ਲਾਲਾਂ ਵਾਲੀ ਘੋੜੀ
Lala Wali Ghodi
ਉਹ ਤੁਰਦੇ ਗਏ ਅਤੇ ਸ਼ਾਮ ਹੋ ਗਈ। ਉਹਨਾਂ ਨੂੰ ਰਾਹ ਵਿਚ ਹੀ ਰਾਤ ਕੱਟਣੀ ਪਈ। ਘੋੜੇ ਅਤੇ ਘੋੜੀ ਬੰਨ੍ਹ ਕੇ ਉਹ ਸਾਰੇ ਸੌਂ ਗਏ। ਰਾਤ ਨੂੰ ਘੋੜੀ ਨੇ ਇਕ ਬੰਦੇ ਨੂੰ ਖਾ ਲਿਆ ਅਤੇ ਇਕ ਲਾਲ ਖਾ ਗਈ। ਜਦੋਂ ਉਹ ਸਵੇਰੇ ਉੱਠੇ ਤਾਂ ਹੈਰਾਨ ਰਹਿ ਗਏ। ਸਾਰਿਆਂ ਨੇ ਸੋਚਿਆ ਕਿ ਉਹਨਾਂ ਦਾ ਇਕ ਸਾਥੀ ਹੀ ਲਾਲ ਲੈ ਕੇ ਦੌੜ ਗਿਆ ਹੋਵੇਗਾ। ਅਗਲੀ ਰਾਤ ਉਹਨਾਂ ਨੇ ਆਪਣੇ ਆਪ ਨੂੰ ਇਕ ਦੂਜੇ ਨਾਲ ਬੰਨ੍ਹ ਲਿਆ ਤਾਂਕਿ ਕੋਈ ਉਠੇਗਾ ਤਾਂ ਪਤਾ ਲੱਗ ਜਾਵੇਗਾ। ਰਾਤ ਵੇਲੇ ਘੋੜੀ ਫੇਰ ਇਕ ਬੰਦੇ ਨੂੰ ਖਾਣ ਲੱਗ ਪਈ। ਸਾਰਿਆਂ ਨੂੰ ਜਾਗ ਆ ਗਈ। ਇਹ ਘੋੜੀ ਤਾਂ ਡੈਣ ਸੀ। ਉਹ ਬੰਦਾ ਤਾਂ ਘੋੜੀ ਨੇ ਖਾ ਲਿਆ ਪਰ ਬਾਕੀ ਦੇ ਭੱਜ ਗਏ।
ਅਗਲੇ ਦਿਨ ਉਥੋਂ ਦੀ ਰਾਜਾ ਲੰਘਿਆ ਜਾ ਰਿਹਾ ਸੀ। ਡੈਣ ਨੇ ਹੁਣ ਇਕ ਹਾਰ-ਸ਼ਿੰਗਾਰ ਕਰੀ ਸੁੰਦਰ ਔਰਤ ਦਾ ਰੂਪ ਧਾਰ ਲਿਆ ਅਤੇ ਰਾਹ ਦੇ ਨਾਲ ਪਿੱਪਲ ਥੱਲੇ ਖੜੀ ਹੋ ਗਈ। ਜਦੋਂ ਰਾਜਾ ਨੇੜੇ ਆਇਆ ਤਾਂ ਉਸ ਦੀ ਨੀਤ ਫਿੱਟ ਗਈ। ਜਦੋਂ ਰਾਜੇ ਨੇ ਉਸ ਨੂੰ ਮਹਿਲੀਂ ਜਾਣ ਬਾਰੇ ਪੁੱਛਿਆ ਤਾਂ ਉਹ ਝੱਟ ਤਿਆਰ ਹੋ ਗਈ। ਰਾਜੇ ਨੇ ਉਸ ਨੂੰ ਘੋੜੇ ਦੀ ਪਿੱਠ 'ਤੇ ਬਿਠਾ ਲਿਆ ਅਤੇ ਉਹ ਮਹਿਲੀਂ ਪਹੁੰਚ ਗਏ। ਉਸੇ ਰਾਤ ਡੈਣ ਨੇ ਰਾਜੇ ਦੀ ਇਕ ਘੋੜੀ ਨੂੰ ਖਾ ਲਿਆ ਅਤੇ ਅਗਲੀ ਰਾਤ ਇਕ ਹੋਰ। ਰਾਜਾ ਬਹੁਤ ਪ੍ਰੇਸ਼ਾਨ ਹੋਇਆ। ਫੇਰ ਉਸ ਸੁੰਦਰ ਔਰਤ ਨੇ ਰਾਜੇ ਨੂੰ ਦੱਸਿਆ ਕਿ ਘੋੜੀਆਂ ਤਾਂ ਉਸ ਦੀਆਂ ਰਾਣੀਆਂ ਹੀ ਖਾਂਦੀਆਂ ਹਨ। ਉਸ ਦੀਆਂ ਸੱਤ ਰਾਣੀਆਂ ਸਨ। ਅਗਲੀ ਰਾਤ ਫੇਰ ਲੈਣ ਨੇ ਇਕ ਘੋੜੀ ਨੂੰ ਖਾ ਲਿਆ ਅਤੇ ਘੋੜੀ ਦੇ ਲਹੂ ਨਾਲ ਰਾਣੀਆਂ ਦੇ ਮੂੰਹ ਲਬੇੜ ਦਿੱਤੇ। ਸਵੇਰੇ ਉੱਠ ਕੇ ਭੈਣ ਨੇ ਰਾਜੇ ਨੂੰ ਰਾਣੀਆਂ ਦੇ ਲਿੱਬੜੇ ਮੂੰਹ ਦਿਖਾਏ। ਰਾਜਾ ਲਾਈਲੱਗ ਸੀ। ਉਸ ਨੇ ਛੱਤਾਂ ਰਾਣੀਆਂ ਨੂੰ ਅੰਨ੍ਹੀਆਂ ਕਰ ਕੇ ਇਕ ਖੂਹ ਵਿਚ ਸੁਟਵਾ ਦਿੱਤਾ, ਜਿਸ ਦਾ ਹੇਠੋਂ ਪਾਣੀ ਕਾਫ਼ੀ ਸੁੱਕਿਆ ਹੋਇਆ ਸੀ।
ਹੁਣ ਰਾਣੀਆਂ ਇਸ ਖੂਹ ਵਿਚ ਭੁੱਖੀਆਂ ਮਰਨ ਲੱਗੀਆਂ। ਖੂਹ ਉੱਤੇ ਪਿੱਪਲ ਸੀ। ਕਈ ਵਾਰੀ ਉਪਰੋਂ ਜਾਨਵਰਾਂ ਤੋਂ ਕੋਈ ਰੋਟੀ ਜਾਂ ਮਾਸ ਦਾ ਟੁਕੜਾ ਡਿੱਗ ਪੈਂਦਾ ਤਾਂ ਉਹ ਖਾ ਲੈਂਦੀਆਂ। ਉਹਨਾਂ ਸਭ ਦੇ ਬੱਚੇ ਹੋਣ ਵਾਲੇ ਸਨ। ਜਦ ਪਹਿਲੀ ਦੇ ਬੱਚਾ ਹੋਇਆ ਤਾਂ ਸਾਰੀਆਂ ਨੇ ਉਸ ਦੇ ਹਿੱਸੇ ਪਾਏ ਅਤੇ ਖਾ ਲਿਆ। ਪਰ ਇਕ ਰਾਣੀ ਨੇ ਆਪਣਾ ਹਿੱਸਾ ਰੱਖ ਲਿਆ। ਇਸ ਤਰ੍ਹਾਂ ਵਾਰੀ ਵਾਰੀ ਛੇ ਬੱਚੇ ਹੋਏ ਤੇ ਉਹ ਵੰਡ ਵੰਡ ਕੇ ਖਾਂਦੀਆਂ ਗਈਆਂ। ਪਰ ਸੱਤਵੀਂ ਰਾਣੀ ਨੇ ਸਾਰੇ ਹਿੱਸੇ ਰੱਖ ਲਏ। ਉਹ ਕਹਿੰਦੀ, “ਮੈਂ ਆਪਣੇ ਬੱਚੇ ਨੂੰ ਨਹੀਂ ਮਾਰਾਂਗੀ। ਜਦੋਂ ਮੇਰੇ ਬੱਚਾ ਹੋਇਆ ਤਾਂ ਤੁਸੀਂ ਆਪਣੇ ਦਿੱਤੇ ਹਿੱਸੇ ਹੀ ਚੁੱਕ ਕੇ ਖਾ ਲੈਣਾ।”
ਕੁਝ ਦਿਨਾਂ ਬਾਅਦ ਉਸ ਦੇ ਵੀ ਲੜਕਾ ਹੋਇਆ। ਉਸ ਨੇ ਉਸ ਲੜਕੇ ਨੂੰ ਦੁਖਾਂ ਤਕਲੀਫ਼ਾਂ ਨਾਲ ਪਾਲਿਆ। ਜਦੋਂ ਉਹ ਕੁਝ ਵੱਡਾ ਹੋਇਆ ਤਾਂ ਉਹ ਮੁੰਡੇ ਨੂੰ ਰੋਟੀ ਮੰਗਣ ਲਈ ਬਾਹਰ ਭੇਜਣ ਲੱਗ ਪਈਆਂ। ਇਸ ਤਰ੍ਹਾਂ ਉਹ ਰੋਜ਼ ਰੋਟੀ ਮੰਗ ਲਿਆਉਂਦਾ। ਇਕ ਦਿਨ ਉਹ ਰਾਜੇ ਦੇ ਮਹਿਲਾਂ ਅੱਗੇ ਚਲਾ ਗਿਆ। ਡੈਣ ਨੇ ਉਸ ਦਾ ਮੁੜੰਗਾ ਪਛਾਣ ਲਿਆ ਕਿ ਉਹ ਤਾਂ ਉਸੇ ਰਾਣੀ ਦਾ ਮੁੰਡਾ ਲੱਗਦਾ ਹੈ। ਡੈਣ ਨੇ ਮੁੰਡੇ ਨੂੰ ਮਹਿਲਾਂ ਵਿਚ ਨੌਕਰ ਰੱਖ ਲਿਆ। ਅਗਲੇ ਦਿਨ ਉਸ ਨੇ ਮੁੰਡੇ ਨੂੰ ਸਮੁੰਦਰੀ ਝੱਗ ਲਿਆਉਣ ਲਈ ਕਿਹਾ। ਇਹ ਕੰਮ ਬੜਾ ਔਖਾ ਸੀ। ਜਿਥੋਂ ਸਮੁੰਦਰੀ ਝੱਗ ਮਿਲਦੀ ਸੀ, ਉਥੇ ਦੋ ਪੱਥਰ ਆਪਸ ਵਿਚ ਆ ਕੇ ਭਿੜਦੇ ਸਨ ਅਤੇ ਵਿਚਾਲੇ ਝੱਗ ਬਣਦੀ ਸੀ। ਡੈਣ ਦਾ ਮਤਲਬ ਸੀ ਕਿ ਮੁੰਡਾ ਪੱਥਰਾਂ ਵਿਚ ਆ ਕੇ ਮਰ ਜਾਵੇਗਾ।
ਮੁੰਡਾ ਝੱਗ ਲੈਣ ਚਲਾ ਗਿਆ। ਪੱਥਰ ਆ ਕੇ ਇਕ ਦੂਜੇ ਵਿਚ ਵੱਜੇ ਅਤੇ ਮੁੰਡਾ ਰੁਕ ਗਿਆ। ਨੇੜੇ ਇਕ ਤੋਤਾ ਬੈਠਾ ਸੀ। ਤੋਤਾ ਗੱਲ ਸਮਝ ਗਿਆ ਅਤੇ ਉਸ ਨੇ ਚੁੰਝ ਨਾਲ ਝੱਗ ਲਿਆ ਕੇ ਦੇ ਦਿੱਤੀ। ਮੁੰਡਾ ਸਹੀ ਸਲਾਮਤ ਮੁੜ ਪਿਆ। ਪਹਿਲਾਂ ਉਸ ਨੇ ਖੂਹ ਵਿਚ ਜਾ ਕੇ ਰਾਣੀਆਂ ਨੂੰ ਇਹ ਝੱਗ ਦਿੱਤੀ। ਰਾਣੀਆਂ ਨੇ ਉਹ ਝੱਗ ਅੱਖਾਂ ਵਿਚ ਪਾ ਲਈ। ਬਾਕੀ ਰਾਣੀਆਂ ਤਾਂ ਅੰਨ੍ਹੀਆਂ ਰਹੀਆਂ ਪਰ ਉਸ ਮੁੰਡੇ ਦੀ ਮਾਂ ਸੁਜਾਖੀ ਹੋ ਗਈ। ਉਸ ਨੂੰ ਦਿੱਸਣ ਲੱਗ ਪਿਆ। ਮੁੰਡੇ ਨੇ ਬਾਕੀ ਦੀ ਝੱਗ ਲਿਜਾ ਕੇ ਮਹਿਲੀਂ ਦੇ ਦਿੱਤੀ। ਡੈਣ ਨੇ ਝੱਗ ਕੀ ਕਰਨੀ ਸੀ। ਉਹ ਤਾਂ ਉਸ ਨੂੰ ਮਰਵਾਉਣਾ ਚਾਹੁੰਦੀ ਸੀ।
ਹੁਣ ਡੈਣ ਨੇ ਇਕ ਹੋਰ ਵਿਉਂਤ ਬਣਾਈ। ਭੈਣ ਨੇ ਮੁੰਡੇ ਨੂੰ ਆਪਣੇ ਪੇਕੀਂ ਤੋਰ ਦਿੱਤਾ। ਕਹਿੰਦੀ, “ਖ਼ੈਰ ਸੁਖ ਦਾ ਪਤਾ ਲੈ ਆ।” ਤੁਰਨ ਵੇਲੇ ਭੈਣ ਨੇ ਮੁੰਡੇ ਦੀ ਜੇਬ ਵਿਚ ਇਕ ਪਰਚੀ ਪਾ ਦਿੱਤੀ ਅਤੇ ਕਿਹਾ ਕਿ ਜਾਂਦੇ ਸਾਰ ਇਹ ਪਰਚੀ ਤੂੰ ਉਹਨਾਂ ਨੂੰ ਫੜਾ ਦੇਵੀਂ। ਉਹ ਤੇਰਾ ਸਵਾਗਤ ਕਰਨਗੇ। ਡੈਣ ਦੇ ਮਾਂ ਪਿਉ, ਭੈਣ-ਭਰਾ ਸਭ ਰਾਖ਼ਸ਼ ਅਤੇ ਡੈਣਾਂ ਹੀ ਸਨ। ਮੁੰਡਾ ਵਿਚਾਰਾ ਪਰਚੀ ਜੇਬ ਵਿਚ ਪਾ ਕੇ ਤੁਰ ਗਿਆ।
ਰਾਹ ਵਿਚ ਉਸ ਨੂੰ ਪਿਆਸ ਲੱਗ ਆਈ। ਅੱਗੇ ਇਕ ਘਰ ਦੇ ਬੂਹੇ 'ਤੇ ਕੁਝ ਕੁੜੀਆਂ ਚਰਖਾ ਕੱਤ ਰਹੀਆਂ ਸਨ। ਉਸ ਨੇ ਕੁੜੀਆਂ ਤੋਂ ਪਾਣੀ ਮੰਗਿਆ। ਕੁੜੀਆਂ ਨੇ ਪਾਣੀ ਪਿਲਾਇਆ ਅਤੇ ਕਿਹਾ, “ਵੀਰਾ ਗਰਮੀ ਹੈ। ਤੂੰ ਕੁਝ ਦੇਰ ਮੰਜੇ 'ਤੇ ਆਰਾਮ ਕਰ ਲੈ।” ਹਾਲੇ ਛੋਟਾ ਹੀ ਤਾਂ ਸੀ ਉਹ। ਪਾਣੀ ਪੀ ਕੇ ਉਹ ਆਰਾਮ ਕਰਨ ਲਈ ਲੇਟ ਗਿਆ। ਚੰਦ ਮਿੰਟਾਂ ਵਿਚ ਉਸ ਨੂੰ ਨੀਂਦ ਆ ਗਈ। ਕੁੜੀਆਂ ਨੇ ਉਸ ਦੀ ਜੇਬ ਵਿਚ ਇਕ ਪਰਚੀ ਦੇਖੀ। ਕਹਿੰਦੀਆਂ, ਦੇਖੀਏ ਤਾਂ ਸਹੀ ਇਹ ਕਿਹੜੇ ਕੰਮ ਚੱਲਿਆ ਹੈ। ਜਦੋਂ ਪਰਚੀ ਕੱਢੀ ਤਾਂ ਉਸ ਉਪਰ ਲਿਖਿਆ ਸੀ :
ਇਸ ਮੁੰਡੇ ਨੂੰ ਮਿਲਦੇ ਸਾਰ ਖਾ ਜਾਣਾ।”
ਕੁੜੀਆਂ ਸਮਝ ਗਈਆਂ ਕਿ ਕਿਸੇ ਨੇ ਇਸ ਨੂੰ ਮਰਵਾਉਣ ਲਈ ਭੇਜਿਆ ਹੈ। ਉਹਨਾਂ ਨੇ ਉਹ ਪਰਚੀ ਪਾੜ ਕੇ ਇਕ ਹੋਰ ਪਰਚੀ ਉਸ ਦੀ ਜੇਬ ਵਿਚ ਪਾ ਦਿੱਤੀ, ਜਿਸ 'ਤੇ ਲਿਖਿਆ ਸੀ :
ਇਸ ਮੁੰਡੇ ਨਾਲ ਮੇਰਾ ਬਹੁਤ ਪਿਆਰ ਹੈ। ਤੁਸੀਂ ਇਸ ਦੀ ਸੇਵਾ ਕਰਨੀ। ਇਸ ਨੂੰ ਬੇਸ਼ੱਕ ਘਰ ਦੇ ਭੇਤ ਦੱਸ ਦੇਣਾ।”
ਕੁਝ ਚਿਰ ਪਿੱਛੋਂ ਮੁੰਡਾ ਜਾਗ ਪਿਆ। ਉਹ ਪਾਣੀ ਪੀ ਕੇ ਫੇਰ ਅੱਗੇ ਵੱਲ ਤੁਰ ਪਿਆ। ਉਹ ਡੈਣ ਦੇ ਪੇਕੇ ਘਰ ਪਹੁੰਚ ਗਿਆ। ਅੱਗੋਂ ਡੈਣ ਦਾ ਪਿਉ, ‘ਬੂ ਮਾਣਸ, ਬੂ ਮਾਣਸ' ਕਰਦਾ ਉਸ ਵੱਲ ਵਧਿਆ, ਜਿਵੇਂ ਉਸ ਨੂੰ ਖਾ ਜਾਣਾ ਹੋਵੇ। ਮੁੰਡੇ ਨੇ ਝੱਟ ਜੇਬ 'ਚੋਂ ਪਰਚੀ ਕੱਢ ਕੇ ਅੱਗੇ ਕਰ ਦਿੱਤੀ। ਉਸ ਨੇ ਪਰਚੀ ਪੜ੍ਹੀ ਤਾਂ ਮੁੰਡੇ ਨੂੰ ਬੁੱਕਲ ਵਿਚ ਲੈ ਗਿਆ। ਫੇਰ ਘਰ ਦੇ ਸਾਰੇ ਮੈਂਬਰ ਉਸ ਨੂੰ ਪਿਆਰ ਨਾਲ ਮਿਲੇ। ਅੰਦਰੋਂ ਉਸ ਨੂੰ ਡਰ ਲੱਗ ਰਿਹਾ ਸੀ ਕਿ ਮੈਂ ਕਿਥੇ ਫਸ ਗਿਆ। ਫੇਰ ਉਹਨਾਂ ਨੇ ਦੱਸਿਆ ਕਿ ਉਸ ਭੈਣ ਦੀ ਜਾਨ ਇਸ ਤੋਤੇ ਵਿਚ ਹੈ। ਉਹਨਾਂ ਨੇ ਉਹ ਜਾਨਵਰ ਵੀ ਦਿਖਾਏ, ਜਿਨ੍ਹਾਂ ਵਿਚ ਘਰ ਦੇ ਬਾਕੀ ਮੈਂਬਰਾਂ ਦੀ ਜਾਨ ਸੀ। ਉਹਨਾਂ ਨੇ ਉਹ ਡੰਡਾ ਵੀ ਦਿਖਾਇਆ, ਜਿਸ ਨਾਲੋਂ ਸੋਨਾ ਝੜਦਾ ਸੀ। ਇਕ ਜਾਦੂ ਵਾਲੀ ਪਰਾਤ ਵੀ ਦਿਖਾਈ, ਜਿਸ ਨੂੰ ਹੁਕਮ ਕਰਨ 'ਤੇ ਮਨ-ਭਾਉਂਦਾ ਖਾਣਾ ਆ ਜਾਂਦਾ ਸੀ। ਇਸ ਤਰ੍ਹਾਂ ਉਹਨਾਂ ਨੇ ਮੁੰਡੇ ਨੂੰ ਸਾਰਾ ਭੇਤ ਦੇ ਦਿੱਤਾ।
ਕੁਦਰਤੀ ਅਗਲੇ ਦਿਨ ਉਹਨਾਂ ਨੇ ਵਿਆਹ ਜਾਣਾ ਸੀ। ਖ਼ੁਸ਼ੀ ਖ਼ੁਸ਼ੀ ਉਹ ਘਰ ਦੀਆਂ ਚਾਬੀਆਂ ਮੁੰਡੇ ਨੂੰ ਫੜਾ ਕੇ ਆਪ ਵਿਆਹ ਚਲੇ ਗਏ। ਮੁੰਡੇ ਨੂੰ ਹੁਣ ਸਾਰੀ ਗੱਲ ਦੀ ਸਮਝ ਆ ਗਈ। ਉਸ ਨੇ ਘਰ ਵਿਚ ਰੱਖੇ ਸਾਰੇ ਜਾਨਵਰ ਮਾਰ ਦਿੱਤੇ। ਇਸ ਤਰ੍ਹਾਂ ਡੈਣ ਦਾ ਪਰਿਵਾਰ ਖ਼ਤਮ ਹੋ ਗਿਆ। ਫੇਰ ਉਸ ਨੇ ਡੈਣ ਦੀ ਜਾਨ ਵਾਲਾ ਤੋਤਾ ਕੱਢਿਆ ਅਤੇ ਉਸ ਦੀ ਇਕ ਲੱਤ ਤੋੜ ਦਿੱਤੀ। ਤੋਤਾ ਲੈ ਕੇ ਉਹ ਮਹਿਲਾਂ ਵੱਲ ਚੱਲ ਪਿਆ।
ਜਦੋਂ ਉਹ ਮਹਿਲਾਂ ਵਿਚ ਪਹੁੰਚਿਆ ਤਾਂ ਡੈਣ ਰੋ ਰਹੀ ਸੀ ਅਤੇ ਭੋਲਾ ਰਾਜਾ ਕੋਲ ਬੈਠਾ ਸੀ। ਭੈਣ ਦੀ ਲੱਤ ਟੁੱਟੀ ਹੋਈ ਸੀ। ਮੁੰਡੇ ਨੇ ਸਾਹਮਣੇ ਖੜ ਕੇ ਤੋਤੇ ਦੀ ਦੂਜੀ ਲੱਤ ਵੀ ਤੋੜ ਦਿੱਤੀ। ਡੈਣ ਚੀਕਾਂ ਮਾਰਨ ਲੱਗ ਪਈ। ਕਹਿੰਦੀ, “ਹਾੜੇ ਬੱਚਾ, ਮੇਰੀ ਜਾਨ ਬਖ਼ਸ਼ ਦੇਹ।” ਰਾਜਾ ਬੜਾ ਹੈਰਾਨ ਸੀ। ਫੇਰ ਮੁੰਡੇ ਨੇ ਤੋਤੇ ਦੀ ਗਰਦਨ ਨੂੰ ਹੱਥ ਪਾ ਕੇ ਕਿਹਾ, “ਦੱਸ ਰਾਜੇ ਦੀਆਂ ਘੋੜੀਆਂ ਕਿਸ ਨੇ ਖਾਧੀਆਂ ਸਨ ?” ਉਹ ਝੱਟ ਮੰਨ ਗਈ। ਕਹਿੰਦੀ, “ਘੋੜੀਆਂ ਤਾਂ ਮੈਂ ਖਾਧੀਆਂ ਸਨ ਅਤੇ ਮੈਂ ਹੀ ਦੂਜੀਆਂ ਰਾਣੀਆਂ ਦੇ ਮੂੰਹ ਲਿਬੇੜੇ ਸਨ।” ਹੁਣ ਰਾਜੇ ਨੂੰ ਪਤਾ ਲੱਗਿਆ ਕਿ ਇਹ ਤਾਂ ਡੈਣ ਸੀ, ਜਿਸ ਨੇ ਔਰਤ ਦਾ ਰੂਪ ਧਾਰਿਆ ਸੀ। ਫੇਰ ਮੁੰਡੇ ਨੇ ਰਾਜੇ ਨੂੰ ਛੈਣ ਦੇ ਪਰਿਵਾਰ ਬਾਰੇ ਦੱਸਿਆ ਅਤੇ ਕਿਹਾ ਕਿ ਇਹਨੇ ਮੈਨੂੰ ਮਰਵਾਉਣ ਲਈ ਹੀ ਉਥੇ ਭੇਜਿਆ ਸੀ। ਫੇਰ ਉਸ ਨੇ ਝੱਟ ਤੋਤੇ ਦੀ ਗਰਦਨ ਮਰੋੜ ਕੇ ਡੈਣ ਨੂੰ ਸਦਾ ਲਈ ਖ਼ਤਮ ਕਰ ਦਿੱਤਾ।
ਹੁਣ ਰਾਜਾ ਅਤੇ ਉਹ ਮੁੰਡਾ ਖੂਹ ਵੱਲ ਗਏ, ਜਿਥੇ ਰਾਣੀਆਂ ਸੁੱਟੀਆਂ ਸਨ। ਉਹਨਾਂ ਨੇ ਸੱਤਾਂ ਰਾਣੀਆਂ ਨੂੰ ਬਾਹਰ ਕੱਢ ਲਿਆ। ਜਦੋਂ ਰਾਣੀਆਂ ਨੇ ਰਾਜੇ ਦੇ ਪੈਰ ਛੂਹੇ ਤਾਂ ਰਾਜੇ ਦਾ ਰੋਣ ਨਿਕਲ ਗਿਆ। ਮੁੰਡੇ ਦੀ ਮਾਂ ਰਾਣੀ ਨੇ ਰਾਜੇ ਨੂੰ ਇਸ ਮੁੰਡੇ ਬਾਰੇ ਦੱਸਿਆ ਤਾਂ ਰਾਜੇ ਨੇ ਮੁੰਡੇ ਨੂੰ ਬੁੱਕਲ ਵਿਚ ਲੈ ਲਿਆ। ਮੁੰਡੇ ਦੀ ਮਾਂ ਮਹਿਲਾਂ ਦੀ ਮੁੱਖ ਰਾਣੀ ਬਣ ਗਈ। ਇਸ ਤਰ੍ਹਾਂ ਸਾਰਾ ਪਰਿਵਾਰ ਖ਼ੁਸ਼ੀ ਖ਼ੁਸ਼ੀ ਮਹਿਲਾਂ ਵਿਚ ਚਲਾ ਗਿਆ। ਹੁਣ ਜਦੋਂ ਜੀ ਕਰਿਆ ਕਰੇ, ਉਹ ਪਰਾਤ ਨੂੰ ਹੁਕਮ ਕਰਿਆ ਕਰਨ ਤਾਂ ਸਵਾਦੀ ਪਕਵਾਨ ਬਣ ਕੇ ਆ ਜਾਇਆ ਕਰੇ। ਸੋਨੇ ਵਾਲਾ ਡੰਡਾ ਹੇਠਾਂ ਮਾਰ ਕੇ ਸੋਨਾ ਝਾੜ ਲੈਂਦੇ। ਇਸ ਤਰ੍ਹਾਂ ਉਹਨਾਂ ਨੇ ਅਨੇਕਾਂ ਹਾਥੀ ਘੋੜੇ ਖ਼ਰੀਦ ਲਏ। ਸੱਤੇ ਰਾਣੀਆਂ ਅਤੇ ਰਾਜਾ ਫੇਰ ਮੌਜਾਂ ਕਰਨ ਲੱਗ ਪਏ।
0 Comments