ਸਾਇੰਸ ਵਰਦਾਨ ਕਿ ਸਰਾਪ
Science Vardaan ki Shrap
ਸਾਇੰਸ ਜਾਂ ਵਿਗਿਆਨ ਨੇ ਆਪਣੀ ਭੂਮਿਕਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੋਈ ਵੀ ਅਜਿਹਾ ਖੇਤਰ ਨਜ਼ਰ ਨਹੀਂ ਆਉਂਦਾ ਜਿੱਥੇ ਸਾਇੰਸ ਦੀ ਭੂਮਿਕਾ ਨੂੰ ਨਜ਼ਰ-ਅੰਦਾਜ਼ ਕਰਨਾ ਸੰਭਵ ਹੋ ਸਕੇ। ਅੱਜ ਸਾਇੰਸ ਦੀਆਂ ਖੋਜਾਂ ਸਦਕਾ ਹੀ ਸੰਚਾਰ ਸਾਧਨਾਂ, ਆਵਾਜਾਈ ਦੇ ਸਾਧਨਾਂ, ਮੈਡੀਕਲ ਸਾਇੰਸ ਅਤੇ ਖੇਤੀ ਨਾਲ ਸੰਬੰਧਤ ਖੇਤਰਾਂ ਵਿੱਚ ਜੋ ਵਿਕਾਸ ਹੋਇਆ ਹੈ, ਉਸ ਦਾ ਸਿਹਰਾ ਨਿਰਸੰਦੇਹ ਸਾਇੰਸਦਾਨਾਂ ਅਤੇ ਇਨ੍ਹਾਂ ਖੇਤਰਾਂ ਨਾਲ ਜੁੜੇ ਹੋਰ ਲੋਕਾਂ ਸਿਰ ਹੀ ਬੱਝਦਾ ਹੈ। ਸਾਇੰਸ ਦੀਆਂ ਇਹ ਖੋਜਾਂ ਇੱਕ ਤਰ੍ਹਾਂ ਨਾਲ ਮਨੁੱਖਤਾ ਲਈ ਵਰ ਜਾਂ ਵਰਦਾਨ ਹੀ ਹਨ। ਪਰ ਇਸ ਵਿਕਾਸ ਦਾ ਇੱਕ ਨਾਂਹ-ਪੱਖੀ ਪੱਖ ਵੀ ਹੈ। ਵਿਗਿਆਨ ਦੀਆਂ ਖੋਜਾਂ ਸਦਕਾ ਸਾਹਮਣੇ ਆਈ ਮਾਦਾ ਭਰੂਣ ਹੱਤਿਆ, ਤੇਜ਼ ਰਫ਼ਤਾਰ ਆਵਾਜਾਈ ਨਾਲ ਹੁੰਦੇ ਹਾਦਸੇ, ਸੰਚਾਰ ਸਾਧਨਾਂ ਦੀ ਦੁਰਵਰਤੋਂ, ਹਥਿਆਰਾਂ ਅਤੇ ਬਰੂਦਾਂ ਦੇ ਭੰਡਾਰ, ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਆਦਿ ਅਜਿਹੇ ਗੰਭੀਰ ਪ੍ਰਸ਼ਨ ਹਨ ਜਿਨ੍ਹਾਂ ਦੀ ਗ਼ਲਤ ਵਰਤੋਂ ਵਰ ਹੋਣ ਦੀ ਥਾਂ ਸਰਾਪ ਹੀ ਹੈ। ਅਜਿਹੀ ਸਥਿਤੀ ਵਿੱਚ ਸੋਚਣ ਦੀ ਲੋੜ ਹੈ ਕਿ ਸਾਇੰਸ ਦੀਆਂ ਖੋਜਾਂ ਨੂੰ ਸਵਾਰਥਾਂ ਤੋਂ ਉੱਪਰ ਉੱਠ ਕੇ ਮਾਨਵੀ ਕਲਿਆਣ ਤੱਕ ਹੀ ਸੀਮਤ ਰੱਖਿਆ ਜਾਵੇ। ਅਜਿਹੀਆਂ ਸਮੁੱਚੀਆਂ ਸਥਿਤੀਆਂ ਵਿੱਚ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਸਾਇੰਸ ਮਨੁੱਖਤਾ ਲਈ ਵਰ ਹੀ ਹੈ ਜੇਕਰ ਇਸ ਦੀ ਵਰਤੋਂ ਸੁਹਿਰਦਤਾ ਸਹਿਤ ਕੀਤੀ ਜਾਵੇ। ਫਿਰ ਵੀ ਜੇ ਇਸ ਦੀ ਵਰਤੋਂ ਸਰਾਪ ਬਣਦੀ ਹੈ ਤਾਂ ਇਸ ਨਾਲ ਸੰਬੰਧਤ ਲੋਕਾਂ ਨੂੰ ਦੁਬਾਰਾ ਸੋਚਣ ਵਿਚਾਰਨ ਦੀ ਲੋੜ ਹੈ।
0 Comments