ਦੂਰਦਰਸ਼ਨ ਕੇਂਦਰ ਜਲੰਧਰ ਦੇ ਨਿਰਦੇਸ਼ਕ ਨੂੰ ਚਿੱਠੀ ਰਾਹੀਂ ਖੇਤੀਬਾੜੀ ਸੰਬੰਧੀ ਪ੍ਰੋਗਰਾਮਾਂ ਉੱਪਰ ਟਿੱਪਣੀਆਂ ਕਰੋ।
ਪਰੀਖਿਆ ਭਵਨ,
ਸ਼ਹਿਰ।
25.07.20..
ਸੇਵਾ ਵਿਖੇ,
ਨਿਰਦੇਸ਼ਕ,
ਦੂਰਦਰਸ਼ਨ ਕੇਂਦਰ,
ਜਲੰਧਰ।
ਵਿਸ਼ਾ : ਖੇਤੀਬਾੜੀ ਨਾਲ ਸੰਬੰਧਤ ਪ੍ਰੋਗਰਾਮਾਂ ਬਾਰੇ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਪੰਜਾਬ ਦੇ ਇੱਕ ਬਹੁਤ ਹੀ ਵੱਡੇ ਤੇ ਖ਼ੁਸ਼ਹਾਲ ਪਿੰਡ ਵਿੱਚ ਰਹਿਣ ਵਾਲਾ ਪੜ੍ਹਿਆ-ਲਿਖਿਆ ਨੌਜਵਾਨ ਅਤੇ ਖੇਤੀ ਦੇ ਕਿੱਤੇ ਨਾਲ ਜੁੜਿਆ ਹੋਇਆ ਹਾਂ। ਮੈਂ ਜਲੰਧਰ ਦੂਰਦਰਸ਼ਨ ਦੇ ਖੇਤੀਬਾੜੀ ਨਾਲ ਸੰਬੰਧਤ ਪ੍ਰੋਗਰਾਮਾਂ ਨੂੰ ਬਹੁਤ ਹੀ ਸ਼ੌਕ ਨਾਲ ਵੇਖਦਿਆਂ ਇਨ੍ਹਾਂ ਵਿੱਚੋਂ ਮਿਲਦੀ ਮਹੱਤਵਪੂਰਨ ਜਾਣਕਾਰੀ ਨੂੰ ਅਪਣਾਉਂਦਾ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੋਜੀਆਂ ਦੇ ਨਾਲ-ਨਾਲ ਸੰਚਾਰ ਸਾਧਨਾਂ ਨੇ ਵੀ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ ਹੈ। ਖੋਜੀਆਂ ਦੀਆਂ ਗੱਲਾਂ ਨੂੰ ਇਹ ਸਾਧਨ ਕਿਸਾਨਾਂ ਤੱਕ ਬਾਖ਼ੂਬੀ ਪਹੁੰਚਾ ਰਹੇ ਹਨ।
ਦੂਰਦਰਸ਼ਨ ਵੱਲੋਂ ਖੇਤੀਬਾੜੀ ਤੇ ਖੇਤੀ ਨਾਲ ਸੰਬੰਧਤ ਹੋਰ ਸਹਾਇਕ ਧੰਦਿਆਂ ਦੀ ਬਹੁਤ ਜਾਣਕਾਰੀ ਦਿੱਤੀ ਜਾਂਦੀ ਹੈ। ਮਾਹਰ ਖੇਤੀ ਵਿਗਿਆਨੀ ਸਮੇਂ-ਸਮੇਂ ਆਪ ਹਾਜ਼ਰ ਹੋ ਕੇ ਜਾਂ ਸਿੱਧੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਉੱਤਰ ਦਿੰਦੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ, ਪਰ ਇਸ ਦੇ ਨਾਲ ਹੀ ਪ੍ਰੋਗਰਾਮਾਂ ਵਿੱਚ ਕੁਝ ਹੋਰ ਸੁਧਾਰਾਂ ਸੰਬੰਧੀ ਮੇਰੇ ਕੁਝ ਸੁਝਾ ਵੀ ਹਨ।
1. ਦੂਰਦਰਸ਼ਨ 'ਤੇ ਆਉਣ ਵਾਲੇ ਮਾਹਰਾਂ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਵਾਲਿਆਂ ਨੂੰ ਭਾਸ਼ਾ ਵੱਧ ਤੋਂ ਵੱਧ ਸੁਖਾਲੀ ਰੱਖਣੀ ਚਾਹੀਦੀ ਹੈ।
2. ਗਰਮੀਆਂ ਤੇ ਸਰਦੀਆਂ ਦੀ ਰੁੱਤੇ ਇਨ੍ਹਾਂ ਪ੍ਰੋਗਰਾਮਾਂ ਦਾ ਸਮਾਂ ਕਿਸਾਨਾਂ ਦੇ ਰੁਝੇਵਿਆਂ ਦਾ ਖ਼ਿਆਲ ਰੱਖਦਿਆਂ ਬਦਲ ਤਿਉੜੀ ਦੇਣਾ ਚਾਹੀਦਾ ਹੈ।
3 . ਇਨ੍ਹਾਂ ਪ੍ਰੋਗਰਾਮਾਂ ਵਿੱਚ ਕਿਸਾਨਾਂ ਨੂੰ ਮਹਿੰਗੀ ਮਸ਼ੀਨਰੀ ਦੀ ਖ਼ਰੀਦ ਤੇ ਸੰਭਾਲ ਸੰਬੰਧੀ ਵੀ ਹੋਰ ਵਧੇਰੇ ਜਾਣਕਾਰੀ ਦੇਣੀ ਕਦੇ ਨਾ ਚਾਹੀਦੀ ਹੈ।
4. ਕਿਸਾਨਾਂ ਨੂੰ ਵਧੀਆ ਬੀਜਾਂ, ਖਾਦਾਂ ਤੇ ਦਵਾਈਆਂ ਦੀ ਖ਼ਰੀਦ ਸੰਬੰਧੀ ਸੁਚੇਤ ਕਰਨ ਲਈ ਵਧੇਰੇ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ।
5. ਫ਼ਸਲਾਂ ਦੇ ਮੰਡੀਕਰਨ ਲਈ ਵੀ ਸਮੇਂ-ਸਮੇਂ ਕਿਸਾਨਾਂ ਨੂੰ ਸਿੱਖਿਅਤ ਕਰਨ ਨਾਲ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ। 6. ਇੱਕੋ ਸਮੇਂ ਬਹੁਤਿਆਂ ਮਾਹਰਾਂ ਨਾਲ ਗੱਲਬਾਤ ਕਰਵਾਉਣ ਦੀ ਥਾਂ ਇੱਕ ਸਮੇਂ ਇੱਕ ਜਾਂ ਦੋ ਮਾਹਰਾਂ ਨਾਲ ਹੀ ਗੱਲ ਕਰਵਾਉਣੀ ਚਾਹੀਦੀ ਹੈ।
ਮੈਨੂੰ ਆਸ ਹੈ ਕਿ ਤੁਸੀਂ ਮੇਰੇ ਇਨ੍ਹਾਂ ਸੁਝਾਵਾਂ ਵੱਲ ਜ਼ਰੂਰ ਧਿਆਨ ਦੇਣ ਦੀ ਕਿਰਪਾਲਤਾ ਕਰੋਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ ਪਾਤਰ,
ਕ ਖ ਗ
0 Comments