ਪੰਜਾਬ ਦੇ ਰਾਜ ਚੋਣ ਕਮਿਸ਼ਨਰ ਨੂੰ ਚਿੱਠੀ ਰਾਹੀਂ ਆਪਣੇ ਪਿੰਡ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਹੋਈਆਂ ਬੇਨਿਯਮੀਆਂ ਬਾਰੇ ਲਿਖੋ।
ਪਰੀਖਿਆ ਭਵਨ,
ਸ਼ਹਿਰ।
3.09.20...
ਸੇਵਾ ਵਿਖੇ,
ਰਾਜ ਚੋਣ ਕਮਿਸ਼ਨਰ,
ਪੰਜਾਬ ਸਰਕਾਰ,
ਚੰਡੀਗੜ੍ਹ।
ਵਿਸ਼ਾ : ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿਚਲੀਆਂ ਬੇਨਿਯਮੀਆਂ ਸੰਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਕੁਝ ਦਿਨ ਪਹਿਲਾਂ ਹੀ ਸਾਰੇ ਪੰਜਾਬ ਦੇ ਨਾਲ ਹੀ ਸਾਡੇ ਪਿੰਡ ਵਿੱਚ ਵੀ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਦੀਆਂ ਚੋਣਾਂ ਦੌਰਾਨ ਹੋਈਆਂ ਗੰਭੀਰ ਬੇਨਿਯਮੀਆਂ ਬਾਰੇ ਦੱਸਣਾ ਚਾਹੁੰਦਾ ਹਾਂ। ਭਾਰਤ ਵਿਚਲੇ ਲੋਕਤੰਤਰ ਦੀਆਂ ਨੀਹਾਂ ਭਾਵੇਂ ਬਹੁਤ ਮਜ਼ਬੂਤ ਹਨ, ਪਰ ਜਦੋਂ ਇੱਕ ਬੂਥ 'ਤੇ ਵੋਟਾਂ ਪੈਂਦੀਆਂ ਹਨ ਤਾਂ ਉੱਥੇ ਜੋ ਕੁਝ ਅਸਲੀਅਤ ਵਿੱਚ ਵਾਪਰਦਾ ਹੈ, ਉਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।
ਸਾਡੇ ਪਿੰਡ ਨਿਯਮਾਂ ਦੀ ਉਲੰਘਣਾ ਕਰਦਿਆਂ ਉਮੀਦਵਾਰਾਂ ਨੇ ਸਭ ਵੋਟਰਾਂ ਨੂੰ ਹਰ ਤਰ੍ਹਾਂ ਦੇ ਲਾਲਚ ਨਾਲ ਭਰਮਾਇਆ। ਵੋਟਾਂ ਵਾਲੇ ਦਿਨ ਪੋਲਿੰਗ ਬੂਥ 'ਤੇ ਤਾਂ ਮੇਲਾ ਹੀ ਲੱਗਾ ਰਿਹਾ। ਕੋਈ ਕਤਾਰ ਨਹੀਂ ਸੀ, ਉਮੀਦਵਾਰ ਵੋਟਰਾਂ ਤੋਂ ਧੱਕੇ-ਧੱਕੀ ਵੋਟਾਂ ਪੁਆ ਰਹੇ ਸਨ। ਏਨੀ ਭੀੜ ਸਾਹਮਣੇ ਪੁਲਿਸ ਮੁਲਾਜ਼ਮ ਮਜਬੂਰ ਸਨ। ਸਾਰਾ ਦਿਨ ਵੋਟਰ ਸ਼ਰੇਆਮ ਨਸ਼ਿਆਂ ਦੀ ਵਰਤੋਂ ਕਰਦੇ ਵੇਖੇ ਗਏ। ਉਮੀਦਵਾਰਾਂ ਦੇ ਨਿਯਮਾਂ ਦੇ ਉਲਟ ਪੋਲਿੰਗ ਬੂਥਾਂ ਦੇ ਨੇੜੇ ਹੀ ਆਪਣੇ ਟੈਂਟ ਲਾਏ ਹੋਏ ਸਨ। ਰਾਜਨੀਤਕ ਪਾਰਟੀਆਂ ਦੇ ਸਦਕਾ ਵੋਟਰਾਂ ਨਾਲ ਸੰਬੰਧਤ ਕਰਮਚਾਰੀ ਵੀ ਕਿਸੇ ਤਰ੍ਹਾਂ ਨਾਲ ਕਿਸੇ ਤਰ੍ਹਾਂ ਵੀ ਵੋਟਾਂ ਪੁਆ ਕੇ ਭਾਰ ਮੁਕਤ ਹੋਣਾ ਚਾਹੁੰਦੇ ਸਨ।
ਇਸੇ ਤਰ੍ਹਾਂ ਪੋਲਿੰਗ ਬੂਥਾਂ 'ਤੇ ਅਪਾਹਜਾਂ ਲਈ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ। ਵੋਟਾਂ ਪੈਣ ਦਾ ਸਮਾਂ ਵੀ ਪੰਜ ਵਜੇ ਤੱਕ ਸੀ, ਪਰ ਮੁਲਾਜ਼ਮ ਨੇ ਦਸ ਮਿੰਟ ਪਹਿਲਾਂ ਹੀ ਪੋਲਿੰਗ ਬੂਥਾਂ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਸਨ। ਇਸ ਨਾਲ ਕਈ ਵੋਟਰ ਆਪਣੀ ਵੋਟ ਦੀ ਵਰਤੋਂ ਹੀ ਨਹੀਂ ਕਰ ਸਕੇ।
ਮੈਨੂੰ ਆਸ ਹੈ ਕਿ ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਵੱਲ ਜ਼ਰੂਰ ਧਿਆਨ ਬੇਨਿਯਮੀਆਂ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕਰੋਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ ਪਾਤਰ,
ੳ, ਅ, ੲ
0 Comments