ਪੰਜਾਬੀ ਪੱਤਰ - ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ੀ ਲਈ ਬਿਨੈ-ਪੱਤਰ ਲਿਖੋ।

ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ੀ ਲਈ ਬਿਨੈ-ਪੱਤਰ ਲਿਖੋ।



ਪਰੀਖਿਆ ਭਵਨ, 

ਸ਼ਹਿਰ।

10. 04. 20...


ਸੇਵਾ ਵਿਖੇ, 

ਪ੍ਰਿੰਸੀਪਲ ਸਾਹਿਬ,

ਸਕੂਲ,  

ਸ਼ਹਿਰ।


ਵਿਸ਼ਾ : ਜੁਰਮਾਨਾ ਮੁਆਫ਼ ਕਰਨ ਸੰਬੰਧੀ।


ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਨੂੰ ਪਿਛਲੇ ਹਫ਼ਤੇ ਮਿਆਦੀ ਬੁਖ਼ਾਰ ਹੋ ਗਿਆ ਸੀ। ਇਸ ਕਾਰਨ ਮੈਂ ਨਾ ਤਾਂ ਸਕੂਲ ਆ ਸਕਿਆ ਅਤੇ ਨਾ ਹੀ ਆਪਣੀ ਗ਼ੈਰ ਹਾਜ਼ਰੀ ਸੰਬੰਧੀ ਕੋਈ ਅਰਜ਼ੀ ਸਕੂਲ ਭੇਜ ਸਕਿਆ। ਇਸ ਲਈ ਮੇਰੀ ਜਮਾਤ ਦੇ ਅਧਿਆਪਕ ਨੇ ਮੈਨੂੰ ਦੋ ਸੌ ਰੁਪਏ ਜੁਰਮਾਨਾ ਕਰ ਦਿੱਤਾ ਹੈ। ਮੈਂ ਮੰਨਦਾ ਹਾਂ ਕਿ ਮੈਨੂੰ ਬਿਮਾਰੀ ਲਈ ਛੁੱਟੀ ਦੀ ਅਰਜ਼ੀ ਸਮੇਂ ਸਿਰ ਭੇਜਣੀ ਚਾਹੀਦੀ ਸੀ, ਪਰ ਮੈਂ ਆਪਣੀਆਂ ਮਜਬੂਰੀਆਂ ਸਦਕਾ ਅਜਿਹਾ ਨਹੀਂ ਕਰ ਸਕਿਆ।

ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਾਂ, ਮੈਂ ਹਮੇਸ਼ਾ ਜਮਾਤ ਵਿੱਚੋਂ ਪਹਿਲੇ/ਦੂਜੇ ਨੰਬਰ 'ਤੇ ਹੀ ਰਹਿੰਦਾ ਹਾਂ। ਮੇਰੇ ਪਿਤਾ ਜੀ ਇੱਕ ਸਧਾਰਨ ਮੁਲਾਜ਼ਮ ਹਨ। ਸੋ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਾਂਗਾ। ਕਿਰਪਾ ਕਰ ਕੇ ਮੇਰਾ ਇਹ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਤੁਹਾਡਾ ਆਗਿਆਕਾਰੀ,

ਕ, ਖ, ਗ,

ਦਸਵੀਂ ਏ।


Post a Comment

0 Comments