Punjabi Essay, Paragraph on "ਪੜ੍ਹਾਈ ਵਿੱਚ ਖੇਡਾਂ ਦੀ ਥਾਂ ", "Padhai vich Kheda di Tha" for Class 8, 9, 10, 11 and 12 Students Examination.

ਪੜ੍ਹਾਈ ਵਿੱਚ ਖੇਡਾਂ ਦੀ ਥਾਂ 
Padhai vich Kheda di Tha



ਮਨੁੱਖੀ ਜੀਵਨ ਵਿੱਚ ਪੜ੍ਹਾਈ ਦਾ ਆਪਣਾ ਬਹੁਤ ਹੀ ਮਹੱਤਵ ਹੁੰਦਾ ਹੈ। ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿੱਦਿਆ ਪ੍ਰਾਪਤ ਕਰਨ ਦੇ ਸਥਾਨ ਹਨ। ਮੁਢਲੀ ਪੜ੍ਹਾਈ ਉਪਰੰਤ ਵਿਦਿਆਰਥੀ ਉਚੇਰੀ ਪੜ੍ਹਾਈ ਕਰਦੇ ਹਨ। ਪੜ੍ਹਾਈ ਦੌਰਾਨ ਜਿੱਥੇ ਬੱਚਿਆਂ ਨੂੰ ਪਾਠ-ਕ੍ਰਮ ਅਨੁਸਾਰ ਕਿਤਾਬੀ ਗਿਆਨ ਦਿੱਤਾ ਜਾਂਦਾ ਹੈ ਉੱਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸੇ ਪ੍ਰਸੰਗ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਰਗਰਮੀਆਂ ਨਿਰੰਤਰ ਹੁੰਦੀਆਂ ਰਹਿੰਦੀਆਂ ਹਨ। ਅਜਿਹੀਆਂ ਸਰਗਰਮੀਆਂ ਵਿੱਚ ਖੇਡਾਂ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਸਰੀਰ ਨੂੰ ਤੰਦਰੁਸਤ ਤੇ ਫੁਰਤੀਲਾ ਬਣਾਉਂਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਚੰਗਾ ਦਿਮਾਗ਼ ਚੰਗ ਸਰੀਰ ਵਿੱਚ ਹੀ ਹੁੰਦਾ ਹੈ। ਇਸੇ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਖੇਡਾਂ ਮਨ-ਪਰਚਾਵੇ ਦਾ ਵੀ ਵੱਡਾ ਤੇ ਸਸਤਾ ਸਾਧਨ ਹੁੰਦੀਆਂ ਹਨ। ਖਿਡਾਰੀਆਂ ਵਿੱਚ ਬਹੁਤ ਸਾਰੇ ਸਦਾਚਾਰਕ ਗੁਣ ਪੈਦਾ ਕਰਦੀਆਂ ਹਨ। ਇਹ ਖਿਡਾਰੀਆਂ ਵਿੱਚ ਅਨੁਸ਼ਾਸਨ ਵਿੱਚ ਰਹਿਣ, ਹੁਕਮ ਮੰਨਣ, ਮਿਲ ਕੇ ਕੰਮ ਕਰਨ ਤੇ ਹਾਰ ਜਿੱਤ ਨੂੰ ਸਹਿਣ ਕਰਨ ਦੇ ਗੁਣ ਪੈਦਾ ਕਰਦੀਆਂ ਹਨ।ਇਹ ਗੁਣ ਵਿਦਿਆਰਥੀਆਂ ਦੇ ਅਗਲੇਰੇ ਜੀਵਨ ਵਿੱਚ ਬਹੁਤ ਕੰਮ ਆਉਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨਪਸੰਦ ਖੇਡਾਂ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਕੰਪਿਊਟਰ ਜਾਂ ਮੋਬਾਇਲ 'ਤੇ ਖੇਡੀਆਂ ਖੇਡਾਂ ਨਾਲ ਉਹ ਨਤੀਜੇ ਕਦੇ ਵੀ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਜੋ ਖੇਡ ਮੈਦਾਨ ਵਿੱਚ ਪਸੀਨਾ ਵਹਾਉਣ ਮਗਰੋਂ ਪ੍ਰਾਪਤ ਹੁੰਦੇ ਹਨ।


Post a Comment

0 Comments