ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਬਿਨੈ-ਪੱਤਰ ਲਿਖੋ।

ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਬਿਨੈ-ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ

11.05.20.


ਸੇਵਾ ਵਿਖੇ, 

ਪ੍ਰਿੰਸੀਪਲ ਸਾਹਿਬ,

ਸਕੂਲ, 

ਸ਼ਹਿਰ।


ਵਿਸ਼ਾ : ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ।


ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਨੌਵੀਂ ‘ਬੀ' ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਸਰਕਾਰੀ ਹਸਪਤਾਲ ਵਿੱਚ ਮੁਲਾਜ਼ਮ ਹਨ। ਉਨ੍ਹਾਂ ਦੀ ਬਦਲੀ ਗੁਰਦਾਸਪੁਰ ਦੀ ਹੋ ਗਈ ਹੈ। ਸਾਡੇ ਸਾਰੇ ਪਰਿਵਾਰ ਨੇ ਉਨ੍ਹਾਂ ਦੇ ਨਾਲ ਹੀ ਉੱਥੇ ਜਾਣਾ ਹੈ। ਮੈਨੂੰ ਇਹ ਸਕੂਲ ਬਹੁਤ ਚੰਗਾ ਲੱਗਦਾ ਹੈ। ਇੱਥੋਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਜੋ ਪਿਆਰ ਮਿਲਿਆ ਹੈ, ਹੋ ਸਕਦਾ ਹੈ ਹੋਰ ਕਿਤੋਂ ਨਾ ਮਿਲੇ ਪਰ ਮੈਨੂੰ ਮਜਬੂਰੀ ਵੱਸ ਸਕੂਲ ਛੱਡਣਾ ਪੈ ਰਿਹਾ ਹੈ।

ਸੋ ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ। ਮੇਰੀ ਇਹ ਵੀ ਬੇਨਤੀ ਹੈ ਕਿ ਮੈਂ ਖੋ-ਖੋ ਦੀ ਟੀਮ ਦਾ ਕਪਤਾਨ ਹਾਂ ਅਤੇ ਮੈਂ ਪੜ੍ਹਾਈ ਵਿੱਚੋਂ ਵੀ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੋ ਰਿਹਾ ਹਾਂ। ਮੇਰੀਆਂ ਇਹ ਪ੍ਰਾਪਤੀਆਂ ਵੀ ਸਰਟੀਫਿਕੇਟ ਵਿੱਚ ਲਿਖ ਦਿੱਤੀਆਂ ਜਾਣ ਤਾਂ ਕਿ ਮੈਨੂੰ ਇਨ੍ਹਾਂ ਦਾ ਕੁਝ ਲਾਭ ਅੱਗੇ ਜਾ ਕੇ ਦਾਖ਼ਲਾ ਲੈਣ ਵਾਲੇ ਸਕੂਲ ਵਿੱਚੋਂ ਮਿਲ ਸਕੇ।ਮੈਂ ਇਸ ਲਈ ਤੁਹਾਡਾ ਅਹਿਸਾਨਮੰਦ ਹੋਵਾਂਗਾ।


ਧੰਨਵਾਦ ਸਹਿਤ,

ਆਪ ਜੀ ਦਾ ਆਗਿਆਕਾਰੀ,

ਕ ਖ ਗ

ਰੋਲ ਨੰ : 24,

ਨੌਵੀਂ ‘ਬੀ।


Post a Comment

0 Comments