ਸ਼ਹਿਰਾਂ ਵਿੱਚ ਵਧਦਾ ਟ੍ਰੈਫਿਕ ਜਾਮ
Shahira Vich Vadhda Traffic Jam
ਭਾਰਤ ਇੱਕ ਬਹੁਤ ਹੀ ਵੱਡਾ ਤੇ ਵਿਕਾਸਸ਼ੀਲ ਦੇਸ ਹੈ। ਭਾਰਤ ਨੇ ਹਰ ਖੇਤਰ ਵਿੱਚ ਬਹੁਤ ਹੀ ਵਿਕਾਸ ਕੀਤਾ ਹੈ। ਇਸੇ ਸੰਬੰਧ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਵੀ ਬਹੁਤ ਹੀ ਵਾਧਾ ਹੋਇਆ ਹੈ। ਇਨ੍ਹਾਂ ਸਾਧਨਾਂ ਵਿੱਚ ਜਹਾਜ਼, ਰੇਲਗੱਡੀਆਂ, ਬੱਸਾਂ, ਕਾਰਾਂ, ਸਕੂਟਰ ਆਦਿ ਪ੍ਰਮੁੱਖ ਹਨ। ਭਾਰਤ ਦੀ ਅਬਾਦੀ 123 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਆਵਾਜਾਈ ਦੇ ਇਨ੍ਹਾਂ ਸਾਧਨਾਂ ਨੇ ਆਵਾਜਾਈ ਨੂੰ ਬਹੁਤ ਹੀ ਸੁਖਾਲਾ ਵੀ ਬਣਾਇਆ ਹੈ ਤੇ ਇਨ੍ਹਾਂ ਦੀ ਵਰਤੋਂ ਨਾਲ ਸਮੇਂ ਦੀ ਬਚਤ ਵੀ ਹੋਈ ਹੈ।ਪਰ ਦੂਸਰੇ ਪਾਸੇ ਇਨ੍ਹਾਂ ਸਾਧਨਾਂ ਨੇ ਇੱਕ ਨਵੀਂ ਸਮੱਸਿਆ ਨੂੰ ਜਨਮ ਦਿੱਤਾ ਹੈ। ਇਹ ਸਮੱਸਿਆ ਵੱਡੇ ਸ਼ਹਿਰਾਂ ਵਿੱਚ ਵਧ ਰਹੇ ਟ੍ਰੈਫਿਕ ਕਾਰਨ ਲੱਗਣ ਵਾਲੇ ਜੈਮ ਜਾਂ ਜਾਮ ਹਨ ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਵੱਡੀ ਸਮੱਸਿਆ ਨਾਲ ਦੋ ਚਾਰ ਹੋਣਾ ਪੈਂਦਾ ਹੈ।ਅਸੀਂ ਆਮ ਵੇਖਦੇ ਵੀ ਹਾਂ ਤੇ ਪੜ੍ਹਦੇ ਵੀ ਹਾਂ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਦੇ ਜਾਮ ਕਾਰਨ ਕਈ ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ।ਇਸ ਨਾਲ ਸਕੂਲ ਜਾਣ ਵਾਲੇ ਬੱਚੇ, ਨੌਕਰੀ 'ਤੇ ਜਾਣ ਵਾਲੇ ਮੁਲਾਜ਼ਮ ਅਕਸਰ ਹੀ ਲੇਟ ਹੋ ਜਾਂਦੇ ਹਨ। ਇਸ ਦੇ ਨਾਲ ਹੀ ਅਜਿਹੇ ਜਾਮ ਕਾਰਨ ਹੀ ਕਈ ਵਾਰੀ ਗੰਭੀਰ ਸਥਿਤੀ ਵਾਲੇ ਮਰੀਜ਼ ਜਾਮ ਵਿੱਚ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ।ਇਸ ਜਾਮ ਦੇ ਕਾਰਨ ਆਵਾਜਾਈ ਦੇ ਸਾਧਨਾਂ ਮੁੱਖ ਤੌਰ 'ਤੇ ਕਾਰਾਂ ਤੇ ਮੋਟਰਸਾਈਕਲਾਂ ਜਾਂ ਸਕੂਟਰਾਂ ਦਾ ਬਹੁਤ ਜ਼ਿਆਦਾ ਵਾਧਾ ਹੋਣਾ ਹੈ। ਇਨ੍ਹਾਂ ਸਾਧਨਾਂ ਦੀ ਨਿਸਬਤ ਸੜਕਾਂ ਦਾ ਨਿਰਮਾਣ ਨਹੀਂ ਕੀਤਾ ਗਿਆ। ਕਈ ਵਾਰੀ ਕਿਸੇ ਚਾਲਕ ਦੀ ਛੋਟੀ ਜਿਹੀ ਅਣਗਹਿਲੀ ਕਾਰਨ ਵੀ ਵੱਡਾ ਜਾਮ ਲੱਗ ਜਾਂਦਾ ਹੈ। ਆਵਾਜਾਈ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਾ ਕਰਨ ਕਰਕੇ ਹੀ ਅਜਿਹੇ -- ਲੱਗਦੇ ਹਨ।ਅੱਜ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਇਹ ਸਮੱਸਿਆ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ। ਕਈ ਸ਼ਹਿਰਾਂ ਵੱਖ ਗੱਡੀਆਂ ਦੀ ਪਾਰਕਿੰਗ ਦਾ ਠੀਕ ਪ੍ਰਬੰਧ ਨਾ ਹੋਣ ਕਰਕੇ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਵਿਚ ਇਸ ਸਮੱਸਿਆ ਦੇ ਭਰਵੇਂ ਹੱਲ ਲਈ ਦੂਰ ਅੰਦੇਸ਼ੀ ਯੋਜਨਾਵਾਂ ਬਣਾਏ ਤਾਂ ਜੋ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਣ।
0 Comments