Shri Guru Teg Bahadur Ji, "ਸ੍ਰੀ ਗੁਰੂ ਤੇਗ਼ ਬਹਾਦਰ ਜੀ" Punjabi Essay, Paragraph for Class 8, 9, 10, 11 and 12 Students Examination in 700 Words.

ਪੰਜਾਬੀ-ਨਿਬੰਧ 'ਸ੍ਰੀ ਗੁਰੂ ਤੇਗ਼ ਬਹਾਦਰ ਜੀ' 
Shri Guru Teg Bahadur Ji



ਰੂਪ-ਰੇਖਾ ( Outline)

ਭੂਮਿਕਾ, ਜਨਮ ਤੇ ਮਾਤਾ-ਪਿਤਾ, ਸੰਤ ਸੁਭਾ ਤੇ ਸ਼ਸਤਰ ਵਿੱਦਿਆ ਦੇ ਮਾਹਰ, ਇਕੱਲਤਾ ਪਸੰਦ ਕਰਨ ਵਾਲੇ ਗੁਰਗੱਦੀ, ਧਰਮ ਪ੍ਰਚਾਰ, ਅਨੰਦਪੁਰ ਵਸਾਉਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ, ਸ਼ਹਾਦਤ, ਸਾਰੰਸ਼।


ਭੂਮਿਕਾ (Introduction)

ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ।ਆਪ ਜੀ ਨੇ ਸਿੱਖ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਜਿਸ ਸਦਕਾ ਆਪ ਜੀ ਨੂੰ ‘ਹਿੰਦ ਦੀ ਚਾਦਰ' ਦਾ ਮਹਾਨ ਰੁਤਬਾ ਪ੍ਰਾਪਤ ਹੋਇਆ। ਆਪ ਜੀ ਦੀ ਕੁਰਬਾਨੀ ਸਦਕਾ ਹੀ ਜ਼ਾਲਮ ਹਾਕਮਾਂ ਦੇ ਜ਼ਬਰ ਥੱਲੇ ਕੁਚਲੀ ਜਾ ਰਹੀ ਜਨਤਾ ਆਪਣੇ ਹੱਕਾਂ ਦੀ ਰਾਖੀ ਲਈ ਕੁਰਬਾਨੀਆਂ ਦੇਣ ਲਈ ਤਿਆਰ ਹੋ ਗਈ।


ਜਨਮ ਤੇ ਮਾਤਾ-ਪਿਤਾ (Birth and parents)

ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪਰੈਲ, 1621 ਈ: ਨੂੰ ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਹੋਇਆ।ਆਪ ਜੀ ਦੀ ਮਾਤਾ ਦਾ ਨਾਂ ਮਾਤਾ ਨਾਨਕੀ ਸੀ। ਆਪ ਜੀ ਦਾ ਬਚਪਨ ਦਾ ਨਾਂ ਬਹਾਦਰ ਚੰਦ ਸੀ। ਆਪ ਗੁਰੂ ਹਰਿਗੋਬਿੰਦ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਕਰਤਾਰਪੁਰ ਵਿਖੇ ਕਈ ਲੜਾਈਆਂ ਲੜੀਆਂ ਤੇ ਤੇਗ਼ ਦੇ ਜੌਹਰ ਵਿਖਾਏ ਤਾਂ ਹੀ ਆਪ ਜੀ ਦਾ ਨਾਂ ਤੇਗ਼ ਬਹਾਦਰ ਪੈ ਗਿਆ।


ਸੰਤ ਸੁਭਾ ਅਤੇ ਸ਼ਸਤਰ ਵਿੱਦਿਆ ਦੇ ਮਾਹਰ (Sant Subha and expert in Shastra Vidya)

ਗੁਰੂ ਤੇਗ਼ ਬਹਾਦਰ ਜੀ ਬਚਪਨ ਤੋਂ ਹੀ ਸੰਤ ਸੁਭਾ ਅਤੇ ਸ਼ਾਂਤ ਚਿੱਤ, ਗੰਭੀਰ ਤੇ ਨਿਡਰ ਸੁਭਾ ਦੇ ਮਾਲਕ ਸਨ। ਆਪ ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ।ਆਪ ਜੀ ਦੇ ਪਿਤਾ ਜੀ ਨੇ ਆਪਣੀ ਦੇਖ-ਰੇਖ ਹੇਠ ਆਪ ਜੀ ਨੂੰ ਸ਼ਸਤਰ ਵਿੱਦਿਆ ਦਿਵਾਈ। ਆਪ ਸੁੰਦਰ, ਜਵਾਨ, ਵਿਦਵਾਨ, ਸੂਰਬੀਰ, ਸ਼ਸਤਰਧਾਰੀ, ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਨ।


ਇਕੱਲਤਾ ਪਸੰਦ ਕਰਨ ਵਾਲੇ (Lovers of solitude)

1632 ਈ. ਵਿੱਚ ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ।ਆਪ ਜੀ ਦਾ ਨਿੱਜੀ ਜੀਵਨ ਸਾਦਾ ਸੀ।ਆਪ ਇਕਾਂਤ ਵਿੱਚ ਰਹਿ ਕੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਗੁਰੂ ਹਰਿਗੋਬਿੰਦ ਜੀ ਦੇ ਦੇਹਾਂਤ ਮਗਰ ਆਪ ਜੀ ਬਾਬਾ ਬਕਾਲਾ ਵਿਖੇ 20 ਸਾਲ ਤੱਕ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ।


ਗੁਰਗੱਦੀ (Gurgaddi)

ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬਕਾਲਾ ਕਹਿ ਕੇ ਆਪ ਜੀ ਨੂੰ ਗੁਰਗੱਦੀ ਦਾ ਵਾਰਿਸ ਬਣਾਇਆ। ਆਪ ਜੀ ਦੇ ਗੁਰੂ ਪ੍ਰਗਟ ਹੋਣ ਦੀ ਕਹਾਣੀ ਅਨੋਖੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲਾ ਵੱਲ ਇਸ਼ਾਰਾ ਕੀਤਾ ਤਾਂ ਉੱਥੇ ਹੋਰ ਕਈ ਪਖੰਡੀ ਸਾਧੂ ਆਪਣੇ ਆਪ ਨੂੰ ਗੁਰਗੱਦੀ ਦਾ ਵਾਰਿਸ ਦੱਸਣ ਲਈ ਹੋਏ ਸਨ।ਮੱਖਣ ਸ਼ਾਹ ਲੁਬਾਣਾ ਨਾਂ ਦਾ ਵਪਾਰੀ, ਜਿਸ ਦਾ ਜਹਾਜ਼ ਸਮੁੰਦਰੀ ਭੰਵਰ ਵਿੱਚੋਂ ਗੁਰੂ ਜੀ ਦੀ ਕਿਰਪਾ ਨਾਲ ਪਾਰ ਹੋ ਗਿਆ, ਨੇ ਆਪਣੀ ਸੁੱਖਣਾ ਲਾਹੁਣ ਲਈ ਹਰ ਸਾਧੂ ਅੱਗੇ ਪੰਜ ਮੋਹਰਾਂ ਰੱਖੀਆਂ ਤੇ ਮੱਥਾ ਟੇਕਿਆ। ਗੁਰੂ ਜੀ ਅੱਗੇ ਜਦੋਂ ਪੰਜ ਮੋਹਰਾਂ ਰੱਖੀਆਂ ਤਾਂ ਉਨ੍ਹਾਂ ਨੇ ਪੰਜ ਸੌ ਮੋਹਰਾਂ ਦੀ ਸੁੱਖਣਾ ਦਾ ਜ਼ਿਕਰ ਕੀਤਾ। ਇਹ ਸੁਣ ਕੇ ਉਹਨੇ ਗੁਰੂ ਜੀ ਅੱਗੇ ਪੰਜ ਸੌ ਮੋਹਰਾਂ ਭੇਟ ਕੀਤੀਆਂ ਤੇ ਉੱਚੀ-ਉੱਚੀ ਅਵਾਜ਼ਾਂ ਲਾਈਆਂ “ਗੁਰੂ ਲਾਧੋ ਰੇ, ਗੁਰੂ ਲਾਧੋ ਰੇ”। ਇਸ ਤਰ੍ਹਾਂ ਆਪ ਗੁਰਗੱਦੀ 'ਤੇ ਬਿਰਾਜਮਾਨ ਹੋਏ।


ਧਰਮ ਪ੍ਰਚਾਰ (Preaching religion)

ਗੁਰੂ ਪਰਗਟ ਹੋ ਕੇ ਗੁਰਗੱਦੀ ਸੰਭਾਲਣ ਪਿੱਛੋਂ ਆਪ ਨੇ ਦੂਰ-ਦੂਰ ਤੀਕ ਧਰਮ ਪ੍ਰਚਾਰ ਕਰਨਾ ਅਰੰਭ ਕੀਤਾ। ਉਨ੍ਹਾਂ ਨੇ ਆਪਣੇ ਸਪੁੱਤਰ ਗੋਬਿੰਦ ਰਾਇ ਨੂੰ ਸਿਦਕ, ਬੀਰਤਾ ਅਤੇ ਪਵਿੱਰਤਾ ਦੇ ਉੱਚੇ ਆਦਰਸ਼ਾਂ ਅਨੁਸਾਰ ਢਾਲਿਆ। 


ਅਨੰਦਪੁਰ ਵਸਾਉਣਾ (Anandpur settlement)

ਬਾਬਾ ਬਕਾਲਾ ਤੋਂ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖ਼ਰੀਦ ਕੇ ਅਨੰਦਪੁਰ ਨਗਰ ਵਸਾਇਆ। ਮਗਰੋਂ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ।


ਕਸ਼ਮੀਰੀ ਪੰਡਤਾਂ ਦੀ ਪੁਕਾਰ (The call of Kashmiri Pandits)

ਉਸ ਸਮੇਂ ਮੁਗ਼ਲ ਸਮਰਾਟ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਤਾਂ ਨੇ ਗੁਰੂ ਜੀ ਨੂੰ ਫਰਿਆਦ ਕੀਤੀ ਤੇ ਬਾਲ ਗੋਬਿੰਦ ਰਾਇ ਦੀ ਬੇਨਤੀ ਨਾਲ ਆਪ ਜੀ ਨੇ ਕੁਰਬਾਨੀ ਦੇਣ ਦੀ ਹਾਮੀ ਭਰੀ। ਆਗਰੇ ਧਰਮ ਪ੍ਰਚਾਰ ਕਰਦਿਆਂ ਗੁਰੂ ਜੀ ਨੂੰ ਪੰਜ ਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਦਿੱਲੀ ਲਿਆ ਕੇ ਇੱਕ ਪੁਰਾਣੀ ਮਸਜਿਦ ਵਿੱਚ ਕੈਦ ਰੱਖਿਆ ਕਬੂਲਣ ਤੋਂ ਇਨਕਾਰ ਕਰਨ 'ਤੇ ਆਪ ਨੂੰ ਅਨੇਕਾਂ ਤਸੀਹੇ ਦਿੱਤੇ ਗਏ। ਗਿਆ। ਇਸਲਾਮ ਧਰਮ


ਸ਼ਹਾਦਤ (Martyrdom)

ਗੁਰੂ ਜੀ ਦੀ ਸਿਦਕ-ਦਿਲੀ ਨੂੰ ਵੇਖ ਕੇ ਹਾਕਮਾਂ ਨੇ ਪਹਿਲਾਂ ਆਪ ਜੀ ਦੇ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲੇ ਨੂੰ ਉਬਲਦੀ ਦੇਗ਼ ਵਿੱਚ ਪਾਇਆ ਗਿਆ। ਫਿਰ ਗੁਰੂ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ। ਆਪ ਨੇ ਇਸ਼ਨਾਨ ਕਰ ਕੇ ਬੋਹੜ ਹੇਠ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਪ੍ਰਮਾਤਮਾ ਅੱਗੇ ਜਦੋਂ ਸੀਸ ਨਿਵਾਇਆ ਤਾਂ ਜੱਲਾਦ ਨੇ ਤਲਵਾਰ ਨਾਲ ਆਪ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਹ ਸ਼ਹੀਦੀ 11 ਨਵੰਬਰ 1675 ਈ: ਨੂੰ ਹੋਈ। ਉਸ ਥਾਂ 'ਤੇ ਅੱਜ-ਕੱਲ੍ਹ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ। ਇੱਥੇ ਹਜ਼ਾਰਾਂ ਸਿੱਖ, ਹਿੰਦ ਦੀ ਚਾਦਰ, ਧਰਮ ਰੱਖਿਅਕ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਪੁੱਜਦੇ ਹਨ।


ਸਾਰੰਸ਼ (Summary)

ਸਿੱਖ ਧਰਮ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਲਾਸਾਨੀ ਹੈ। ਉਨ੍ਹਾਂ ਮਾਨਵਤਾ ਦੀ ਭਲਾਈ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਦੀ ਬਾਣੀ ਅਜੇ ਵੀ ਸਾਨੂੰ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਸਥਾਪਤ ਕਰਨ ਲਈ ਪ੍ਰੇਰਦੀ ਹੈ।


Post a Comment

0 Comments