ਦਿੱਲੀ ਦੂਰਦਰਸ਼ਨ ਦੇ ਨਿਰਦੇਸ਼ਕ ਨੂੰ ਟੀ.ਵੀ. ਉੱਪਰ ਦਿਖਾਏ ਜਾ ਰਹੇ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਲਈ ਚੰਗ ਬਣਾਉਣ ਲਈ ਸੁਝਾ ਲਿਖੋ।

ਦਿੱਲੀ ਦੂਰਦਰਸ਼ਨ ਦੇ ਨਿਰਦੇਸ਼ਕ ਨੂੰ ਟੀ.ਵੀ. ਉੱਪਰ ਦਿਖਾਏ ਜਾ ਰਹੇ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਲਈ ਚੰਗ ਬਣਾਉਣ ਲਈ ਸੁਝਾ ਲਿਖੋ।



ਪਰੀਖਿਆ ਭਵਨ,

ਸ਼ਹਿਰ। 

22.02.20...


ਸੇਵਾ ਵਿਖੇ,

ਨਿਰਦੇਸ਼ਕ,

ਦਿੱਲੀ ਦੂਰਦਰਸ਼ਨ ਕੇਂਦਰ,

ਕਨਾਟ ਪਲੇਸ, ਨਵੀਂ ਦਿੱਲੀ।


ਵਿਸ਼ਾ : ਵਿਦਿਆਰਥੀਆਂ ਲਈ ਪ੍ਰੋਗਰਾਮਾਂ ਸੰਬੰਧੀ ਸੁਝਾ। 


ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ।ਮੈਂ ਦਿੱਲੀ ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮ ਸ਼ੌਕ ਨਾਲ ਵੇਖਦਾ ਹਾਂ। ਇਹ ਪ੍ਰੋਗਰਾਮ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਗਏ ਹੁੰਦੇ ਹਨ। ਵੱਖ-ਵੱਖ ਪ੍ਰੋਗਰਾਮ ਸਾਨੂੰ ਬਹੁਤ ਹੀ ਚੰਗੀ ਪ੍ਰੇਰਨਾ ਦਿੰਦੇ ਹਨ। ਦੂਰਦਰਸ਼ਨ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਖ਼ਬਰਾਂ ਤੇ ਭਖਦੇ ਵਿਸ਼ਿਆਂ 'ਤੇ ਹੁੰਦੀ ਵਿਚਾਰ ਚਰਚਾ ਬਹੁਤ ਮਿਆਰੀ ਹੁੰਦੀ ਹੈ।ਇਸ ਲਈ ਮੈਂ ਆਪ ਜੀ ਨੂੰ ਦਿਲੀ ਮੁਬਾਰਕਬਾਦ ਦਿੰਦਾ ਹਾਂ।

ਤੁਹਾਡੇ ਦੂਰਦਰਸ਼ਨ ਵੱਲੋਂ ਵਿਦਿਆਰਥੀਆਂ ਲਈ ਵੀ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਭਾਵੇਂ ਕਾਫ਼ੀ ਚੰਗਾ ਹੈ ਤੇ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਵੀ ਹੈ, ਪਰ ਮੈਂ ਇਸ ਸੰਬੰਧੀ ਵੀ ਕੁਝ ਸੁਝਾ ਦੇਣੇ ਚਾਹੁੰਦਾ ਹਾਂ : ਜਿਵੇਂ- 

(ੳ) ਵਿਦਿਆਰਥੀਆਂ ਲਈ ਪੇਸ਼ ਕੀਤਾ ਜਾਂਦਾ ਪ੍ਰੋਗਰਾਮ ਜੇਕਰ ਸ਼ਾਮੀਂ ਤਿੰਨ ਵਜੇ ਦੀ ਥਾਂ ਚਾਰ ਵਜੇ ਕੀਤਾ ਜਾਵੇ ਤਾਂ ਵਿਦਿਆਰਥੀਆਂ ਨੂੰ ਸਕੂਲੋਂ ਆ ਕੇ ਪ੍ਰੋਗਰਾਮ ਵੇਖਣਾ ਸੌਖਾ ਹੋ ਜਾਵੇਗਾ। 

(ਅ) ਵੱਖ-ਵੱਖ ਪੱਧਰ ਦੇ ਵਿਦਿਆਰਥੀਆਂ ਲਈ ਇੱਕੋ ਦਿਨ ਥੋੜ੍ਹਾ-ਥੋੜ੍ਹਾ ਸਮਾਂ ਪ੍ਰੋਗਰਾਮ ਪੇਸ਼ ਕਰਨ ਨਾਲੋਂ ਇਸ ਲਈ ਦਿਨਾਂ ਦੀ ਵੰਡ ਕਰਨੀ ਚੰਗੀ ਰਹੇਗੀ।

(ੲ) ਵਿਦਿਆਰਥੀਆਂ ਨੂੰ ਇਮਤਿਹਾਨੀ ਦ੍ਰਿਸ਼ਟੀ ਤੋਂ ਪਾਠ ਦੀ ਤਿਆਰੀ ਕਰਨ ਦੇ ਪ੍ਰਭਾਵਸ਼ਾਲੀ ਢੰਗਾਂ ਵੱਲ ਕੁਝ ਵਧੇਰੇ ਧਿਆਨ ਦਿੱਤਾ ਜਾਵੇ ਤਾਂ ਚੰਗਾ ਹੈ।

(ਸ) ਵੱਖ-ਵੱਖ ਜਮਾਤਾਂ ਨਾਲ ਸੰਬੰਧਤ ਪ੍ਰੋਗਰਾਮਾਂ ਵਿੱਚ ਆਮ ਵਿਦਿਆਰਥੀ ਦੀ ਪੱਧਰ ਦਾ ਖ਼ਿਆਲ ਰੱਖ ਕੇ ਹੀ ਪ੍ਰੋਗਰਾਮ ਪੇਸ਼ ਕਰਨਾ ਚਾਹੀਦਾ ਹੈ। 

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੇ ਇਨ੍ਹਾਂ ਸੁਝਾਵਾਂ 'ਤੇ ਜ਼ਰੂਰ ਧਿਆਨ ਦੇਵੋਗੇ। ਮੈਂ ਇਸ ਲਈ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। 

ਤੁਹਾਡਾ ਵਿਸ਼ਵਾਸ ਪਾਤਰ,

ੳ. ਅ. ੲ.


Post a Comment

0 Comments