ਵਿਦਿਆ ਵਿਚ ਖੇਡਾਂ ਦਾ ਸਥਾਨ
Vidyarthiya vich Kheda da Sthan
ਉਹ ਉਣੇਂ ਹਨ । ਕੋਈ ਸਰੀਰਕ ਤੌਰ ਤੋਂ ਕਮਜ਼ੋਰ ਹੈ, ਕੋਈ ਸਦਾਚਾਰਕ ਕਦਰਾਂ-ਕੀਮਤਾਂ ਤੋਂ ਅਣਜਾਣ ਹੈ ਅਤੇ ਕੋਈ ਮਾਨਵਹਿਤਵਾਦ ਦੋ ਨੇੜੇ ਨਹੀਂ ਢੁਕਿਆ ਹੁੰਦਾ। ਵਾਸਤਵ ਵਿਚ ਉਨ੍ਹਾਂ ਦੇ ਵਿਅਕਤੀਤਵ ਦਾ ਪੂਰਨ ਵਿਕਾਸ ਨਹੀਂ ਹੋਇਆ ਹੁੰਦਾ। ਇਸ ਲਈ ਉਨ੍ਹਾਂ ਦੀ ਵਿਦਿਆ-ਪ੍ਰਾਪਤੀ, ਜਿਸ ਨੇ ਆਰਥਿਕ ਤੌਰ ਤੇ ਉਨ੍ਹਾਂ ਨੂੰ ਖ਼ੁਸ਼ਹਾਲ ਕਰ ਦਿਤਾ ਹੈ, ਅਧੂਰੀ ਹੈ। ਉਹੀ ਵਿਦਿਆ ਪੂਰਨ ਹੈ ਜੋ ਮਨੁੱਖ ਦੇ ਵਿਅਕਤੀਤਵ ਦੇ ਹਰ ਪੱਖ ਦਾ ਠੀਕ ਤੇ ਪੂਰਨ ਵਿਕਾਸ ਕਰਦੀ ਹੈ। ਇਕ ਵਿਅਕਤੀ ਦੇ ਵਿਅਕਤੀਤਵ ਦੋ ਪੱਖ ਹਨ-- ਸਰੀਰਕ, ਦਿਮਾਗ਼ੀ ਤੇ ਆਤਮਕ ਆਦਿ।
ਖੇਡਾਂ ਇਕ ਵਿਅਕਤੀ ਦੋ ਹਰ ਪੱਖ ਦਾ ਵਿਕਾਸ ਕਰਨ ਵਿਚ ਸਹਾਈ ਹੁੰਦੀਆਂ ਹਨ । ਇਹ ਸਰੀਰ ਨੂੰ ਨਰੋਆ, ਰਿਸ਼ਟ-ਪੁਸ਼ਟ ਤੋ ਅਰੋਗ ਰਖਦੀਆਂ ਹਨ । ਸਰੀਰਕ ਪੱਖ ਨੂੰ ਮੁੱਖ ਰਖਦਿਆਂ ਹੀ ਸਕੂਲਾਂ-ਕਾਲਜਾਂ ਵਿਚ ਪਰੇਡ ਜਾਂ ਪੀ. ਟੀ. ਕਰਾਈ ਜਾਂਦੀ ਹੈ ; ਐਨ. ਸੀ. ਸੀ. (0. 0. 0) ਜਾਂ ਏ. ਸੀ. ਸੀ. (&. 6. 6.) ਵੀ ਏਸੇ ਲਈ ਹੁੰਦੀ ਹੈ। ਅਸੀ ਆਮ ਵੋਖਦੇ ਹਾਂ ਕਿ ਖਿਡਾਰੀ-ਵਿਦਿਆਰਥੀਆਂ ਦੀ ਸਿਹਤ ਦੂਜੇ ਵਿਦਿਆਰਥੀਆਂ ਨਾਲੋਂ” ਚੰਗੇਰੀ ਹੁੰਦੀ ਹੈ ; ਉਹ ਸਰੀਰਕ ਤੌਰ ਤੋਂ ਚੁਸਤ ਤੇ ਅਰੋਗ ਹੁੰਦੇ ਹਨ । ਅਸਲ ਵਿਚ ਖੋਡਣ ਨਾਲ ਉਨ੍ਹਾਂ ਦੇ ਸਭ ਅੰਗਾਂ ਦੀ ਕਸਰਤ ਹੁੰਦੀ ਹੈ, ਖਾਣਾ-ਪੀਣਾ ਠੀਕ ਤਰ੍ਹਾਂ ਹਜ਼ਮ ਹੁੰਦਾ ਹੈ ਅਤੇ ਲੋੜੀ'ਦੀ ਭੁੱਖ ਲਗਦੀ ਹੈ। ਸੌ ਖੇਡਾਂ ਵਿਦਿਆਰਥੀਆਂ ਦੇ ਸਰੀਰਾਂ ਦ। ਪੂਰਨ ਵਿਕਾਸ ਕਰਦੀਆਂ ਹਨ।
ਖੋਡਾਂ ਵਿਦਿਆਰਥੀਆਂ ਦੇ ਦਿਮਾਗ਼ੀ ਪੱਧਰ ਨੂੰ ਉੱਚਾ ਕਰਦੀਆਂ ਹਨ। (ਕਿਉਕਿ ਨਰੋਏ ਸਰੀਰ ਵਿਚ ਹੀ ਨਰੋਆ ਦਿਮਾਗ਼ ਹੁੰਦਾ ਹੈ) । ਫ਼ੁਟਬਾਲ, ਹਾਕੀ, ਵਾਲੀਬਾਲ ਤੋਂ ਟੇਬਲ-ਫੈਨਿਸ ਆਦਿ ਅਨੇਕਾਂ ਖੋਡਾਂ ਐਵੇ" ਧੱਕੇ-ਸ਼ਾਹੀ ਦੀਆਂ ਖੌਡਾਂ ਨਹੀ', ਇਨ੍ਹਾਂ ਨੂੰ ਖੋਡਣ ਲਈ ਦਿਮਾਗ਼ ਦੀ ਲੌੜ ਹੁੰਦੀ ਹੈ । ਉਦਾਹਰਣ ਵਜੋ` ਵਾਲੀ ਬਾਲ-ਖਿਡਾਰੀ ਇਸ ਗੱਲ ਤੇ ਦਿਮਾਗ਼ ਲੜਾਉਂਦਾ ਹੈ ਕਿ ਕਿੰਨੇ ਜ਼ੋਰ ਨਾਲ ਉਹ ਬਾਲ ਨੂੰ ਮਾਰੇ ਤਾਂ ਜੁ ਬਾਲ ਗਰਾਉ'ਡ ਦੀ ਨੁਕਰ ਵਿਚ ਪਏ ; ਕਰੁਖੋਂ ਆ ਰਹੇ ਬਾਲ ਨੂੰ ਕਿਵੇ ਹੱਥ ਮਾਰੇ ਕਿ ਉਹ ਠੀਕ ਸੇਧ ਵਿਚ ਹੋਂ ਕੇ ਦੂਜੇ ਪਾਸੇ ਚਲਾ ਜਾਵੇ ; ਕਿੰਨੇ ਜ਼ੋਰ ਨਾਲ ਬਾਲ ਸੁਟਿਆ ਜਾਵੇ ਕਿ ਗਰਾਉ'ਡ ਤੋਂ ਬਾਹਰ ਨਾ ਪਏ ਆਦਿ। ਇੰਜ ਅੱਡ ਅੱਡ ਖੇਡਾਂ ਖੋਡਣ ਵਾਲੇ ਖਿਡਾਰੀ ਆਪਣੇ ਦਿਮਾਗ਼ ਦੀ ਵਰਤੋ ਕਰਦੇ ਹਨ। ਦਿਮਾਗ਼ ਇਕ ਅਜੇਹੀ ਪੂੰਜੀ ਹੈ ਜਿਹੜੀ ਵਰਤਣ ਨਾਲ ਵਧਦੀ ਹੈ । ਸੋ ਲਗਾਤਾਰ ਖੋਡਣ ਵਾਲਾ ਵਿਦਿਆਰਥੀ ਆਪਣੇਂ ਦਿਮਾਗ਼ ਦਾ ਵਿਕਾਸ ਕਰਦਾ ਹੈ।
ਖੋਡਾਂ ਵਿਦਿਆਰਬੀਆਂ ਦੇ ਚਾਲ-ਚਲਨ ਨੂੰ ਬਣਾਉ'ਦੀਆਂ ਹਨ। ਇਹ ਸਮੂਹਕ ਰੂਪ ਵਿਚ ਖੋਡੀਆਂ ਜਾਂਦੀਆਂ ਹਨ । ਇਸ ਤਰ੍ਹਾਂ ਖਿਡ'ਰੀ ਇਕ ਦੂਜੇ ਨਾਲ ਚੋਗ' ਵਰਤਾਉ ਕਰਨਾ ਸਿਖਦੇ ਹਨ, ਲੋੜ ਪੈਣ ਤੇਂ ਇਕ ਦੂਜੇ ਦੀ ਸਹ'ਇਤਾ ਕਰਦੇ ਹਨ । ਉਨ੍ਹਾਂ ਦਾ ਜੀਵਨ ਸਾਂਝ ਵਾਲਾ ਹੁੰਦਾ ਹੈ । ਇਸ ਸਾਂਝੇ ਜੀਵਨ ਵਿਚ ਉਹ ਚੰਗੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਦੇ ਹਨ ਜੋ ਉਨ੍ਹਾਂ ਦੇ ਚਾਲ-ਚਲਨ ਨੂੰ ਬਣਾਉੱ'ਦੀਆਂ ਹਨ । ਸਭ ਦਾ ਆਦਰ _ਕਰਨਾ ਖਿਡਾਰੀਆਂ ਦਾ ਸੁਭਾਅ ਬਣ ਜਾਂਦਾ ਹੈ । ਇਹੀ ਉਨ੍ਹਾਂ ਦਾ ਧਰਮ (ਫ਼ਰਜ਼) ਬਣ ਜਾਂਦਾ ਹੈ । ਸੋ ਸਪਸ਼ਟ ਹੈ ਕਿ ਖੋਡਾਂ ਵਿਦਿਆਰਥੀਆਂ ਨੂੰ ਨੈਤਿਕ ਤੋਰ ਤੇ ਉਚਿਆਂ ਕਰਦੀਆਂ ਹਨ । ਵਿਦਿਆ ਦਾ ਵੀ ਇਹੋ ਮੰਤਵ ਹੁੰਦਾ ਹੈ । ਇਸੇ ਲਈ ਸਕੂਲਾਂ-ਕਾਲਜਾਂ ਵਿਚ ਧਾਰਮਕ ਜਾਂ ਵੇਦਪਾਠ ਦੇ ਪੀਰੀਅਡ ਹੁੰਦੇ ਹਨ, ਹਵਨ ਜਾਂ ਅਖੰਡ-ਪਾਠ ਰਖਾਏ ਜਾਂਦੇ ਹਨ । ਪਰ ਇਹ ਗੱਲ ਧਿਆਨ-ਯੋਗ ਹੈ ਕਿ ਉਹ ਨੈਤਿਕਤਾ ਜੋ ਧਾਰਮਿਕ ਜਾਂ ਵੇਂਦਪਾਠ ਦੋ ਪੀਰੀਅਡਾਂ ਰਾਹੀ ਵਿਦਿਆਰਥੀਆਂ ਉਤੋਂ ਠੌਸੀ ਜਾਂਦੀ ਹੈ, ਉਹ ਖੋਡਾਂ ਰਾਂਹੀ ਆਪਣੇ ਆਪ ਵਿਦਿਆਰਥੀ ਗ੍ਰਹਿਣ ਕਰਦੇਂ ਹਨ । ਸੌ ਖੇਡਾਂ ਇਸ ਮੰਤਵ ਨੂੰ ਵਧੇਰੇ ਭਾਵਪੂਰਤ ਢੌਗ ਨਾਲ ਪੂਰਿਆਂ ਕਰਦੀਆਂ ਹਨ।
ਖੋਡਾਂ ਮਨੌਰੇਜਨ ਦਾ ਸਾਧਨ ਬਣਦੀਆਂ ਹਨ । ਨੀਅਤ ਸਿਲੇਬਸ ਦੀਆਂ ਕਿਤਾਬਾਂ ਤੋਂ ਹੋਰ ਸਬੈਧਤ ਕਿਤਾਬਾਂ ਪੜ੍ਹ ਪੜ੍ਹ ਕੇ ਵਿਦਿਆਰਥੀ ਅੱਕ ਜਾਂਦੇ ਹਨ । ਉਨ੍ਹਾਂ ਨੂੰ ਪੜ੍ਹਾਈ ਇਕ ਭਾਚ ਜਾਪਣ ਲੱਗ ਪੈੱਦੀ ਹੈ । ਅਜਿਹੇ ਸਮੋ” ਖੇਡਾਂ ਉਨ੍ਹਾਂ ਲਈ ਮਨੌਰੈਜਨ ਜਾਂ ਦਿਲ ਪ੍ਰਚਾਵੇ ਦਾ ਕੰਮ ਕਰਦੀਆਂ ਹਨ । ਜਿਵੇ” ਕੋਈ ਕਾਮਾ ਸਾਰੇ ਦਿਨ ਦੇ ਕੰਮ ਤੱ ਬਾਦ, ਥਕਿਆ-ਟੁੱਟਿਆ ਹੋਣ ਕਰਕੇ, ਸਿਨੇਮਾ ਜਾਂ ਨਾਟਕ ਆਪਿ ਵੇਖ ਕੇ ਥਕੇਵਾਂ ਦੂਰ ਕਰਦਾ ਹੈ ਇਵੇ' ਹੀ ਸਾਰੇ ਦਿਨ ਦੀ ਪੜ੍ਹਾਈ ਦੇ ਥਕੇਵੇ' ਨੂੰ ਦੂਰ ਕਰਨ ਲਈ ਸ਼ਾਮ ਨੂੰ ਵਿਦਿਆਰਥੀ ਖੇਡ ਦੇ ਮੈਦਾਨ ਵਿਚ ਆ ਜਾਂਦੇ ਹਨ । ਨਾਲੋਂ ਖੇਡਾਂ ਮਨੋਰੈਜਨ ਦਾ ਇਕ ਸਿਹਤਮੰਦ ਸਾਧਨ ਹਨ । ਇਨ੍ਹਾਂ ਨਾਲ ਵਿਦਿਆਰਥੀਆਂ ਦਾ ਮਨੋਰੇਜਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੀ ਸਿਹਤ ਤੇ ਚਾਲ-ਚਲਨ ਤੋਂ ਕੌਈ ਭੈੜਾ ਅਸਰ ਵੀ ਨਹੀਂ ਪੈੱਦਾ । ਇਸ ਦੇ ਟਾਕਰੇਂ ਤੇ ਦਿਲ-ਪ੍ਰਚਾਵੇ ਦੇ ਹੋਰ ਸਾਧਨ ਜਿਵੇ“ ਕਿ ਸਿਨਮਾ ਆਦਿ ਬਰਾਬਰ ਨਹੀ ਉਤਰਦੇ ।
ਖੋਡਾਂ ਵਿਦਿਆਰਥੀਆਂ ਵਿਚ ਧੀਰਜ ਤੋਂ ਸਹਿਨਸ਼ੀਨਤ ' ਪੈਦਾ ਕਰਦੀਆਂ ਹਨ । ਇਹ ਗੁਣ ਖਿਡਾਰੀਆਂ ਵਿਚ ਖੇਡਾਂ ਜਿੱਤ ਜਿੱਤ ਕੇ ਅਤੇ ਹਾਰ ਹਾਰ ਕੇ ਆਉ ਦੇ ਹਨ । ਜ਼ਿੰਦਗੀ ਇਕ ਬਹੁਤ ਵੱਡੀ ਖੇਡ ਹੈ ਜਿਸ ਵਿਚ ਥਾਂ ਥਾਂ ਹਾਰਾਂ ਤੇ ਜਿੱਤਾਂ ਹਨ । ਖੋਡਾਂ ਵਿਅਕਤੀ ਨੂੰ ਜੀਵਨ ਦੀਆਂ ਹਾਰਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ । ਖਿਡਾਰੀਆਂ ਦੇ ਮਨ ਵਿਚ ਡਰ-ਭੈ ਦੀ ਭਾਵਨਾ ਬਿਲਕੁਲ ਨਹੀ” ਰਹਿੰਦੀ। ਉਹ ਲੋਲੇ ਵਾਂਗ ਸਿਰ ਨੀਵਾਂ ਕਰ ਕੇ ਜੀਉਣ ਦੀ ਥਾਂ ਸ਼ੇਰਾਂ ਵਾਂਗ ਸਿਰ ਉੱਚਾ ਕਰ ਕੇ ਜੀਵਨ ਬਤੀਤ ਕਰਦੇ ਹਨ।
ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ-ਹੀਣਤਾ ਨੂੰ ਬਹੁਤ ਹੱਦ ਤੀਕ ਰੋਕਦੀਆਂ ਹਨ । ਸਭ ਖੇਡਾਂ ਦੇ ਵਿਸ਼ੇਸ਼ ਨਿਯਮ ਹੁੰਦੇ ਹਨ । ਹਰ ਖਿਡਾਰੀ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ । ਇਨ੍ਹਾਂ ਨਿਯਮਾਂ ਦੀ ਪਾਲਨਾ ਨਾਂਹ ਕਰਨ ਵਾਲੋਂ ਨੂੰ 'ਫ਼ਾਊਲ ਪਲੇ’ ਆਖ ਕੇ ਰੋਕ ਦਿਤਾ ਜਾਂਦਾ ਹੈ । ਸੋ ਰੋਕੇ ਜਾਣ ਦੇ ਡਰ ਤੋ ਉਹ ਨਿਯਮ ਅਨੁਸਾਰ ਖੇਡਦੇ ਹਨ । ਇਸ ਤਰ੍ਹਾਂ ਉਨ੍ਹਾਂ ਨੂੰ ਨਿਯਮ ਵਿਚ ਰਹਿਣ ਦੀ ਆਦਤ ਪੈ ਜਾਂਦੀ ਹੈ। ਇਹ ਆਦਤ ਉਨ੍ਹਾਂ ਵਿਚ ਅਨੁਸ਼ਾਸਨ ਪੈਂਦਾ ਕਰਦੀ ਹੈ । ਜੇ ਵੱਧ ਤੋ ਵੱਧ ਖਿਡਾਰੀ ਹੋਣਗੇ ਤਾਂ ਅਨੁਸ਼ਾਸਨ ਆਪਣੇ ਆਪ ਹੀ ਪੈਦਾ ਹੋਂ ਜਾਏਂਗਾ ।
ਖੇਡਾਂ ਵਿਦਿਆਰਥੀਆਂ ਨੂੰ ਸਾਊ ਬਣਾਉ'ਦੀਆਂ ਹਨ । ਖਿਡਾਰੀ ਆਮ ਤੌਰ ਤੇ ਨੋਕ-ਨੀਤ ਤੇ ਆਗਿਆਕਾਂਰ ਹੁੰਦੇ ਹਨ । ਇਹ ਗੁਣ ਉਹ ਖੋਡਾਂ ਰਾਹੀ ਹੀ ਸਿਖਦੇ ਹਨ। ਉਹ ਸਾਫ਼ ਖੇਡ ਖੋਡਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਈ ਵਾਰੀ ਰੈਫਰੀ ਦੇ ਗ਼ਲਤ ਫ਼ੈਸਲੇ ਨੂੰ ਵੀ ਸਿਰ-ਮੱਖੋ ਤੇ ਮੰਨ ਕੇ ਆਪਣੀ ਆਗਿਆਕਾਰਤਾ ਦਾ ਸਬ੍ਰਤ ਦਿੰਦੇ ਹਨ।
ਕਈਆਂ ਦਾ ਵਿਚਾਰ ਹੈ ਕਿ ਖੇਡਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਚਾਲ-ਚਲਨ ਨੂੰ ਖ਼ਰਾਬ ਕਰਦੀਆਂ ਹਨ । ਇਸੇ ਕਰਕੇ ਉਹ ਖਿਡਾਰੀਆਂ ਨੂੰ ਭੈੜੀ ਅੱਖ ਨਾਲ ਵੇਖਦੇ ਹਨ । ਇਹ ਉਨ੍ਹਾਂ ਦੀ ਇਕ ਵੱਡੀ ਗ਼ਲਤੀ ਹੈ ; ਦੋਸ਼ ਖੋਡਾਂ ਜਾਂ ਖਿਡਾਰੀਆਂ ਦਾ ਨਹੀ', ਦੋਸ਼ ਸਾਡੀ ਖੋਡ ਪਰਨਾਲੀ ਦਾ ਹੈ ਜਿਸ ਨੇ ਵਿਦਿਅਕ ਸੰਸਥਾਵਾਂ ਵਿਚ ਖੋਡਾਂ ਨੂੰ ਇਕ ਵਪਾਰ ਬਣਾ ਦਿਤਾ ਹੈ ; ਖਿਡਾਰੀ ਵਿਕਦੇ ਹਨ, ਬੋਲੀਆਂ ਤੋਂ ਖ਼ਰੀਦੇ ਜਾਂਦੇ ਹਨ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਖੇਡਾਂ ਵਿਦਿਆ ਦੇ ਸਭ ਮੰਤਵਾਂ ਦੀ ਪੂਰਤੀ ਵਿਚ ਸਹਾਇਕ ਸਿੱਧ ਹੁੰਦੀਆਂ ਹਨ, ਵਿਦਿਆਰਥੀਆਂ ਦੇ ਵਿਅਕਤੀਤਵ ਦੋ ਪੂਰਨ ਵਿਕਾਸ ਫਿਚ ਹਿੱਸਾ ਪਾਉੱਦੀਆਂ ਹਨ। ਸੌ ਇਹ ਕਹਿਣਾ ਯੋਗ ਹੈ ਕਿ ਵਿਦਿਅਕ ਖੇਤਰ ਵਿਚ ਖੰਡਾਂ ਦਾ ਮਹੱਤਵਪੂਰਨ ਸਥਾਨ ਹੈ।
0 Comments