Punjabi Essay, Paragraph on "ਖ਼ੂਨ-ਦਾਨ ਮਹਾ-ਦਾਨ ", "Khoon-Daan Maha-Daan" for Class 8, 9, 10, 11 and 12 Students Examination.

ਖ਼ੂਨ-ਦਾਨ ਮਹਾ-ਦਾਨ 
Khoon-Daan Maha-Daan



ਖ਼ੂਨ-ਦਾਨ ਤੋਂ ਭਾਵ ਕਿਸੇ ਦੂਸਰੇ ਵਿਅਕਤੀ ਨੂੰ ਆਪਣਾ ਖ਼ੂਨ ਦੇਣਾ ਹੈ।ਖ਼ੂਨ-ਦਾਨ ਸਭ ਤੋਂ ਵੱਡਾ ਦਾਨ ਹੈ। ਖ਼ੂਨ ਅਜਿਹਾ ਪਦਾਰਥ ਹੈ ਜਿਸ ਨੂੰ ਲੈਬਾਰਟਰੀ ਵਿੱਚ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਸ ਲਈ ਖ਼ੂਨ ਦੀ ਕੋਈ ਕੀਮਤ ਨਿਸਚਤ ਨਹੀਂ ਕੀਤੀ ਜਾ ਸਕਦੀ। ਜਦੋਂ ਕਿਸੇ ਵਿਅਕਤੀ ਨੂੰ ਦੁਰਘਟਨਾ ਸਮੇਂ, ਉਪਰੇਸ਼ਨ ਸਮੇਂ ਜਾਂ ਕਿਸੇ ਹੋਰ ਬਿਮਾਰੀ ਵਿੱਚ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਡਾਕਟਰਾਂ ਵੱਲੋਂ ਮਰੀਜ਼ ਨੂੰ ਉਸ ਦੇ ਖ਼ੂਨ ਦੇ ਗਰੁੱਪ ਅਨੁਸਾਰ ਖ਼ੂਨ ਚੜ੍ਹਾਇਆ ਜਾਂਦਾ ਹੈ।ਖ਼ੂਨ-ਦਾਨ ਕਰਨ ਤੋਂ ਘਬਰਾਉਣਾ ਇਸ ਵਿਚਲੀ ਸਚਾਈ ਤੋਂ ਅਣਜਾਣ ਹੋਣ ਦਾ ਸਿੱਟਾ ਹੀ ਹੁੰਦਾ ਹੈ। ਡਾਕਟਰੀ ਪੜ੍ਹਾਈ ਅਨੁਸਾਰ ਕੋਈ ਵੀ ਅਠਾਰਾਂ ਸਾਲ ਤੋਂ ਪਚਵੰਜਾ ਸਾਲ ਦਾ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖ਼ੂਨ-ਦਾਨ ਕਰ ਸਕਦਾ ਹੈ। ਇਸ ਨਾਲ ਖ਼ੂਨ-ਦਾਨ ਕਰਨ ਵਾਲੇ ਦੀ ਸਿਹਤ 'ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਖ਼ੂਨ ਦਾਨੀ ਦੇ ਸਰੀਰ ਵਿੱਚ ਘਟਿਆ ਖ਼ੂਨ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਜਾਂਦਾ ਹੈ।ਖ਼ੂਨ-ਦਾਨ ਕਰਨ ਨਾਲ ਜਦੋਂ ਕਿਸੇ ਮਰੀਜ਼ ਦੀ ਬਿਮਾਰੀ ਠੀਕ ਹੁੰਦੀ ਹੈ ਤਾਂ ਇਸ ਨਾਲ ਖ਼ੂਨ-ਦਾਨੀ ਨੂੰ ਜਿਹੜੀ ਮਾਨਸਿਕ ਸੰਤੁਸ਼ਟੀ ਮਿਲਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ।ਅਜੋਕੇ ਸਮੇਂ ਵਿੱਚ ਵੱਡੇ-ਵੱਡੇ ਹਸਪਤਾਲਾਂ ਵਿੱਚ 'ਬਲੱਡ ਬੈਂਕ ਵੀ ਬਣੇ ਹੋਏ ਹਨ, ਜਿਥੇ ਖ਼ੂਨ ਲਿਆ ਤੇ ਦਿੱਤਾ ਜਾ ਸਕਦਾ ਹੈ। ਹਰ ਵਿਅਕਤੀ ਨੂੰ ਆਪਣੇ ਆਪ ਇਨ੍ਹਾਂ ਬੈਂਕਾਂ ਨਾਲ ਸੰਪਰਕ ਕਰ ਕੇ ਲੋੜ ਸਮੇਂ ਖ਼ੂਨ-ਦਾਨ ਕਰਨ ਦੀ ਗੱਲ ਕਰਨੀ ਚਾਹੀਦੀ ਹੈ। ਜਿਹੜੇ ਲੋਕਾਂ ਦੇ ਮਨ ਵਿੱਚ ਖ਼ੂਨ-ਦਾਨ ਕਰਨ ਤੋਂ ਡਰ ਬੈਠਾ ਹੋਇਆ ਹੈ, ਡਾਕਟਰਾਂ ਨੂੰ ਕੈਂਪ ਲਾ ਕੇ ਅਜਿਹੇ ਵਿਅਕਤੀਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਨਸਈ ਤੇ ਗ਼ਰੀਬਾਂ ਵੱਲੋਂ ਜਦੋਂ ਖੂਨ ਵੇਚਣ ਦੀਆਂ ਖ਼ਬਰਾਂ ਮਿਲਦੀਆਂ ਹਨ ਤਾਂ ਇਹ ਵੀ ਉਨ੍ਹਾਂ ਲੋਕਾਂ ਲਈ ਲਾਹਨਤ ਵਾਲੀ ਗੱਲ ਹੈ ਜੋ ਤੰਦਰੁਸਤ ਹੁੰਦਿਆਂ ਵੀ ਖੂਨ ਦੇਣ ਤੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਇਨਕਾਰ ਕਰਦੇ ਹਨ।


Post a Comment

0 Comments