ਬੋਲੀ ਤੇ ਵਿਆਕਰਣ
ਬੋਲੀ
ਮਨੁੱਖ ਦੇ ਮਨੋਭਾਵਾਂ ਅਤੇ ਵਿਚਾਰਾਂ ਨੂੰ ਪਰਗਟ ਕਰਨ ਵਾਲੀਆਂ ਸਾਰਥਕ ਆਵਾਜ਼ਾਂ ਨੂੰ 'ਬੋਲੀ” ਕਿਹਾ ਜਾਂਦਾ ਹੈ । ਜਾਂ ਅਸੀ ਇੰਜ ਕਹਿ ਸਕਦੇ ਹਾਂ ਕਿ ਬੋਲ] ਉਨ੍ਹਾਂ ਸਾਰਥਕ ਸ਼ਬਦਾਂ ਦਾ ਇਕੱਠ ਹੈ ਜਿਨ੍ਹਾਂ ਰਾਹੀ” ਮਨੁੱਖ ਆਪਣੇ ਮਨੋਭਾਵਾਂ ਦਾ ਪਰਗਟਾਵਾ ਜਾਂ _ਖ਼ਿਆਲ-ਵਟਾਂਦਰਾ ਕਰਦਾ ਹੈ । ਹਰ ਇਲਾਕੇ ਦਾ ਇਹ ਸ਼ਬਦ ਸਮੂਹ ਅੱਡ ਅੱਡ ਹੁੰਦਾ ਹੈ ਅਤੇ ਆਮ ਕਰਕੇ ਕਿਸੇ ਇਲਾਕੇ ਵਿਚ ਬੋਲੀ ਜਾਣ ਵਾਲੀ ਬੋਲੀ ਦਾ ਨਾਂ ਵੀ ਉਸ ਇਲਾਕੇ ਦੇ ਨਾਂ ਉਤੇ ਆਧਾਰਿਤ ਹੁੰਦਾ ਹੈ? ਜਿਵੇਂ'--ਬੈਗਾਲ ਦੀ ਬੋਸ ਬੈਗਾਲੀ, ਪੰਜਾਬ ਦੀ ਪੰਜਾਬੀ ਅਤੇ ਮਹਾਂਰਾਸ਼ਟਰ ਦੀ ਮਰਾਠੀ ਹੈ ।
ਬੋਲੀ ਦਾ ਜਨਮ ਮਨੁੱਖ ਦੀ ਹੋ'ਦ ਤੋਂ ਕਾਫ਼ੀ ਦੇਰ ਬਾਅਦ ਹੋਇਆ ਪਰਤੀਤ ਹੁੰਦਾ ਹੈ । ਬੋਲੀ ਦੀ ਕਾਢ ਤੋਂ' ਪਹਿਲਾਂ ਮਨੁੱਖ ਵੀ ਜਾਨਵਰਾਂ ਵਰਗੀਆਂ ਆਵਾਜ਼ਾਂ ਬੋਲਦ' ਸੀ _ਅਤੇ ਆਪਣੇ ਵਿਚਾਰ ਸਗੀਰਕ ਅੰਗਾਂ ਰਾਹੀ' ਪਰਗਟ ਕਰਦਾ ਸੀ ।
ਬੋਲੀ ਦੇ ਹੋਂਦ ਵਿਚ ਆਉਣ ਬਾਰੇ ਵਿਦਵਾਨਾਂ ਦੇ ਅੱਡ ਅੱਡ ਵਿਚਾਰ ਹਨ ਅਤੇ ਇਸ ਸੈਥੈਧੀ ਕਈ ਮੱਤ ਪੋਸ਼ ਕੀਤੇ ਗਏ ਹਨ । ਅਸਲ ਵਿਚ ਇਨ੍ਹਾਂ ਮੱਤਾਂ ਵਿਚੋ" ਕੋਈ ਇਕ ਵੀ ਆਪਣੇ ਆਪ ਵਿਚ ਬੋਲੀ ਦੇ ਜਨਮ ਬਾਰੇ ਪੂਰੀ ਪੂਰੀ ਜਾਣਕਾਰੀ ਕਰਾਉਣ ਵਿਚ ਸਮਰਥ ਨਹੀ' ਹੈ । ਇੰਜ ਲਗਦ' ਹੈ ਜਿਵੇ” ਇਨ੍ਹਾਂ ਸਾਰਿਆਂ ਮੱਤਾਂ ਦੇ ਰਲੋਂ ਨਾਲ ਹੀ ਬੋਲੀ ਹੱਦ ਵਿਚ ਆਈ ॥ ਇਨ੍ਹਾਂ ਮੱਤਾਂ ਜਾਂ ਵਿਚਾਰਧਾਰਾਵਾਂ ਬਾਰੇ ਇਥੇ ਕੁਝ ਕਹਿਣਾ ਯੋਗ ਹੋਵੇਗਾ ।
ਹਰ ਧਰਮ ਦੇ ਲੌਕ ਆਪੋ ਆਪਣੀ ਬੋਲੀ ਨੂੰ “ਰੱਥ ਦੀ ਬਖ਼ਸ਼ਿਸ਼” ਕਹਿੰਦੇ ਹਨ, ਪਰ ਇਹ ਵਿਚਾਰ ਕੁਝ ਜਚਦਾ ਨਹੀ । ਕਈਆਂ ਦਾ ਵਿਚਾਰ ਹੈ ਕਿ ਕੁਦਰਤੀ ਚੀਜ਼ਾਂ ਅਤੇ ਜਾਨਵਰਾਂ ਦੀਆਂ ਆਵਾਜ਼ਾਂ ਦੀ ਨਕਲ ਨਾਲ ਬੋਲੀ ਬਣੀ; ਜਿਵੇ" ਕਾਂ ਕਾਂ ਕਰਨ ਵਾਲਾ ਕਾਂ” ਅਤੇ ਕੁੜ ਕੂੜ ਕਰਨ ਵਾਲਾਂ 'ਕੁਕੜ' ਅਖਵਾਂਦਾ ਹੈ । ਹੋਰ ਕਈ ਇਹ ਕਹਿੰਦੇ ਹਨ ਕਿ ਮਨੁੱਖ ਦੇ ਅੰਦਰੋਂ” ਖ਼ੁਸ਼ੀ ਜਾਂ ਗ਼ਮੀ ਦੇ ਮੌਕੇ ਉਤੇ ਸੁਭਾਵਕ ਨਿਕਲੇ ਸ਼ਬਦ ਬੋਲੀ ਦਾ ਮੁਢ ਹਨ । ਇਹ ਸ਼ਬਦ ਹਨ--ਆਹ | ਹਾ ! ਹਾਇ ! ਆਦਿ । ਕਈ ਲੌਕ ਕਹਿੰਦੇ ਹਨ ਕਿ ਬੋਲੀ ਦੇ ਮੁਢਲੇ ਸ਼ਬਦ ਉਹ ਆਵਾਜ਼ਾਂ ਹਨ ਜਿਹੜੀਆਂ ਮਿਹਨਤ ਕਰਦੇ ਸਮੇ' ਥੱਕ ਜਾਣ ਕਰਕੇ ਹਫਦਿਆਂ ਹੋਇਆਂ ਲੋਕਾਂ ਦੇ ਮੂੰਹੋਂ ਨਿਕਲੀਆਂ। ਜਿਵੇ ਉਪਰ ਕਿਹਾ ਗਿਆ ਹੈ, ਇਹ ਸਭ ਵਿਚਾਰ ਸਮੁੱਚੇ ਤੌਰ ਤੇ ਹੀ ਬੋਲੀ ਦੇ ਨਿਕਾਸ ਬਾਰੇ ਚਾਨਣਾ ਪਾਉ'ਦੇ ਹਨ ।
ਬੋਲੀ ਬਦਲਦੀ ਰਹਿੰਦੀ ਹੈ । ਜਿਹੜੀ ਬੋਲੀ ਅੱਜ ਅਸੀ' ਬੋਲਦੇ ਹਾਂ ਇਹ (ਬੋਲੀ) ਅੱਜ ਤੋਂ ਪਹਿਲਾਂ ਦੇ ਸਮੋ ਨਾਲੋ ਭਿੰਨ ਹੈ ਅਤੇ ਆਉਣ ਵਾਲੋਂ ਸਮੋ' ਇਹ ਅੱਜ ਨਾਲੋ ਅੱਡਰੀ ਹੋਵੇਗੀ ।
ਪੰਜਾਬੀ ਬੋਲੀ ਦੇ ਨਿਕਾਸ ਬਾਰੇ ਵਿਦਵਾਨਾਂ ਦੇ ਬਹੁਤ ਮਤ-ਭੇਦ ਹਨ । ਕੋਈ ਇਸ ਦਾ ਸੋਬੈਧ ਕਿਸੇ ਪੁਰਾਤਨ ਭਾਸ਼ਾ ਨਾਲ ਅਤੇ ਕੋਈ ਕਿਸੇ ਹੋਰ ਨਾਲ ਦਸਦਾ ਹੈ । ਪਰ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਆਰੀਆ ਯੂਰਪੀਨ ਵੈਸ਼ ਦੀ ਭਾਸ਼ਾ ਵੈਦਿਕ ਸੈਸਕ੍ਰਿਤ ਹੀ ਪੰਜਾਬੀ ਦੀ ਜਨਮ-ਦਾਤਾ ਹੈ । ਵੈਦਿਕ ਸੰਸਕ੍ਰਿਤ ਤੋਂ' ਲੈ ਕੇ ਪ੍ਰਾਕ੍ਹਿਤਾਂ ਅਤੇ ਅਪਫ੍ਰੈਸ਼ਾਂ ਦੇ ਰੂਪ ਵਿਚ ਵਿਗਸਦੀ ਹੋਈ ਇਹ ਅੱਜ ਦੇ ਰੂਪ ਵਿਚ ਪੁਜੀ ਹੈ।
ਹਰ ਬੋਲੀ ਦੇ ਇਕ ਤੋ ਵਧ ਰੂਪ ਹੁੰਦੇ ਹਨ । ਇਨ੍ਹਾਂ ਰੂਪਾਂ ਵਿਚ ਕੁਝ ਕੁ ਖ਼ਾਸ ਵਿਲਖਣਤਾ ਹੁੰਦੀ ਹੈ । ਇਹ ਵਿਲਖਣਤਾ ਆਮ ਕਰਕੇ ਭੂਗੋਲਕ ਕਾਰਨਾਂ ਕਰਕੇ ਹੁੰਦੀ ਹੈ । ਇਕ ਇਲਾਕੇ ਵਿਚ ਕੁਝ ਖ਼ਾਸ ਸ਼ਬਦ ਪ੍ਰਚਲਤ ਹੋ ਜਾਂਦੇ ਹਨ ਅਤੇ ਦੂਜੇ ਵਿਚ ਕੁਝ ਹੋਰ । ਇਨ੍ਹਾਂ ਬੋਲੀਆਂ ਨੂੰ ਉਪਬੋਲੀਆਂ ਜਾਂ ਇਲਾਕਾਈ ਬੋਲੀਆਂ ਕਿਹਾ ਜਾਂਦਾ ਹੈ !
ਇਨ੍ਹਾਂ ਉਪ-ਬੋਲੀਆਂ ਵਿਚੋ ਇਕ ਬੋਲੀ ਨੂੰ ਰਾਜਸੀ ਜਾਂ ਸਮਾਜਕ ਕਾਰਨਾਂ ਕਰਕੇ ਵਧੇਰੇ ਪਰਸਿੱਧਤਾ ਅਤੇ ਪਰਵਾਨਗੀ ਮਿਲ ਜਾਂਦੀ ਹੈ ਅਤੇ ਇਸ ਬੋਲੀ ਦਾ ਰੂਪ ਦਿਨੌਂ-ਦਿਨ ਨਿਖਰਦਾ ਜਾਂਦਾ ਹੈ । ਇਸ ਬੋਲੀ ਨੂੰ ਟਕਸਾਲੀ, ਕੇ'ਦਰੀ ਜਾਂ ਸਾਹਿੱਤਕ ਬੋਲੀ ਕਿਹਾ ਜਾਂਦਾ ਹੈ । ਪੰਜਾਬ ਦੇ ਮਾਝੋਂ ਦੇ ਇਲਾਕੇ ਦੀ ਬੋਲੀ ਨੂੰ 'ਕੇ'ਦਰੀ ਜਾਂ ਟਕਸਾਲੀ” ਬੋਲੀ ਮੌਨਿਆ ਗਿਆ ਹੈ । ਇਹੀ ਬੋਲੀ ਸਾਹਿੱਤ ਅਤੇ ਰਾਜਨੀਤਕ ਕੌਮਾਂ ਲਈ ਸਵੀਕਾਰ ਕੀਤੀ ਗਈ ਹੈ । ਕਿਸੇ ਉਪ-ਬੋਲੀ ਨੂੰ ਕੇਦਰੀ ਬੋਲੀ ਬਣਾਉਣ ਦਾ ਮਤਲਬ ਇਹ ਨਹੀਂ” ਹੁੰਦਾ ਕਿ ਬਾਕੀ ਉਪ-ਬੋਲਆਂ ਨਿਕੌਮੀਆਂ ਹਨ । ਕੌਈ ਵੀ ਉਪ ਬੋਲੀ ਕੋ'ਦਰੀ ਬੋਲੀ ਬਣ ਸਕਦੀ ਹੈ । ਕੇ'ਦਰੀ ਬੋਲੀ ਨੀਯਤ ਕਰਨ ਦਾ ਮੰਤਵ ਤਾਂ ਕੇਵਲ ਇਹ ਹੈ ਕਿ ਰਾਜ ਜਾਂ ਸਮਾਜ ਦੇ ਕੌਮਕਾਰ ਵਿਚ ਸੋਖ ਰਹੇ। ਜੇ ਹਰ ਕੋਈ ਆਪਣੀ ਉਪ-ਬੋਲ) ਵਿਚ ਕਾਰ-ਵਿਹਾਰ ਕਰੇ ਤਾਂ ਬਾਕੀ ਇਲਾਕਿਆਂ ਦੇ ਲੋਕਾਂ ਲਈ ਇਹ ਗੁੱਲ ਸੌਖੀ ਨਹੀ ਹੋਵੇਗੀ । ਇਸੇ ਸੌਖ ਲਈ ਹੀ ਇਕ ਖ਼ਾਸ ਬੋਲੀ ਨੀਯਤ ਕੀਤੀ ਜਾਂਦੀ ਹੈ । ਨਾਲੇ ਕੇ'ਦਰੀ ਬੋਲੀ ਸੁਧਰੀ ਹੋਈ ਅਤੇ ਵਿਆਕਰਣ ਅਨੁਸਾਰ ਹੁੰਦੀ ਹੈ । ਉਪ-ਬੋਲੀ, ਜਿਹੜੀ ਵਧੇਰੇ ਕਰਕੇ ਆਮ ਬੋਲ-ਚਾਲ ਲਈ ਵਰਤੀ ਜਾਂਦੀ ਹੈ, ਮੋਟੀ ਅਤੇ ਠੁਲ੍ਹੀ ਬੋਲੀ ਹੁੰਦੀ ਹੈ ।
ਪੰਜਾਬੀ ਦੀਆਂ ਵੀ ਕਈ ਉਪ-ਬੋਲਆਂ ਹਨ :--
੧. ਮਾਂਝੀ :--ਇਹ ਬੋਲੀ ਗੁਰਦਾਸਪੁਰ, ਐਮਿਤਸਰ ਅਤੇ ਲਾਹੌਰ ਦੇ ਜ਼ਿਲ੍ਹਿਆਂ ਦੀ ਥੋਲੀ ਹੈ । ਇਸ ਬੋਲ) ਵਿਚ 'ੜਾੜੇ” ਦੀ ਕਾਫ਼ੀ ਵਰਤ" ਹੁੰਦੀ ਹੈ--ਗਾੜੀ, ਅਗਾੜੀ, ਮਾੜੀ ਆਦਿ । ਇਸ ਬੋਲੀ ਵਿਚ ਸੰਸਕ੍ਰਿਤ ਦੇ ਸ਼ਬਦਾਂ ਵਿਚ ਬਾਕੀ ਬੋਲੀਆਂ ਨਾਲੋ ਕੁਝ ਘਟ ਅੰਤਰ ਆਇਆ ਹੈ--ਸੂਤਰ, ਪੁੱਤਰ, ਪੱਤਰ ਆਦਿ । ਇਹ ਬੋਲੀ ਕੇ'ਦਰੀ ਪੰਜਾਬੀ ਬੋਲੀ ਅਖਵਾਂਦੀ ਹੈ ।
੨- ਦੁਆਬੀ :--ਇਹ ਬੋਲੀ ਦੁਆਬੇ ਦੇ ਇਲਾਕੇ--ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ-- ਦੀ ਬੋਲੀ ਹੈ । ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਬੈਗਾ ਆਦਿ ਇਥੋਂ” ਦੇ ਪ੍ਰਸਿੱਧ ਸ਼ਹਿਰ ਹਨ । ਇਸ ਬੋਲੀ ਵਿਚ “ਵੇ ਦੀ ਥਾਂ 'ਬੱਥੋ” ਦੀ ਵਧੇਰੇ ਵਰਤੋਂ” ਹੁੰਦੀ ਹੈ । ਜਿਵੇ” :--ਬੱਛੇ ਦੀ ਬੱਖੀ ਬਿਚ ਬੱਟਾ ਨਾਂ ਮਾਰ ।
੩. ਮਲਵਈ :-- ਇਹ ਬੋਲੀ ਮਾਲਵੇਂ ਦੇ ਇਲਾਕੇ ਦੀ ਬੋਲੀ ਹੈ । ਇਹ ਇਲਾਕਾ ਸਤਲੁਜ ਤੋਂ ਪਾਰ ਦਾ ਇਲਾਕਾ ਹੈ ਅਤੇ ਇਥੋਂ' ਦੇ ਪ੍ਰਸਿੱਧ ਸ਼ਹਿਰ ਹਨ--ਫ਼ਿਰੋਜ਼ਪੁਰ, ਲੁਧਿਆਣਾ, ਫ਼ਰੀਦਕੋਟ, ਬਠਿੰਡਾ. ਮਲੇਰਕੋਟਲਾ ਆਦਿ । ਇਸ ਬੋਲੀ ਵਿਚ 'ਕੇ” ਦੀ ਬਹੁਤ ਵਰਤੋਂ ਹੁੰਤੀ ਹੈ । ਮੁਢਲੇ ਸਵਰਾਂ ਦੀ ਆਵਾਜ਼ ਨਹੀਂ ਬੋਲੀ ਜਾਂਦੀ; ਜਿਵੇ` :--“ਆਨੰਦ' ਨੂੰ 'ਨੰਦ' ਅਤੇ 'ਅਖੰਡ ਪਾਠ' ਨੂੰ 'ਖੰਡ ਪਾਠ' । ਇਸ ਬੋਲੀ ਵਿਚ 'ਦ” ਦੀ ਥਾਂ “ਨ” ਦੀ ਵਰਤੋਂ” ਹੁੰਦੀ ਹੈ; ਜਿਵੇ'--“ਕੀ ਕਰਦਾ ਏ'” ਦੀ ਥਾਂ 'ਕੀ ਕਰਨੈ” ਹੋ ਜਾਂਦਾ ਹੈ ।
4. ਪੋਠੋਹਾਰੀ :--ਇਹ ਬੋਲੀ ਜ਼ਿਲ੍ਹਾ ਰਾਵਲਪਿੰਡੀ ਦੇ ਪਹਾੜੀ ਇਲਾਕੇ ਦੀ ਬੋਲੀ ਹੈ । ਇਸ ਬੋਲੀ ਵਿਚ ਸੈਸਕ੍ਰਿਤ ਦੀ ਸੰਜੋਗਾਤਮਕਤਾ ਹੁਣ ਵ ਕਾਇਮ ਹੈ । ਇਸ ਬੋਲੀ ਵਿਚ 'ਨੂੰ' ਦੀ ਥਾਂ 'ਕੀ' 'ਗਾ” ਦੀ ਥਾਂ 'ਸੀ' ਹੂੰਦਾ ਹੈ, ਜਿਵੇ' 'ਉਸ ਨੂੰ” ਤੋਂ “ਉਸ ਕੀ' ਤੇ 'ਜਾਵੇਗਾ` ਤੋ 'ਜਾਸੀ” ਹੋ ਜਾਂਦਾ ਹੈ । ਮੁਲਤਾਨੀ ਤੇ ਝਾਂਗੀ ਬੋਲੀ ਵੀ ਇਸ ਨਾਲ ਮਿਲਦੀਆਂ-ਜੁਲਦੀਆਂ ਹਨ ।
ਇਨ੍ਹਾਂ ਪ੍ਰਮੁੱਖ ਉਪਬੋਲੀਆਂ ਤੋ' ਛੁੱਟ ਪੁਆਧੀ, ਭਟਿਆਣੀ ਤੇ ਡੌਗਰੀ ਆਦਿ ਹੋਰ ਵੀ ਪੰਜਾਬੀ ਦੀਆਂ ਉਪ-ਬੋਲੀਆਂ ਗਿਣੀਆਂ ਜਾਂਦੀਆਂ ਹਨ । ਭਾਵੇ” ਪੰਜਾਬੀ ਦੀਆਂ _ਉਪ-ਬੋਲੀਆਂ ਕਿੰਨੀਆਂ ਵੀ) ਹਨ ਪਰ ਇਸ ਬੋਲੀ ਦੀ ਵਿਆਕਰਣ ਦੇ ਨੇਮ ਸਮੁੱਚੇ ਤੌਰ ਤੇ ਇਕੋ ਜਹੇ ਹੀ ਹਨ । ਵਿਆਕਰਣਿਕ ਸਾਂਝ ਹੀ ਇਨ੍ਹਾਂ ਨੂੰ ਇਕ ਸੂਤਰ ਵਿਚ ਬੈਨ੍ਹਦੀ ਹੈ । ਪੰਜਾਈ ਭਾਸਾ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਵੀ ਹਨ :--
੧. ਭਾਰਤੀ ਸੈਵਿਧਾਨ ਅਨੁਸਾਰ ਭਾਰਤ ਦੀਆਂ ੧੪ ਪ੍ਰਮੁੱਖ ਬੋਲੀਆਂ ਵਿਚੋਂ" ਪੰਜਾਬੀ ਵੀ ਇਕ ਹੈ ।
੨. ਪੰਜਾਬੀ ਭਾਸ਼ਾ ਬੜੀ ਸਰਲ ਤੇ ਸਪਸ਼ਟ ਸੁਭਾ ਦੀ ਮਾਲਕ ਹੈ ।
੩. ਪੰਜਾਬੀ ਦੀਆਂ ਕੁਝ ਧੁਨੀਆਂ ਘ, ਝ, ਢ, ਭ, ਧ, ੜ ਤੇ ਲ. ਹੋਰ ਬੋਲੀਆਂ ਵਿਚਨਹੀ' ਮਿਲਦੀਆਂ ।
ਪੰਜਾਬੀ ਬੋਲੀ ਦੀ ਪ'ਚਨ-ਸ਼ਕਤੀ ਬਹੁਤ ਹੈ । ਇਸ ਨੇ ਅੰਗ੍ਰੇਜ਼ੀ, ਅਰਬੀ, ਫ਼ਾਰਸੀ, ਹਿੰਦੀ ਤੇ ਹੋਰ ਬੋਲੀਆਂ ਦੇ ਸ਼ਬਦ ਆਪਣੇ ਵਿਚ ਸਮ ਲਏ ਹਨ ।
੫. ਪੰਜਾਬੀ ਬੋਲੀ ਮਰਦਾਊ ਬੋਲੀ ਹੈ । ਇਸ ਵਿਚ ਨਿਰਜਿੰਦ ਵਸਤਾਂ ਆਮ ਕਰਕੇ ਪੁਲਿੰਗ ਰੂਪ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ ।
੬. ਪੰਜਾਬੀ ਬੋਲੀ ਲਈ ਅੱਡ ਲਿਪੀ ਹੈ ।
(ਅ) ਵਿਆਕਰਣ
ਕਿਸੇ ਕੋਲੀ ਨੂੰ ਪੜ੍ਹਣ-ਲਿਖਣ ਲਈ ਬਣਾਏ ਗਏ ਨੇਮਾਂ ਦੇ ਇਕੱਠ ਨੂੰ “ਵਿਆਕਰਣ” ਆਖਿਆ ਜਾਂਦਾ ਹੈ ।.ਇਨ੍ਹਾਂ ਵਿਆਕਰਣਿਕ ਨੇਮਾਂ ਰਾਹੀ' ਕਿਸੇ ਬੋਲੀ ਦੀ ਸ਼ੁੱਧੀ ਜਾਂ ਅਸ਼ੁੱਧੀ ਦੀ ਪਰਖ ਕੀਤੀ ਜਾਂਦੀ ਹੈ । ਹਰ ਦੇਸ਼ ਵਿਚ ਬੋਲੀ ਉਪਜਣ ਤੋਂ ਬਾਅਦ ਵਿਆਕਰਣ ਬਣਾਈ ਜਾਂਦੀ ਹੈ । ਕੁਝ ਸਮਾਂ ਪਾ ਕੇ ਬੋਲੀ ਦੇ ਬਦਲਣ ਨਾਲ ਵਿਆਕਰਣ ਵਿਚ ਵੀ ਤਬਦੀਲੀ ਕੀਤੀ ਜਾਂਦੀ ਹੈ ।
ਵਿਅਕਰਣ ਦੇ ਤਿੰਨ ਭਾਗ ਹੁੰਦੇ ਹਨ :--
ਵਰਣ-ਬੋਧ -'ਵਰਣ-ਬੋਧ” ਵਿਆਕਰਣ ਦਾ ਉਹ ਭਾਂਗ ਹੈ ਜਿਸ ਵਿਚ ਅੱਖਰਾਂ, ਅੱਖਰ-ਉਚਾਰਣਾਂ, ਲਗਾਂ-ਮਾਂਤਰਾਂ, ਲਗਾਖਰਾਂ ਤੇ ਸ਼ਬਦ-ਜੋੜਾਂ ਦੇ ਨੇਮਾਂ ਸੋਥੈਧੀ ਜਾਣਕਾਰੀ ਮਿਲਦੀ ਹੈ ।
੨. ਸ਼ਬਦ-ਬੋਧ -“ਸ਼ਬਦ-ਬੋਧ” ਵਿਆਕਰਣ ਦਾ ਉਹ ਭਾਗ ਹੈ ਜਿਸ ਵਿਚ ਸ਼ਬਦ-ਵੈਡ, ਸ਼ਬਦ-ਰਚਨਾ ਤੇ ਸ਼ਬਦ-ਰ੍ਹਪਾਂਤਰ ਸਬੰਧੀ ਨੇਮਾਂ ਦਾ ਪਤਾ ਲੱਗਦਾ ਹੈ ।
੩. ਵਾਕ-ਬੋਧ-“ਵਾਕ-ਬੋਧ'' ਵਿਆਕਰਣ ਦਾ ਉਹ ਭਾਗ ਹੈ ਜਿਸ
ਵਿਚ ਵਾਕ-ਰਚਨਾ, ਵਾਕ-ਵੈਡ, ਵਾਕ-ਵਟਾਂਦਰਾ ਤੇ ਵਿਸਰਾਮ-ਚਿੰਨ੍ਹਾਂ ਆਦਿ ਸਬੋਧੀ ਨੇਮਾਂ ਦਾ ਪਤਾ ਲਗਦਾ ਹੈ
0 Comments