ਸਮਾਜ ਵਿੱਚੋਂ ਭ੍ਰਿਸ਼ਟਾਚਾਰ ਕਿਵੇਂ ਦੂਰ ਕੀਤਾ ਜਾਵੇ?
Samaj Vicho Bhrashtachar Kive Door Kita Jave?
ਅੱਜ ਸਾਡਾ ਦੇਸ਼ ਵਿਕਾਸ ਦੀਆਂ ਉਚੇਰੀਆਂ ਮੰਜ਼ਲਾਂ ਸਰ ਕਰ ਰਿਹਾ ਹੈ। ਸਾਡੇ ਦੇਸ ਨੇ ਲਗਪਗ ਸਾਰੇ ਹੀ ਖੇਤਰਾਂ ਵਿੱਚ ਬਹੁਤ ਮੱਲਾਂ ਮਾਰ ਕੇ ਆਪਣਾ ਨਾਂ ਵਿਸ਼ਵ ਭਰ ਵਿੱਚ ਚਮਕਾਇਆ ਹੈ।ਜਦੋਂ ਤੋਂ ਸਾਡਾ ਦੇਸ ਅਜ਼ਾਦ ਹੋਇਆ ਹੈ ਇੱਥੇ ਸਮੇਂ-ਸਮੇਂ ਬਣਦੀਆਂ ਸਰਕਾਰਾਂ ਨੇ ਹਰ ਖੇਤਰ ਵਿੱਚ ਪੰਜ ਸਾਲਾ ਯੋਜਨਾਵਾਂ ਰਾਹੀਂ ਬੇਮਿਸਾਲ ਤਰੱਕੀ ਕੀਤੀ ਹੈ। ਪਰ ਅਸੀਂ ਵੇਖਦੇ ਹਾਂ ਕਿ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਖ਼ਬਰਾਂ ਨਿਰੰਤਰ ਆ ਰਹੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ ਵਿੱਚ ਘੁਟਾਲਿਆਂ ਦੀ ਇੱਕ ਲੜੀ ਹੀ ਸਾਹਮਣੇ ਆ ਰਹੀ ਹੈ। ਇਹ ਘੋਟਾਲੇ ਬਹੁਤ ਹੀ ਵੱਡੇ ਹਨ ਜਿਨ੍ਹਾਂ ਵਿੱਚ ਸਰਕਾਰੀ ਅਫ਼ਸਰਾਂ ਤੇ ਮੰਤਰੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਵਿੱਚ ਫੈਲੇ ਇਸ ਭ੍ਰਿਸ਼ਟਾਚਾਰ ਦਾ ਅਸਰ ਹੇਠਲੇ ਪੱਧਰ ਤੱਕ ਆ ਚੁੱਕਾ ਹੈ। ਅੱਜ ਆਮ ਮਨੁੱਖ ਨੂੰ ਆਪਣਾ ਛੋਟਾ ਮੋਟਾ ਕੰਮ ਵੀ ਕਰਵਾਉਣਾ ਪਵੇ ਤਾਂ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਕੋਈ ਕੰਮ ਨਹੀਂ ਹੁੰਦਾ।ਛੋਟੇ-ਵੱਡੇ ਦਫ਼ਤਰਾਂ ਦੇ ਮੁਲਾਜ਼ਮਾਂ, ਅਫ਼ਸਰਾਂ ਤੇ ਦਲਾਲਾਂ ਦੀ ਅਜਿਹੀ ਤਿਕੜੀ ਬਣੀ ਹੋਈ ਹੈ ਕਿ ਰਿਸ਼ਵਤ ਦਿੱਤਿਆਂ ਤੁਸੀਂ ਘਰ ਬੈਠੇ ਕੰਮ ਕਰਵਾ ਸਕਦੇ ਹੋ ਪਰ ਬਿਨਾਂ ਇਸ ਦੇ ਤੁਹਾਡੀ ਖੱਜਲ ਖੁਆਰੀ ਏਨੀ ਕਰਵਾਈ ਜਾਂਦੀ ਹੈ ਕਿ ਗੇੜੇ ਮਾਰ ਮਾਰ ਤੇ ਜੁੱਤੀਆਂ ਘਸ ਜਾਂਦੀਆਂ ਹਨ। ਇਸ ਲਈ ਆਮ ਮਨੁੱਖ ਇਹੋ ਸੋਚਦਾ ਹੈ ਕਿ ਅਜਿਹੀ ਪਰੇਸ਼ਾਨੀ ਨਾਲੋਂ ਤਾਂ ਪੈਸੇ ਦੇਣੇ ਹੀ ਠੀਕ ਹਨ। ਸਮਾਜ ਵਿੱਚੋਂ ਅਜਿਹਾ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸਰਕਾਰ ਨੂੰ ਬਹੁਤ ਹੀ ਸਖ਼ਤ ਕਾਨੂੰਨ ਬਣਾ ਕੇ ਭ੍ਰਿਸ਼ਟਾਚਾਰੀਆਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਰਿਸ਼ਵਤਖ਼ੋਰ ਅਫ਼ਸਰਾਂ ਨੂੰ ਘਰ ਟੋਰ ਦਿੱਤਾ ਜਾਵੇ।ਇਸੇ ਤਰ੍ਹਾਂ ਇਸ ਤੰਤਰ ਨਾਲ ਜੁੜੇ ਦਲਾਲਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਕੰਮ ਪੈਸੇ ਦੇ ਕੇ ਕਰਵਾਉਣ ਵਾਲੀ ਸੋਚ ਦਾ ਤਿਆਗ ਕਰਨ। ਇਸ ਤਰ੍ਹਾਂ ਅਸੀਂ ਸਾਰੇ ਰਲ ਕੇ ਹੀ ਇਸ ਕਲੰਕ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਇਹ ਸਮੱਸਿਆ ਬਹੁਤ ਵਿਕਰਾਲ ਰੂਪ ਧਾਰਨ ਕਰ ਜਾਵੇਗੀ। ਇੰਜ ਇਸ ਸਰਾਪ ਤੋਂ ਬਚਣ ਲਈ ਹੁਣੇ ਕੁਝ ਕਰਨ ਦੀ ਲੋੜ ਹੈ। ਇਸ ਨੂੰ ਅਤੇ ਸਾਹਿਬ ਸੰਧਿਆ
0 Comments