ਦਿਨੋ ਦਿਨ ਵਧ ਰਿਹਾ ਪ੍ਰਦੂਸ਼ਣ
Dino-Din Vadh Riya Pradushan
ਅਜੋਕੇ ਵਿਗਿਆਨਕ ਜੀਵਨ ਵਿੱਚ ਵਿਗਿਆਨ ਨੇ ਜ਼ਿੰਦਗੀ ਦੇ ਹਰ ਖੇਤਰ ਨੂੰ ਸੁਖਾਲਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।ਪਰ ਇਸੇ ਵਿਕਾਸ ਸਦਕਾ ਅੱਜ ਸਾਡੇ ਚੁਫ਼ੇਰੇ ਤਰ੍ਹਾਂ-ਤਰ੍ਹਾਂ ਦੇ ਪ੍ਰਦੂਸ਼ਣ ਦੀ ਸਮੱਸਿਆ ਨੇ ਇੱਕ ਗੰਭੀਰ ਚੁਣੌਤੀ ਦਾ ਰੂਪ ਧਾਰ ਲਿਆ ਹੈ।ਜਦੋਂ ਮਨੁੱਖ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ ਲਈ ਸੰਬੰਧਤ ਸਥਿਤੀਆਂ ਕੁਦਰਤੀ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀਆਂ ਅਰਥਾਤ ਉਨ੍ਹਾਂ ਵਿੱਚ ਕਿਸੇ ਨਾ ਕਿਸੇ ਕਾਰਨ ਤੇ ਪੱਧਰ ਉੱਪਰ ਮਿਲਾਵਟ ਹੋ ਜਾਂਦੀ ਹੈ ਤਾਂ ਉਸੇ ਨੂੰ ਪ੍ਰਦੂਸ਼ਣ ਕਿਹਾ ਜਾਂਦਾ ਹੈ।ਅੱਜ ਸਾਡੇ ਚੁਫ਼ੇਰੇ ਹਵਾ ਤੇ ਪਾਣੀ ਵਿਚਲਾ ਪ੍ਰਦੂਸ਼ਣ ਸਾਡਾ ਜਿਊਣਾ ਮੁਹਾਲ ਕਰ ਰਿਹਾ ਹੈ।ਜ਼ਹਿਰੀਲੀਆਂ ਗੈਸਾਂ ਤੇ ਜ਼ਹਿਰੀਲੇ ਪਦਾਰਥਾਂ ਨੂੰ ਸਨਅਤੀ ਇਕਾਈਆਂ ਨਾਲ ਸੰਬੰਧਤ ਲੋਕ ਆਪਣੇ ਲਾਭ ਲਈ ਨਿਰਸੰਕੋਚ ਸਾਫ਼ ਹਵਾ ਤੇ ਪਾਣੀ ਵਿੱਚ ਮਿਲਾ ਰਹੇ ਹਨ। ਖੇਤੀਬਾੜੀ ਨਾਲ ਸੰਬੰਧਤ ਕਿਸਾਨ ਵੀ ਫ਼ਸਲਾਂ 'ਤੇ ਲੋੜੋਂ ਵਧ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ। ਸ਼ਹਿਰਾਂ ਵਿਚਲੇ ਆਵਾਜਾਈ ਦੇ ਪ੍ਰਬੰਧ, ਮੋਬਾਇਲ ਟਾਵਰ, ਕੁਝ-ਕਰਕਟ ਦੇ ਢੇਰ ਵੀ ਕਿਸੇ ਨਾ ਕਿਸੇ ਤਰ੍ਹਾਂ ਪ੍ਰਦੂਸ਼ਣ ਹੀ ਫੈਲਾ ਰਹੇ ਹਨ। ‘ਧੁਨੀ ਪ੍ਰਦੂਸ਼ਣ' ਦੀ ਵੀ ਗੰਭੀਰ ਸਮੱਸਿਆ ਹੈ।ਇੰਜ ਸਾਨੂੰ ਹਰ ਪਾਸੇ ਪ੍ਰਦੂਸ਼ਣ ਤੋਂ ਬਗ਼ੈਰ ਕੁਝ ਨਜ਼ਰ ਹੀ ਨਹੀਂ ਆਉਂਦਾ। ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਨਿੱਜੀ ਪੱਧਰ ਤੇ ਕੀਤੇ ਗਏ ਉਪਰਾਲਿਆਂ ਨਾਲ ਹੀ ਇਸ ਗੰਭੀਰ ਸਮੱਸਿਆ ਤੋਂ ਨਿਜ਼ਾਤ ਪਾਇਆ ਜਾ ਸਕਦਾ ਹੈ।ਭਾਰਤ ਵਿੱਚ ਕਈ ਧਾਰਮਕ ਆਗੂਆਂ ਨੇ ਪਿਛਲੇ ਕੁਝ ਸਮੇਂ ਵਿੱਚ ਇਸ ਪਾਸੇ ਵੱਲ ਪਹਿਲ ਕੀਤੀ ਹੈ ਜੋ ਕਿ ਪ੍ਰਸੰਸਾਯੋਗ ਕਾਰਜ ਹੈ। ਇੰਜ ਸਭ ਨੂੰ ਇਸ ਸੰਬੰਧੀ ਆਪੋ ਆਪਣੀ ਉਸਾਰੂ ਭੂਮਿਕਾ ਨਿਭਾਉਣ ਦੀ ਲੋੜ ਹੈ ਕਿਉਂਕਿ ਜੀਵਨ ਵਿਚਲੇ ਸੁਖ ਤਾਂ ਹੀ ਹੰਢਾਏ ਜਾ ਸਕਦੇ ਹਨ ਜੇ ਜੀਵਨ ਹੋਵੇਗਾ।
0 Comments