Punjabi Essay, Paragraph on "ਵਿਗਿਆਨਕ ਸੋਚ ", "Vigyanik Soch" for Class 8, 9, 10, 11 and 12 Students Examination.

ਵਿਗਿਆਨਕ ਸੋਚ 
Vigyanik Soch



ਅੱਜ ਅਸੀਂ ਇੱਕੀਵੀਂ ਸਦੀ ਵਿੱਚ ਰਹਿ ਰਹੇ ਹਾਂ। ਇਹ ਸਦੀ ਵਿਗਿਆਨ ਦੀ ਸਦੀ ਆਖੀ ਜਾ ਰਹੀ ਹੈ। ਇਸ ਸਮੇਂ ਸਾਡੇ ਜੀਵਨ ਦੇ ਹਰ ਵਿਹਾਰ ਵਿੱਚ ਵਿਗਿਆਨਕ ਖੋਜਾਂ ਦਾ ਬੋਲ-ਬਾਲਾ ਹੈ। ਹਰ ਮਨੁੱਖ ਆਪਣੇ ਛੋਟੇ ਤੋਂ ਛੋਟੇ ਵਿਹਾਰ ਤੋਂ ਲੈ ਕੇ ਵੱਡੇ ਕੰਮਾਂ ਤੱਕ ਵਿਗਿਆਨਕ ਖੋਜਾਂ ਨਾਲ ਸਾਹਮਣੇ ਆਈਆਂ ਸਹੂਲਤਾਂ ਨੂੰ ਮਾਣ ਰਿਹਾ ਹੈ। ਇਸ ਸੰਬੰਧ 'ਚ ਅਸੀਂ ਵੇਖਦੇ ਹਾਂ ਕਿ ਅੱਜ ਬਿਜਲੀ, ਸੰਚਾਰ ਦੇ ਸਾਧਨਾਂ, ਆਵਾਜਾਈ ਦੇ ਸਾਧਨਾਂ, ਸਿਹਤ ਸਹੂਲਤਾਂ ਵੱਡੇ-ਛੋਟੇ ਕਾਰਖ਼ਾਨਿਆਂ, ਖੇਤੀਬਾੜੀ ਦੀ ਆਧੁਨਿਕ ਮਸ਼ੀਨਰੀ ਆਦਿ ਨੇ ਮਨੁੱਖ ਦੀ ਜੀਵਨ ਜਾਚ ਹੀ ਬਦਲ ਦਿੱਤੀ ਹੈ। ਹੁਣ ਮਹੀਨਿਆਂ ਭਰ 'ਚ ਮੁੱਕਣ ਵਾਲਾ ਸਫ਼ਰ ਘੰਟਿਆਂ ਵਿੱਚ ਹੋ ਜਾਂਦਾ ਹੈ ਤੇ ਮਹੀਨਿਆਂ ਵਿੱਚ ਪਹੁੰਚਣ ਵਾਲੀਆਂ ਚਿੱਠੀਆਂ ਦੀ ਥਾਂ ਜਦੋਂ ਚਾਹੋ ਜਿੱਥੋਂ ਚਾਹੇ, ਜਿੱਥੇ ਚਾਹੋ ਗੱਲ ਆਹਮਣੇ ਸਾਹਮਣੇ ਬੈਠ ਕੇ ਵੀ ਹੋ ਸਕਦੀ ਹੈ। ਨਿਰਸੰਦੇਹ ਇਹ ਸਾਇੰਸ ਦਾ ਵਰਦਾਨ ਹੈ ਪਰ ਇੱਥੇ ਮੁੱਖ ਪ੍ਰਸ਼ਨ ਏਹੋ ਹੈ ਕਿ ਕੀ ਅਸੀਂ ਵਿਗਿਆਨਕ ਖੋਜਾਂ ਨੂੰ ਵਰਤਣ ਦੇ ਨਾਲ ਨਾਲ ਆਪਣੀ ਸੋਚ ਵਿੱਚ ਵੀ ਵਿਗਿਆਨਕ ਵਿਚਾਰਾਂ ਨੂੰ ਅਪਣਾਇਆ ਹੈ ? ਅਸੀਂ ਵੇਖਦੇ ਹਾਂ ਕਿ ਅੱਜ ਵੀ ਵਧੇਰੇ ਲੋਕ ਵਹਿਮਾਂ-ਭਰਮਾਂ, ਸ਼ਗਨਾਂ-ਕੁਸ਼ਗਨਾਂ ਵਿੱਚ ਫਸੇ ਹੋਏ ਹਨ। ਅੱਜ ਵੀ ਜੋਤਸ਼ੀ, ਤਾਂਤਰਿਕ ਤੇ ਅਖੌਤੀ ਸਾਧੂ ਆਪਣਾ ਤੋਰੀ ਫੁਲਕਾ ਚਲਾਉਣ ਲਈ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਸਫਲ ਹੋ ਰਹੇ ਹਨ। ਅਜਿਹੇ ਲੋਕਾਂ ਦੀ ਅਜਿਹੀ ਅਵਿਗਿਆਨਕ ਸੋਚ ਨੂੰ ਵੇਖਦਿਆਂ ਹੀ ਤਰਕਸ਼ੀਲ ਸੁਸਾਇਟੀਆਂ ਨੇ ਲੋਕਾਂ ਨੂੰ ਅਜਿਹੀ ਪਿਛਾਂਹ ਖਿੱਚੂ ਸੋਚ ' ਚੋਂ ਬਾਹਰ ਕੱਢਣ ਲਈ ਬਹੁਤ ਉਪਰਾਲੇ ਕੀਤੇ ਹਨ। ਤਰਕਸ਼ੀਲਾਂ ਵਲੋਂ ਦਿੱਤੀਆਂ ਜਾਂਦੀਆਂ ਸਧਾਰਨ ਚੁਣੌਤੀਆਂ ਦਾ ਵੀ ਜੋਤਸ਼ੀਆਂ ਜਾਂ ਤਾਂਤਰਿਕਾਂ ਕੋਲ ਕੋਈ ਜਵਾਬ ਨਹੀਂ। ਸੋ ਲੋੜ ਹੈ ਕਿ ਵਿਗਿਆਨਕ ਯੁੱਗ ਵਿੱਚ ਸੋਚ ਵੀ ਵਿਗਿਆਨਕ ਹੀ ਹੋਣੀ ਚਾਹੀਦੀ ਹੈ। ਜਿਹੜੇ ਨੁਕਤਿਆਂ ਨੂੰ ਵਿਗਿਆਨ ਨੇ ਆਪਣੀ ਕਸੌਟੀ 'ਤੇ ਪਰਖ ਕੇ ਸਿੱਟੇ ਕੱਢੇ ਹਨ ਉਨ੍ਹਾਂ ਸੰਬੰਧੀ ਦੁਬਾਰਾ ਸੰਦੇਹ ਪ੍ਰਗਟ ਕਰਨਾ ਅੱਜ ਦੇ ਯੁੱਗ ਦੀ ਲੋੜ ਨਹੀਂ ਹੈ।


Post a Comment

0 Comments