ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਮਹਾਨਤਾ ਦੱਸਦੇ ਹੋਏ ਪ੍ਰੇਰਨਾ ਪੱਤਰ ਲਿਖੋ।
ਪਰੀਖਿਆ ਭਵਨ,
... ਸ਼ਹਿਰ।
04.02.20
ਪਿਆਰੇ ਗੁਰਜੀਤ
ਨਿੱਘਾ ਪਿਆਰ।
ਮੈਨੂੰ ਕੱਲ੍ਹ ਹੀ ਪਿਤਾ ਜੀ ਦਾ ਫ਼ੋਨ ਆਇਆ ਸੀ, ਉਨ੍ਹਾਂ ਨੇ ਮੈਨੂੰ ਵਿਸਥਾਰ ਵਿੱਚ ਦੱਸਿਆ ਸੀ ਕਿ ਤੂੰ 9ਵੀਂ ਜਮਾਤ ਦੇ ਇਮਤਿਹਾਨਾਂ ਵਿੱਚ ਬਹੁਤ ਹੀ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਜਮਾਤ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਮੈਂ ਤੈਨੂੰ ਤੇਰੀ ਇਸ ਪ੍ਰਾਪਤੀ ਲਈ ਦਿਲੀ ਮੁਬਾਰਕਬਾਦ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਤੂੰ ਅੱਗੋਂ ਵੀ ਪਰਿਵਾਰ ਵੱਲੋਂ ਲਾਈਆਂ ਉਮੀਦਾਂ ਨੂੰ ਜ਼ਰੂਰ ਪੂਰੀਆਂ ਕਰਾਂਗਾ।
ਤੇਰੇ ਵੱਲੋਂ ਪੜ੍ਹਾਈ ਵਿੱਚ ਨਿਰੰਤਰ ਕੀਤੀ ਜਾ ਰਹੀ ਮਿਹਨਤ ਤੋਂ ਮੈਂ ਬਹੁਤ ਹੀ ਖ਼ੁਸ਼ ਹਾਂ। ਮੈਨੂੰ ਪਤਾ ਹੈ ਕਿ ਤੂੰ ਡਾਕਟਰ ਬਣਨ ਦਾ ਸੁਪਨਾ ਲਿਆ ਹੋਇਆ ਹੈ। ਇਸ ਲਈ ਹੁਣੇ ਤੋਂ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਸੰਬੰਧੀ ਤੂੰ ਕਾਫ਼ੀ ਸੁਚੇਤ ਜਾਪਦਾ ਹੈ ਪਰ ਛੋਟੇ ਵੀਰ ਮੈਨੂੰ ਪਿਤਾ ਜੀ ਨੇ ਦੱਸਿਆ ਸੀ ਕਿ ਤੂੰ ਪੜ੍ਹਾਈ ਦੇ ਨਾਲ ਸਿਹਤ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਿਹਾ। ਤੈਨੂੰ ਪਤਾ ਹੀ ਹੈ ਕਿ ਚੰਗੀ ਸਿਹਤ ਬਹੁਤ ਹੀ ਜ਼ਰੂਰੀ ਹੈ। ਚੰਗੀ ਸਿਹਤ ਲਈ ਤੈਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਇਸ ਨਾਲ ਸਰੀਰ ਦੀ ਕਸਰਤ ਵੀ ਹੋ ਜਾਂਦੀ ਹੈ ਤੇ ਮਾਨਸਕ ਸੰਤੁਸ਼ਟੀ ਵੀ ਮਿਲਦੀ ਹੈ। ਖੇਡਾਂ ਖਿਡਾਰੀ ਦੀ ਸ਼ਖ਼ਸੀਅਤ ਵਿੱਚ ਬਹੁਤ ਸਾਰੇ ਗੁਣਾਂ ਨੂੰ ਸਹਿਜ ਰੂਪ ਵਿੱਚ ਹੀ ਸ਼ਾਮਲ ਕਰ ਦਿੰਦੀਆਂ ਹਨ।
ਮੈਨੂੰ ਉਮੀਦ ਹੈ ਕਿ ਤੂੰ ਮੇਰੇ ਵੱਲੋਂ ਕੀਤੇ ਇਸ਼ਾਰੇ ਨੂੰ ਸਮਝ ਹੀ ਗਿਆ ਹੋਵੇਂਗਾ। ਇਨ੍ਹਾਂ ਦਿਨਾਂ ਵਿੱਚ ਮੈਂ ਵੀ ਬਹੁਤ ਰੁੱਝਿਆ ਹੋਇਆ ਹਾਂ।ਅਗਲੇ ਮਹੀਨੇ ਕੁਝ ਛੁੱਟੀਆਂ ਲੈ ਕੇ ਮੈਂ ਘਰ ਆਵਾਂਗਾ ਤੇ ਆਪਾਂ ਇਸ ਸੰਬੰਧੀ ਹੋਰ ਗੱਲਾਂ ਕਰਾਂਗੇ। ਮੇਰੇ ਵੱਲੋਂ ਮਾਤਾ ਜੀ ਅਤੇ ਪਿਤਾ ਜੀ ਨੂੰ ਚਰਨ ਪ੍ਰਣਾਮ।
ਤੇਰਾ ਆਪਣਾ ਵੱਡਾ ਵੀਰ,
ਕ ਖ ਗ
0 Comments