗਾ ਸਾਥੀ ਸਿੱਧ ਹੁੰਦੀਆਂ ਹਨ, ਥਕਾਵਟ ਤੇ ਅਕੇਵੇ' ਨੂੰ ਨੋੜੇ ਨਹੀਂ ਢੁਕਣ ਦੇਦੀਆਂ।
ਅਖ਼ਬਾਰਾਂ ਸਮਾਜ ਨੂੰ ਸੁਧਾਰਨ ਦਾ ਇਕ ਵਧੀਆ ਵਸੀਲਾ ਹਨ। ਇਨ੍ਹਾਂ ਦੇ ਐਡੀਟਰ ਜੇ ਚਾਹੁਣ ਤਾਂ ਸਮਾਜਕ ਕੁਰੀਤੀਆਂ-ਅਨਪੜ੍ਹਤ, ਨਸ਼ਿਆਂ ਦਾ ਸੇਵਨ, ਮੁਕੱਦਮੋਬਾਜ਼ੀ, ਇਸਤਰੀ ਦੀ ਹੋਠੀ, ਊਚ-ਨੀਚ ਦਾ ਫ਼ਰਕ, ਰਿਸ਼ਵਤ ਖ਼ੌਰੀ, ਚੋਰ-ਬਜ਼ਾਰੀ, ਪੁਰਾਣੇ ਰਸਮਾਂ-ਰਿਵਾਜਾਂ ਦੀ ਮੁਰੀਦੀ ਆਦਿ-ਦੀਆਂ ਜੜ੍ਹਾਂ ਪੁੱਟ ਸਕਦੇ ਹਨ; ਕਿਉਕਿ ਜਿਥੇ ਇਹ ਲੌਕ-ਰਾਏ ਨੂੰ ਪਰਗਟ ਕਰਦੀਆਂ ਹਨ, ਉਥੇ ਇਹ ਇਸ (ਲੌਕ-ਰਾਏ) ਨੂੰ ਢਾਲਦੀਆਂ ਤੇ ਮੌੜਦੀਆਂ ਵੀ ਹਨ। ਕਿਸੇ ਨੇ ਠੀਕ ਹੀ ਆਖਿਆ ਹੈ ਕਿ ਸਮਾਜ-ਸੁਧਾਰ ਵਿਚ ਜਿਤਨਾਂ ਹਿੱਸਾ ਅਖ਼ਬਾਰਾਂ ਪਾ ਸਕਦੀਆਂ ਹਨ, ਉਤਨਾਂ ਦੇਸ਼ ਦੇ ਰਾਖੇ ਕਾਨੂੰਨ ਪਾਸ ਕਰਕੇ ਵੀ ਨਹੀਂ ਪਾ ਸਕਦੇ। ਐਡੀਟਰ ਕਿਸੇ-ਨ-ਕਿਸੇ ਕੁਰੀਤੀ ਵਿਰੁਧ ਸੁਹਣੇ-ਸੁਹਣੇ ਦਲੀਲ-ਪੂਰਤ ਲੇਖ ਲਿਖ ਕੇ ਆਪਣੇ ਪਾਠਕਾਂ ਨੂੰ ਸਿੱਧੇ ਰਾਹ ਪਾਂ ਸਕਦੇ ਹਨ ।
ਅਖ਼ਬਾਰਾਂ ਸਰਕਾਰ ਤੇ ਜਨਤਾ ਨੂੰ ਆਪਸ ਵਿਚ ਜੌੜਦੀਆਂ ਹਨ। ਸਰਕਾਰ ਆਪਣੇ ਏਲਾਨ, ਪ੍ਰੋਗਰਾਮ ਤੇ ਪਾਲਸੀ ਇਨ੍ਹਾਂ (ਅਖ਼ਬਾਰਾਂ) ਰਾਹੀ ਜਨਤਾ ਤੀਕ ਪੁਚਾਂਦੀ ਹੈ। ਇਨ੍ਹਾਂ ਦੁਆਰਾ ਸਿਆਸੀ ਪਾਰਟੀਆਂ ਆਪੇ ਆਪਣੇ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਰੱਖਦੀਆਂ ਹਨ। ਇਨ੍ਹਾਂ ਰਾਂਹੀ ਲੌਕੀ ਆਪਣੀਆਂ ਤਕਲੀਫ਼ਾਂ ਸਰਕਾਰ ਕੌਲ ਪੁਚਾਂਦੇ ਹਨ। ਐਡੀਟਰ ਜਨਤਾ ਦੀ ਨਬਜ਼ ਨੂੰ ਟੋਹ ਕੇ ਸਰਕਾਰੀ ਕਾਨੂੰਨਾਂ, ਪਾਲਸੀਆਂ ਤੇ ਪ੍ਰੋਗਰਾਮਾਂ ਨੂੰ ਪੜਚੌਲਦੇ ਹਨ। ਸਿਆਣੇ ਤੇ ਲਾਇਕ ਐਡੀਟਰ ਹਰ ਵੇਲੇ ਆਪਣੇ ਸੰਪਾਦਕੀ ਨੌਟਾਂ ਦੁਆਰਾ, ਸਰਕਾਰ ਨੂੰ ਆਪਣੀ ਕੀਮਤੀ ਰਾਏ ਦੇਂਦੇ ਰਹਿੰਦੋਂ ਹਨ । ਇਸ ਤਰ੍ਹਾਂ ਅਖ਼ਬਾਰਾਂ ਇਸ ਲੌਕ-ਰਾਜੀ ਯੁਗ ਵਿਚ ਸਰਕਾਰ ਤੇ ਜਨਤਾ ਵਿਚਕਾਰ ਵਿਚੌਲੋਂ ਜਾਂ ਪੁਲ ਦਾ ਕਮ ਕਰਦੀਆਂ ਹਨ।
ਅਖ਼ਬਾਰਾਂ ਦੇਸ਼ ਵਿਚ ਜਾਗਰਤੀ ਲਿਆਉ'ਦੀਆਂ ਹਨ। ਜਨਤਾ ਦੀ ਵਾਕਫ਼ੀ ਲਈ ਸਰਕਾਰ ਦੀ ਹਰ ਨੀਤੀ ਨੂੰ ਖੋਲ੍ਹ ਕੇ ਬਿਆਨ ਕਰਦੀਆਂ ਹਨ। ਇਹ ਸੁੱਤੀ ਹੋਈ ਜਨਤਾ ਨੂੰ ਜੋਸ਼ੀਲੇ ਲੋਖਾਂ ਦੁਆਰਾ ਹਲੂਣ-ਹਲੂਣ ਕੇ ਜਗਾਂਦੀਆਂ ਹਨ। ਭਾਰਤ ਦੀ ਆਜ਼ਾਦੀ ਵਿਚ ਅਖ਼ਬਾਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਲੌਕ-ਰਾਏ ਨੂੰ ਬਦੇਸ਼ੀ ਸਰਕਾਰ ਦੇ ਵਿਰੁਧ ਕੀਤਾ ਅਤੇ ਜਨਤਕ ਰੋਸਾਂ ਨੂੰ ਸਰਕਾਰ ਤੀਕ ਪੁਚਾਇਆ। ਸੌ ਹਾਰ ਕੇ ਅੰਗਰੇਜਾਂ ਨੂੰ ਭਾਰਤ ਤੋਂ ਵਿਦਿਆ ਹੋਣਾ ਪਿਆ।
ਪਰ ਅਖ਼ਬਾਰਾਂ ਦੀਆਂ ਕੁਝ ਹਾਨੀਆਂ ਵੀ ਹਨ। ਇਕ ਤਾਂ ਇਹ ਕਿਸੇ ਸਰਮਾਇਦਾਰ ਜਾਂ ਸਿਆਸੀ ਪਾਰਟੀ ਦੀ ਮਲਕੀਅਤ ਹੁੰਦੀਆਂ ਹਨ। ਇਸ ਲਈ ਇਹ ਕਿਸੇ ਵੀ ਰਾਜਸੀ ਸਮੱਸਿਆ ਤੇ ਨਿਰਪੱਖ ਰਾਏ ਨਹੀਂ ਦੇ ਸਕਦੀਆਂ ਕਿਊਕਿ ਇਨ੍ਹਾਂ ਨੇ ਆਪਣੀ ਪਾਰਟੀ ਜਾਂ ਆਪਣੇ ਮਾਲਕ ਦੇ ਇਸ਼ਾਰੇ ਨੂੰ ਵੇਖਣਾ ਹੁੰਦਾ ਹੈ । ਮਾਲਕ ਦੇ ਹਿਤ ਨੂੰ ਪੂਰਦਿਆਂ ਹੋਇਆਂ ਕਈ ਵਾਰੀ ਇਹ ਧਰਮ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਭਰਦੀਆਂ ਹਨ। ਇਨ੍ਹਾਂ ਦੇ ਗ਼ਲਤ ਤੇ ਭੜਕਾਊ ਪ੍ਰਾਪੋਗੰਡੇ ਨੇ ਪਾਕਿਸਤਾਨ ਬਣਾਇਆ ਅਤੇ ਦੇਸ਼ ਦੀ ਵੰਡ ਕਰਾਈ। ਸੋ ਇਹ ਮਾਲਕ ਦੇ ਆਸ਼ੇ ਨੂੰ ਮੁੱਖ ਰਖਦਿਆਂ ਹੋਇਆਂ ਜਨਤਕ ਭਲੋ ਦਾ ਘਾਣ ਕਰ ਦੇ'ਦੀਆਂ ਹਨ। ਦੂਜੋ, ਇਹ ਆਪਣੇ ਮਾਲਕ ਦੇ ਇਸ਼ਾਰੇ ਤੇ ਕਿਸ਼ੇ ਸਾਊ ਤੇ ਚਿੱਕੜ ਸੁੱਟ ਕੇ ਉਸ ਨੂੰ ਖ਼ਾਹ-ਮਖ਼ਾਹ ਨਸ਼ਰ ਕਰ ਦੇੱਦੀਆਂ ਹਨ। ਤੀਜੇ, ਇਨ੍ਹਾਂ ਵਿਚ ਜੇਤਸ਼ ਤੋਂ ਦੁਆਈਆਂ ਆਦਿ ਸਂਬਂਧੀ ਕਈ ਵਿਅਰਥ ਤੇ ਝੂਠੇ ਇਸ਼ਤਿਹਾਰ ਛੱਪਦੇ ਹਨ, ਜੋ ਜਨਤਾ ਨੂੰ ਕੁਰਾਂਹ ਪਾ ਦੋੱਦੋਂ ਹਨ। ਚੌਖੈ, ਕਈ ਵਾਰੀ ਇਹ ਗ਼ਲਤ ਖ਼ਬਰਾਂ ਛਾਪ ਕੇਂ ਲੌਕਾਂ ਵਿਚ ਗ਼ਲਤ-ਫ਼ਹਿਮੀਆਂ ਪੈਦ' ਕਰ ਦੇ'ਦੀਆਂ ਹਨ ।
ਕੁਝ ਕੁ ਸੁਝਾਵਾਂ ਤੇ ਅਮਲ ਕਰਨ ਨਾਲ ਇਨ੍ਹਾਂ ਔਗੁਣਾਂ ਨੂੰ ਦੂਰ ਕੀਤਾ ਜਾਂ ਸਕਦਾਂ ਹੈ। ਇਕ ਤਾਂ ਇਹ ਕਿਸੇ ਵਿਅਕਤੀ ਜਾਂ ਸੰਸਥਾ ਦੀ ਥਾਂ ਜਨਤਕ ਮਾਲਕੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਐਡੀਟਰ ਨਝੱਕ ਹੋ ਕੇ ਲੌਕਾਂ ਦੇ ਮਨੋ-ਭਾਵਾਂ ਨੂੰ ਠੀਕ ਠੀਕ ਲਿਖਣਗੋ। ਦੂਜੇ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐਡੀਟਰਾਂ ਦੀ ਸਿਖਲਾਈ ਦਾ ਪ੍ਰਬੰਧ ਕਰੇ, ਤਾਂ ਜੋ ਇਹ (ਅੰਡੀਟਰ) ਏਨੀ ਭਾਰੀ ਜ਼ਿਮੋਵਾਰੀ ਸਾਂਭਣ ਤੋਂ” ਪਹਿਲਾਂ ਕੁਝ ਚਿਰ ਲਈ ਲੋੜੀਂਦੀ ਮੁੱਢਲੀ ਸਿਖਲਾਈ ਲੈਂ ਸਕਣ। ਤੀਜੇ, ਸਰਕਾਰ ਨੂੰ ਇਨ੍ਹਾਂ ਸਬੰਧੀ ਸਖ਼ਤੀ ਕਰਨੀ ਚਾਹੀਦੀ ਹੈ, ਤਾਂ ਜੋ ਕੋਈ ਐਡੀਟਰ ਨਾਂ ਕਿਸੇ ਦੀ ਹੱਤਕ ਕਰ ਸਕੇ ਅਤੇ ਨਾਂ ਹੀ ਧਰਮ, ਬੋਲੀ ਜਾਂ ਪ੍ਰਾਂਤ ਦਾ ਵਾਸਤਾ ਪਾ ਕੇ ਲੱਕਾਂ ਵਿਚ ਫੁੱਟ ਪੁਆ ਸਕੋਂ। ਚੌਥੋਂ, ਚੌਣਾਂ ਵਿਚ ਇਨ੍ਹਾਂ ਨੂੰ ਇਕ ਦੂਜੇ ਦੇ ਸਿਰ ਖੇਹ ਪਾਉਣ ਦੀ ਉੱਕਾ ਹੀ ਮਨਾਹੀ ਹੋਣੀ ਚਾਹੀਦੀ ਹੈ ।
0 Comments