ਮੇਰੇ ਸ਼ੌਕ
My Hobbies
ਭੂਮਿਕਾ
ਹਰ ਮਨੁੱਖ ਦੀ ਆਪਣੀ ਕੋਈ ਨਾ ਕੋਈ ਇੱਛਾ ਜ਼ਰੂਰ ਹੁੰਦੀ ਹੈ। ਜਦੋਂ ਹੀ ਮਨੁੱਖ ਨੂੰ ਆਪਣੇ ਆਪ ਦੀ ਸੋਝੀ ਹੁੰਦੀ ਹੈ ਤੇ ਉਹ ਆਪਣੇ ਆਲੇ-ਦੁਆਲੇ ਵਿੱਚ ਵਿਚਰਦਾ ਹੈ ਤਾਂ ਉਹ ਸੁਪਨੇ ਲੈਣ ਲੱਗਦਾ ਹੈ ਕਿ ਉਹ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦਾ ਹੈ। ਮਨੁੱਖੀ ਮਨ ਵਿੱਚ ਕੁਝ ਚੰਗਿਆਂ ਕਰਨ ਤੇ ਚੰਗਾ ਬਣਨ ਦੀ ਰੀਝ ਹੀ ਉਸ ਨੂੰ ਮਿਹਨਤ ਤੇ ਲਗਨ ਨਾਲ ਕਾਰਜ ਲਈ ਪ੍ਰੇਰਦੀ ਹੈ ਤੇ ਇਸੇ ਨਾਲ ਉਹ ਆਪਣੀ ਇੱਛਾ ਪੂਰੀ ਕਰਨ ਦੇ ਸਮਰੱਥ ਹੁੰਦਾ ਹੈ।
ਮਨ ਤੇ ਇੱਛਾਵਾਂ
ਮਨੁੱਖ ਆਪਣੇ ਮਨ ਦੀ ਇੱਛਾ ਨੂੰ ਪੂਰਿਆਂ ਕਰਨ ਲਈ ਯਤਨਸ਼ੀਲ ਹੁੰਦਾ ਹੈ। ਕਈ ਵਾਰੀ ਮਨੁੱਖ ਮਨ ਵਿੱਚ ਅਜਿਹੀਆਂ ਇੱਛਾਵਾਂ ਨੂੰ ਪੂਰਿਆਂ ਕਰਨ ਦੇ ਸੁਪਨੇ ਸਿਰਜ ਲੈਂਦਾ ਹੈ ਜੋ ਕਿ ਪੂਰੇ ਹੋਣੇ ਸੰਭਵ ਨਹੀਂ ਹੁੰਦੇ। ਅਜਿਹੇ ਸੁਪਨੇ ਪੂਰੇ ਨਾ ਹੋਣ ਦਾ ਕਾਰਨ ਸਥਿਤੀਆਂ ਨੂੰ ਧਿਆਨ ਨੂੰ ਰੱਖਣ ਤੋਂ ਬਗ਼ੈਰ ਇਹ ਸੁਪਨੇ ਲਏ ਹੁੰਦੇ ਹਨ। ਸਾਡੇ ਸਾਬਕਾ ਰਾਸ਼ਟਰਪਤੀ ਤੇ ਮਹਾਨ ਵਿਗਿਆਨੀ ਡਾ. ਅਬਦੁੱਲ ਕਲਾਮ ਨੇ ਵਿਚਾਰ ਪ੍ਰਗਟ ਕੀਤਾ ਸੀ ਕਿ ਸਾਨੂੰ ਸੁਪਨੇ ਜ਼ਰੂਰ ਲੈਣੇ ਚਾਹੀਦੇ ਹਨ ਪਰ ਇਹ ਸੁਪਨੇ ਸੁੱਤਿਆਂ ਨਹੀਂ ਜਾਗਦਿਆਂ ਲੈਣੇ ਚਾਹੀਦੇ ਹਨ।
ਕਈ ਵਾਰ ਗ਼ਲਤ ਇੱਛਾਵਾਂ ਦੀ ਧੁਨ
ਕਈ ਵਾਰ ਮਨੁੱਖ ਮਨ ਵਿੱਚ ਅਜਿਹੀਆਂ ਇੱਛਾਵਾਂ ਪੈਦਾ ਕਰ ਲੈਂਦਾ ਹੈ ਜੋ ਨਾ ਤਾਂ ਯਥਾਰਥਕ ਪੱਧਰ 'ਤੇ ਪੂਰੀਆਂ ਹੋਣੀਆਂ ਸੰਭਵ ਹੁੰਦੀਆਂ ਹਨ ਤੇ ਨਾ ਹੀ ਉਹ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਕਸੌਟੀ 'ਤੇ ਖ਼ਰੀਆਂ ਉਤਰਦੀਆਂ ਹਨ। ਇਸ ਲਈ ਮਨੁੱਖ ਨੂੰ ਮਨ ਵਿੱਚ ਉਨ੍ਹਾਂ ਇੱਛਾਵਾਂ ਨੂੰ ਨੇੜੇ ਨਹੀਂ ਆਉਣ ਦੇਣਾ ਚਾਹੀਦਾ ਜਿਹੜੀਆਂ ਪੂਰੀਆਂ ਹੋਣੀਆਂ ਅਸੰਭਵ ਵੀ ਹੁੰਦੀਆਂ ਹਨ ਤੇ ਜਿਨ੍ਹਾਂ ਨੂੰ ਸਮਾਜ ਕਿਸੇ ਪੱਧਰ 'ਤੇ ਵੀ ਪ੍ਰਵਾਨਗੀ ਨਹੀਂ ਦਿੰਦਾ।
ਸੰਤੋਖੀ ਮਨੁੱਖ
ਸੁਪਨੇ ਲੈਣ ਦੇ ਨਾਲ ਨਾਲ ਜੀਵਨ ਵਿੱਚ ਮਨੁੱਖ ਜੋ ਕੁਝ ਸਹਿਜ ਰੂਪ ਵਿੱਚ ਪ੍ਰਾਪਤ ਕਰਦਾ ਹੈ ਉਸ ਨਾਲ ਹੀ ਉਸ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ।ਮਨ ਦੀ ਲਾਲਸਾ ਅਜਿਹੀ ਸਥਿਤੀ ਹੁੰਦੀ ਹੈ ਜਿਸ ਨੂੰ ਕਦੇ ਵੀ ਪੂਰਿਆ ਨਹੀਂ ਕੀਤਾ ਜਾ ਸਕਦਾ ਇਸੇ ਲਈ ਧਾਰਮਕ ਆਗੂ ਜਾਂ ਮਹਾਪੁਰਖ ਸਾਨੂੰ ਹਮੇਸ਼ਾ ਇੱਛਾਵਾਂ 'ਤੇ ਕਾਬੂ ਰੱਖਣ ਲਈ ਪ੍ਰੇਰਦੇ ਹਨ।
ਜੀਵਨ ਦਾ ਉਦੇਸ਼
ਇਸ ਤਰ੍ਹਾਂ ਮਨੁੱਖ ਨੂੰ ਆਪਣੇ ਜੀਵਨ ਦਾ ਉਦੇਸ਼ ਬਹੁਤ ਹੀ ਧਿਆਨ ਤੇ ਗੰਭੀਰਤਾ ਸਹਿਤ ਚੁਣਨਾ ਚਾਹੀਦਾ ਹੈ ਕਿਉਂਕਿ ਇਹ ਉਦੇਸ਼ ਹੀ ਮਨੁੱਖ ਵਿਸ਼ੇਸ਼ ਦੇ ਜੀਵਨ ਦਾ ਕੇਂਦਰੀ ਧੁਰਾ ਹੁੰਦਾ ਹੈ।ਆਪਣੀਆਂ ਰੁਚੀਆਂ ਤੇ ਯੋਗਤਾਵਾਂ ਦੇ ਆਧਾਰ 'ਤੇ ਚੁਣਿਆ ਗਿਆ ਉਦੇਸ਼ ਮਨੁੱਖ ਲਈ ਪ੍ਰਾਪਤ ਕਰਨਾ ਸੁਖਾਲਾ ਹੁੰਦਾ ਹੈ।
0 Comments