ਅਨੁਸ਼ਾਸਨ ਦੀ ਮਹੱਤਤਾ
Anushasan di Mahatata
ਅਨੁਸ਼ਾਸਨ' ਦਾ ਅਰਥ ਖ਼ਾਸ ਨਿਯਮਾਂ ਦੀ ਪਾਲਣਾ ਕਰਨ ਨਾਲ ਸੰਬੰਧਤ ਹੈ।ਜਦੋਂ ਕਦੇ ਵੀ ਕਿਸੇ ਥਾਂ 'ਤੇ ਨਿਯਮਾਂ ਨੂੰ ਤੋੜਿਆ ਜਾਂਦਾ ਹੈ ਤਾਂ ਅਨੁਸ਼ਾਸਨਹੀਣਤਾ ਜਨਮ ਲੈ ਲੈਂਦੀ ਹੈ। ਅਨੁਸ਼ਾਸਨ ਦੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹੱਤਤਾ ਹੈ। ਅਸਲ ਵਿੱਚ ਸਾਰੀ ਕੁਦਰਤ ਵੀ ਇੱਕ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ ਜਦੋਂ ਕਦੇ ਇਹ ਅਨੁਸ਼ਾਸਨ ਟੁੱਟਦਾ ਹੈ ਤਾਂ ਅਜਿਹੀਆਂ ਕੁਦਰਤੀ ਕਰੋਪੀਆਂ ਆਉਂਦੀਆਂ ਹਨ ਕਿ 21ਵੀਂ ਸਦੀ ਵਿੱਚ ਵੀ ਉਸ ਤੋਂ ਬਚਾ ਲਈ ਕੀਤੇ ਜਾਣ ਵਾਲੇ ਹੀਲੇ ਵਸੀਲੇ ਧ ਧਰਾਏ ਰਹਿ ਜਾਂਦੇ ਹਨ। ਕੁਦਰਤ ਵਾਂਗ ਮਨੁੱਖੀ ਜੀਵਨ ਦੀ ਤੋਰ ਦਾ ਆਧਾਰ ਵੀ ਅਨੁਸ਼ਾਸਨ ਹੈ।ਘਰ, ਪਰਿਵਾਰ, ਗਲੀ, ਮੁਹੱਲੇ, ਸਮਾਜ, ਦੇਸ਼, ਸੰਸਾਰ ਆਦਿ ਹਰ ਥਾਂ 'ਤੇ ਅਨੁਸ਼ਾਸਨ ਅਨੁਸਾਰ ਹੀ ਰਿਹਾ ਜਾਂਦਾ ਹੈ। ਸਾਡੀਆਂ ਰਸਮਾਂ, ਰਿਵਾਜ ਕਾਨੂੰਨ ਆਦਿ ਅਸਲ ਵਿੱਚ ਮਨੁੱਖ ਨੂੰ ਅਨੁਸ਼ਾਸਨ ਦੀ ਮਹੱਤਤਾ ਬਣਾਈ ਰੱਖਣ ਲਈ ਹੀ ਪ੍ਰੇਰਦੇ ਹਨ। ਜਿਹੜਾ ਮਨੁੱਖ ਕਿਸੇ ਪੱਧਰ 'ਤੇ ਵੀ ਅਨੁਸ਼ਾਸਨ ਤੋੜਦਾ ਹੈ, ਉਸ ਨੂੰ ਕਿਸੇ ਨਾ ਕਿਸੇ ਪੱਧਰ 'ਤੇ ਉਸ ਦੇ ਸਿੱਟੇ ਭੁਗਤਣੇ ਪੈਂਦੇ ਹਨ। ਤੇਜ਼ ਰਫ਼ਤਾਰ ਜੀਵਨ ਵਿਚਲੇ ਆਵਾਜਾਈ ਦੇ ਸਾਧਨਾਂ ਵਿੱਚ ਜੇਕਰ ਡਰਾਈਵਰ ਅਨੁਸ਼ਾਸਨ ਦੀ ਥੋੜ੍ਹੀ ਜਿਹੀ ਵੀ ਉਲੰਘਣਾ ਕਰਨ ਤਾਂ ਇਸ ਦੇ ਬਹੁਤ ਹੀ ਭਿਆਨਕ ਸਿੱਟੇ ਨਿਕਲਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਤਰ੍ਹਾਂ ਸਕੂਲ, ਕਾਲਜ, ਪੁਲਿਸ, ਫ਼ੌਜ ਵਿੱਚ ਅਨੁਸ਼ਾਸਨ ਦੀ ਆਪੋ ਆਪਣੀ ਥਾਵੇਂ ਬਹੁਤ ਹੀ ਮਹੱਤਤਾ ਹੈ। ਜਿਸ ਸਮਾਜ ਜਾਂ ਕੌਮ ਦੇ ਲੋਕ ਅਨੁਸ਼ਾਸਨ ਦੀ ਮਹੱਤਤਾ ਨੂੰ ਸਮਝਦੇ ਹਨ ਉਹ ਕੰਮਾਂ ਹਮੇਸ਼ਾ ਤਰੱਕੀ ਦੀਆਂ ਮੰਜ਼ਲਾਂ ਪ੍ਰਾਪਤ ਕਰਦੀਆਂ ਹਨ। ਜਿਹੜੇ ਲੋਕ ਅਨੁਸ਼ਾਸਨ ਨੂੰ ਮਜਬੂਰੀ ਵਿੱਚ ਨਿਭਾਉਣ ਬਾਰੇ ਸੋਚਦੇ ਹਨ, ਉਨ੍ਹਾਂ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਕਿ ਹਰ ਅਨੁਸ਼ਾਸਨ ਦਾ ਅੰਤਮ ਉਦੇਸ਼ ਮਨੁੱਖਤਾ ਦੀ ਭਲਾਈ ਹੀ ਹੁੰਦਾ ਹੈ। ਇਸੇ ਨੂੰ ਅਨੁਸ਼ਾਸਨ ਦੀ ਮਹੱਤਤਾ ਵਜੋਂ ਵੀ ਪ੍ਰਵਾਨ ਕੀਤਾ ਜਾ ਸਕਦਾ ਹੈ।
0 Comments