ਤੁਹਾਡੀ ਸਾਬਣ ਬਣਾਉਣ ਦੀ ਫ਼ੈਕਟਰੀ ਹੈ। ਤੁਸੀਂ ਇੱਕ ਡੀਲਰ ਨੂੰ ਬਕਾਏ ਦੇ ਭੁਗਤਾਨ ਸੰਬੰਧੀ ਪੱਤਰ ਲਿਖੇ।
ਪਰੀਖਿਆ ਭਵਨ,
ਸ਼ਹਿਰ।
14.09.20…..
ਸੇਵਾ ਵਿਖੇ,
ਮੈਨੇਜਰ ਸਾਹਿਬ,
ਗੁਪਤਾ ਜਨਰਲ ਸਟੋਰ,
ਸ਼ਹਿਰ।
ਵਿਸ਼ਾ : ਬਿੱਲ ਦੇ ਭੁਗਤਾਨ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਤੁਹਾਡੇ ਆਰਡਰ ਨੰ : 142 ਮਿਤੀ 6.7.20... ਅਨੁਸਾਰ ਤੁਹਾਨੂੰ ਪੰਜ ਕਵਿੰਟਲ ‘ਸੁਪਰ ਸਟਾਰ ਸਾਥਣ ਭੇਜਿਆ ਸੀ। ਇਸ ਸੰਬੰਧੀ ਅਸੀਂ ਬਿੱਲ ਨੰਬਰ 432 ਮਿਤੀ 12.07.20... ਰਕਮ 18540 ਰੁਪਏ ਵੀ ਭੇਜ ਦਿੱਤਾ ਸੀ। ਤੁਸੀਂ ਇਸ ਦੀ ਪਹੁੰਚ ਸਮੇਂ ਇੱਕ ਮਹੀਨੇ ਵਿੱਚ ਭੁਗਤਾਨ ਕਰਨ ਦਾ ਇਕਰਾਰ ਕੀਤਾ ਸੀ ਪਰ ਤੁਹਾਡੇ ਵੱਲੋਂ ਅਜੇ ਤੱਕ ਇਸ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ। ਕਿਰਪਾ ਕਰ ਕੇ ਇਸ ਬਿੱਲ ਸੰਬੰਧੀ ਚੈੱਕ ਛੇਤੀ ਭੇਜ ਦਿਓ। ਜੇਕਰ ਸਾਬਣ ਦਾ ਹੋਰ ਆਰਡਰ ਦਿਓ ਤਾਂ ਅਸੀਂ ਜਲਦੀ ਭੇਜ ਦੇਵਾਂਗੇ। ਹੁਣ ਨਵੇਂ ਆਰਡਰ 'ਤੇ 4% ਛੋਟ ਹੋਰ ਦਿੱਤੀ ਜਾਵੇਗੀ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ ਪਾਤਰ,
ਮੈਨੇਜਰ,
ੳ. ਅ. ੲ.
0 Comments