Hazrat Muhammad Sahib, "ਹਜ਼ਰਤ ਮੁਹੰਮਦ ਸਾਹਿਬ " Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਹਜ਼ਰਤ ਮੁਹੰਮਦ ਸਾਹਿਬ 

Hazrat Muhammad Sahib




ਰੂਪ-ਰੇਖਾ (Outline)

ਭੂਮਿਕਾ, ਜਨਮ ਅਤੇ ਸਮਕਾਲੀ ਸਥਿਤੀਆਂ, ਵਪਾਰ ਕਰਨਾ, ਧਰਮ ਪ੍ਰਚਾਰ ਸ਼ੁਰੂ ਕਰਨਾ, ਕੁਰਾਨ ਮਜੀਦ ਦਾ ਉਤਾਰਾ, ਇਸਲਾਮ ਧਰਮ ਦਾ ਪ੍ਰਭਾਵ ਵਧਣਾ, ਮੱਕੇ ਦੇ ਮਹੰਤਾਂ ਦਾ ਵਿਰੋਧ, ਮਦੀਨੇ ਪਹੁੰਚਣਾ, ਲੋਕਾਂ ਨੂੰ ਪ੍ਰੇਰਨਾ, ਇਸਲਾਮ ਧਰਮ ਦਾ ਫੈਲਣਾ, ਦੇਹਾਂਤ, ਸਾਰੰਸ਼।


ਭੂਮਿਕਾ (Introduction)

ਵਿਸ਼ਵ ਭਰ ਦੇ ਧਾਰਮਕ ਮਹਾਪੁਰਸ਼ਾਂ ਵਿੱਚ ਇਸਲਾਮ ਧਰਮ ਦੇ ਹਜ਼ਰਤ ਮੁਹੰਮਦ ਸਾਹਿਬ ਦਾ ਆਪਣਾ ਵਿਲੱਖਣ ਤੇ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਨੇ ਇਸਲਾਮ ਧਰਮ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਫੈਲਾਇਆ। ਉਨ੍ਹਾਂ ਨੇ ਲੋਕਾਂ ਨੂੰ ਜੀਵਨ ਵਿੱਚ ਚੰਗੇਰੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਤੇ ਲੋਕਾਂ ਨੂੰ ਵਹਿਮਾਂ-ਭਰਮਾਂ ਨੂੰ ਤਿਆਗਣ ਦਾ ਸੁਨੇਹਾ ਦਿੱਤਾ।


ਨਮ ਅਤੇ ਸਮਕਾਲੀ ਸਥਿਤੀਆਂ (Birth and contemporary conditions)

ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਅੱਜ ਤੋਂ ਲਗਪਗ ਚੌਦਾਂ ਸੌ ਸਾਲ ਪਹਿਲਾਂ ਸਊਦੀ ਅਰਬ ਦੇਸ ਵਿੱਚ ਪ੍ਰਸਿੱਧ ਸ਼ਹਿਰ ਮੱਕਾ ਵਿੱਚ 29 ਅਪਰੈਲ 570 ਈਸਵੀ ਨੂੰ ਸੋਮਵਾਰ ਦੇ ਦਿਨ ਪਹੁ ਫੁਟਾਲੇ ਦੇ ਸਮੇਂ ਬੰਨੂ ਹਾਸ਼ਿਮ ਕਾਬਿੱਲਾ ਦੇ ਕੁਰੋਸ਼ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਅਬਦੁੱਲਾ ਦੇ ਦਿਹਾਂਤ ਉਨ੍ਹਾਂ ਦੇ ਜਨਮ ਤੋਂ ਪਹਿਲਾ ਹੀ ਹੋ ਚੁੱਕਿਆ ਸੀ। ਉਨ੍ਹਾਂ ਦੇ ਦਾਦਾ ਅਬਦੁੱਲ ਮੁਤਬਲ ਸਾਹਿਬ ਮੱਕੇ ਦੇ ਸਰਦਾਰ ਤੇ ਇੱਕ ਦਾਨੀ ਵਿਅਕਤੀ ਸਨ।ਉੱਥੋਂ ਦੇ ਰਿਵਾਜ਼ ਅਨੁਸਾਰ ਹਜ਼ਰਤ ਮੁਹੰਮਦ ਸਾਹਿਬ ਨੂੰ ਦੁੱਧ ਪਲਾਉਣ ਤੇ ਪਾਲਣ ਦਾ ਮਾਣ ਯਮਨ ਦੀ ਪ੍ਰਸਿੱਧ ਦਾਈ ਹਾਲੀਮਾ ਨੂੰ ਪ੍ਰਾਪਤ ਹੋਇਆ। ਚਾਰ ਸਾਲ ਤੱਕ ਉਨ੍ਹਾਂ ਦੀ ਪਾਲਣਾ ਉਸ ਦਾਈ ਦੇ ਘਰ ਵਿੱਚ ਹੀ ਹੋਈ।ਆਪ ਜੀ ਦੀ ਛੋਟੀ ਉਮਰੇ ਹੀ ਪਹਿਲਾ ਮਾਤਾ ਬੀਬੀ ਆਸਨਾ ਤੇ ਫਿਰ ਦਾਦਾ ਅਬਦੁੱਲ ਮੁਤਲਿਬ ਸਦੀਵੀ ਵਿਛੋੜਾ ਦੇ ਗਏ। ਇਸ ਉਪਰੰਤ ਉਨ੍ਹਾਂ ਦੇ ਚਾਚਾ ਅੱਬੂ ਤਾਲਿਬ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਸੀ। ਭੂਗੋਲਿਕ ਪੱਖੋਂ ਇਹ ਦੇਸ ਏਸ਼ੀਆ ਦੇ ਆਖ਼ਰੀ ਪੱਛਮੀ ਕਿਨਾਰੇ ਉੱਪਰ ਸਥਿਤ ਹੈ। ਇਸ ਦੇਸ ਦਾ ਵਧੇਰੇ ਭਾਗ ਉਸ ਸਮੇਂ ਮਾਰੂਥਲ ਹੀ ਸੀ। ਉਸ ਸਮੇਂ ਉੱਥੇ ਦੂਰ-ਦੂਰ ਤੱਕ ਵੀ ਪਾਣੀ ਦਾ ਕੋਈ ਸੋਮਾ ਨਜ਼ਰ ਨਹੀਂ ਆਉਂਦਾ ਸੀ।

ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਸਮੇਂ ਉੱਥੋਂ ਦੇ ਲੋਕ ਬਹੁਤ ਹੀ ਪਛੜੇ ਹੋਏ ਸਨ। ਉਹ ਸਾਰੇ ਛੋਟੇ-ਛੋਟੇ ਕਬੀਲਿਆਂ ਵਿੱਚ ਵੱਡੇ ਹੋਏ ਸਨ ਅਤੇ ਹਮੇਸ਼ਾ ਆਪਸ ਵਿੱਚ ਹੀ ਲੜਦੇ-ਝਗੜਦੇ ਰਹਿੰਦੇ ਸਨ। ਇਨ੍ਹਾਂ ਲੋਕਾਂ ਦੀ ਆਪਸੀ ਦੁਸ਼ਮਣੀ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੀ ਰਹਿੰਦੀ ਸੀ। ਉਹ ਸਾਰੇ ਹੀ ਕਬਰਾਂ, ਭੂਤਾਂ ਤੇ ਬੁੱਤਾਂ ਦੀ ਪੂਜਾ ਕਰਦੇ ਸਨ। ਉਨ੍ਹਾਂ ਵੱਲੋਂ ਲੜਕੀਆਂ ਨੂੰ ਜਿਊਂਦਿਆਂ ਹੀ ਕਬਰਾਂ ਵਿੱਚ ਦਫ਼ਨ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਅਜਿਹੀਆਂ ਬੁਰੀਆਂ ਰਸਮਾਂ ਤੇ ਵਹਿਮਾਂ-ਭਰਮਾਂ ਨੂੰ ਫੈਲਾਉਣ ਵਿੱਚ ਉੱਥੋਂ ਦੋ ਧਾਰਮਕ ਆਗੂ ਤੇ ਮਹੰਤ ਹੀ ਵਧੇਰੇ ਜ਼ਿੰਮੇਵਾਰ ਸਨ।


ਵਪਾਰ ਕਰਨਾ (Doing business)

ਹਜ਼ਰਤ ਮੁਹੰਮਦ ਸਾਹਿਬ ਜਦੋਂ ਥੋੜ੍ਹੇ ਜਵਾਨ ਹੋਏ ਤਾਂ ਉਨ੍ਹਾਂ ਦੇ ਚਾਚੇ ਨੇ ਉਨ੍ਹਾਂ ਨੂੰ ਵਪਾਰ ਦੇ ਕੰਮ ਵਿੱਚ ਪਾ ਦਿੱਤਾ। ਮੁਹੰਮਦ ਸਾਹਿਬ ਊਨਾਂ ਉੱਤੇ ਮਾਲ ਲੱਦ ਕੇ ਹੋਰ ਵਪਾਰੀਆਂ ਨਾਲ ਰਲ ਕੇ ਦੂਰ-ਨੇੜੇ ਦੇ ਨਗਰਾਂ ਵਿੱਚ ਸਾਮਾਨ ਵੇਚਣ ਜਾਇਆ ਕਰਦੇ ਸਨ।ਵਪਾਰ ਕਰਨ ਸਮੇਂ ਉਨ੍ਹਾਂ ਦਾ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਵਾਹ ਪੈਂਦਾ ਸੀ। ਉਹ ਬਹੁਤ ਹੀ ਸੁਹਿਰਦਤਾ ਸਹਿਤ ਸੱਚਾ ਵਪਾਰ ਕਰਦੇ ਸਨ।


ਧਰਮ ਪ੍ਰਚਾਰ ਸ਼ੁਰੂ ਕਰਨਾ (To start evangelism)

ਅਰਬ ਦੇਸ ਵਿੱਚ ਮੱਕਾ ਨਗਰ ਬਹੁਤ ਹੀ ਪਵਿੱਤਰ ਧਰਮ ਅਸਥਾਨ ਮੰਨਿਆ ਜਾਂਦਾ ਸੀ। ਮੁਹੰਮਦ ਸਾਹਿਬ ਨੇ ਆਪਣੇ ਧਰਮ ਦਾ ਪ੍ਰਚਾਰ ਇਸੇ ਨਗਰ ਤੋਂ ਸ਼ੁਰੂ ਕੀਤਾ। ਉਨ੍ਹਾਂ ਦੀ ਸਿੱਖਿਆ ਬਹੁਤ ਹੀ ਸਰਲ ਤੇ ਸਪਸ਼ਟ ਸੀ। ਉਨ੍ਹਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਰੱਬ ਇੱਕ ਹੈ ਅਤੇ ਸਾਰੇ ਮਨੁੱਖ ਉਸ ਦੇ ਪੁੱਤਰ ਹਨ। ਇਸੇ ਕਾਰਨ ਹੀ ਸਾਰੇ ਮਨੁੱਖ ਆਪਸ ਵਿੱਚ ਭਰਾ-ਭਰਾ ਹੀ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਸਾਰੇ ਮਨੁੱਖ ਹੀ ਬਰਾਬਰ ਹਨ ਜਿਸ ਕਾਰਨ ਉੱਚੇ ਨੀਵੇਂ ਦਾ ਭੇਦ-ਭਾਵ ਵਿਅਰਥ ਹੈ। ਉਨ੍ਹਾਂ ਨੇ ਕਬਰਾਂ, ਭੂਤਾਂ ਤੇ ਬੁੱਤਾਂ ਆਦਿ ਦੀ ਪੂਜਾ ਕਰਨ ਨੂੰ ਪਾਪ ਕਿਹਾ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਪੰਜ ਵਕਤ ਨਮਾਜ ਪੜ੍ਹਨ, ਨੇਕ ਕਮਾਈ ਕਰਨ ਅਤੇ ਵਸੀਲਿਆਂ ਅਨੁਸਾਰ ਗ਼ਰੀਬਾਂ ਤੇ ਮੁਥਾਜ ਲੋਕਾਂ ਦੀ ਸਹਾਇਤਾ ਕਰਨ ਦਾ ਉਪਦੇਸ਼ ਦਿੱਤਾ।ਉਨ੍ਹਾਂ ਦੇ ਧਰਮ ਦਾ ਨਾਂ ਇਸਲਾਮ ਸੀ ਅਤੇ ਇਸ ਨੂੰ ਮੰਨਣ ਵਾਲਿਆਂ ਨੂੰ ਮੁਸਲਮਾਨ ਆਖਿਆ ਜਾਂਦਾ ਸੀ। ਉਨ੍ਹਾਂ ਦਾ ਰਚਿਆ ਧਾਰਮਕ ਗ੍ਰੰਥ ਕੁਰਾਨ ਸ਼ਰੀਫ਼ ਹੀ ਮੁਸਲਮਾਨ ਨੂੰ ਜ਼ਿੰਦਗੀ ਦੀ ਮੂਲ ਪ੍ਰੇਰਨਾ ਦਿੰਦਾ ਹੈ।


ਕੁਰਾਨ ਮਜ਼ੀਦ ਦਾ ਉਤਾਰਾ

ਹਜ਼ਰਤ ਮੁਹੰਮਦ ਸਾਹਿਬ ਅਕਸਰ, ਮੱਕੇ ਦੇ ਨੇੜੇ ਗਾਰੇ ਹਿਰਾ ਵਿੱਚ ਜਾ ਕੇ ਇਕਾਂਤ ਵਿੱਚ ਰਹਿੰਦੇ ਲੋਕਾਂ ਦੀ ਭਲਾਈ ਦੇ ਢੰਗਾਂ ਬਾਰੇ ਸੋਚਿਆ ਕਰਦੇ ਸਨ।ਇਸੇ ਥਾਂ ਹੀ ਇੱਕ ਦਿਨ ਰੱਬ ਨੇ ਆਪਣੇ ਦੂਤ ਜ਼ਿਬਰਾਇਲ ਨੂੰ ਭੇਜ ਕੇ ਉਨ੍ਹਾਂ ਤੱਕ ਆਪਣਾ ਸੰਦੇਸ਼ ਪਹੁੰਚਾਇਆ। ਇੰਜ਼ ਰੱਬ ਨੇ ਆਪਣੇ ਨਬੀ ਦੀ ਅਗਵਾਈ 'ਤੇ ਇਨਸਾਨਾਂ ਦੀ ਭਲਾਈ ਲਈ ਕੁਰਾਨ ਮਜ਼ੀਦ ਦਾ ਉਤਾਰਾ ਕਰਵਾਇਆ। ਨਿਰੰਤਰ 23 ਸਾਲ ਵਿੱਚ ਰੱਬ ਨੇ ਆਪ ਤੇ ਕੁਰਾਨ ਮਜ਼ੀਦ ਹਜ਼ਰਤ ਜ਼ਿਬਰਾਇਲ ਦੁਆਰਾ ਉਤਾਰਿਆ।


ਇਸਲਾਮ ਧਰਮ ਦਾ ਪ੍ਰਭਾਵ ਵਧਣਾ (Increasing influence of Islam)

ਹਜ਼ਰਤ ਮੁਹੰਮਦ ਸਾਹਿਬ ਦੇ ਪ੍ਰਚਾਰ ਅਤੇ ਨਵੇਂ ਧਰਮ ਇਸਲਾਮ ਦੀਆਂ ਸਿੱਖਿਆਵਾਂ ਸਦਕਾ ਇਸਲਾਮ ਧਰਮ ਦਾ ਪ੍ਰਭਾਵ ਦਿਨੋ-ਦਿਨ ਬਹੁਤ ਵਧਣ ਲੱਗਾ। ਇਸ ਤਰ੍ਹਾਂ ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਬਹੁਤ ਵਧਣ ਲੱਗੀ।ਦੂਰ-ਦੂਰ ਦੇ ਲੋਕਾਂ ਨੇ ਵੀ ਇਸ ਧਰਮ ਦੇ ਸਿਧਾਂਤਾਂ ਨੂੰ ਅਪਣਾਇਆ। ਇਸ ਨਾਲ ਹਜ਼ਰਤ ਮੁਹੰਮਦ ਸਾਹਿਬ ਦਾ ਲੋਕਾਂ ਵਿੱਚ ਸਤਿਕਾਰ ਬਹੁਤ ਵਧ ਗਿਆ ਤੇ ਉਹ ਹਰਮਨ ਪਿਆਰੇ ਹੋ ਗਏ।


ਮੱਕੇ ਦੇ ਮਹੰਤਾਂ ਦਾ ਵਿਰੋਧ 

ਹਜ਼ਰਤ ਮੁਹੰਮਦ ਸਾਹਿਬ ਦੇ ਨਵੇਂ ਧਰਮ ਦੀ ਪ੍ਰਫੁਲਤਾ ਸਦਕਾ ਮੱਕੇ ਦੇ ਮਹੰਤਾਂ ਵਿੱਚ ਹਾਹਾਕਾਰ ਮੱਚ ਗਈ। ਇਸ ਨਾਲ ਉਨ੍ਹਾਂ ਨੂੰ ਆਪਣੀ ਮਾਨਤਾ ਤੇ ਸੁਖ ਸੁਵਿਧਾਵਾਂ ਖੁਰਦੀਆਂ ਨਜ਼ਰ ਆਉਣ ਲੱਗੀਆਂ। ਇਸੇ ਕਾਰਨ ਉਹ ਮੁਹੰਮਦ ਸਾਹਿਬ ਦਾ ਵਿਰੋਧ ਕਰਨ ਲੱਗੇ।ਇਨ੍ਹਾਂ ਦਿਨਾਂ ਵਿੱਚ ਹੀ ਉਹ ਮੁਹੰਮਦ ਸਾਹਿਬ ਦੇ ਕੱਟੜ ਦੁਸ਼ਮਣ ਬਣ ਗਏ।ਮੱਕੇ ਦੇ ਉਹ ਮਹੰਤ ਏਨਾ ਬੁਖਲਾ ਗਏ ਕਿ ਉਨ੍ਹਾਂ ਨੇ ਮੁਹੰਮਦ ਸਾਹਿਬ ਦੀ ਜਾਨ ਲੈਣ ਦੀਆਂ ਕੋਸ਼ਿਸ਼ਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਮੁਹੰਮਦ ਸਾਹਿਬ ਦੇ ਪੈਰੋਕਾਰ ਮਹੰਤਾਂ ਦੀ ਅਜਿਹੀ ਸੋਚ ਤੇ ਇਸ ਨਾਲ ਸੰਬੰਧਤ ਕਰਵਾਈਆਂ ਤੋਂ ਬਹੁਤ ਦੁਖੀ ਤੇ ਗੁੱਸੇ ਵਿੱਚ ਸਨ।


ਮਦੀਨੇ ਪਹੁੰਚਣਾ (Arriving at Medina)

ਮੱਕੇ ਦੇ ਮਹੰਤਾਂ ਦੇ ਵਿਰੋਧ ਤੇ ਉਨ੍ਹਾਂ ਦੀਆਂ ਅਣਮਨੁੱਖੀ ਚਾਲਾਂ ਸਦਕਾ ਮੁਹੰਮਦ ਸਾਹਿਬ ਮੱਕਾ ਛੱਡ ਕੇ ਮਦੀਨੇ ਪਹੁੰਚ ਗਏ। ਉਨ੍ਹਾਂ ਨੇ ਮਦੀਨੇ ਵਿੱਚ ਵੀ ਆਪਣਾ ਪ੍ਰਚਾਰ ਜਾਰੀ ਰੱਖਿਆ। ਇੱਥੇ ਵੀ ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਦਿਨੋ- ਦਿਨ ਵਧਦੀ ਹੀ ਗਈ। ਇਸ ਤਰ੍ਹਾਂ ਉਨ੍ਹਾਂ ਨੇ ਮਦੀਨੇ ਉੱਪਰ ਆਪਣਾ ਪੂਰਾ ਕਬਜ਼ਾ ਕਰ ਲਿਆ। ਉਨ੍ਹਾਂ ਦੇ ਆਪਣੇ ਵਧਦੇ ਪ੍ਰਭਾਵ ਤੇ ਪੈਰੋਕਾਰਾਂ ਦੇ ਯਤਨਾਂ ਨਾਲ ਕੁਝ ਸਮੇਂ ਮਗਰੋਂ ਉਨ੍ਹਾਂ ਦਾ ਮੌਕੇ ਉੱਪਰ ਵੀ ਅਧਿਕਾਰ ਹੋ ਗਿਆ।ਆਪ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਸਮੇਂ ਤੱਕ ਇਸੇ ਨਗਰ ਵਿੱਚ ਹੀ ਰਹੇ।


ਲੋਕਾਂ ਨੂੰ ਪ੍ਰੇਰਨਾ (Inspire people)

ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਬਹੁਤ ਹੀ ਪ੍ਰਭਾਵਸ਼ਾਲੀ ਸਨ। ਉਨ੍ਹਾਂ ਨੇ ਲੋਕਾਂ ਨੂੰ ਹਰ ਪ੍ਰਕਾਰ ਦੇ ਚੰਗੇ ਕਰਮ ਕਰਨ ਤੇ ਆਪਣੀ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਸਮਾਜ ਵਿੱਚ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਦਾ ਤਿਆਗ ਕਰ ਕੇ ਅਮਲੀ ਤੇ ਸਾਦਾ ਜੀਵਨ ਗੁਜ਼ਾਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਫੈਲੀਆਂ ਕਈ ਭੈੜੀਆਂ ਰਸਮਾਂ ਨੂੰ ਖ਼ਤਮ ਕਰਨ ਦੀ ਪ੍ਰੇਰਨਾ ਦਿੱਤੀ।ਉਨ੍ਹਾਂ ਨੇ ਲੜਕੀਆਂ ਨੂੰ ਜਿਉਂਦਿਆਂ ਮਾਰਨ, ਠੱਗੀਆਂ ਕਰਨ ਤੇ ਵਗਾਰ ਕਰਵਾਉਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਆਖਿਆ ਕਿ ਜਿਹੜਾ ਵਿਅਕਤੀ ਮੈਨੂੰ ਰੱਬ ਦਾ ਭੇਜਿਆ ਪੈਗੰਬਰ ਮੰਨੇਗਾ, ਉਸ ਨੂੰ ਮੈਂ ਬਹਿਸ਼ਤ ਵਿੱਚ ਲੈ ਜਾਵਾਂਗਾ।


ਇਸਲਾਮ ਧਰਮ ਦਾ ਫੈਲਣਾ (The spread of Islam)

ਮੁਹੰਮਦ ਸਾਹਿਬ ਦੇ ਨਵੇਂ ਧਰਮ ਇਸਲਾਮ ਦੀਆਂ ਸਿੱਖਿਆਵਾਂ ਨੇ ਲੋਕਾਂ 'ਤੇ ਅਜਿਹਾ ਜਾਦੂ ਕੀਤਾ ਕਿ ਸਾਰੀ ਦੁਨੀਆ ਵਿੱਚੋਂ ਲੋਕ ਉਨ੍ਹਾਂ ਦੇ ਪੈਰੋਕਾਰ ਬਣਨ ਲੱਗੇ। ਇਸ ਤੋਂ ਉਤਸ਼ਾਹਿਤ ਹੋ ਕੇ ਮੁਹੰਮਦ ਸਾਹਿਬ ਸਾਰੇ ਵਿਸ਼ਵ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਅਰਬ ਦੇਸ਼ ਤੋਂ ਬਾਹਰ ਹੋਰ ਦੇਸਾਂ ਵੱਲ ਵੀ ਹੋ ਟੁਰੇ। ਥੋੜ੍ਹੇ ਸਾਲਾਂ ਵਿੱਚ ਹੀ ਇਸਲਾਮ ਧਰਮ ਸਾਰੇ ਪੱਛਮੀ ਏਸ਼ੀਆ, ਯੂਰਪ ਅਤੇ ਭਾਰਤ ਸਮੇਤ ਬਹੁਤ ਸਾਰੇ ਪੂਰਬੀ ਏਸ਼ਿਆਈ ਦੇਸਾਂ ਵਿੱਚ ਫੈਲ ਗਿਆ।


ਦੇਹਾਂਤ (Passed away)

ਆਪਣੇ ਜੀਵਨ ਦੇ ਅਖ਼ੀਰਲੇ ਦਿਨਾਂ ਵਿੱਚ ਮੁਹੰਮਦ ਸਾਹਿਬ ਮਦੀਨੇ ਵਿੱਚ ਰਹਿ ਕੇ ਹੀ ਆਪਣੇ ਧਰਮ ਦਾ ਪ੍ਰਚਾਰ ਕਰਦੇ ਰਹੇ। ਉੱਥੇ ਹੀ ਆਪ 63 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਆਪਣੇ ਮਾਲਕ-ਏ ਹਕੀਕੀ ਨੂੰ ਜਾ ਮਿਲੇ। ਉਨ੍ਹਾਂ ਇਸ ਨਸੀਅਤ ਦੇ ਨਾਲ ਵਿਦਾਈ ਦਿੱਤੀ- ''ਮੈਂ ਤੁਹਾਡੇ ਵਿਚਕਾਰ ਦੋ ਚੀਜ਼ਾਂ ਛੱਡ ਕੇ ਜਾ ਰਿਹਾ ਹਾਂ, ਜੇ ਮਜ਼ਬੂਤੀ ਨਾਲ ਫੜਕੇ ਰੱਖੋਗੇ ਤਾਂ ਕਦੇ ਵੀ ਗੁੰਮਰਾਹ ਨਹੀਂ ਹੋਵੋਗੇ। ਰੱਬ ਦੀ ਕਿਤਾਬ ਤੇ ਮੇਰਾ ਸੁੰਨਤ।''


ਸਾਰੰਸ਼ (Summary)

ਇੰਜ ਹਜ਼ਰਤ ਮੁਹੰਮਦ ਸਾਹਿਬ ਨੇ ‘ਇਸਲਾਮ' ਧਰਮ ਦੀ ਸਥਾਪਨਾ ਕਰ ਕੇ ਇਸ ਦਾ ਪ੍ਰਚਾਰ ਕੀਤਾ।ਇਸ ਧਰਮ ਵਿਚਲੀਆਂ ਸਿੱਖਿਆਵਾਂ ਸਦਕਾ ਇਸ ਦੇ ਪੈਰੋਕਾਰਾਂ ਦੀ ਗਿਣਤੀ ਬਹੁਤ ਵਧੀ।ਅੱਜ ਵੀ ਇਸਲਾਮ ਧਰਮ ਦੇ ਪੈਰੋਕਾਰ ਦੁਨੀਆ ਭਰ ਵਿੱਚ ਹਨ।


Post a Comment

0 Comments