ਬੈਂਕ ਮੈਨੇਜਰ ਨੂ ਕਰਜ਼ਾ ਲੈਣ ਸੰਬੰਧੀ ਪੱਤਰ ਲਿਖੋ।
ਪਰੀਖਿਆ ਭਵਨ,
ਸ਼ਹਿਰ।
23.08.20...
ਸੇਵਾ ਵਿਖੇ,
ਮੈਨੇਜਰ ਸਾਹਿਬ,
ਪੰਜਾਬ ਨੈਸ਼ਨਲ ਬੈਂਕ,
ਸ਼ਹਿਰ।
ਵਿਸ਼ਾ : ਕਰਜ਼ਾ ਲੈਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਬੀ.ਏ. ਪਾਸ ਹਾਂ ਅਤੇ ਮੈਂ ਪੋਲਟਰੀ ਫਾਰਮ ਦਾ ਛੇ ਮਹੀਨੇ ਦਾ ਕੋਰਸ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤਾ ਹੋਇਆ ਹੈ।ਮੈਂ ਹੁਣ ਆਪਣਾ ਪੋਲਟਰੀ ਫਾਰਮ ਸ਼ੁਰੂ ਕਰਨਾ ਚਾਹੁੰਦਾ ਹੈ। ਮੇਰੇ ਕੋਲ ਸ਼ਹਿਰ ਦੇ ਨਜ਼ਦੀਕ ਦੋ ਕਨਾਲ ਪਿਤਾ-ਪੁਰਖੀ ਜ਼ਮੀਨ ਹੈ।ਮੈਂ ਲਗਪਗ ਦੋ ਹਜ਼ਾਰ ਮੁਰਗੀਆਂ ਦੀ ਸਮਰੱਥਾ ਵਾਲਾ ਪੋਲਟਰੀ ਫਾਰਮ ਸ਼ੁਰੂ ਕਰਨਾ ਚਾਹੁੰਦਾ ਹਾਂ। ਮਾਹਰਾਂ ਦੇ ਅਨੁਮਾਨ ਅਨੁਸਾਰ ਇਸ ਉੱਪਰ ਵੀਹ ਲੱਖ ਦੇ ਕਰੀਬ ਖ਼ਰਚਾ ਆਉਣਾ ਹੈ। ਮੈਂ ਆਪਣੇ ਸਰੋਤਾਂ ਤੋਂ ਦਸ ਲੱਖ ਰੁਪਏ ਖ਼ਰਚ ਕਰ ਸਕਦਾ ਹਾਂ।
ਇਸ ਲਈ ਕਿਰਪਾ ਕਰ ਕੇ ਮੈਨੂੰ ਦੱਸਿਆ ਜਾਵੇ ਕੀ ਤੁਹਾਡੇ ਬੈਂਕ ਕੋਲ ਸਿੱਖਿਅਤ ਬੇਰੁਜ਼ਗਾਰ ਲਈ ਕਰਜ਼ਾ ਦੇਣ ਦੀ ਸਕੀਮ ਹੈ ? ਕਰਜ਼ੇ ਉੱਪਰ ਵਿਆਜ ਕਿੰਨਾ ਲੱਗੇਗਾ ? ਕਰਜ਼ਾ ਲੈਣ ਲਈ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ? ਇਸ ਤਰ੍ਹਾਂ ਕਰਜ਼ੇ ਸੰਬੰਧੀ ਜੋ ਵੀ ਜ਼ਰੂਰੀ ਗੱਲਾਂ ਹੋਣ, ਉਨ੍ਹਾਂ ਬਾਰੇ ਮੈਨੂੰ ਦੱਸਿਆ ਜਾਵੇ।ਮੈਨੂੰ ਆਸ ਹੈ ਕਿ ਤੁਸੀਂ ਮੇਰੀ ਚਿੱਠੀ ਦਾ ਜਵਾਬ ਜਲਦੀ ਦੇਵੋਗੇ। ਮੈਂ ਤੁਹਾਡੇ ਵੱਲੋਂ ਦਿੱਤੇ ਸਹਿਯੋਗ ਨਾਲ ਬੇਰੁਜ਼ਗਾਰਾਂ ਦੀ ਕਤਾਰ ਵਿੱਚੋਂ ਨਿਕਲ ਕੇ ਦੇਸ ਦੀ ਤਰੱਕੀ ਤੇ ਵਿਕਾਸ ਵਿੱਚ ਯੋਗਦਾਨ ਪਾ ਕੇ ਦੇਸ ਦੇ ਵਿਕਾਸ ਪ੍ਰਤੀ ਆਪਣਾ ਫ਼ਰਜ਼ ਨਿਭਾਵਾਂਗਾ। ਜਲਦੀ ਜਵਾਬ ਦੇਣ ਲਈ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ ਪਾਤਰ,
ੳ ਅ ੲ
0 Comments