ਪੰਜਾਬੀ ਪੱਤਰ -ਟੀ.ਵੀ. ਕਈ ਵਾਰ ਠੀਕ ਕਰਨ ਮਗਰੋਂ ਵੀ ਪੂਰੀ ਤਰ੍ਹਾਂ ਠੀਕ ਨਹੀਂ ਚੱਲ ਰਿਹਾ। ਇਸ ਸੰਬੰਧੀ ਕੰਪਨੀ ਦੇ ਉੱਚ ਅਧਿਕਾਰੀ ਨੂੰ ਪੱਤਰ।

ਤੁਸੀਂ ਸੋਨੀ ਟੀ. ਵੀ. ਕੰਪਨੀ ਦਾ ਟੀ. ਵੀ. ਖ਼ਰੀਦਿਆ ਸੀ। ਇਹ ਟੀ.ਵੀ. ਕਈ ਵਾਰ ਠੀਕ ਕਰਨ ਮਗਰੋਂ ਵੀ ਪੂਰੀ ਤਰ੍ਹਾਂ ਠੀਕ ਨਹੀਂ ਚੱਲ ਰਿਹਾ। ਇਸ ਸੰਬੰਧੀ ਕੰਪਨੀ ਦੇ ਉੱਚ ਅਧਿਕਾਰੀ ਨੂੰ ਪੱਤਰ ਲਿਖੇ।



ਪਰੀਖਿਆ ਭਵਨ,

ਸ਼ਹਿਰ।

20.04.20...


ਸੇਵਾ ਵਿਖੇ,


ਮੈਨੇਜਰ ਸਾਹਿਬ,

ਸੋਨੀ ਪਰੋਡਕਸ਼ਨਜ਼, 

ਇਸ ਇੰਡਸਟਰੀਅਲ ਐਸਟੇਟ, ਮੁਹਾਲੀ। 


ਵਿਸ਼ਾ : ਟੀ.ਵੀ. ਦੇ ਠੀਕ ਨਾ ਚੱਲਣ ਸੰਬੰਧੀ।


ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਮਿਤੀ 26.03.20... ਨੂੰ ਤੁਹਾਡੇ ਡੀਲਰ ਰਿੰਪੀ ਇਲੈਕਟਰੋਨਿਕਸ, ਚੌੜਾ ਬਜਾਰ, ਲੁਧਿਆਣਾ ਤੋਂ ਬਿੱਲ ਨੰ: 613 ਅਨੁਸਾਰ ਸੋਨੀ ਕੰਪਨੀ ਦਾ ਟੀ.ਵੀ. ਮਾਡਲ LED-42' ਖ਼ਰੀਦਿਆ ਸੀ। ਇਹ ਟੀ.ਵੀ. ਪਹਿਲੇ ਦਿਨ ਤੋਂ ਹੀ ਠੀਕ ਤਰ੍ਹਾਂ ਨਹੀਂ ਚੱਲ ਰਿਹਾ।ਇਸ ਵਿੱਚ ਆਉਂਦੀ ਤਸਵੀਰ ਧੁੰਦਲੀ ਜਾਪਦੀ ਹੈ ਤੇ ਹਿਲਦੀ ਵੀ ਰਹਿੰਦੀ ਹੈ। ਇਸੇ ਤਰ੍ਹਾਂ ਇਸ ਦੀ ਅਵਾਜ਼ ਵੀ ਕਦੇ-ਕਦੇ ਰੁਕ ਜਾਂਦੀ ਹੈ। ਮੈਂ ਇਸ ਦੀ ਸ਼ਿਕਾਇਤ ਡੀਲਰ ਕੋਲ ਕੀਤੀ ਸੀ।ਇਸ 'ਤੇ ਕੰਪਨੀ ਨੇ ਆਪਣਾ ਇੰਜੀਨੀਅਰ ਭੇਜਿਆ " ਸੀ।ਉਸ ਨੇ ਟੀ.ਵੀ. ਨੂੰ ਕੁਝ ਠੀਕ ਕਰ ਦਿੱਤਾ ਤੇ ਕਿਹਾ ਥੋੜ੍ਹੇ ਦਿਨ ਚੱਲਣ ਮਗਰੋਂ ਬਿਲਕੁਲ ਠੀਕ ਹੋ ਜਾਵੇਗਾ।ਪਰ ਕਈ ਦਿਨਾਂ ਮਗਰੋਂ ਵੀ ਟੀ.ਵੀ. ਠੀਕ ਨਹੀਂ ਹੋਇਆ।ਫਿਰ ਉਹੀ ਸ਼ਿਕਾਇਤ ਤਿੰਨ ਵਾਰੀ ਕੀਤੀ ਤੇ ਡੀਲਰ ਅਤੇ ਇੰਜੀਨੀਅਰ ਵੱਲੋਂ ਹਰ ਵਾਰੀ ਉਹੋ ਹੀ ਜੁਆਬ ਹੁੰਦਾ ਸੀ।

ਮੇਰੀ ਆਪ ਨੂੰ ਬੇਨਤੀ ਹੈ ਕਿ ਮੈਂ ਕੰਪਨੀ ਦਾ ਬਜ਼ਾਰ ਵਿੱਚ ਬਹੁਤ ਚੰਗਾ ਨਾਂ ਹੋਣ ਕਰਕੇ ਹੀ ਇਹ ਟੀ.ਵੀ. ਖ਼ਰੀਦਿਆ ਸੀ ਪਰ ਮੈਨੂੰ ਆਪਣੇ ਇਸ ਫ਼ੈਸਲੇ ਨਾਲ ਬਹੁਤ ਪਰੇਸ਼ਾਨੀ ਹੋ ਰਹੀ ਹੈ। ਕਿਰਪਾ ਕਰ ਕੇ ਜਾਂ ਤਾਂ ਕੰਪਨੀ ਦੇ ਕਿਸੇ ਉੱਚ ਮਾਹਰ ਨੂੰ ਭੇਜ ਕੇ ਟੀ.ਵੀ. ਠੀਕ ਕਰਵਾ ਦਿੱਤਾ ਜਾਵੇ ਤੇ ਜਾਂ ਟੀ.ਵੀ. ਸੈੱਟ ਬਦਲ ਕੇ ਦਿੱਤਾ ਜਾਵੇ।ਇਸ ਲਈ ਤੁਹਾਡੀ ਬਹੁਤ ਕਿਰਪਾਲਤਾ ਹੋਵੇਗੀ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ,

ਕ. ਖ. ਗ.


Post a Comment

0 Comments