Vidhyarthi ate Rajniti "ਵਿਦਿਆਰਥੀ ਅਤੇ ਰਾਜਨੀਤੀ" Punjabi Essay, Paragraph for Class 8, 9, 10, 11 and 12 Students Examination in 700 Words.

ਪੰਜਾਬੀ ਨਿਬੰ - ਵਿਦਿਆਰਥੀ ਅਤੇ ਰਾਜਨੀਤੀ 
Vidhyarthi ate Rajniti



ਅਜ਼ਾਦੀ ਦੀ ਲਹਿਰ ਵਿੱਚ ਵਿਦਿਆਰਥੀਆਂ ਦਾ ਹਿੱਸਾ

ਅੱਜ-ਕੱਲ੍ਹ ਇਹ ਚਰਚਾ ਆਮ ਹੈ ਕਿ ਵਿਦਿਆਰਥੀ ਨੂੰ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿ ਨਹੀਂ ? ਅਜ਼ਾਦੀ ਦੀ ਲਹਿਰ ਸਮੇਂ ਵਿਦਿਆਰਥੀਆਂ ਨੇ ਰਾਜਸੀ ਸਰਗਰਮੀਆਂ ਵਿੱਚ ਇੰਨਾ ਹਿੱਸਾ ਲਿਆ ਕਿ ਇਹ ਸਮਝਿਆ ਜਾਣ ਲੱਗ ਪਿਆ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਵਿਦਿਆਰਥੀ ਉਂਜ ਵੀ ਜਜ਼ਬਾਤੀ ਤੇ ਤੇਜ਼ ਸੁਭਾਅ ਵਾਲੇ ਹੁੰਦੇ ਹਨ ਤੇ ਦੇਸ ਦੀਆਂ ਰਾਜਸੀ ਪਾਰਟੀਆਂ ਉਨ੍ਹਾਂ ਨੂੰ ਹਰ ਸਮੇਂ ਆਪਣੇ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਵਰਤਣ ਲਈ ਤਿਆਰ ਰਹਿੰਦੀਆਂ ਹਨ। ਵਿਦਿਆਰਥੀਆਂ ਨੂੰ ਥੋੜ੍ਹਾ ਜਿਹਾ ਉਤਸ਼ਾਹ ਮਿਲਣ 'ਤੇ ਉਹ ਆਪਣੀ ਪੜ੍ਹਾਈ ਛੱਡ ਕੇ ਰਾਜਸੀ ਅੰਦੋਲਨ ਵਿੱਚ ਕੁੱਦ ਪੈਂਦੇ ਹਨ। 


ਵਰਤਮਾਨ ਹਾਲਾਤ

ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਸਾਡੇ ਦੇਸ ਵਿੱਚ ਉਹੋ ਹੀ ਹਾਲਾਤ ਹਨ, ਜੋ ਕਿ ਅੰਗਰੇਜ਼ਾਂ ਦੇ ਸਮੇਂ ਕਾਇਮ ਸਨ ਜਾਂ ਕੋਈ ਹੋਰ ? ਅਜ਼ਾਦੀ ਪਿੱਛੋਂ ਸਾਡੇ ਦੇਸ ਵਿੱਚ ਸਾਡੇ ਆਪਣੇ ਚੁਣੇ ਹੋਏ ਪ੍ਰਤੀਨਿਧ ਰਾਜ ਕਰ ਰਹੇ ਹਨ।ਇਸ ਤਬਦੀਲੀ ਦੇ ਕਾਰਨ ਸਾਨੂੰ ਦੂਰ-ਦ੍ਰਿਸ਼ਟੀ ਨਾਲ ਸੋਚਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਅੱਗੇ ਵਾਂਗ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿ ਨਹੀਂ ? ਇਸ ਬਾਰੇ ਭਾਰਤ ਦੇ ਸਵਰਗਵਾਸੀ ਨੇਤਾ ਸਰਦਾਰ ਪਟੇਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ, “ਅਜ਼ਾਦੀ ਦਾ ਸੰਗਰਾਮ, ਜਿਸ ਵਿੱਚ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਸੀ, ਜਿੱਤਿਆ ਜਾ ਚੁੱਕਾ ਹੈ, ਹੁਣ ਤੁਹਾਨੂੰ ਆਪਣਾ ਧਿਆਨ ਵਿੱਦਿਆ ਸੰਪੂਰਨ ਕਰਨ ਵੱਲ ਦੇਣਾ ਚਾਹੀਦਾ ਹੈ। ਜਦ ਹਕੂਮਤ ਦੀ ਵਾਗਡੋਰ ਤੁਹਾਡੇ ਆਪਣੇ ਆਦਮੀਆਂ ਦੇ ਹੱਥ ਹੈ, ਤਾਂ ਤੁਹਾਨੂੰ ਰਾਜਨੀਤੀ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ।” ਇਸੇ ਤਰ੍ਹਾਂ ਸਾਡੇ ਦੇਸ ਦੇ ਹੋਰ ਵਿਚਾਰਵਾਨਾਂ, ਨੀਤੀਵਾਨਾਂ ਵਿੱਦਿਆਵੇਤਾਵਾਂ ਦਾ ਇਹੀ ਵਿਚਾਰ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ।


ਵਿਦਿਆਰਥੀਆਂ ਦਾ ਮੁੱਖ ਕਰਤੱਵ

ਇਹ ਗੱਲ ਬਹੁਤ ਹੱਦ ਤੱਕ ਠੀਕ ਹੈ ਕਿ ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁਝ ਸਿੱਖਣਾ ਹੈ। ਇਹ ਹੀ ਉਮਰ ਸਿੱਖਣ ਦੀ ਹੁੰਦੀ ਹੈ। ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫ਼ਜ਼ੂਲ ਕੰਮਾਂ ਵਿੱਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ। ਪੜ੍ਹਾਈ ਵੱਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ।ਪੜ੍ਹੇ-ਲਿਖੇ ਹੋਣ ਦੇ ਕਾਰਨ ਦਾ ਜ਼ਰੂਰੀ ਫ਼ਰਜ਼ ਨਹੀਂ ਹੋਵੇਗਾ, ਸਗੋਂ ਉਹ ਸਿਆਣਪ ਤੇ ਜ਼ਿੰਮੇਵਾਰੀ ਨਾਲ ਇਹ ਰਾਜਨੀਤੀ ਵਿੱਚ ਹਿੱਸਾ ਲੈਣਾ ਕੇਵਲ ਉਨ੍ਹਾਂ ਕਰਤੱਵ ਨਿਭਾ ਸਕਣਗੇ।


ਗ਼ੁਲਾਮੀ ਖ਼ਤਮ ਕਰਨ ਲਈ ਹਰ ਢੰਗ ਜਾਇਜ਼ ਸੀ

ਗ਼ੁਲਾਮੀ ਦੇ ਸਮੇਂ ਸਾਡੇ ਸਾਹਮਣੇ ਇੱਕੋ ਇੱਕ ਕੰਮ ਸੀ, ਗ਼ੁਲਾਮੀ ਦੇ ਜੂਲੇ ਨੂੰ ਲਾਹੁਣਾ ਤੇ ਅੰਗਰੇਜ਼ਾਂ ਨੂੰ ਜਿਸ ਤਰ੍ਹਾਂ ਹੋ ਸਕੇ ਦੇਸ ਵਿੱਚੋਂ ਬਾਹਰ ਕੱਢਣਾ, ਇਸ ਕੰਮ ਲਈ ਕੋਈ ਵਿਸ਼ੇਸ਼ ਸਿਆਣਪ ਦੀ ਲੋੜ ਨਹੀਂ ਸੀ। ਕੋਈ ਵੀ ਨਜਾਇਜ਼ ਜਾਂ ਜਾਇਜ ਢੰਗ ਵਰਤਿਆ ਜਾ ਸਕਦਾ ਸੀ। ਜਿਸ ਆਦਮੀ ਵਿੱਚ ਸਮਝ, ਸਿਆਣਪ, ਗੰਭੀਰਤਾ ਤੇ ਤਜਰਬਾ ਨਹੀਂ ਹੁੰਦਾ, ਉਹ ਰਾਜਨੀਤੀ ਵਿੱਚ ਕਿਸ ਤਰ੍ਹਾਂ ਸਫਲਤਾ ਨਾਲ ਹਿੱਸਾ ਲੈ ਸਕਦਾ ਹੈ। ਇਸ ਲਈ ਉਨ੍ਹਾਂ ਪੜ੍ਹਿਆਂ ਲਿਖਿਆਂ ਨੂੰ ਵੀ ਅੱਧ-ਪੜ੍ਹੇ ਤੇ ਕੱਚ-ਘਰੜ ਹੀ ਸਮਝਣਾ ਚਾਹੀਦਾ ਹੈ।ਜੋ ਵਿਦਿਆਰਥੀ ਜੀਵਨ ਵਿੱਚ ਰਾਜਨੀਤਕ ਅੰਦੋਲਨਾਂ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਦੀ ਗੱਲ 'ਨੀਮ ਹਕੀਮ ਖ਼ਤਰਾ ਜਾਨ' ਵਾਲੀ ਹੀ ਹੁੰਦੀ ਹੈ। ਚਲਾਕ ਰਾਜਨੀਤਕ ਨੇਤਾ ਉਨ੍ਹਾਂ ਦੀ ਗਰਮ-ਜੋਸ਼ੀ ਤੇ ਜਜ਼ਬਾਤਾਂ ਨੂੰ ਆਪਣੇ ਮੰਤਵ ਦੀ ਸਿੱਧੀ ਲਈ ਵਰਤਣ ਲਈ ਮੈਦਾਨ ਵਿੱਚ ਆ ਜਾਂਦੇ ਹਨ ਤੇ ਵਿਦਿਆਰਥੀਆਂ ਨੂੰ ਇਸ ਖੇਡ ਵਿੱਚੋਂ ਕੁਝ ਹੱਥ ਨਹੀਂ ਆਉਂਦਾ।


ਵਿਦਿਆਰਥੀ ਨੂੰ ਕਿਤਾਬੀ ਕੀੜਾ ਹੀ ਨਹੀਂ ਬਣਨਾ ਚਾਹੀਦਾ

ਇੱਥੇ ਇਹ ਗੱਲ ਸਪਸ਼ਟ ਹੈ ਕਿ ਵਿਦਿਆਰਥੀਆਂ ਦੇ ਰਾਜਨੀਤੀ ਵਿੱਚ ਭਾਗ ਲੈਣ ਸੰਬੰਧੀ ਉਪਰੋਕਤ ਵਿਚਾਰਾਂ ਤੋਂ ਸਾਨੂੰ ਇਹ ਮਤਲਬ ਕਦੇ ਨਹੀਂ ਕੱਢਣਾ ਚਾਹੀਦਾ ਕਿ ਵਿਦਿਆਰਥੀ ਇੱਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ ਕੀੜਾ ਹੀ ਹੋਵੇ। ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ਼ ਤੇ ਅਗਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਨਹੀਂ ਹੋ ਸਕਦੀ ਕਿਉਂਕਿ ਕਿਤਾਬੀ ਗਿਆਨ ਦੇ ਨਾਲ ਰਾਜਨੀਤਕ ਸਮਝ ਦੀ ਲੋੜ ਜ਼ਰੂਰੀ ਹੁੰਦੀ ਹੈ।


ਵਿਦਿਆਰਥੀਆਂ ਦਾ ਨਾ ਚੰਗੇ ਵਿਦਿਆਰਥੀ ਬਣਨਾ ਤੇ ਨਾ ਹੀ ਚੰਗੇ ਨੇਤਾ

ਪਰ ਜੇਕਰ ਇਸ ਦੇ ਉਲਟ ਵਿਦਿਆਰਥੀ ਪੜ੍ਹੇ ਕੁਝ ਵੀ ਨਾ ਤੇ ਸਾਰਾ ਸਮਾਂ ਹੜਤਾਲਾਂ ਤੇ ਅੰਦੋਲਨਾਂ ਵਿੱਚ ਗੁਜ਼ਾਰੇ ਤਾਂ ਉਹ ਨਾ ਚੰਗਾ ਵਿਦਿਆਰਥੀ ਬਣ ਸਕਦਾ ਹੈ ਤੇ ਨਾ ਹੀ ਚੰਗਾ ਲੀਡਰ। ਆਮ ਤੌਰ 'ਤੇ ਇਹੋ ਜਿਹੀ ਸਥਿਤੀ ਹੀ ਸਕੂਲਾਂ ਕਾਲਜਾਂ ਵਿੱਚ ਵੇਖਣ ਵਿੱਚ ਆਉਂਦੀ ਹੈ। ਕਈ ਵਿਦਿਆਰਥੀ, ਜਿਹੜੇ ਕਿ ਰਾਜਨੀਤੀ ਵਿੱਚ ਭਾਗ ਲੈਣ ਪਿੱਛੋਂ ਉਨ੍ਹਾਂ ਦੀ ਪੜ੍ਹਾਈ ਬਿਲਕੁਲ ਇੱਕ ਪਾਸੇ ਰਹਿ ਜਾਂਦੀ ਹੈ ਤੇ ਉਹ ਹਰ ਸਾਲ ਫੇਲ੍ਹ ਹੋਣ ਲੱਗਦੇ ਹਨ।


ਸਾਰੰਸ਼

ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਰਾਜਸੀ ਅੰਦੋਲਨਾਂ ਤੇ ਹੜਤਾਲਾਂ ਆਦਿ ਤੋਂ ਇੱਕ ਪਾਸੇ ਰਹਿ ਕੇ ਆਪਣੇ ਜੀਵਨ ਦਾ ਇਹ ਸਮਾਂ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗੀ ਬਣਾਉਣ, ਸਮਾਜ- ਸੇਵਾ ਕਰਨ। ਸਮੁੱਚੀ ਨੌਜਵਾਨ ਪੀੜ੍ਹੀ ਤੇ ਦੇਸ ਦਾ ਭਵਿੱਖ ਨਿਰਭਰ ਹੈ ਪਰ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਰਾਜਨੀਤਕ ਤੌਰ ਤੇ ਚੇਤੰਨ ਹੋਣਾ ਚਾਹੀਦਾ ਹੈ।ਪੂਰੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਹੀ ਇਹ ਪੂਰੀ ਗੰਭੀਰਤਾ ਨਾਲ ਰਾਜਨੀਤੀ ਵਿੱਚ ਸ਼ਾਮਲ ਹੋ ਕੇ ਦੇਸ ਦੀ ਸੇਵਾ ਕਰਨ ਦੇ ਸਮਰੱਥ ਹੋ ਸਕਦੇ ਹਨ।


Post a Comment

0 Comments