ਤੁਹਾਡਾ ਟੈਲੀਫ਼ੋਨ ਦੋ ਮਹੀਨੇ ਖ਼ਰਾਬ ਰਿਹਾ ਹੈ। ਟੈਲੀਫ਼ੋਨ ਦਫ਼ਤਰ ਦੇ ਮੈਨੇਜਰ ਨੂੰ ਉਸ ਸਮੇਂ ਲਈ ਟੈਲੀਫ਼ੋਨ ਦਾ ਕਿਰਾਇਆ ਨਾ ਲੈਣ ਲਈ ਪੱਤਰ ਲਿਖੋ ।
ਪਰੀਖਿਆ ਭਵਨ,
ਸ਼ਹਿਰ
12.06.20...
ਸੇਵਾ ਵਿਖੇ,
ਮੈਨੇਜਰ ਸਾਹਿਬ,
ਏਅਰ ਟੈਲ ਟੈਲੀਫ਼ੋਨ ਦਫ਼ਤਰ,
... ਸ਼ਹਿਰ।
ਵਿਸ਼ਾ : ਖ਼ਰਾਬ ਟੈਲੀਫ਼ੋਨ ਦੇ ਬਿੱਲ ਸੰਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਤੁਹਾਡੀ ਕੰਪਨੀ ਦਾ ਟੈਲੀਫ਼ੋਨ ਪਿਛਲੇ ਲਗਪਗ ਪੰਜ ਸਾਲ ਤੋਂ ਵਰਤ ਰਿਹਾ ਹਾਂ। ਤੁਹਾਡੀ ਕੰਪਨੀ ਦੇ ਟੈਲੀਫ਼ੋਨ ਦੀ ਪਹਿਲਾਂ ਤਾਂ ਕਾਰਗੁਜ਼ਾਰੀ ਕਾਫ਼ੀ ਚੰਗੀ ਹੀ ਰਹੀ ਹੈ।ਪਰ ਇਸ ਵਾਰ ਪਿਛਲੇ ਤਿੰਨ ਮਹੀਨੇ ਤੋਂ ਮੈਨੂੰ ਟੈਲੀਫ਼ੋਨ ਸੰਬੰਧੀ ਬਹੁਤ ਸਮੱਸਿਆ ਆ ਰਹੀ ਹੈ।ਜਦੋਂ ਵੀ ਮੇਰਾ ਫ਼ੋਨ ਖ਼ਰਾਬ ਹੁੰਦਾ ਹੈ ਮੈਂ ਸ਼ਿਕਾਇਤ ਦਰਜ ਕਰਵਾਉਂਦਾ ਹਾਂ ਤਾਂ ਤੁਹਾਡੇ ਕਰਮਚਾਰੀ ਆ ਕੇ ਫ਼ੋਨ ਚਾਲੂ ਕਰ ਜਾਂਦੇ ਹਨ।ਪਤਾ ਨਹੀਂ ਪਿੱਛੇ ਵੱਡੇ ਬਕਸੇ ਵਿੱਚ ਕੀ ਨੁਕਸ ਪੈਂਦਾ ਹੈ ਕਿ ਹੁਣ ਮੇਰਾ ਫ਼ੋਨ 3-4-20.... ਤੋਂ 2-6-20.... ਤੱਕ ਬਿਲਕੁਲ ਬੰਦ ਹੀ ਰਿਹਾ ਹੈ।ਮੈਂ ਤੁਹਾਡੇ ਵਿਭਾਗ ਨੂੰ ਇਸ ਸੰਬੰਧੀ ਕਈ ਵਾਰੀ ਸ਼ਿਕਾਇਤ ਵੀ ਕੀਤੀ ਸੀ। ਮੈਨੂੰ ਤੁਹਾਡੇ ਇੱਕ ਕਰਮਚਾਰੀ ਨੇ ਦੱਸਿਆ ਸੀ ਕਿ ਟੈਲੀਫ਼ੋਨ ਦੀ ਲਾਈਨ ਵਿੱਚ ਹੀ ਕੋਈ ਨੁਕਸ ਪੈ ਗਿਆ ਹੈ।ਹੁਣ ਪਿਛਲੇ ਹਫ਼ਤੇ ਤੋਂ ਮੇਰਾ ਫ਼ੋਨ ਠੀਕ ਚੱਲ ਰਿਹਾ ਹੈ।ਪਰ ਮੇਰੀ ਆਪ ਨੂੰ ਬੇਨਤੀ ਹੈ ਕਿ ਜਿਹੜੇ ਦੋ ਮਹੀਨੇ ਮੇਰਾ ਫ਼ੋਨ ਬਿਲਕੁਲ ਬੰਦ ਹੀ ਰਿਹਾ ਹੈ ਮੈਨੂੰ ਉਸ ਦਾ ਟੈਲੀਫ਼ੋਨ ਦੇ ਕਿਰਾਏ ਵਾਲਾ ਵੀ ਬਿੱਲ ਨਾ ਭੇਜਿਆ ਜਾਵੇ। ਮੈਂ ਆਪ ਜੀ ਦਾ ਬਹੁਤ ਹੀ ਧੰਨਵਾਦੀ ਹੋਵਾਂਗਾ।
ਤੁਹਾਡਾ ਵਿਸ਼ਵਾਸ ਪਾਤਰ,
ਕ ਖ ਗ
ਟੈਲੀਫ਼ੋਨ ਨੰ...।
0 Comments