ਮੁਹੱਲੇ ਵਿੱਚ ਸਵੇਰੇ-ਸ਼ਾਮ ਅਤੇ ਦੇਰ ਰਾਤ ਤੱਕ ਵੱਜਦੇ ਲਾਊਡ ਸਪੀਕਰਾਂ ਦੇ ਸ਼ੋਰ ਨੂੰ ਬੰਦ ਕਰਵਾਉਣ ਸੰਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਬਿਨੈ-ਪੱਤਰ

ਆਪਣੇ ਮੁਹੱਲੇ ਵਿੱਚ ਸਵੇਰੇ-ਸ਼ਾਮ ਅਤੇ ਦੇਰ ਰਾਤ ਤੱਕ ਵੱਜਦੇ ਲਾਊਡ ਸਪੀਕਰਾਂ ਦੇ ਸ਼ੋਰ ਨੂੰ ਬੰਦ ਕਰਵਾਉਣ ਸੰਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਬਿਨੈ-ਪੱਤਰ ਲਿਖੋ। 



ਪਰੀਖਿਆ ਭਵਨ,

----ਸ਼ਹਿਰ।

26.09.20...


ਸੇਵਾ ਵਿਖੇ,

ਡਿਪਟੀ ਕਮਿਸ਼ਨਰ ਸਾਹਿਬ,

ਸ਼ਹਿਰ।

ਵਿਸ਼ਾ : ਸਵੇਰੇ-ਸ਼ਾਮ ਅਤੇ ਦੇਰ ਰਾਤ ਤੱਕ ਵੱਜਦੇ ਲਾਊਡ ਸਪੀਕਰਾਂ ਸੰਬੰਧੀ।

ਸ਼੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਮੋਤੀ ਨਗਰ ਦਾ ਨਿਵਾਸੀ ਹਾਂ ਅਤੇ ਮੈਂ ਸਰਕਾਰੀ ਕਾਲਜ ਵਿੱਚ ਬੀ.ਐੱਸ.ਸੀ. ਭਾਗ ਤੀਸਰਾ ਦਾ ਵਿਦਿਆਰਥੀ ਹਾਂ। ਅੱਜ-ਕੱਲ੍ਹ ਇਮਤਿਹਾਨਾਂ ਦੇ ਦਿਨ ਹਨ। ਸਾਡੇ ਇਲਾਕੇ ਵਿੱਚ ਸਵੇਰੇ-ਸ਼ਾਮ ਧਾਰਮਕ ਸਥਾਨਾਂ ਤੋਂ ਆਉਂਦੀ ਲਾਊਡ ਸਪੀਕਰਾਂ ਦੀ ਉੱਚੀ ਅਵਾਜ਼ ਤੇ ਦੇਰ ਰਾਤੀਂ ਤੱਕ ਲੋਕਾਂ ਵੱਲੋਂ ਡੀ.ਜੇ. ਲਾ ਕੇ ਕੀਤੇ ਜਾਂਦੇ ਸ਼ੋਰ ਪ੍ਰਦੂਸ਼ਣ ਨੇ ਸਾਡਾ ਜਿਊਣਾ ਮੁਹਾਲ ਕੀਤਾ ਹੋਇਆ ਹੈ। 

ਮੈਂ ਹਰ ਧਰਮ ਤੇ ਧਰਮ ਅਸਥਾਨ ਦਾ ਦਿਲੋਂ ਸਤਿਕਾਰ ਕਰਦਾ ਹਾਂ। ਹਰ ਧਾਰਮਕ ਸਥਾਨ ਵਿੱਚ ਸਵੇਰੇ ਸ਼ਾਮ ਜੋ ਪਾਠ-ਪੂਜਾ ਕੀਤੀ ਜਾਂਦੀ ਹੈ, ਉਸ ਦਾ ਆਪਣਾ ਬਹੁਤ ਹੀ ਮਹੱਤਵ ਹੈ।ਪਰ ਜੇਕਰ ਇਸ ਸਮੇਂ ਲਾਊਡ ਸਪੀਕਰਾਂ ਦੀ ਅਵਾਜ਼ ਕੁਝ ਘੱਟ ਕਰ ਲਈ ਜਾਵੇ ਤਾਂ ਇਸ ਨਾਲ ਵਿਦਿਆਰਥੀਆਂ, ਬਿਮਾਰਾਂ ਤੇ ਬਜ਼ੁਰਗਾਂ ਦੀ ਕੁਝ ਪਰੇਸ਼ਾਨੀ ਜ਼ਰੂਰ ਘੱਟ ਜਾਵੇਗੀ।

ਇਸੇ ਤਰ੍ਹਾਂ ਦੇਰ ਰਾਤ ਤੱਕ ਡੀ.ਜੇ. 'ਤੇ ਉੱਚੀ ਅਵਾਜ਼ ਵਿੱਚ ਚਲਾਏ ਜਾਂਦੇ ਗੀਤਾਂ ਨਾਲ ਵੀ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ।ਅਸ਼ਲੀਲ ਕਿਸਮ ਦੇ ਗੀਤ ਸੁਣਦਿਆਂ ਵੀ ਸ਼ਰਮ ਆਉਂਦੀ ਹੈ।ਸੋ ਅਜਿਹੀਆਂ ਸਮੱਸਿਆਵਾਂ ਕਾਰਨ ਮੈਂ ਬੇਨਤੀ ਕਰਦਾ ਹਾਂ ਕਿ ਆਪ ਵੱਲੋਂ ਅਜਿਹੇ ਹੁਕਮ ਜਾਰੀ ਕਰ ਕੇ ਸਖ਼ਤੀ ਨਾਲ ਲਾਗੂ ਕਰਵਾਏ ਜਾਣ ਜਿਨ੍ਹਾਂ ਨਾਲ ਧਾਰਮਕ ਸਥਾਨਾਂ 'ਤੇ ਲਾਊਡ ਸਪੀਕਰਾਂ ਦੀ ਅਵਾਜ਼ ਧਾਰਮਕ ਸਥਾਨ ਦੇ ਅੰਦਰ ਤੱਕ ਹੀ ਰਹੇ ਤੇ ਰਾਤੀਂ 11 ਵਜੇ ਮਗਰੋਂ ਡੀ. ਜੇ. ਚਲਾਉਣ ਦੀ ਆਗਿਆ ਵੀ ਨਾ ਹੋਵੇ। ਉਮੀਦ ਹੈ ਕਿ ਤੁਸੀਂ ਇਸ ਸਮੱਸਿਆ ਤੋਂ ਜਲਦੀ ਨਿਜ਼ਾਤ ਦਿਵਾਓਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ,

ਕ ਖ ਗ


Post a Comment

0 Comments